ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਜਸਵੀਰ ਝੱਜ ਬਣੇ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ

Posted On January - 11 - 2017

ਪੱਤਰ ਪ੍ਰੇਰਕ
ਦੋਰਾਹਾ, 11 ਜਨਵਰੀ
ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਲੇਖਕਾਂ ਦੀ ਸਾਲ 2017 ਲਈ ਚੋਣ ਕੱਲ੍ਹ ਇੱਥੇ ਸਭਾ ਦੀ ਲਾਇਬ੍ਰੇਰੀ ਵਿੱਚ ਸੁਖਮਿੰਦਰ ਰਾਮਪੁਰੀ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਹੋਈ। ਇਸ ਮੌਕੇ ਜਸਵੀਰ ਝੱਜ ਪ੍ਰਧਾਨ, ਸਵਰਨ ਪੱਲ੍ਹਾ ਮੀਤ ਪ੍ਰਧਾਨ, ਅਮਰਿੰਦਰ ਸਿੰਘ ਸੋਹਲ ਜਨਰਲ ਸਕੱਤਰ ਅਤੇ ਪਰਮਜੀਤ ਸਿੰਘ ਸਿਓੜ ਸਕੱਤਰ ਚੁਣੇ ਗਏ ਜਦਕਿ ਸੁਖਮਿੰਦਰ ਰਾਮਪੁਰੀ, ਸੁਰਿੰਦਰ ਰਾਮਪੁਰੀ, ਗੁਰਦਿਆਲ ਦਲਾਲ, ਅਵਤਾਰ ਸਿੰਘ ਧਮੋਟ, ਬਲਵੰਤ ਸਿੰਘ ਮਾਂਗਟ ਕਾਰਜਕਾਰਨੀ ਮੈਂਬਰ ਅਤੇ ਮੱਲ ਸਿੰਘ ਰਾਮਪੁਰੀ (ਮੋਢੀ ਮੈਂਬਰ) ਸਰਪ੍ਰਸਤ ਚੁਣੇ ਗਏ। ਇਸ ਉਪਰੰਤ ਰਚਨਾਵਾਂ ਦਾ ਦੌਰ ਚੱਲਿਆ, ਜਿਸ ਵਿੱਚ ਸੁਖਮਿੰਦਰ ਰਾਮਪੁਰੀ ਨੇ ‘ਪੈਰੋਲ ’ਤੇ ਆਈ ਕਵਿਤਾ’, ਅਵਤਾਰ ਸਿੰਘ ਧਮੋਟ ਨੇ ‘ਤਵਾਰੀਖ’, ਸੁਰਿੰਦਰ ਰਾਮਪੁਰੀ ਨੇ ‘ਚਿੰਤਨ ਵੇਲਾ’, ਜਸਵੀਰ ਝੱਜ ਨੇ ‘ਸੂਰਮੇ’, ਪਰਮਜੀਤ ਸਿੰਘ ਸਿਓੜਾ ਨੇ ‘ਅਕਲ ਹੀਣ ਇਹ ਕੱਟੜ ਲੋਕ’ ਤੇ ਅਮਰਿੰਦਰ ਸਿੰਘ ਸੋਹਲ ਨੇ ‘ਅਹਿਸਾਸ’ ਕਵਿਤਾਵਾਂ ਪੜ੍ਹੀਆਂ।
ਇਸ ਦੌਰਾਨ ਲਾਭ ਸਿੰਘ ਬੇਗੋਵਾਲ ਨੇ ‘ਸਾਗਰ ਵਿੱਚੋਂ ਐਸਾ ਆਸ਼ਕ ਆਇਆ ਸੀ’, ਜਰਨੈਲ ਸਿੰਘ ਮਾਂਗਟ ਨੇ ‘ਜਦ ਪੰਛੀ ਨੇ ਭਰੀ ਉਡਾਰੀ’, ਸ਼ਾਇਰਾ ਕੁਲਵਿੰਦਰ ਕਿਰਨ ਨੇ ‘ਆਥਣ ਦੀ ਦਹਿਲੀਜ਼ ’ਤੇ ਦੀਵਾ ਧਰਿਆ ਕਰ’ ਗ਼ਜ਼ਲ ਕਹੀ। ਰਣਜੀਤ ਸੰਧੂ ਨੇ ‘ਜੱਟਾ ਤੇਰਾ ਕੋਈ ਨਾ ਬੇਲੀ’, ਬਲਵੰਤ ਮਾਂਗਟ ਨੇ ‘ਚੋਣਾਂ’, ਦਰਸ਼ਨ ਸਿੰਘ ਗਿੱਲ ਨੇ ‘ਅਮਰ ਕਹਾਣੀ ਓਹ ਨਈ ਹੁੰਦੀ’, ਹਰਪ੍ਰੀਤ ਸਿਓੜਾ ਨੇ ‘ਚੁੱਕ ਕੇ ਮਾਂ ਖੇਤਾਂ ਨੂੰ ਚੱਲੀ ਬਈ ਹੁਣ ਦਾਤੀ ਬੱਲੀ’ ਗੀਤ ਸੁਣਾਏ। ਜਸਮੀਤ ਕੌਰ ਲੁਧਿਆਣਾ ਨੇ ਕਹਾਣੀ ‘ਕਿਸੇ ਨੂੰ ਦੱਸੀਂ ਨਾ’, ਮੱਲ ਸਿੰਘ ਰਾਮਪੁਰੀ ਨੇ ਲੇਖ ‘ਅਸੀਂ ਜੇਲ੍ਹ ਦੇ ਰੱਬ ਨੂੰ ਬੰਦੇ ਦੀ ਜੂਨੇ ਪਾਇਆ’, ਨੇਤਰ ਮੂਤਿਓਂ ਨੇ ‘ਅਸੀਸ’, ਗੁਰਦਿਆਲ ਦਲਾਲ ਨੇ ‘ਤਿੰਨ ਗੱਲਾਂ, ਰੋੜਾ ਤੇ ਜੀਵ ਮਰਨ’ ਮਿੰਨੀ ਕਹਾਣੀਆਂ ਪੜ੍ਹੀਆਂ। ਪੜ੍ਹੀਆਂ ਗਈਆਂ ਰਚਨਾਵਾਂ ‘ਤੇ ਰਚਨਾਕਾਰਾਂ ਤੋਂ ਇਲਾਵਾ ਸ਼ਾਇਰ ਡਾ. ਸੰਦੀਪ ਸ਼ਰਮਾ, ਸਵਰਨ ਪੱਲ੍ਹਾ, ਜਗਜੀਤ ਗੁਰਮ ਤੇ ਸੁਖਜੀਵਨ ਰਾਮਪੁਰ ਆਦਿ ਨੇ ਹੋਈ ਉਸਾਰੂ ਅਤੇ ਭਖਵੀਂ ਬਹਿਸ ਵਿੱਚ ਹਿੱਸਾ ਲੈਂਦਿਆਂ ਉਸਾਰੂ ਟਿੱਪਣੀਆਂ ਕੀਤੀਆਂ।
ਅਖੀਰ ਵਿੱਚ ਰੰਗਕਰਮੀ ਓਮ ਪੁਰੀ ਅਤੇ ਲੇਖਕ ਸੁਰਜੀਤ ਮਾਨ ਦੇ ਸਦੀਵੀ ਵਿਛੋੜੇ ’ਤੇ ਸ਼ੋਕ ਮਤਾ ਪਾ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ‘ਜਨ ਚੇਤਨਾ ਪੁਸਤਕ ਵਿਕਰੇਤਾ’ ’ਤੇ ਕੀਤੇ ਗਏ ਕੱਟੜਪੰਥੀਆਂ ਦੇ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਦਾ ਮਤਾ ਪਾਸ ਕੀਤਾ ਗਿਆ। ਅਖੀਰ ਵਿੱਚ ਰਣਜੀਤ ਸੰਧੂ ਨੇ ਆਪਣੀ ਕਾਵਿ ਪੁਸਤਕ ‘ਪਿੰਡ ਦੀਆਂ ਗਲੀਆਂ’ ਸਭਾ ਦੇ ਮੈਂਬਰਾਂ ਨੂੰ ਭੇਟ ਕੀਤੀ।


Comments Off on ਜਸਵੀਰ ਝੱਜ ਬਣੇ ਲਿਖਾਰੀ ਸਭਾ ਰਾਮਪੁਰ ਦੇ ਪ੍ਰਧਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.