ਭਾਜਪਾ ਅਤੇ ਕਾਂਗਰਸ ਹੋਈਆਂ ‘ਆਪ’ ਦੁਆਲੇ !    ਸੁਧਾਰ ਕਾਲਜ ਨੇ ਜਿੱਤੀ ਪੰਜਾਬ ’ਵਰਸਿਟੀ ਹਾਕੀ ਚੈਂਪੀਅਨਸ਼ਿਪ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ ਦਾ ਮਸਲਾ !    ਨੌਕਰੀਆਂ ਲਈ ਭਟਕਣ ਦੀ ਬਜਾਏ ਉੱਦਮੀ ਬਣਨ ਦੀ ਲੋੜ !    ਨੌਜਵਾਨ ਤੇ ਫੈਸ਼ਨਪ੍ਰਸਤੀ !    ਕਿਵੇਂ ਦੂਰ ਕਰੀਏ ਬੋਰਡ ਦੀਆਂ ਪ੍ਰੀਖਿਆਵਾਂ ਦਾ ਡਰ ? !    ਕੇਂਦਰੀ ਬਜਟ: ਮਾਇਆਵਤੀ ਵੱਲੋਂ ਚੋਣ ਕਮਿਸ਼ਨ ਦੇ ਆਦੇਸ਼ਾਂ ਦਾ ਸਵਾਗਤ !    ਰਾਹੁਲ ਨੂੰ ਕੁੜਤੇ ਦੀ ਤਰਪਾਈ ਲਈ ਹਜ਼ਾਰ ਦਾ ਚੈੱਕ ਘੱਲਿਆ !    ਰਾਜਨੀਤਕ ਵਿੰਗ ਸਰਵੇ ਤੋਂ ਬਾਅਦ ਉਮੀਦਵਾਰਾਂ ਦੇ ਸਮਰਥਨ ਦਾ ਲਵੇਗਾ ਫੈਸਲਾ: ਡੇਰਾ ਮੁਖੀ !    

ਟੌਲ ਪਲਾਜ਼ਿਆਂ ਉੱਤੇ ਹੁਣ ਕੰਬਾਈਨਾਂ ’ਤੇ ਨਹੀਂ ਲੱਗੇਗਾ ਟੌਲ ਟੈਕਸ

Posted On January - 11 - 2017
ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਕੇਂਦਰੀ ਰੋਡ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਮਿਲਦੇ ਹੋਏ |

ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਕੇਂਦਰੀ ਰੋਡ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਮਿਲਦੇ ਹੋਏ |

ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 11 ਜਨਵਰੀ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਖ਼ਰ ਹਾਰਵੈਸਟਰ ਕੰਬਾਈਨਾਂ ਨੂੰ ਖੇਤੀਬਾੜੀ ਦੇ ਸੰਦ ਵਜੋਂ ਮੰਨ ਲਿਆ ਗਿਆ ਹੈ ਜਿਸ ਕਾਰਨ ਹੁਣ ਟੋਲ ਪਲਾਜ਼ਾ ‘ਤੇ ਹਾਰਵੈਸਟਰ ਕੰਬਾਈਨਾਂ ਨੂੰ ਟੋਲ ਟੈਕਸ ਤੋਂ ਛੋਟ ਮਿਲੇਗੀ| ਦੱਸਣਯੋਗ ਹੈ ਕਿ ਸ਼ੋ੍ਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਜਿਹੇ ਮੁੱਦੇ ‘ਤੇ ਕਾਫ਼ੀ ਸਮੇਂ ਤੋਂ ਮੋਦੀ ਸਰਕਾਰ ਨਾਲ ਸੰਪਰਕ ਵਿੱਚ ਸਨ| ਪਿਛਲੇ ਸਮੇਂ ਉਨ੍ਹਾਂ ਇਸ ਮਸਲੇ ਨੂੰ ਲੋਕ ਸਭਾ ‘ਚ ਵੀ ਉਠਾਇਆ ਸੀ| ਸ੍ਰੀ ਚੰਦੂਮਾਜਰਾ ਨੇ ਲੋਕ ਸਭਾ ‘ਚ ਤਰਕ ਦਿੱਤਾ ਸੀ ਕਿ ਕੰਬਾਈਨਾਂ ਨੂੰ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ ਨਾ ਕਿ ਵਪਾਰਕ ਵਰਤੋਂ ਲਈ, ਅਜਿਹੇ ‘ਚ ਕੰਬਾਈਨਾਂ ਨੂੰ ਖੇਤੀਬਾਡੀ ਸੰਦ ਦੀ ਕੈਟਾਗਿਰੀ ‘ਚ ਰੱਖਕੇ ਹੀ ਅਜਿਹੇ ਸੰਦਾਂ ਨੂੰ ਵੀ ਖੇਤੀਬਾੜੀ ਨਾਲ ਸਬੰਧਿਤ ਹੋਰ ਮਸ਼ੀਨਰੀ ਸੰਦਾਂ ਵਾਂਗ ਕੰਬਾਈਨ ਨਿਰਮਾਤਾਵਾਂ ਤੇ ਕਿਸਾਨਾਂ ਨੂੰ ਟੋਲ ਟੈਕਸ ਤੋਂ ਰਾਹਤ ਮਿਲਣੀ ਚਾਹੀਦੀ ਹੈ|
ਇਸ ਦੀ ਪੈਰਵੀ ਵਜੋਂ ਹੀ ਕੇਂਦਰੀ ਰੋਡ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਵਿਸ਼ੇਸ਼ ਤੌਰ ‘ਤੇ ਪ੍ਰੋ. ਚੰਦੂਮਾਜਰਾ ਨੂੰ ਮਸਲੇ ਦੇ ਹੱਲ ਲਈ ਮੰਤਰਾਲੇ ‘ਚ ਸੱਦਿਆ| ਇਸ ਮਿਲਣੀ ਦੌਰਾਨ ਸ੍ਰੀ ਗਡਕਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾ ਕੇ ਪ੍ਰੋ. ਚੰਦੂਮਾਜਰਾ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਅਤੇ ਉਨ੍ਹਾਂ ਦੀਆਂ ਦਲੀਲਾਂ ਤੋਂ ਸਹਿਮਤ ਹੁੰਦਿਆਂ ਸਾਰੇ ਟੌਲ ਪਲਾਜ਼ਿਆਂ ਨੂੰ ਇਸ ਸਬੰਧੀ ਸਰਕੁਲਰ ਜਾਰੀ ਕਰਨ ਲਈ ਵਿਭਾਗ ਦੇ ਸਕੱਤਰ ਨੂੰ ਆਖਿਆ ਕਿ ਹੁਣ ਟਰੈਕਟਰ-ਟਰਾਲੀਆਂ ਵਾਂਗ ਹੀ ਕੰਬਾਇਨਾਂ ਨੂੰ ਵੀ ਟੋਲ ਤੋਂ ਛੋਟ ਮਿਲੇਗੀ ਅਤੇ ਇਸ ਨੂੰ ਵੀ ਖੇਤੀ ਸੰਦ ਵਜੋਂ ਮੰਨਿਆ ਜਾਵੇਗਾ| ਕੇਂਦਰੀ ਸਰਕਾਰ ਦੀ ਅਜਿਹੀ ਪ੍ਰਵਾਨਗੀ ਸਬੰਧੀ ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਹੁਣ ਬਾਹਰਲੇ ਸੂਬਿਆਂ ਅੰਦਰ ਫਸਲਾਂ ਕੱਟਣ ਲਈ ਕੰਬਾਈਨਾਂ ਲੈ ਕੇ ਜਾਂਦੇ ਕਿਸਾਨਾਂ ਨੂੰ ਟੋਲ ‘ਤੇ ਫੀਸ ਦੇਣ ਦੀ ਲੋੜ ਨਹੀਂ ਹੋਵੇਗੀ ਅਤੇ ਰੀਪਰ ਜਾਂ ਕੰਬਾਇਨਾਂ ਨੂੰ ਟਰੈਕਟਰ ਟਰਾਲੀਆਂ ਦੀ ਸ਼੍ਰੇਣੀ ‘ਚ ਰੱਖਦਿਆਂ ਖੇਤੀਬਾੜੀ ਸੰਦ ਵਜੋਂ ਮੰਨਿਆ ਜਾਵੇਗਾ| ਕੰਬਾਈਨ ਕਾਰੋਬਾਰੀਆਂ ਅਤੇ ਕਿਸਾਨਾਂ ਨੇ ਪ੍ਰੋ. ਚੰਦੂਮਾਜਰਾ ਵੱਲੋਂ ਉਨ੍ਹਾਂ ਨੂੰ      ਦਿਵਾਈ ਇਸ ਵੱਡੀ ਰਾਹਤ ‘ਤੇ ਖੁਸ਼ੀ     ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ|


Comments Off on ਟੌਲ ਪਲਾਜ਼ਿਆਂ ਉੱਤੇ ਹੁਣ ਕੰਬਾਈਨਾਂ ’ਤੇ ਨਹੀਂ ਲੱਗੇਗਾ ਟੌਲ ਟੈਕਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.