ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਜਹਾਂਗੀਰ ਨਹਿਰ ਦੇ ਟੁੱਟੇ ਪੁਲ ’ਤੇ ਟਰਾਲਾ ਪਲਟਿਆ, ਡਰਾਈਵਰ-ਕੰਡਕਟਰ ਬਚੇ

Posted On January - 11 - 2017
ਪਿੰਡ ਜਹਾਂਗੀਰ ਦੇ ਟੁੱਟੇ ਪੁਲ ਤੋਂ ਨਹਿਰ ਵਿੱਚ ਡਿੱਗੇ ਟਰਾਲੇ ਦਾ ਦ੍ਰਿਸ਼। -ਫੋਟੋ: ਰਿਸ਼ੀ

ਪਿੰਡ ਜਹਾਂਗੀਰ ਦੇ ਟੁੱਟੇ ਪੁਲ ਤੋਂ ਨਹਿਰ ਵਿੱਚ ਡਿੱਗੇ ਟਰਾਲੇ ਦਾ ਦ੍ਰਿਸ਼। -ਫੋਟੋ: ਰਿਸ਼ੀ

ਬੀਰਬਲ ਰਿਸ਼ੀ
ਸ਼ੇਰਪੁਰ, 11 ਜਨਵਰੀ
ਜਹਾਂਗੀਰ ਦੇ ਟੁੱਟੇ ਪੁਲ ’ਤੇ ਬੀਤੀ ਰਾਤ ਚੌਲਾਂ ਦੀ ਪਾਲਸ਼ ਨਾਲ ਭਰਿਆ ਟਰਾਲਾ ਨਹਿਰ ਵਿੱਚ ਡਿੱਗ ਗਿਆ। ਨੇੜਲੇ ਘਰਾਂ ਵਾਲਿਆਂ ਦੀ ਮੁਸ਼ੱਕਤ ਨਾਲ ਡਰਾਈਵਰ ਤੇ ਕੰਡਕਟਰ ਨੂੰ ਬਚਾਅ ਲਿਆ ਗਿਆ।
ਸਥਾਨਕ ਵਾਸੀ ਬਲਵੀਰ ਸਿੰਘ ਨੇ ਦੱਸਿਆ ਕਿ ਟਰਾਲਾ ਬੀਤੀ ਰਾਤ ਤਕਰੀਬਨ ਪੌਣੇ ਇੱਕ ਵਜੇ ਨਹਿਰ ਵਿੱਚ ਪਲਟਿਆ, ਜਿਸ ਦਾ ਜ਼ੋਰਦਾਰ ਖੜਾਕ ਸੁਣ ਕੇ ਉਹ, ਉਸ ਦਾ ਪਿਤਾ ਅਤੇ ਭਤੀਜਾ ਤੁਰੰਤ ਪੁਲ ’ਤੇ ਪਹੁੰਚੇ। ਪੁਲ ’ਚ ਪਲਟਿਆ ਟਰਾਲਾ ਵੇਖ ਕੇ ਉਨ੍ਹਾਂ ਟਰੱਕ ਦਾ ਸ਼ੀਸ਼ਾ ਭੰਨ੍ਹ ਕੇ ਡਰਾਈਵਰ ਕੰਡਕਟਰ ਨੂੰ ਬਾਹਰ ਕੱਢਿਆ ਅਤੇ ਰਾਤ ਸਮੇਂ ਉਨ੍ਹਾਂ ਨੂੰ ਗੁਰੂ ਘਰ ਵਿੱਚ ਭੇਜਿਆ ਗਿਆ। ਥਾਣਾ ਸਦਰ ਦੇ ਏਐਸਆਈ ਸਰਬਜੀਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਟਰਾਲਾ ਨੰਬਰ ਪੀਬੀ-06 ਜੇ 2449 ਰਾਤ ਸਮੇਂ ਨਹਿਰ ’ਚ ਪਲਟ ਗਿਆ ਸੀ, ਜਿਸ ਦੀ ਸੂਚਨਾ ਮਿਲਣ ’ਤੇ ਉਹ ਰਾਤ ਸਮੇਂ ਹੀ ਘਟਨਾ ਸਥਾਨ ’ਤੇ ਪਹੁੰਚ ਗਏ ਸਨ। ਟਰੱਕ ਮਾਲਕ ਗੁਰਦੀਪ ਸਿੰਘ ਵਾਸੀ ਕਲਿਆਣ ਸੱਪਾ ਥਾਣਾ ਨਥਾਣਾ ਖੁਦ ਟਰੱਕ ਚਲਾ ਰਿਹਾ ਸੀ ਜਦੋਂ ਗੁਰਵਿੰਦਰ ਸਿੰਘ ਵਾਸੀ ਰੁਮਾਣਾ ਉਸ ਦੇ ਨਾਲ ਸੀ। ਜ਼ਿਕਰਯੋਗ ਹੈ ਕਿ ਇਸ ਟੁੱਟੇ ਪੁਲ ’ਤੇ ਪਹਿਲਾਂ ਪਿੰਡ ਘਨੌਰੀ ਕਲਾਂ ਦਾ ਨਛੱਤਰ ਸਿੰਘ, ਭੋਲਾ ਅਤੇ ਢਢੋਗਲ ਪਿੰਡ ਨਾਲ ਸਬੰਧਤ ਦੋ ਵਿਅਕਤੀ ਨਹਿਰ ਵਿੱਚ ਡਿੱਗ ਚੁੱਕੇ ਹਨ ਪਰ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।
ਉਧਰ ਪੁਲ ਬਣਾਉਣ ਲਈ ਬਣੀ ਐਕਸ਼ਨ ਕਮੇਟੀ ਦੇ ਝੰਡੇ ਹੇਠ ਲੜਾਈ ਲੜ ਚੁੱਕੇ ਕਮੇਟੀ ਦੇ ਪ੍ਰਧਾਨ ਰਣਧੀਰ ਸਿੰਘ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਨੇ ਕਿਹਾ ਸੀ ਕਿ ਟੈਂਡਰ ਹੋ ਚੁੱਕੇ ਹਨ ਅਤੇ 10 ਜਨਵਰੀ ਨੂੰ ਬੰਦੀ ਆਉਣ ਨਾਲ ਹੀ ਇਸ ਪੁਲ ਦਾ ਕੰਮ ਸ਼ੁਰੂ ਹੋ ਜਾਵੇਗਾ ਪਰ ਨਿਰਧਾਰਤ ਸਮੇਂ ਤੋਂ ਬਾਅਦ ਵੀ ਨਾ ਬੰਦੀ ਦਾ ਪਤਾ ਲੱਗਿਆ ਹੈ, ਨਾ ਕੰਮ ਸ਼ੁਰੂ ਹੋਇਆ ਹੈ।
ਨਹਿਰੀ ਵਿਭਾਗ ਤੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨੇ ਵੀ ਫੋਨ ਨਹੀਂ ਚੁੱਕਿਆ। ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟੁੱਟੇ ਪੁਲ ਤੋਂ ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ ਦੀ ਜਾਨਾਂ ਬਚਾਉਣ ਲਈ ਆਪਣੀ ਜਾਨ ਜੋਖਮ ’ਚ ਪਾਉਣ ਵਾਲਿਆਂ ਦਾ 26 ਜਨਵਰੀ ਮੌਕੇ ਸਨਮਾਨ ਕੀਤਾ ਜਾਵੇ।

ਠਹਿਰ ਕੇ ਗੱਲ ਕਰਿਓ: ਬਰਾੜ

ਲੋਕ ਨਿਰਮਾਣ ਵਿਭਾਗ ਦੇ ਐਸਈ ਏ.ਐਸ. ਬਰਾੜ ਨੇ ਕਿਹਾ ‘ਉਹ ਹਾਲ ਦੀ ਘੜੀ ਵਿਅਸਥ ਹਨ, ਠਹਿਰ ਕੇ ਗੱਲ ਕਰਿਓ।’


Comments Off on ਜਹਾਂਗੀਰ ਨਹਿਰ ਦੇ ਟੁੱਟੇ ਪੁਲ ’ਤੇ ਟਰਾਲਾ ਪਲਟਿਆ, ਡਰਾਈਵਰ-ਕੰਡਕਟਰ ਬਚੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.