ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਛੱਬੀ ਸਾਲਾਂ ਤੋਂ ਨਹੀਂ ਚੜ੍ਹੀ ਕੋਟਕਪੂਰਾ-ਮੋਗਾ ਰੇਲ ਪਟੜੀ ’ਤੇ ਵਾਅਦਿਆਂ ਦੀ ਗੱਡੀ

Posted On January - 11 - 2017

ਪੱਤਰ ਪ੍ਰੇਰਕ
ਕੋਟਕਪੂਰਾ, 11 ਜਨਵਰੀ
ਕੋਟਕਪੂਰਾ ਵਿਧਾਨ ਸਭਾ ਹਲਕੇ ’ਚ ਕਾਂਗਰਸ ਨੂੰ ਛੱਡ ਕੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਹਲਕੇ ’ਚ ਚੋਣ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੱਲੋਂ ਸਾਂਝੇ ਉਮੀਦਵਾਰ ਮਨਤਾਰ ਸਿੰਘ ਬਰਾੜ, ਆਮ ਆਦਮੀ ਪਾਰਟੀ ਵੱਲੋਂ ਕੁਲਤਾਰ ਸਿੰਘ ਸੰਧਵਾਂ, ਬਹੁਜਨ ਸਮਾਜ ਪਾਰਟੀ ਵੱਲੋਂ ਐਡਵੋਕੇਟ ਅਵਤਾਰ ਕ੍ਰਿਸ਼ਨ, ਆਪਣਾ ਪੰਜਾਬ ਪਾਰਟੀ ਵੱਲੋਂ ਡਾ. ਸੁਰਿੰਦਰ ਕੁਮਾਰ ਦਿਵੇਦੀ ਚੋਣ ਮੈਦਾਨ ’ਚ ਡਟ ਚੁੱਕੇ ਹਨ। ਉਮੀਦਵਾਰਾਂ ਵੱਲੋਂ ਜਨਤਾ ਦਰਬਾਰ ’ਚ ਲੋਕ-ਲੁਭਾਉਣੇ ਵਾਅਦੇ ਕੀਤੇ ਜਾ ਰਹੇ ਹਨ।
ਲੰਘੇ 26 ਸਾਲਾਂ ਤੋਂ ਵਿਧਾਨ ਸਭਾ ਹਲਕੇ ਦੇ ਵੋਟਰ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ’ਚ ਕੋਟਕਪੂਰਾ-ਮੋਗਾ ਰੇਲਵੇ ਲਾਈਨ ਵਿਛਾਉਣ ਦੀ ਮੰਗ ਉਠਾਉਂਦੇ ਹਨ ਪਰ ਚੋਣ ਜਿੱਤਣ ਉਪਰੰਤ ਉਮੀਦਵਾਰ ਇਸ ਮੰਗ ਤੋਂ ਮੂੰਹ ਫੇਰ ਜਾਂਦੇ ਹਨ। ਹਾਲਾਂਕਿ ਇਸ ਵਾਰ ਵੋਟਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਆਪਣੇ ਹਲਕੇ ’ਚ ਚੋਣ ਲੜਨ ਵਾਲੇ ਉਮੀਦਵਾਰਾਂ ਨਾਲ ਸਿੱਧੀ ਗੱਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਵੋਟ ਦਾ ਅਸਲ ਹੱਕਦਾਰ ਉਹ ਉਮੀਦਵਾਰ ਹੋਵੇਗਾ, ਜੋ ਇਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਵਚਣਬੱਧ ਰਹੇਗਾ।
ਕੋਟਕਪੂਰਾ-ਮੋਗਾ ਨੂੰ ਰੇਲ ਸੰਪਰਕ ਨਾਲ ਜੋੜਣ ਦੀ ਮੰਗ  1992 ’ਚ ਉਠੀ ਸੀ। ਸੰਸਦ ਮੈਂਬਰ ਜਗਮੀਤ ਬਰਾੜ ਨੇ ਇਸ ਮੰਗ ਨੂੰ ਦੇਸ਼ ਦੀ ਸੰਸਦ ’ਚ ਉਠਾਇਆ ਸੀ। ਬੜੌਦਾ ਹਾਊਸ ਨਵੀਂ ਦਿੱਲੀ ਨੇ ਹਰਕਤ ’ਚ ਆਉਂਦਿਆਂ ਕੰਮ ਦਾ ਸਰਵੇ ਕਰਵਾਇਆ ਪਰ ਮਗਰੋਂ ਮਸਲਾ ਠੰਢੇ ਬਸਤੇ ’ਚ ਪੈ ਗਿਆ।
ਰੇਲਵੇ ਸੰਘਰਸ਼ ਸੰਮਤੀ ਦੇ ਪ੍ਰਧਾਨ ਬੈਜ਼ਨਾਥ ਬਾਂਸਲ, ਨਾਰਦਨ ਰੇਲਵੇ ਸੰਘਰਸ਼ ਸੰਮਤੀ ਦੇ ਐਡਵੋਕੇਟ ਬਾਬੂ ਰਾਮ, ਲੋਕ ਮੰਚ ਦੇ ਪ੍ਰਧਾਨ ਸਾਧੂ ਰਾਮ ਦਿਓੜਾ, ਕੰਜ਼ਿਊਮਰ ਵੈਲਫੇਅਰ ਦੇ ਪ੍ਰਧਾਨ  ਪ੍ਰਸ਼ੋਤਮ ਬੇਤਾਬ ਅਤੇ ਜਗਦੀਸ਼ ਪ੍ਰਸ਼ਾਦ ਦੀ ਅਗਵਾਈ ਹੇਠ ਕਈ ਵਾਰ ਵਫ਼ਦ ਰੇਲ ਮੰਤਰੀ ਨੂੰ ਦਿੱਲੀ ਮਿਲਿਆ। ਦੋ ਸਾਲ ਪਹਿਲਾਂ ਸੰਸਦ ਮੈਂਬਰ ਸਾਧੂ ਸਿੰਘ ਨੇ ਵੀ ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਮੰਗ ਪੱਤਰ ਦਿੱਤਾ। ਫੇਰ ਬੜੌਦਾ ਹਾਊਸ ਨੇ ਸਰਵੇ ਕਰਵਾਇਆ ਤੇ ਮਸਲਾ ਠੰਢੇ ਬਸਤੇ ’ਚ ਪੈ ਰਿਹਾ ਹੈ। ਰੇਲ (ਨਿਰਮਾਣ) ਵਿਭਾਗ ਦੇ ਇੰਜਨੀਅਰ ਗੋਪਾਲ ਅਨੁਸਾਰ ਮੋਗਾ-ਕੋਟਕਪੂਰਾ ਲਾਈਨ ਵਿਛਾਉਣ ਦੀ ਰੇਲ ਵਿਭਾਗ ਦੀ ਭਵਿੱਖ ’ਚ ਅਜੇ ਕੋਈ ਯੋਜਨਾ ਨਹੀ।
ਕੋਟਕਪੂਰੇ ਤੋਂ ਮੋਗੇ ਲਈ ਸਰਕਾਰੀ ਤੇ ਗੈਰ ਸਰਕਾਰੀ ਸਮੇਤ 200 ਤੋਂ ਵੱਧ ਰੂਟ ਚਲਦੇ ਹਨ। ਇਨ੍ਹਾਂ ’ਚ ਸਰਕਾਰੀ ਘੱਟ ਤੇ ਗੈਰ ਸਰਕਾਰੀ ਰੂਟ ਵੱਧ ਹਨ। ਜੇ ਇਨ੍ਹਾਂ ਦੋਹਾਂ ਸ਼ਹਿਰਾਂ ਨੂੰ ਰੇਲ ਸੰਪਰਕ ਨਾਲ ਜੋੜਿਆ ਜਾਂਦਾ ਹੈ ਤਾਂ ਲੋਕਾਂ ਨੂੰ ਜ਼ਿਆਦਾ ਸਹੂਲਤ ਮਿਲੇਗੀ। ਇਸ ਦਾ ਸਿੱਧਾ ਅਸਰ ਟਰਾਂਸਪੋਰਟਰਾਂ ‘ਤੇ ਪਵੇਗਾ। ਜ਼ਿਆਦਾਤਰ ਨੁਕਸਾਨ ਉਨ੍ਹਾਂ ਟਰਾਂਸਪੋਰਟਰਾਂ ਨੂੰ ਝੱਲਣਾ ਪਵੇਗਾ, ਜਿਨ੍ਹਾਂ ਦਾ ਸਬੰਧ ਸੱਤਾਧਾਰੀ ਪਾਰਟੀਆਂ ਨਾਲ ਹੈ।


Comments Off on ਛੱਬੀ ਸਾਲਾਂ ਤੋਂ ਨਹੀਂ ਚੜ੍ਹੀ ਕੋਟਕਪੂਰਾ-ਮੋਗਾ ਰੇਲ ਪਟੜੀ ’ਤੇ ਵਾਅਦਿਆਂ ਦੀ ਗੱਡੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.