ਮੁਹਾਲੀ ਦਾ ਮਾਡਲ ਸਿਟੀ ਵਾਂਗ ਹੋਵੇਗਾ ਵਿਕਾਸ: ਕੈਪਟਨ ਸਿੱਧੂ !    ‘ਆਪ’ ਨੇ ਬਾਗ਼ੀ ਕਾਂਗਰਸੀਆਂ ਨੂੰ ਵਰਚਾਉਣ ਲਈ ਬਣਾਈ ਵਿਸ਼ੇਸ਼ ਟੀਮ !    ਬੀਬੀਕੇ ਡੀਏਵੀ ਕਾਲਜ ਬਣਿਆ ਅੰਤਰ ਕਾਲਜ ਚੈਂਪੀਅਨ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਈ-ਵਾਲੇੱਟ ਦੀ ਵਰਤੋਂ ਬਾਰੇ ਸੁਚੇਤ ਹੋਣਾ ਜ਼ਰੂਰੀ !    ਕਿੱਥੇ ਗਏ ਸੰਜਮ ਤੇ ਸਾਦਗੀ ? !    ਸੋਸ਼ਲ ਮੀਡੀਆ ਦੀ ਅੰਨ੍ਹੇਵਾਹ ਵਰਤੋਂ ਕਿਉਂ ? !    ਡਾਕਟਰ ਬਣਨ ਲਈ ਬਿਹਤਰੀਨ ਵਿਕਲਪ !    ਨੋਟਬੰਦੀ ਤੇ ਚੋਣਾਂ ਨੇ ਮੇਲਾ ਮਾਘੀ ਕੀਤਾ ਠੰਢਾ !    ਸੰਘ ਦੀ ਘੁਰਕੀ ’ਤੇ ਸ਼ਰਮਾ ਨਾਲ ਖੜ੍ਹੇ ਨਜ਼ਰ ਆਏ ਅਸਤੀਫੇ ਦੀ ਚੇਤਾਵਨੀ ਦੇਣ ਵਾਲੇ ਆਗੂ !    

ਟੈਸਟ ਟਿਊਬ ਤਕਨੀਕ ਨਾਲ ਚਾਰ ਬੱਚਿਆਂ ਦੀ ਮਾਂ ਬਣੀ ਰਮਨਦੀਪ

Posted On January - 11 - 2017
ਰਮਨਦੀਪ ਕੌਰ ਟੈਸਟ ਟਿਊਬ ਬੇਬੀ ਤਕਨੀਕ ਨਾਲ ਹੋਏ ਆਪਣੇ ਚਾਰ ਬੱਚਿਆਂ ਨਾਲ। -ਫੋਟੋ: ਬਸਰਾ

ਰਮਨਦੀਪ ਕੌਰ ਟੈਸਟ ਟਿਊਬ ਬੇਬੀ ਤਕਨੀਕ ਨਾਲ ਹੋਏ ਆਪਣੇ ਚਾਰ ਬੱਚਿਆਂ ਨਾਲ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 11 ਜਨਵਰੀ
ਬਰਨਾਲਾ ਦੀ ਰਹਿਣ ਵਾਲੀ ਰਮਨਦੀਪ ਕੌਰ ਅਤੇ ਰਣਵੀਰ ਸਿੰਘ ਦੇ ਪਰਿਵਾਰ ਲਈ ਉਸ ਸਮੇਂ ਖੁਸ਼ੀ ਦੀ ਕੋਈ ਹੱਦ ਨਾ ਰਹੀਂ ਜਦੋਂ ਟੈਸਟ ਟਿਊਬ ਬੇਬੀ ਤਕਨੀਕ ਰਾਹੀਂ ਉਨ੍ਹਾਂ ਦੇ ਘਰ ਚਾਰ ਬੱਚਿਆਂ ਨੇ ਇੱਕੋ ਸਮੇਂ ਜਨਮ ਲਿਆ। ਵਿਆਹ ਤੋਂ ਸੱਤ ਸਾਲ ਬਾਅਦ ਤਕ ਮਾਂ ਨਾ ਬਣ ਸਕਣ ਕਾਰਨ ਇਲਾਜ ਕਰਾਉਣ ਲਈ ਰਮਨਦੀਪ ਲੁਧਿਆਣਾ ਦੇ ਰਾਣਾ ਹਸਪਤਾਲ ਵਿਖੇ ਆਈ ਸੀ। ਚਾਰੇ ਬੱਚੇ ਪੂਰੀ ਤਰਾਂ ਸੁਰੱਖਿਅਤ ਹਨ।
ਹਸਪਤਾਲ ਦੀ ਗਾਇਨਾਕੋਲੋਜਿਸਟ ਅਤੇ ਆਈਵੀਐਫ ਸਪੈਸ਼ਲਿਸਟ ਡਾ. ਵਿਜੇਦੀਪ ਕੌਰ ਨੇ ਦੱਸਿਆ ਕਿ ਰਮਨਦੀਪ ਕੌਰ ਅਤੇ ਉਸ ਦਾ ਪਤੀ ਫਰਵਰੀ 2016 ਵਿੱਚ ਇਥੇ ਆਏ ਅਤੇ ਟੈਸਟ ਟਿਊਬ ਬੇਬੀ ਤਕਨੀਕ ਅਪਨਾਉਣ ਦੀ ਸਹਮਤੀ ਜਤਾਈ। ਮਈ ਮਹੀਨੇ ਵਿੱਚ ਰਮਨਦੀਪ ਦੀ ਰਿਪੋਰਟ ਪੌਜ਼ੀਟਿਵ ਆਈ। ਅਲਟਰਾਸਾਉੂਂਡ ਕਰਨ ’ਤੇ ਪਤਾ ਲੱਗਾ ਕਿ ਰਮਨਦੀਪ ਦੀ ਕੁੱਖ ਵਿੱਚ ਚਾਰ ਬੱਚੇ ਪਲ ਰਹੇ ਹਨ। ਇਹ ਕਾਫੀ ਮੁਸ਼ਕਲ ਤੇ ਗੁੰਝਲਦਾਰ ਕੇਸ ਬਣ ਗਿਆ ਸੀ। ਪਰ ਰਮਨਦੀਪ ਤੇ ਰਣਵੀਰ ਨੇ ਚਾਰੇ ਬੱਚਿਆਂ ਨੂੰ ਜਨਮ ਦੇਣ ਦਾ ਮਨ ਬਣਾ ਲਿਆ। ਰਮਨਦੀਪ ਨੂੰ ਲਗਾਤਾਰ ਡਾਕਟਰੀ ਨਿਗ੍ਹਾ ਵਿੱਚ ਰੱਖਿਆ ਗਿਆ। ਸੱਤ ਮਹੀਨੇ ਪੂਰੇ ਹੋਣ ’ਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰ ਲਿਆ ਗਿਆ ਅਤੇ 8 ਮਹੀਨੇ ਬਾਅਦ ਰਮਨਦੀਪ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ। ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਤੋਂ ਬਚਾਉਣ ਲਈ ਚਾਰੇ ਬੱਚਿਆਂ ਨੂੰ ਹਸਪਤਾਲ ਵਿੱਚ ਹੀ ਰੱਖਿਆ ਗਿਆ। ਹੁਣ ਇਹ ਚਾਰੇ ਸੁਰੱਖਿਅਤ ਹਨ ਅਤੇ ਇਹਨਾਂ ਦਾ ਭਾਰ ਵੀ ਵਧਣ ਲੱਗ ਪਿਆ ਹੈ। ਅੱਜ ਇਨ੍ਹਾਂ ਬੱਚਿਆਂ ਨੂੰ ਪਰਿਵਾਰ ਨਾਲ ਘਰ ਭੇਜ ਦਿੱਤਾ ਗਿਆ। ਡਾ. ਵਿਜੇਦੀਪ ਨੇ ਦੱਸਿਆ ਕਿ ਉੱਤਰ ਭਾਰਤ ਵਿੱਚ ਅਜਿਹਾ ਪਹਿਲਾ ਕੇਸ ਹੈ। ਹੁਣ ਤੱਕ ਕਿਤੇ ਵੀ ਟੈਸਟ ਟਿਊਬ ਬੇਬੀ ਤਕਨੀਕ ਨਾਲ ਇੱਕੋ ਸਮੇਂ ਚਾਰ ਬੱਚੇ ਪੈਦਾ ਨਹੀਂ ਹੋਏ।


Comments Off on ਟੈਸਟ ਟਿਊਬ ਤਕਨੀਕ ਨਾਲ ਚਾਰ ਬੱਚਿਆਂ ਦੀ ਮਾਂ ਬਣੀ ਰਮਨਦੀਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.