ਮੁਹਾਲੀ ਦਾ ਮਾਡਲ ਸਿਟੀ ਵਾਂਗ ਹੋਵੇਗਾ ਵਿਕਾਸ: ਕੈਪਟਨ ਸਿੱਧੂ !    ‘ਆਪ’ ਨੇ ਬਾਗ਼ੀ ਕਾਂਗਰਸੀਆਂ ਨੂੰ ਵਰਚਾਉਣ ਲਈ ਬਣਾਈ ਵਿਸ਼ੇਸ਼ ਟੀਮ !    ਬੀਬੀਕੇ ਡੀਏਵੀ ਕਾਲਜ ਬਣਿਆ ਅੰਤਰ ਕਾਲਜ ਚੈਂਪੀਅਨ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਈ-ਵਾਲੇੱਟ ਦੀ ਵਰਤੋਂ ਬਾਰੇ ਸੁਚੇਤ ਹੋਣਾ ਜ਼ਰੂਰੀ !    ਕਿੱਥੇ ਗਏ ਸੰਜਮ ਤੇ ਸਾਦਗੀ ? !    ਸੋਸ਼ਲ ਮੀਡੀਆ ਦੀ ਅੰਨ੍ਹੇਵਾਹ ਵਰਤੋਂ ਕਿਉਂ ? !    ਡਾਕਟਰ ਬਣਨ ਲਈ ਬਿਹਤਰੀਨ ਵਿਕਲਪ !    ਨੋਟਬੰਦੀ ਤੇ ਚੋਣਾਂ ਨੇ ਮੇਲਾ ਮਾਘੀ ਕੀਤਾ ਠੰਢਾ !    ਸੰਘ ਦੀ ਘੁਰਕੀ ’ਤੇ ਸ਼ਰਮਾ ਨਾਲ ਖੜ੍ਹੇ ਨਜ਼ਰ ਆਏ ਅਸਤੀਫੇ ਦੀ ਚੇਤਾਵਨੀ ਦੇਣ ਵਾਲੇ ਆਗੂ !    

ਚੀਮਾ ਵਿੱਚ ਅਕਾਲੀ ਦਲ ਦੇ ਬਾਈਕਾਟ ਦਾ ਐਲਾਨ

Posted On January - 11 - 2017
ਪਿੰਡ ਚੀਮਾ ਵਿਚ ਅਕਾਲੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏੇ ਲੋਕ। -ਫੋਟੋ: ਸਿੰਗਲਾ

ਪਿੰਡ ਚੀਮਾ ਵਿਚ ਅਕਾਲੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏੇ ਲੋਕ। -ਫੋਟੋ: ਸਿੰਗਲਾ

ਪੱਤਰ ਪ੍ਰੇਰਕ
ਸ਼ਹਿਣਾ, 11 ਜਨਵਰੀ
ਪਿੰਡ ਚੀਮਾ ਨਿਵਾਸੀਆਂ ਨੇ ਪੱਖੋਕੇ ਰਸਤਾ ਪੱਕਾ ਨਾ ਕੀਤੇ ਜਾਣ ਅਤੇ ਚੋਣ ਜ਼ਾਬਤੇ ਦੀਆਂ ਧੱਜੀਆਂ ਉਡਾਉਂਦੇ ਹੋਏ ਨਾਲੀਆਂ ਦਾ ਕੰਮ ਚਲਾਉਣ ਤੇ ਇੱਕ ਗਲੀ ਪੁੱਟ ਕੇ ਨਵੀਂ ਬਣਾਉਣ ਦੇ ਖਿਲਾਫ਼ ਪੰਚਾਇਤ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰੋਸ ਵਜੋਂ ਸ੍ਰੋਮਣੀ ਅਕਾਲੀ ਦਲ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ।
ਇਸ ਸਮੇਂ ਸੀਨੀਅਰ ਕਾਂਗਰਸੀ ਆਗੂ ਨਿਰੰਜਣ ਸਿੰਘ, ਯੂਸਫ਼ ਖਾਂ ਮੀਤ ਪ੍ਰਧਾਨ ਮੁਸਲਿਮ ਵੈੱਲਫ਼ੇਅਰ ਸੁਸਾਇਟੀ, ਸੰਦੀਪ ਸਿੰਘ, ਦਰਸ਼ਨ ਰਾਮ, ਬਿੱਕਰ ਸਿੰਘ, ਗਿੰਦਰ ਸਿੰਘ, ਹਰੀ ਚੰਦ, ਰਾਜ ਸਿੰਘ, ਚਮਕੌਰ ਸਿੰਘ, ਸਾਧੂ ਸਿੰਘ, ਬਿੱਟੂ ਸਿੰਘ, ਲਛਮਣ ਸਿੰਘ, ਪਿਆਰਾ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਚੀਮਾ ਤੋਂ ਪੱਖੋਕੇ ਨੂੰ ਜਾਂਦੇ ਕੱਚੇ ਰਸਤੇ ’ਤੇ ਪਿੰਡ ਤੋਂ ਇੱਕ ਕਿਲੋਮੀਟਰ ਦੀ ਦੂਰੀ ’ਤੇ ਈਦਗਾਹ ਤੇ ਪੀਰ ਦੀ ਜਗ੍ਹਾ ਹੋਣ ਕਰਕੇ ਪੰਚਾਇਤ ਨੂੰ ਇਹ ਕਿਲੋਮੀਟਰ ਦਾ ਰਸਤਾ ਪੱਕਾ ਕਰਨ ਲਈ ਮੰਗ ਕੀਤੀ ਗਈ ਸੀ ਤੇ ਪੰਚਾਇਤ ਨੇ ਵਿਸ਼ਵਾਸ ਦਿਵਾਇਆ ਸੀ ਕਿ ਇਸ ਰਸਤੇ ਨੂੰ ਪਹਿਲ ਦੇ ਅਧਾਰ ’ਤੇ ਪੱਕਾ ਕੀਤਾ ਜਾਵੇਗਾ ਪ੍ਰੰਤੂ ਪੰਚਾਇਤ ਨੇ ਆਪਣੇ ਚਹੇਤਿਆਂ ਦੀਆਂ ਕਈ ਕਈ ਕਿਲੋਮੀਟਰ ਦੀਆਂ ਪਹੀਆ ਤਾਂ ਪੱਕੀਆ ਕਰਵਾ ਦਿੱਤੀਆਂ ਹਨ ਤੇ ਇਸ ਰਸਤੇ ਦੀ ਸਾਰ ਨਹੀਂ ਲਈ ਜਿਸ ਉੱਪਰ ਤਿੰਨ ਧਾਰਮਿਕ ਸਥਾਨ ਤੋਂ ਇਲਾਵਾ  ਬਹੁਤ ਸਾਰੇ ਰਿਹਾਇਸ਼ੀ ਘਰ ਤੇ ਖੇਤਾਂ ਨੂੰ ਜਾਣ ਵਾਲਾ ਰਸਤਾ ਹੈ।
ਨਿਰੰਜਣ ਸਿੰਘ ਨੇ ਕਿਹਾ ਕਿ ਪੰਚਾਇਤ ਹੁਣ ਕੁੱਝ ਆਪਣੇ ਨਜ਼ਦੀਕੀਆ ਦੀਆਂ ਨਾਲੀਆਂ ਤੇ ਗਲ਼ੀਆਂ ਚੋਣ ਜ਼ਾਬਤੇ ਦੀ ਉਲੰਘਣਾ ਕਰਦੇ ਹੋਏ ਬਿਨਾਂ ਕੋਈ ਮਤਾ ਪਾ ਕੇ ਬਣਵਾ ਰਹੀ ਹੈ। ਇਹ ਕਾਨੂੰਨ ਦੀ ਉਲੰਘਣਾ ਹੈ। ਉਨਾਂ ਕਿਹਾ ਕਿ ਇਸ ਦੀ ਸ਼ਿਕਾਇਤ ਡੀਸੀ ਬਰਨਾਲਾ ਨੂੰ ਵੀ ਕੀਤੀ ਜਾਵੇਗੀ। ਪ੍ਰ੍ਰਦਰਸ਼ਨਕਾਰੀਆਂ ਨੇ ਅਕਾਲੀ ਦਲ ਦੇ ਬਾਈਕਾਟ ਦਾ ਐਲਾਨ ਕੀਤਾ।
ਜਦ ਇਸ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਚੋਣ ਜ਼ਾਬਤੇ ਦੀ ਉਲੰਘਣਾ ਕਰ ਕੇ ਸ਼ੁਰੂ ਕੀਤਾ ਗਿਆ ਕੰਮ ਰੋਕ ਦਿੱਤਾ ਜਾਵੇਗਾ ਤੇ ਬਾਕੀ ਪੱਖੋਕੇ ਵਾਲਾ ਰਸਤੇ ਸਬੰਧੀ ਜਾਣਕਾਰੀ ਪ੍ਰਾਪਤ ਕਰਕੇ ਕਰਵਾਈ ਕੀਤੀ ਜਾਵੇਗੀ।
ਇਸ ਸੰਬੰਧੀ ਅਧਿਕਾਰਤ ਪੰਚ ਗੁਰਵਿੰਦਰ ਸਿੰਘ ਨੇ ਕਿਹਾ ਪੱਖੋਕੇ ਵਾਲੇ ਰਸਤੇ ਦੇ ਪੰਚਾਇਤ ਵਲੋਂ ਸੜਕ ਦਾ ਮਤਾ ਪਾਇਆ ਗਿਆ ਹੈ ਨਾ ਕਿ ਖੜਵੰਜੇ ਦਾ। ਜਦ ਵੀ ਬਣੇਗੀ ਸੜਕ ਹੀ ਬਣੇਗੀ। ਬਿਨਾਂ ਮਤੇ ਵਾਲੀ ਨਾਲੀ ਬਣਾਉਣ ਦਾ ਕੰਮ ਬੰਦ ਕਰ ਦਿੱਤਾ ਹੈ ਅਤੇ ਪੁੱਟ ਕੇ ਬਣਾਈ ਜਾਣ ਵਾਲੀ ਗਲੀ ਦਾ ਮਤਾ ਪਹਿਲਾ ਹੀ ਪਾਇਆ ਜਾ ਚੁੱਕਾ ਹੈ।


Comments Off on ਚੀਮਾ ਵਿੱਚ ਅਕਾਲੀ ਦਲ ਦੇ ਬਾਈਕਾਟ ਦਾ ਐਲਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.