ਚੰਡੀਗੜ੍ਹ ਵਿੱਚ ਵਿੱਤ ਵਿਭਾਗ ਦੇ ਦੋ ਅਹਿਮ ਅਹੁਦੇ ਖਾਲੀ !    ਦਾਖ਼ਲਾ ਰੱਦ ਕਰਨ ਦੇ ਵਿਰੋਧ ’ਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ !    ਸਿੱਖਿਆ ਅਫਸਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ !    ਅਕਾਲੀਆਂ ਦੇ ਸੱਤਾ ’ਚੋਂ ਸਫ਼ਾਏ ਨਾਲ ਗੈਂਗਸਟਰਾਂ ਦਾ ਅੰਤ ਨਿਸ਼ਚਿਤ: ਭੱਠਲ !    ਸਕੂਲ ਬੋਰਡ ਨੇ ਬਾਰ੍ਹਵੀਂ ਦੇ ਰੋਲ ਨੰਬਰ ਵੈੱਬਸਾਈਟ ਉੱਤੇ ਕੀਤੇ ਅਪਲੋਡ !    ਸਮ੍ਰਿਤੀ ਇਰਾਨੀ ਦੇ ਨੰਬਰ ਜਨਤਕ ਕਰਨ ’ਤੇ ਰੋਕ !    ਮੋਦੀ ਨੇ ਐਚ1ਬੀ ਵੀਜ਼ਿਆਂ ਦਾ ਮੁੱਦਾ ਅਮਰੀਕੀ ਸੰਸਦ ਮੈਂਬਰਾਂ ਅੱਗੇ ਰੱਖਿਆ !    ਕਾਂਗਰਸੀ ਆਗੂ ਖ਼ਿਲਾਫ਼ ਕੇਸ ਦਰਜ !    ਮਨੋਜ ਤਿਵਾੜੀ ਦਾ ਹੈਲੀਕਾਪਟਰ ਹੰਗਾਮੀ ਹਾਲਤ ’ਚ ਉਤਾਰਿਆ !    ਮਹਾਰਾਣੀ ਜਿੰਦ ਕੌਰ ਦਾ ਕੰਧ ਚਿੱਤਰ !    

ਟ੍ਰੈਫਿਕ ਪੁਲੀਸ ਨੇ ਸੜਕ ਸੁਰੱਖਿਆ ਹਫ਼ਤਾ ਮਨਾਇਆ

Posted On January - 11 - 2017
ਮੁੱਲਾਂਪੁਰ ਦਾਖਾ ਵਿੱਚ ਡੀਐੱਸਪੀ  ਜਸਵਿੰਦਰ ਸਿੰਘ ਬਰਾੜ ਟ੍ਰੈਫਿਕ ਇੰਚਾਰਜ ਰਾਜਵਿੰਦਰ ਕੌਰ ਗੱਡੀ ਦੇ ਰਿਫਲੈਕਟਰ ਲਾਉਂਦੇ ਹੋਏ।

ਮੁੱਲਾਂਪੁਰ ਦਾਖਾ ਵਿੱਚ ਡੀਐੱਸਪੀ ਜਸਵਿੰਦਰ ਸਿੰਘ ਬਰਾੜ ਟ੍ਰੈਫਿਕ ਇੰਚਾਰਜ ਰਾਜਵਿੰਦਰ ਕੌਰ ਗੱਡੀ ਦੇ ਰਿਫਲੈਕਟਰ ਲਾਉਂਦੇ ਹੋਏ।

ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 11 ਜਨਵਰੀ
ਟ੍ਰੈਫਿਕ ਪੁਲੀਸ ਵੱਲੋਂ 9 ਤੋਂ 15 ਜਨਵਰੀ ਤੱਕ ਟ੍ਰੈਫਿਕ ਸੁਰੱਖਿਆ ਹਫ਼ਤਾ ਮਨਾਇਆ ਜਾ ਰਿਹਾ ਹੈ ਜਿਸ ਲੜੀ ਤਹਿਤ ਮੁੱਲਾਂਪੁਰ ਦਾਖਾ ਵਿੱਚ ਡੀ.ਐਸ.ਪੀ. ਜਸਵਿੰਦਰ ਸਿੰਘ ਬਰਾੜ ਦੀ ਦੇਖ-ਰੇਖ ਅਤੇ ਟ੍ਰੈਫਿਕ ਪੁਲੀਸ ਇੰਚਾਰਜ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਐਜੂਕੇਸ਼ਨ ਸੈੱਲ ਵੱਲੋਂ ਏ.ਐਸ.ਆਈ. ਸੁਖਦੇਵ ਸਿੰਘ ਵੀ ਮੌਜੂਦ ਸਨ। ਸੈਮੀਨਾਰ ਵਿੱਚ ਮੁੱਲਾਂਪੁਰ ਦਾਖਾ ਦੇ ਸਮੂਹ ਟੈਕਸੀ ਚਾਲਕਾਂ ਤੋਂ ਇਲਾਵਾ ਟਰੱਕ ਚਾਲਕਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ਹਾਜ਼ਰ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਂਦਿਆਂ ਟ੍ਰੈਫਿਕ ਪੁਲੀਸ ਇੰਚਾਰਜ ਰਾਜਵਿੰਦਰ ਕੌਰ ਨੇ ਕਿਹਾ ਕਿ ਸਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।           ਇਸ ਮੌਕੇ ਟ੍ਰੈਫਿਕ ਪੁਲੀਸ ਦਾਖਾ ਦੇ ਇੰਚਾਰਜ ਏ.ਐਸ.ਆਈ. ਗੁਰਤੇਜ ਸਿੰਘ, ਹਵਲਦਾਰ ਪਰਮਜੀਤ ਸਿੰਘ ਅਤੇ ਹਵਲਦਾਰ ਜੀਵਨ ਸਿੰਘ, ਕੈਂਟਰ ਯੂਨੀਅਨ ਦੇ ਪ੍ਰਧਾਨ ਮਦਨ ਲਾਲ ਗੋਸ਼ਾ, ਟਰੱਕ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਅਤੇ ਟੈਕਸੀ ਯੂਨੀਅਨ ਦੇ ਪ੍ਰਧਾਨ ਬਲਵੰਤ ਸਿੰਘ ਵੀ ਹਾਜ਼ਰ ਸਨ।
ਸਮਰਾਲਾ (ਪੱਤਰ ਪ੍ਰੇਰਕ): ਟ੍ਰੈਫ਼ਿਕ ਨਿਯਮਾਂ ਨੂੰ ਯਕੀਨੀ ਬਣਾਉਣ ਲਈ ਅਤੇ ਇਸ ਦੇ ਪ੍ਰਸਾਰ ਲਈ ਸੜਕ ਸੁਰੱਖਿਆ ਹਫ਼ਤੇ ਦਾ ਉਦਘਾਟਨ ਡੀ.ਐਸ.ਪੀ. ਸਮਰਾਲਾ ਜੀ.ਪੀ. ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ. ਨੇ ਆਖਿਆ ਕਿਹਾ ਸਾਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਟ੍ਰੈਫ਼ਿਕ ਇੰਚਾਰਜ ਕੁਲਜੀਤ ਸਿੰਘ ਨੇ ਦੱਸਿਆ ਕਿ ਇਸ ਹਫ਼ਤੇ ਸਕੂਲਾਂ/ਕਾਲਜਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।


Comments Off on ਟ੍ਰੈਫਿਕ ਪੁਲੀਸ ਨੇ ਸੜਕ ਸੁਰੱਖਿਆ ਹਫ਼ਤਾ ਮਨਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.