ਮੱਧ ਸਾਗਰੀ ਮੁਲਕ ਦੀ ਹਿੰਦ ਮਹਾਂਸਾਗਰ ’ਤੇ ਸਰਦਾਰੀ !    ਸੰਧਿਆ ਦਾ ਚਮਕੀਲਾ ਤਾਰਾ !    ਗੁੱਜਰ ਚਰਵਾਹਿਆਂ ਦੀ ਜੰਨਤ ਜੋਤ !    ਜੱਗੂ ਡਾਕਟਰ !    ਪਛਤਾਵਾ !    ਦਸਮੇਸ਼ ਗੁਰੂ ਬਾਰੇ ਖੋਜ ਭਰਪੂਰ ਪੁਸਤਕ !    ਸੁਚੱਜੀ ਜੀਵਨ ਜਾਚ ਲਈ ਪ੍ਰੇਰਦੇ ਨਿਬੰਧ !    ਮਿਨੀ ਕਹਾਣੀਆਂ !    ਸਰਲ ਤੇ ਭਾਵਪੂਰਤ ਕਵਿਤਾਵਾਂ !    ਗਿਆਨ ਤੇ ਸਾਹਿਤਕ ਰਸ ਦਾ ਸੁਮੇਲ !    

ਟਰਾਲੇ ਦੀ ਫੇਟ ਵੱਜਣ ਨਾਲ ਟਰੈਕਟਰ ਚਾਲਕ ਦੀ ਮੌਤ; ਇਕ ਜ਼ਖ਼ਮੀ

Posted On January - 12 - 2017

ਪੱਤਰ ਪ੍ਰੇਰਕ
ਨਡਾਲਾ, 11 ਜਨਵਰੀ
ਸੁਭਾਨਪੁਰ-ਨਡਾਲਾ ਸੜਕ ’ਤੇ ਪਿੰਡ ਮੁੱਦੋਵਾਲ ਨੇੜੇ ਇਕ ਤੇਜ਼ ਰਫਤਾਰ ਟਰਾਲੇ ਵੱਲੋਂ ਨਗਰ ਕੀਰਤਨ ਲਈ ਪਾਣੀ ਦੀ ਟੈਂਕੀ ਲਿਜਾ ਰਹੇ ਟਰੈਕਟਰ ਨੂੰ ਸਾਈਡ ਮਾਰੇ ਜਾਣ ਕਾਰਨ ਚਾਲਕ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਾਦਲਪੁਰ ਦੀ ਸੰਗਤ ਵੱਲੋਂ ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਦਿਵਸ ਦੀ ਖੁਸ਼ੀ ਵਿਚ ਨਗਰ ਕੀਰਤਨ ਕੱਢਿਆ ਜਾਣਾ ਸੀ। ਨੌਜਵਾਨ ਕਰਨ ਸਿੰਘ ਪੁੱਤਰ ਰਾਜੂ ਸਿੰਘ ਵਾਸੀ ਬਾਦਲਪੁਰ, ਨਗਰ ਕੀਰਤਨ ਲਈ ਜਲ ਛਿੜਕਾਉਣ ਲਈ ਗੁਰਦੁਆਰਾ ਡੋਗਰਾਂਵਾਲ ਤੋਂ ਪਾਣੀ ਦੀ ਟੈਂਕੀ ਲੈ ਕੇ ਆ ਰਿਹਾ ਸੀ।
ਪਿੰਡ ਮੁੱਦੋਵਾਲ ਬੱਸ ਅੱਡੇ ਨੇੜੇ ਨਡਾਲਾ ਵੱਲੋਂ ਜਾ ਰਹੇ ਤੇਜ਼ ਰਫਤਾਰ ਟਰਾਲੇ ਨੇ ਸਾਈਡ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਤੇ ਟੈਂਕੀ ਦਾ ਸੰਤੁਲਨ ਵਿਗੜ ਗਿਆ। ਇਸ ਦੌਰਾਨ ਪਾਣੀ ਦਾ ਛਲਕਾ ਵੱਜਣ ਨਾਲ ਟਰੈਕਟਰ ਤੇ ਟੈਂਕੀ ਟੋਇਆਂ ਵਿੱਚ ਪਲਟ ਗਏ।
ਇਸ ਦੌਰਾਨ ਚਾਲਕ ਕਰਨ ਸਿੰਘ ਵੀ ਟੋਇਆਂ ਵਿੱਚ ਜਾ ਡਿੱਗਾ। ਇਸ ਮੌਕੇ ਟੈਂਕੀ ਦਾ ਢੱਕਣ ਖੁੱਲ੍ਹਣ ਨਾਲ ਪਹਿਲਾਂ ਤੋਂ ਪਾਣੀ ਨਾਲ ਭਰੇ ਟੋਏ ਵਿੱਚ ਪਾਣੀ ਹੋਰ ਵਧ ਗਿਆ। ਤੁਰੰਤ ਸਹਾਇਤਾ ਨਾ ਮਿਲਣ ਕਾਰਨ ਕਰਨ ਸਿੰਘ ਦੀ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਉਸ ਦੇ ਨਾਲ ਆ ਰਿਹਾ ਨੌਜਵਾਨ ਮੀਕਾ ਜ਼ਖਮੀ ਹੋ ਗਿਆ ਜਦਕਿ ਹੋਰ ਨੌਜਵਾਨ ਹਰਪ੍ਰੀਤ ਵਾਲ-ਵਾਲ ਬਚ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਜਤਿੰਦਰਜੀਤ ਸਿੰਘ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲੀਸ ਨੇ ਲਾਸ਼ ਦਾ ਪੋਸਟ ਮਾਰਟਮ ਕਰਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ।


Comments Off on ਟਰਾਲੇ ਦੀ ਫੇਟ ਵੱਜਣ ਨਾਲ ਟਰੈਕਟਰ ਚਾਲਕ ਦੀ ਮੌਤ; ਇਕ ਜ਼ਖ਼ਮੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.