ਵਿਦੇਸ਼ ਸਕੱਤਰ ਦੇ ਅਹੁਦੇ ਦੀ ਮਿਆਦ ਵਧਾਈ !    ਸੁਪਰੀਮ ਕੋਰਟ ਨੇ ਨਸ਼ਿਆਂ ਖ਼ਿਲਾਫ਼ ਚੁੱਕੇ ਕਦਮਾਂ ਬਾਰੇ ਪੁੱਛਿਆ !    ਗੁਪਤ ਕੋਡਾਂ ਰਾਹੀਂ ਵੋਟਰਾਂ ਨੂੰ ਆਟਾ, ਚਾਵਲ ਤੇ ਸ਼ਰਾਬ ਵੰਡਣ ਦੀ ਚਰਚਾ !    ਟੈਸਟ ਰੈਂਕਿੰਗਜ਼: ਪਾਕਿਸਤਾਨ ਨੂੰ ਪਛਾੜ ਕੇ ਨਿਊਜ਼ੀਲੈਂਡ ਪੰਜਵੇਂ ਨੰਬਰ ’ਤੇ !    ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ‘ਕਲੀਨ ਸਵੀਪ’ !    ਪੰਜਾਬ ’ਚ ਤਿੰਨ-ਧਿਰੀ ਮੁਕਾਬਲਾ ਦੱਸਣ ਪਿੱਛੇ ਡੂੰਘੀ ਸਾਜ਼ਿਸ਼: ਅਨੰਦ ਸ਼ਰਮਾ !    ਹੈਰੋਇਨ ਸਮੇਤ ਨੌਜਵਾਨ ਕਾਬੂ !    ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਅਸਪੱਸ਼ਟਤਾ !    ਸਦਾ ਹੀ ਲੱਗਿਆ ਰਹੇ ਚੋਣ ਜ਼ਾਬਤਾ !    ਸਿੱਖਿਆ ਦੇ ਪਸਾਰ ਤੋਂ ਅਵੇਸਲੇ ਰਾਜਨੀਤਕ ਦਲ !    

ਚੋਣ ਕਮਿਸ਼ਨਰ ਦੀ ਘੁਰਕੀ ਪਿੱਛੋਂ ਕੋਟਕਪੂਰਾ ਦੀ ਪੁਲੀਸ ਵੱਲੋਂ ਭਗੌੜਾ ਗ਼ਿ੍ਫ਼ਤਾਰ

Posted On January - 11 - 2017

ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 11 ਜਨਵਰੀ
ਪਿਛਲੇ ਚੌਦਾਂ ਮਹੀਨਿਆਂ ਤੋਂ ਪੁਲੀਸ ਰਿਕਾਰਡ ਵਿਚ ਭਗੌੜਾ ਚੱਲ ਰਹੇ ਇੱਕ ਮੁਲਜ਼ਮ ਨੂੰ ਚੋਣ ਕਮਿਸ਼ਨਰ ਪੰਜਾਬ ਦੀ ਘੁਰਕੀ ਪਿੱਛੋਂ ਕੋਟਕਪੂਰਾ (ਸ਼ਹਿਰੀ) ਪੁਲੀਸ ਨੇ ਚੌਵੀ ਘੰਟਿਆਂ ਦੇ ਅੰਦਰ ਫੜ ਕੇ ਹਵਾਲਾਤ ਵਿਚ ਬੰਦ ਕਰ ਦਿੱਤਾ ਹੈ। ਲਖਜੀਤ ਸਿੰਘ ਉਰਫ ਕਾਲਾ ਨਾਂ ਦੇ ਇਸ ਭਗੌੜੇ ਮੁਲਜ਼ਮ ਨੇ ਦੇਰ ਸ਼ਾਮ ਥਾਣੇ ਵਿਚ ਆ ਕੇ ਆਤਮ ਸਮਰਪਣ ਕਰ ਦਿੱਤਾ। ਮਾਮਲੇ ਦੀ ਜਾਂਚ ਕਰੇ ਸਹਾਇਕ ਥਾਣੇਦਾਰ ਜਗਦੀਸ਼ ਸਿੰਘ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਸਟੇਟ ਐਗਜ਼ੈਕਟਿਵ ਮੈਂਬਰ ਪ੍ਰਵੀਨ ਗੁਪਤਾ ਨੇ ਸੂਬੇ ਮੁੱਖ ਚੋਣ ਕਮਿਸ਼ਨਰ, ਜ਼ਿਲਾ ਚੋਣ ਅਧਿਕਾਰੀ ਫ਼ਰੀਦਕੋਟ ਤੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਦੋਸ਼ ਲਾਇਆ ਸੀ ਕਿ ਉਕਤ ਮੁਲਜ਼ਮ ਸਤੰਬਰ 2015 ਤੋਂ ਪੁਲੀਸ ਦੇ ਰਿਕਾਰਡ ਵਿਚ ਭਗੌੜਾ ਚੱਲ ਰਿਹਾ ਹੈ। ਹਾਲਾਂਕਿ ਇਸ ਮੁਲਜ਼ਮ ਵਿਰੁੱਧ ਵੀ ਹੱਤਿਆ ਦੀ ਕੋਸ਼ਿਸ਼ ਕਰਨ ਅਤੇ ਅਸਲਾ ਐਕਟ ਕਈ ਮਾਮਲੇ ਦਰਜ ਹਨ। ਅਦਾਲਤ ਵੱਲੋਂ ਥਾਣਾ ਸਿਟੀ ਕੋਟਕਪੂਰਾ ਵਿਖੇ ਇੱਕ ਨੌਜਵਾਨ ਤੇ ਜਾਨ ਲੇਵਾ ਹਮਲਾ ਕਰਨ ਦੇ ਦੋਸ਼ ਵਿਚ ਦਰਜ ਹੋਏ ਮੁਕੱਦਮੇ ਵਿਚ ਇਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਭਾਜਪਾ ਆਗੂ ਦੀ ਸ਼ਿਕਾਇਤ ਵਿਚ ਇਹ ਵੀ ਜ਼ਿਕਰ ਹੈ ਕਿ ਇਸ ਮੁਲਜ਼ਮ ਨੂੰ ਪਿਛਲੇ ਕੁਝ ਸਮਾਂ ਤੋਂ ਕੁਝ ਸਥਾਨਕ ਨੇਤਾਵਾਂ ਦੀ ਸ਼ਹਿ ਸੀ ਜਿਸ ਕਰ ਕੇ ਇਹ ਪੁਲੀਸ ਦੀ ਗ੍ਰਿਫ਼ਤ ਤੋਂ ਦੂਰ ਸੀ। ਕੁਝ ਸਮਾਂ ਪਹਿਲਾਂ ਪੁਲੀਸ ਰਿਕਾਰਡ ਵਿਚ ਭਗੌੜੇ ਵੱਲੋਂ ਇੱਕ ਸਿਆਸੀ ਪਾਰਟੀ ਦੇ ਸ਼ਹਿਰ ਵਿਚ ਹੋਰਡਿੰਗ ਲਗਵਾ ਕੇ ਕਾਨੂੰਨ ਦੀ ਸ਼ਰੇਆਮ ਉਲੰਘਣਾ ਕੀਤੀ ਗਈ ਸੀ।


Comments Off on ਚੋਣ ਕਮਿਸ਼ਨਰ ਦੀ ਘੁਰਕੀ ਪਿੱਛੋਂ ਕੋਟਕਪੂਰਾ ਦੀ ਪੁਲੀਸ ਵੱਲੋਂ ਭਗੌੜਾ ਗ਼ਿ੍ਫ਼ਤਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.