ਇਟਲੀ ਦੇ ਰਾਜਦੂਤ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ !    ਨਾਈਟ ਕਲੱਬ ਹਮਲੇ ਦੇ ਮਸ਼ਕੂਕ ਨੇ ਜੁਰਮ ਕਬੂਲਿਆ !    ਆਜ਼ਾਦ ਉਮੀਦਵਾਰ ਨੇ 85 ਸੌ ਦੇ ਸਿੱਕਿਆਂ ਨਾਲ ਭਰੀ ਜ਼ਾਮਨੀ !    ਸੈਲਫੀ ਮਾਮਲੇ ’ਚ ਸ਼ਹਾਬੂਦੀਨ ਖ਼ਿਲਾਫ਼ ਕੇਸ ਦਰਜ !    ਪ੍ਰਾਈਵੇਟ ਬਿਲਡਰ ਨੂੰ ਦਸ ਲੱਖ ਦਾ ਜੁਰਮਾਨਾ !    ਮਲੇਰਕੋਟਲਾ ਦਾ ਖ਼ੂਨੀ ਸਾਕਾ !    ਮਹਾਨ ਗ਼ਦਰੀ ਯੋਧਾ ਸੀ ਤੇਜਾ ਸਿੰਘ ਸਫ਼ਰੀ ਸਰਾਭਾ !    ਪਰਜਾ ਮੰਡਲ ਲਹਿਰ ਦੇ ਸੰਸਥਾਪਕ ਸੇਵਾ ਸਿੰਘ ਠੀਕਰੀਵਾਲਾ !    ਸ੍ਰੀਨਗਰ ਦਾ ਸ਼ੰਕਰਾਚਾਰੀਆ ਮੰਦਰ !    ਦੇਸ਼ ਭਗਤੀ ਤੇ ਰੂਹਾਨੀਅਤ ਦਾ ਸੁਮੇਲ !    

ਛੋਟੀਆਂ ਬੱਚਤ ਸਕੀਮਾਂ ਉਤੇ ਵਿਆਜ ਦਰਾਂ ਵਿੱਚ ਤਬਦੀਲੀ ਨਹੀਂ

Posted On January - 2 - 2017

ਨਵੀਂ ਦਿੱਲੀ, 2 ਜਨਵਰੀ
ਸਰਕਾਰ ਨੇ ਜਨਵਰੀ-ਮਾਰਚ ਤਿਮਾਹੀ ਲਈ ਪੀਪੀਐਫ ਅਤੇ ਕਿਸਾਨ ਵਿਕਾਸ ਪੱਤਰ ਵਰਗੀਆਂ ਛੋਟੀਆਂ ਬੱਚਤ ਸਕੀਮਾਂ ਉਤੇ ਵਿਆਜ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ, ਜਦੋਂ ਕਿ ਬੈਂਕਾਂ ਨੇ ਜਮ੍ਹਾਂ ਰਾਸ਼ੀ ’ਤੇ ਵਿਆਜ ਦਰਾਂ ਘਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਪਿਛਲੇ ਸਾਲ ਅਪਰੈਲ ਤੋਂ ਬਾਅਦ ਸਾਰੀਆਂ ਛੋਟੀਆਂ ਬੱਚਤ ਸਕੀਮਾਂ ਦੀਆਂ ਵਿਆਜ ਦਰਾਂ ਦੀ ਤਿਮਾਹੀ ਆਧਾਰ ਉਤੇ ਸਮੀਖਿਆ ਕੀਤੀ ਜਾਂਦੀ ਹੈ। ਜਨਵਰੀ-ਮਾਰਚ ਤਿਮਾਹੀ ਲਈ ਇਨ੍ਹਾਂ ਵਿਆਜ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਵਿੱਤ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਵਿੱਚ ਕਿਹਾ ਕਿ ਜਨਤਕ ਪ੍ਰਾਵੀਡੈਂਟ ਫੰਡ (ਪੀਪੀਐਫ) ਸਕੀਮ ਵਿੱਚ ਨਿਵੇਸ਼ ਉਤੇ ਵਿਆਜ ਦਰ ਸਾਲਾਨਾ 8 ਫੀਸਦੀ ਜਾਰੀ ਰਹੇਗੀ। ਕਿਸਾਨ ਵਿਕਾਸ ਪੱਤਰ ਵਿੱਚ ਨਿਵੇਸ਼ ਉਤੇ 7.7 ਫੀਸਦੀ ਵਿਆਜ ਮਿਲੇਗਾ। ‘ਸੁਕੰਨਿਆ ਸਮ੍ਰਿਧੀ ਅਕਾਊਂਟ ਸਕੀਮ’ ਵਿੱਚ ਸਾਲਾਨਾ 8.5 ਫੀਸਦੀ ਵਿਆਜ ਮਿਲੇਗਾ, ਜਦੋਂ ਕਿ ਪੰਜ ਸਾਲਾ ਸੀਨੀਅਰ ਸਿਟੀਜ਼ਨਜ਼ ਬੱਚਤ ਸਕੀਮ ਲਈ ਵੀ 8.5 ਫੀਸਦੀ ਵਿਆਜ ਬਰਕਰਾਰ ਰਹੇਗਾ। ਬਜ਼ੁਰਗਾਂ ਲਈ ਬੱਚਤ ਸਕੀਮਾਂ ਦੇ ਵਿਆਜ ਦਾ ਭੁਗਤਾਨ ਤਿਮਾਹੀ ਆਧਾਰ ’ਤੇ ਹੋਵੇਗਾ। ਜਮ੍ਹਾਂ ਪੂੰਜੀ ਉਤੇ ਸਾਲਾਨਾ ਚਾਰ ਫੀਸਦੀ ਵਿਆਜ ਹੋਵੇਗਾ, ਜਦੋਂ ਕਿ ਇਕ ਤੋਂ ਪੰਜ ਸਾਲ ਤੱਕ ਦੀਆਂ ਮਿਆਦੀ ਜਮ੍ਹਾਂ ਰਾਸ਼ੀਆਂ ਉਤੇ 7 ਤੋਂ 7.8 ਫੀਸਦੀ ਵਿਆਜ ਦੀ ਪੇਸ਼ਕਸ਼ ਕੀਤੀ ਜਾਵੇਗੀ, ਜਿਸ ਦਾ ਭੁਗਤਾਨ ਤਿਮਾਹੀ ਹੋਵੇਗਾ।
ਮੰਤਰਾਲੇ ਨੇ ਕਿਹਾ ਕਿ ਸਰਕਾਰ ਦੇ ਫੈਸਲੇ ਨੂੰ ਧਿਆਨ ਵਿੱਚ ਰੱਖਦਿਆਂ ਛੋਟੀਆਂ ਬੱਚਤਾਂ ਉਤੇ ਲਾਗੂ ਕੀਤਾ ਹੈ। ਤਿਮਾਹੀ ਆਧਾਰ ’ਤੇ ਵਿਆਜ ਦਰਾਂ ਦਾ ਐਲਾਨ ਕਰਦਿਆਂ ਵਿੱਤ ਮੰਤਰਾਲੇ ਨੇ ਕਿਹਾ ਕਿ ਛੋਟੀਆਂ ਬੱਚਤ ਸਕੀਮਾਂ ਉਤੇ ਵਿਆਜ ਦਰਾਂ ਨੂੰ ਸਰਕਾਰੀ ਬਾਂਡ ਮੁਨਾਫ਼ੇ ਨਾਲ ਜੋੜਿਆ ਜਾਵੇਗਾ।   -ਪੀਟੀਆਈ


Comments Off on ਛੋਟੀਆਂ ਬੱਚਤ ਸਕੀਮਾਂ ਉਤੇ ਵਿਆਜ ਦਰਾਂ ਵਿੱਚ ਤਬਦੀਲੀ ਨਹੀਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.