ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਜਾਟ ਸਭਾ ਦੇ ਜ਼ਿਲ੍ਹਾ ਪ੍ਰਧਾਨ ਡਿੰਪੀ ਦੀ ਹਾਦਸੇ ’ਚ ਮੌਤ; 3 ਜ਼ਖ਼ਮੀ

Posted On January - 10 - 2017

ਚੋਣ ਪ੍ਰਚਾਰ ਤੋਂ ਪਰਤਦੇ ਸਮੇਂ ਗੱਡੀ ਦਰੱਖ਼ਤ ਨਾਲ਼ ਟਕਰਾਈ;
ਮੂਨਕ ਨੇੜਲੇ ਹਮੀਰਗੜ੍ਹ ’ਚ ਸਸਕਾਰ

ਸਰਬਜੀਤ ਸਿੰਘ ਭੰਗੂ
ਪਟਿਆਲਾ, 10 ਜਨਵਰੀ
ਕਾਂਗਰਸੀ ਆਗੂ ਤੇ ਜਾਟ ਮਹਾ ਸਭਾ ਦੇ ਜ਼ਿਲ੍ਹਾ ਪ੍ਰਧਾਨ ਡਿੰਪੀ ਧਾਲੀਵਾਲ (ਗੁਰਪ੍ਰੀਤ ਸਿੰਘ) ਦੀ ਸੜਕ ਹਾਦਸੇ ‘ਚ ਮੌਤ ਹੋ ਗਈ| ਇਹ ਹਾਦਸਾ ਕੱਲ੍ਹ ਰਾਤ ਪਿੰਡ ਰਾਇਮਲ ਮਾਜਰੀ ਕੋਲ ਹੋਇਆ। ਸ੍ਰੀ ਧਾਲੀਵਾਲ ਹਲਕਾ ਅਮਲੋਹ ਤੋਂ ਕਾਂਗਰਸੀ ਉਮੀਦਵਾਰ ਰਣਦੀਪ ਸਿੰਘ ਦੀ ਚੋਣ ਮੁਹਿੰਮ ਵਿੱਚੋਂ ਪਟਿਆਲਾ ਪਰਤ ਰਹੇ ਸਨ|  ਉਨ੍ਹਾਂ ਦੀ ਗੱਡੀ  ਫਾਰਚੂਨਰ  (ਪੀ.ਬੀ 11 ਬੀ.ਪੀ 0610) ਦਰੱਖ਼ਤ ਵਿੱਚ ਜਾ ਵੱਜੀ| ਇਸ ਕਾਰਨ ਡਿੰਪੀ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂ ਕਿ ਤਿੰਨ ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ| ਮੂਨਕ ਨੇੜਲੇ ਜੱਦੀ ਪਿੰਡ ਹਮੀਰਗੜ੍ਹ ਵਿੱਚ ਡਿੰਪੀ ਦਾ ਸਸਕਾਰ ਕਰ ਦਿੱਤਾ ਗਿਆ ਹੈ|
ਦੱਸਣਯੋਗ ਹੈ ਕਿ ਡਿੰਪੀ ਧਾਲੀਵਾਲ ਪਟਿਆਲਾ ਦੀ ਆਫੀਸਰ ਕਲੋਨੀ  ਵਿੱਚ ਰਹਿੰਦਾ ਸੀ| ਉਹ ਸਥਾਨਕ ਵਿਧਾਇਕਾ ਪਰਨੀਤ ਕੌਰ ਸਮੇਤ ਹੋਰ ਕਈ ਕਾਂਗਰਸੀ ਆਗੂਆਂ ਦਾ ਕਰੀਬੀ ਸੀ| ਪਰਨੀਤ ਕੌਰ ਨੇ ਹੀ ਉਸ ਨੂੰ ਜਾਟ ਮਹਾ ਸਭਾ ਦਾ ਜ਼ਿਲ੍ਹਾ ਪ੍ਰਧਾਨ ਬਣਵਾਇਆ ਸੀ| ਹੁਣ ਉਹ ਇਥੇ ਕਾਂਗਰਸ ਦੀ ਚੋਣ ਮੁਹਿੰਮ ‘ਚ ਸਰਗਰਮ ਸੀ| ਕੱਲ੍ਹ ਹੀ ਉਸ ਨੇ ਪਰਨੀਤ ਕੌਰ ਦੀ ਹਾਜ਼ਰੀ ‘ਚ ਕੁਝ ਅਕਾਲੀ ਕਾਰਕੁਨਾਂ ਨੂੰ ਕਾਂਗਰਸ ‘ਚ ਸ਼ਾਮਲ ਕਰਵਾਇਆ  ਸੀ ਅਤੇ ਇਥੇ ਚੋਣ ਮਨੋਰਥ ਪੱਤਰ ਜਾਰੀ  ਕਰਨ ਮੌਕੇ ਵੀ ਹਾਜ਼ਰ ਸੀ| ਬਾਅਦ ’ਚ ਉਹ ਸਾਥੀਆਂ ਨਾਲ ਅਮਲੋਹ ਹਲਕੇ ’ਚ ਗਿਆ ਸੀ| ਕਾਂਗਰਸੀ ਉਮੀਦਵਾਰ ਦੇ ਹੱਕ ’ਚ ਪ੍ਰਚਾਰ ਕਰਕੇ ਪਰਤਦੇ ਸਮੇਂ ਰਾਤ ਨੂੰ  ਗਿਆਰਾਂ ਕੁ ਵਜੇ ਉਨ੍ਹਾਂ ਦੀ ਗੱਡੀ ਦਰਖ਼ੱਤ ਵਿੱਚ ਜਾ ਵੱਜੀ| ਡਿੰਪੀ ਸਮੇਤ ਚਾਰੇ ਜਣਿਆਂ ਨੂੰ ਐਂਬੂਲੈਂਸ ਰਾਹੀਂ ਪਟਿਆਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਆਂਦਾ ਗਿਆ, ਜਿਥੇ ਡਿੰਪੀ ਦੀ ਮੌਤ ਹੋ ਗਈ| ਜ਼ਖ਼ਮੀਆਂ ’ਚ ਗੁਰਵੀਰ ਸਿੰਘ, ਅਮਰ ਜੰਗ ਤੇ ਅਨੀਸ਼ ਕੁਮਾਰ ਵਾਸੀਆਨ ਪਟਿਆਲਾ ਸ਼ਾਮਲ ਹਨ| ਥਾਣਾ ਭਾਦਸੋਂ ਤੋਂ ਤਫਤੀਸ਼ੀ ਅਫ਼ਸਰ ਜ਼ਖ਼ਮੀਆਂ ਦੇ ਬਿਆਨ ਦਰਜ ਕਰਨ ਇਥੇ ਹਸਪਤਾਲ਼ ਪੁੱਜੇ ਹੋਏ ਸਨ। ਵਿਧਾਇਕਾ ਪਰਨੀਤ ਕੌਰ, ਹਰਵਿੰਦਰ ਸਿੰਘ ਖਨੌੜਾ, ਗੁਰਕੀਰਤ ਥੂਹੀ, ਗੁਰਮੀਤ ਮੋਹਣੀ, ਮਦਨਜੀਤ ਡਕਾਲਾ ਤੇ ਹੋਰ ਆਗੂਆਂ ਨੇ ਡਿੰਪੀ ਦੀ  ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ|

11001cd _dara_ harmanਮੋਟਰਸਾਈਕਲ ਦਰੱਖਤ ’ਚ ਵੱਜਿਆ; ਦੋ ਨੌਜਵਾਨ ਹਲਾਕ

ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ਇੱਥੇ ਮਲਕ ਸੜਕ ’ਤੇ ਕੱਲ੍ਹ ਦੇਰ ਰਾਤ ਬੁਲੇਟ ਮੋਟਰਸਾਈਕਲ ਦੇ ਦਰੱਖਤ ਨਾਲ ਟਕਰਾ ਜਾਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਚੀਮਨਾ ਨਾਲ ਸਬੰਧਤ ਨੌਜਵਾਨ ਹਰਮਨ ਸਿੰਘ ਤੇ ਦਾਰਾ ਸਿੰਘ ਬੁਲੇਟ ਮੋਟਰਸਾਈਕਲ ’ਤੇ ਪਿੰਡ ਜਾ ਰਹੇ ਸਨ ਜਦੋਂ ਉਹ ਪਿੰਡ ਚੀਮਨਾ ਵਿਖੇ ਪੁੱਜੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਹਨੇਰਾ ਹੋਣ ਕਾਰਨ ਬੇਕਾਬੂ ਹੋ ਕੇ ਪਿੰਡ ਦੇ ਨਜ਼ਦੀਕ ਸੜਕ ਦੇ ਸੱਜੇ ਪਾਸੇ ਖੜ੍ਹੀ ਟਾਹਲੀ ਵਿੱਚ ਜਾ ਵੱਜਿਆ। ਇਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ। ਇਨ੍ਹਾਂ ਦੇ ਪਿੱਛੇ ਹੀ ਇੱਕ ਹੋਰ ਮੋਟਰਸਾਈਕਲ ਸਵਾਰ ਜਾ ਟਕਰਾਇਆ। ਇਸ ਨੌਜਵਾਨ ਦੀ ਪਛਾਣ ਮਹਿੰਦਰ ਸਿੰਘ ਵਾਸੀ ਪਿੰਡ ਚੀਮਨਾ ਵਜੋਂ ਹੋਈ ਹੈ। ਇਹ ਪਿੰਡ ’ਚ ਲੱਕੜ ਦਾ ਕੰਮ ਕਰਦਾ ਹੈ। ਹਾਲਤ ਗੰਭੀਰ ਹੋਣ ਕਾਰਨ ਮਹਿੰਦਰ ਸਿੰਘ ਨੂੰ ਲੁਧਿਆਣਾ ਲਈ ਰੈਫਰ ਕੀਤਾ ਗਿਆ ਹੈ।


Comments Off on ਜਾਟ ਸਭਾ ਦੇ ਜ਼ਿਲ੍ਹਾ ਪ੍ਰਧਾਨ ਡਿੰਪੀ ਦੀ ਹਾਦਸੇ ’ਚ ਮੌਤ; 3 ਜ਼ਖ਼ਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.