ਮੁਹਾਲੀ ਦਾ ਮਾਡਲ ਸਿਟੀ ਵਾਂਗ ਹੋਵੇਗਾ ਵਿਕਾਸ: ਕੈਪਟਨ ਸਿੱਧੂ !    ‘ਆਪ’ ਨੇ ਬਾਗ਼ੀ ਕਾਂਗਰਸੀਆਂ ਨੂੰ ਵਰਚਾਉਣ ਲਈ ਬਣਾਈ ਵਿਸ਼ੇਸ਼ ਟੀਮ !    ਬੀਬੀਕੇ ਡੀਏਵੀ ਕਾਲਜ ਬਣਿਆ ਅੰਤਰ ਕਾਲਜ ਚੈਂਪੀਅਨ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਈ-ਵਾਲੇੱਟ ਦੀ ਵਰਤੋਂ ਬਾਰੇ ਸੁਚੇਤ ਹੋਣਾ ਜ਼ਰੂਰੀ !    ਕਿੱਥੇ ਗਏ ਸੰਜਮ ਤੇ ਸਾਦਗੀ ? !    ਸੋਸ਼ਲ ਮੀਡੀਆ ਦੀ ਅੰਨ੍ਹੇਵਾਹ ਵਰਤੋਂ ਕਿਉਂ ? !    ਡਾਕਟਰ ਬਣਨ ਲਈ ਬਿਹਤਰੀਨ ਵਿਕਲਪ !    ਨੋਟਬੰਦੀ ਤੇ ਚੋਣਾਂ ਨੇ ਮੇਲਾ ਮਾਘੀ ਕੀਤਾ ਠੰਢਾ !    ਸੰਘ ਦੀ ਘੁਰਕੀ ’ਤੇ ਸ਼ਰਮਾ ਨਾਲ ਖੜ੍ਹੇ ਨਜ਼ਰ ਆਏ ਅਸਤੀਫੇ ਦੀ ਚੇਤਾਵਨੀ ਦੇਣ ਵਾਲੇ ਆਗੂ !    

ਚੀਨ ਵੱਲੋਂ ਭਾਰਤ ਤੇ ਵੀਅਤਨਾਮ ਨੂੰ ਮਿਜ਼ਾਈਲ ਸਮਝੌਤੇ ’ਤੇ ਸੰਜਮ ਵਰਤਣ ਦੀ ਚੇਤਾਵਨੀ

Posted On January - 11 - 2017

ਪੇਈਚਿੰਗ, 11 ਜਨਵਰੀ
ਚੀਨ ਨੇ ਭਾਰਤ ਨੂੰ ਵੀਅਤਨਾਮ ਨਾਲ ਮਿਜ਼ਾਈਲਾਂ ਵੇਚਣ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਮਸੌਦੇ ’ਤੇ ਸਹੀ ਪਾਉਣ ਉੱਤੇ ਸੰਜਮ ਵਰਤਣ ਦੀ ਸਲਾਹ ਦਿੱਤੀ ਹੈ। ਚੀਨ ਦੇ ਸਰਕਾਰੀ ਮੀਡੀਆ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤ ਵੱਲੋਂ ਵੀਅਤਨਾਮ ਨਾਲ ਮਿਲ ਕੇ ਫੌਜੀ ਪੱਧਰ ’ਤੇ ਚੀਨ ਦਾ ਮੁਕਾਬਲਾ ਕਰਨ ਦੀ ਕਿਸੇ ਵੀ ਤਰ੍ਹਾਂ ਦੀ ਕਵਾਇਦ ਨੂੰ ਪੇਈਚਿੰਗ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ।
ਪਿਛਲੇ ਕੁੱਝ ਸਮੇਂ ਤੋਂ ਭਾਰਤ ਵੱਲੋਂ ਵੀਅਤਨਾਮ ਨੂੰ ਧਰਤੀ ਤੋਂ ਹਵਾ ਤੱਕ ਮਾਰ ਕਰਨ ਵਾਲੀਆਂ ਆਕਾਸ਼ ਮਿਜ਼ਾਈਲਾਂ ਵੇਚਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਚੀਨ ਨੇ ਭਾਰਤ ਨੂੰ ਇਕ ਚੇਤਾਵਨੀ ਜਾਰੀ ਕਰਕੇ ਕਿਹਾ ਹੈ ਕਿ ਅਜਿਹੇ ਸਮਝੌਤੇ ਖਿੱਤੇ ‘ਚ ਗੜਬੜ ਪੈਦਾ ਕਰ ਸਕਦੇ ਹਨ।
‘ਗਲੋਬਲ ਟਾਈਮਜ਼’ ਵਿੱਚ ਪ੍ਰਕਾਸ਼ਿਤ ਸੰਪਾਦਕੀ ਵਿੱਚ ਚੀਨ ਨੇ ਭਾਰਤ ਉੱਤੇ ਦੋਸ਼ ਲਾਉਦਿਆਂ ਕਿਹਾ ਹੈ ਕਿ ਭਾਰਤ ਇਹ ਸਮਝੌਤਾ ਪੇਈਚਿੰਗ ਵੱਲੋਂ ਉਸ ਦੇ ਐਨ.ਐਸ.ਜੀ. ’ਚ ਦਾਖਲੇ ਅਤੇ ਜੈਸ਼-ਏ-ਮੁਹੰਮਦ ਆਗੂ ਮਸੂਦ ਅਜ਼ਹਰ ਉੱਤੇ ਸੰਯੁਕਤ ਰਾਸ਼ਟਰ ਵੱਲੋਂ ਰੋਕ ਲਾਉਣ ਦੇ ਖਿਲਾਫ ਪਾਈ ਵੋਟ ਦੇ ਜਵਾਬ ’ਚ ਕਰ ਰਿਹਾ ਹੈ।
ਪੇਈਚਿੰਗ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਚੀਨ ਨੂੰ ਇਸ ਸਮਝੌਤੇ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ ਬਸ਼ਰਤੇ ਇਹ ਖਿੱਤੇ ਦੇ ਅਮਨ-ਅਮਾਨ ਲਈ ਹੋਵੇ। ਚੀਨ ਨੇ ਵੀਅਤਨਾਮ ਨੂੰ ਵੀ ਭਾਰਤ ਨਾਲ ਰੱਖਿਆ ਸਮਝੌਤੇ ਕਰਨ ਸੰਬੰਧੀ ਚੇਤਾਵਨੀ ਜਾਰੀ ਕੀਤੀ ਹੈ।

-ਪੀਟੀਆਈ


Comments Off on ਚੀਨ ਵੱਲੋਂ ਭਾਰਤ ਤੇ ਵੀਅਤਨਾਮ ਨੂੰ ਮਿਜ਼ਾਈਲ ਸਮਝੌਤੇ ’ਤੇ ਸੰਜਮ ਵਰਤਣ ਦੀ ਚੇਤਾਵਨੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.