ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ !    ਭਰ ਜਵਾਨੀ ਟੁੱਟਿਆ ਸਿਤਾਰਾ ਰਾਜ ਬਰਾੜ !    ਦੂਰ ਰਹਿ ਕੇ ਵੀ ਜੜ੍ਹਾਂ ਨਾਲ ਜੁੜਿਆ ਹੋਇਆ ਸਾਹਿਤਕਾਰ !    ਛੋਟਾ ਪਰਦਾ !    ਸਿੱਖ ਸ਼ਹਾਦਤਾਂ ਨੂੰ ਗੀਤਾਂ ਰਾਹੀਂ ਪੇਸ਼ ਕਰਨ ਵਾਲਾ ਚਰਨ ਸਿੰਘ ਸਫਰੀ !    ਪ੍ਰਿਅੰਕਾ ਚੋਪੜਾ ਦਾ ਪੰਜਾਬੀ ਸਿਨਮਾ ਨਾਲ ਜੁੜਨਾ ਵੱਡੀ ਗੱਲ : ਅਮਰਿੰਦਰ ਗਿੱਲ !    ਸਿੱਖ ਵਿਰਾਸਤ ਨੂੰ ਸਾਂਭਣ ਵਾਲਾ ਗੁਰਬਖਸ਼ ਸਿੰਘ ਅਲਬੇਲਾ !    ਮੈਂ ਅਭਿਨੇਤਰੀ ਪਹਿਲਾਂ ਹਾਂ, ਗਾਇਕਾ ਬਾਅਦ ਵਿੱਚ: ਸ਼੍ਰਧਾ ਕਪੂਰ !    ਪੰਜਾਬੀ ਸਿਨਮਾ: ਸਾਰਥਿਕਤਾ ਹੈ, ਸਥਿਰਤਾ ਨਹੀਂ !    ਪਹਿਲੀ ਵਾਰ ਪੂਰੀ ਫ਼ਿਲਮ ਵਿੱਚ ਨਿਭਾਇਆ ਆਦਮੀ ਦਾ ਕਿਰਦਾਰ: ਸੁਨੀਲ ਗਰੋਵਰ !    

ਛੋਟਾ ਪਰਦਾ

Posted On January - 7 - 2017

12012cd _shrada_ aditya_ badshahਧਰਮਪਾਲ

ਆਦਿੱਤਿਆ ਤੇ ਸ਼੍ਰਧਾ ਦਾ ਬਾਦਸ਼ਾਹ ਨਾਲ ਜੈਮ ਸੈਸ਼ਨ

ਸਟਾਰ ਪਲੱਸ ਦੇ ਸ਼ੋਅ ‘ਦਿਲ ਹੈ ਹਿੰਦੁਸਤਾਨੀ’ ਵਿੱਚ ਆਦਿੱਤਿਆ ਰਾਏ ਕਪੂਰ ਅਤੇ ਸ਼੍ਰਧਾ ਕਪੂਰ ਨੇ ਰੈਪਰ ਬਾਦਸ਼ਾਹ ਨਾਲ ਜੈਮ ਸੈਸ਼ਨ ਕੀਤਾ। ਆਪਣੀ ਆਉਣ ਵਾਲੀ ਫ਼ਿਲਮ ‘ਓਕੇ ਜਾਨੂ’ ਦੇ ਪ੍ਰਚਾਰ ਲਈ ਸ਼ੋਅ ਦੇ ਸੈੱਟ ’ਤੇ ਪੁੱਜੇ ਇਹ ਕਲਾਕਾਰ ਜੱਜਾਂ ਅੱਗੇ ਪ੍ਰਤੀਯੋਗੀਆਂ ਦੇ ਰੂਪ ਵਿੱਚ ਪੁੱਜੇ ਅਤੇ ਜੱਜਾਂ ਸਾਹਮਣੇ ਆਪਣੀ ਫ਼ਿਲਮ ਦੇ ਗੀਤ ‘ਹੰਮਾ ਹੰਮਾ’ ਦਾ ਨਵਾਂ ਰੂਪ ਗਾ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਜੱਜਾਂ ਨੇ ਵੀ ਉਨ੍ਹਾਂ ਨਾਲ ਹੋਰ ਪ੍ਰਤੀਯੋਗੀਆਂ ਦੀ ਤਰ੍ਹਾਂ ਵਿਵਹਾਰ ਕੀਤਾ। ਏ. ਆਰ. ਰਹਿਮਾਨ ਦੀ ਇਸ ਕੰਪੋਜੀਸ਼ਨ ਨੂੰ ਆਦਿੱਤਿਆ ਤੇ ਸ਼੍ਰਧਾ ਨੇ ਆਪਣੇ ਅੰਦਾਜ਼ ਵਿੱਚ ਪੇਸ਼ ਕੀਤਾ ਜਿਸ ਵਿੱਚ ਬਾਦਸ਼ਾਹ ਨੇ ਰੈਪ ਨਾਲ ਆਪਣੀ ਹਾਜ਼ਰੀ ਲਵਾਈ।
ਉੱਭਰਦੇ ਗਾਇਕਾਂ ਦੇ ਸਮਰਪਣ  ਤੋਂ ਪ੍ਰੇਰਿਤ ਹੈ ਸ਼ਾਨ
12712cd _shaanਐਂਡ ਟੀਵੀ ਦੇ ‘ਦਿ ਵਾਇਸ ਇੰਡੀਆ ਸੀਜ਼ਨ-2’ ਦਾ ਪ੍ਰਸਾਰਣ ਸ਼ੁਰੂ ਹੋ ਚੁੱਕਿਆ ਹੈ। ਇਸ ਵਿੱਚ ਗਾਇਕ ਸ਼ਾਨ ਕੋਚ ਵਜੋਂ ਆਪਣੀ ਭੂਮਿਕਾ ਨਿਭਾ ਰਹੇ ਹਨ। ਇਸ ਸਬੰਧੀ ਸ਼ਾਨ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਨਾਲ ਉਨ੍ਹਾਂ ਨੂੰ ਕਾਫ਼ੀ ਕੁਝ ਸਿੱਖਣ ਅਤੇ ਦੇਖਣ ਦਾ ਮੌਕਾ ਮਿਲਿਆ ਹੈ ਕਿਉਂਕਿ ਜਦੋਂ ਦੇਸ਼ਭਰ ਤੋਂ ਅਲੱਗ-ਅਲੱਗ ਸਥਾਨਾਂ ਤੋਂ ਆਈਆਂ ਆਵਾਜ਼ਾਂ ਨੂੰ ਸੁਣਦੇ ਹਾਂ ਤਾਂ ਖੁਦ ਨੂੰ ਮਹਿਸੂਸ ਹੁੰਦਾ ਹੈ ਕਿ ਸੰਗੀਤ ਵਿੱਚ ਸਾਡਾ ਦੇਸ਼ ਕਿੰਨਾ ਮਹਾਨ ਹੈ। ਪ੍ਰਤੀਭਾਗੀ ਜਿਸ ਪ੍ਰਕਾਰ ਦਾ ਸਮਰਪਣ ਦਿਖਾਉਂਦੇ ਹਨ, ਉਹ ਪ੍ਰੇਰਿਤ ਕਰਨਾ ਵਾਲਾ ਹੁੰਦਾ ਹੈ। ਉਸ ਦਾ ਪ੍ਰਤੀਭਾਗੀਆਂ ਨੂੰ ਕਹਿਣਾ ਹੈ ਕਿ ਉਹ ਕਿਸੇ ਦੀ ਨਕਲ ਨਾ ਕਰਨ ਬਲਕਿ ਉਹ ਸਿਰਫ਼ ਆਪਣੀ ਆਵਾਜ਼ ’ਤੇ ਧਿਆਨ ਦਿੰਦੇ ਹੋਏ ਆਪਣੇ ਅਨੋਖੇ ਅੰਦਾਜ਼ ਵਿੱਚ ਪੇਸ਼ਕਾਰੀ ਦੇਣ। ਇਹ ਪੁੱਛਣ ਕਿ ਇਸ ਸ਼ੋਅ ਵਿੱਚ ਕੋਈ ਪ੍ਰਤਿਭਾ ਉਨ੍ਹਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਦੇ ਜੁਆਬ ਵਿੱਚ ਸ਼ਾਨ ਨੇ ਕਿਹਾ ਕਿ ਉਹ ਅਜਿਹੀ ਆਵਾਜ਼ ਸੁਣਨਾ ਚਾਹੁੰਦਾ ਹੈ ਜਿਸ ਨੇ ਥੋੜ੍ਹੀ ਸਿਖਲਾਈ ਲਈ ਹੋਵੇ ਤੇ ਸਧੀ ਹੋਈ ਹੋਵੇ। ਦੂਜਾ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਪ੍ਰਤੀਭਾਗੀ ਕਿੰਨਾ ਸਹਿਜ ਅਤੇ ਉਸ ਦੀ ਆਵਾਜ਼ ਕਿੰਨੀ ਵਧੀਆ ਹੈ। ਤੀਜਾ ਇਹ ਵੀ ਦੇਖਦਾ ਹਾਂ ਕਿ ਉਸ ਦੀ ਟੀਮ ਵਿੱਚ ਕਿਹੜੀ ਥਾਂ ਬਚੀ ਹੈ। ਉਹ ਖੁਦ ਨੂੰ ਬਜਰ ਵਜਾਉਣ ਵਾਲਾ ਖੁਸ਼ਮਿਜ਼ਾਜ ਇਨਸਾਨ ਸਮਝਦਾ ਹੈ, ਇਸ ਲਈ ਉਸ ਨੂੰ ਬਜਰ ਵਜਾਉਣਾ ਸਭ ਤੋਂ ਵਧੀਆ ਲੱਗਦਾ ਹੈ।
ਸ਼ਾਨ ਨੂੰ ਆਪਣੀ ਸ਼ੁਰੂਆਤੀ ਗਾਇਕੀ ਦੌਰਾਨ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੇ ਦੱਸਿਆ ਕਿ ਕੋਚ ਜਾਂ ਮੈਂਟਰ ਦੇ ਰੂਪ ਵਿੱਚ ਉਸ ਨੂੰ ਕੋਈ ਮਾਰਗਦਰਸ਼ਨ ਨਹੀਂ ਮਿਲਿਆ। ਉਸ ਨੇ ਬਿਨਾਂ ਕਿਸੇ ਪ੍ਰਕਾਰ ਦੀ ਪੇਸ਼ੇਵਰ ਸਿਖਲਾਈ ਲਏ ਹੀ ਗਾਇਕੀ ਦੀਆਂ ਬਰੀਕੀਆਂ ਨੂੰ ਸਿੱਖਿਆ ਹੈ। ਅਜਿਹੇ ਪ੍ਰੋਗਰਾਮਾਂ ਨੂੰ ਉਹ ਨਵੇਂ ਗਾਇਕਾ ਦੇ ਜੀਵਨ ਲਈ ਸ਼ੁਭ ਸੰਕੇਤ ਮੰਨਦਾ ਹੈ ਕਿਉਂਕਿ ਇਹ ਸ਼ੋਅ ਉਨ੍ਹਾਂ ਨੂੰ ਵਧੀਆ ਪਲੈਟਫਾਰਮ ਦੇ ਰਿਹਾ ਹੈ।
12712cd _shobha‘ਯਾਰੋਂ ਕਾ ਟਸ਼ਨ’ ਵਿੱਚ ਸ਼ੋਭਾ ਆਨੰਦ ਦੀ ਵਾਪਸੀ
ਬੌਲੀਵੁੱਡ ਅਤੇ ਟੀਵੀ ਅਭਿਨੇਤਰੀ ਸ਼ੋਭਾ ਆਨੰਦ ਟੀਵੀ ਸ਼ੋਅ ‘ਹਮ ਪਾਂਚ’ ਵਿੱਚ ਆਪਣੇ ਕਿਰਦਾਰ ਨਾਲ ਬਹੁਤ ਮਸ਼ਹੂਰ ਹੋਈ ਸੀ। ਹੁਣ ਉਹ ਸੋਨੀ ਸਬ ਦੇ ਸ਼ੋਅ ‘ ਯਾਰੋਂ ਕਾ ਟਸ਼ਨ’ ਤੋਂ ਵਾਪਸੀ ਕਰ ਰਹੀ ਹੈ। ਅਨਿਰੁੱਧ ਦਵੇ, ਰਾਕੇਸ਼ ਬੇਦੀ, ਮਾਲਿਨੀ ਕਪੂਰ ਵਰਗੇ ਮਸ਼ਹੂਰ ਕਲਾਕਾਰਾਂ ਨਾਲ ਉਹ ਇਸ ਸ਼ੋਅ ਵਿੱਚ ਦਾਦੀ ਦੀ ਭੂਮਿਕਾ ਨਿਭਾ ਰਹੀ ਹੈ। ਇਹ ਭੂਮਿਕਾ ਉਸ ਨੂੰ ਕਿਸ ਤਰ੍ਹਾਂ ਮਿਲੀ ਦੇ ਜੁਆਬ ਵਿੱਚ ਉਨ੍ਹਾਂ ਦੱਸਿਆ ਕਿ ਸੁਣੀ ਕਹਾਣੀ ਮੁਤਾਬਿਕ ਇਹ ਦਾਦੀ ਇੱਕ ਬੱਚੇ ਦੀ ਤਰ੍ਹਾਂ ਹੈ, ਉਹ ਉਸ ਪ੍ਰਕਾਰ ਹੀ ਵਿਵਹਾਰ ਕਰਦੀ ਹੈ, ਪਰ ਉਹ ਕਾਫ਼ੀ ਸਮਝਦਾਰ ਵੀ ਹੈ। ਇਹ ਕਹਾਣੀ ਉਸ ਨੂੰ ਪਸੰਦ ਆਈ ਅਤੇ ਉਸ ਨੇ ਹਾਂ ਕਰ ਦਿੱਤੀ। ਇਸ ਕਿਰਦਾਰ ਵਿੱਚ ਉਹ ਸਾਦੇ ਲਿਬਾਸ ਵਿੱਚ ਹੈ ਜਿਸ ਤੋਂ ਉਹ ਕਾਫ਼ੀ ਖੁਸ਼ ਹੈ ਕਿਉਂਕਿ ਇਸ ਵਿੱਚ ਉਸ ਨੂੰ ਭਾਰੀ ਗਹਿਣੇ ਨਹੀਂ ਪਾਉਣੇ ਪੈਂਦੇ। ਇਹ ਸ਼ੋਅ ਇੱਕ ਸਾਇੰਸ ਫਿਕਸ਼ਨ ਕਾਮੇਡੀ ਹੈ।
ਸ਼ੋਭਾ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਉਸ ਨੇ ਰਾਕੇਸ਼ ਬੇਦੀ ਨਾਲ ‘ਮਾਲ ਹੈ ਤੋ ਤਾਲ ਹੈ’ ਵਿੱਚ ਵੀ ਕੰਮ ਕੀਤਾ ਹੈ ਅਤੇ ਉਹ ਉਸ ਦੇ ਕਾਫ਼ੀ ਵਧੀਆ ਦੋਸਤ ਹਨ। ਇਸ ਲਈ ਦੋਸਤਾਂ ਅਤੇ ਬੱਚਿਆਂ ਨਾਲ ਕੰਮ ਕਰਨਾ ਉਸ ਨੂੰ ਬਹੁਤ ਚੰਗਾ ਲੱਗ ਰਿਹਾ ਹੈ।


Comments Off on ਛੋਟਾ ਪਰਦਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.