ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਡਰਾਈਵਿੰਗ ਲਾਇਸੈਂਸ ਟੈਸਟ ਟੈਬ ਚੋਰੀ

Posted On January - 11 - 2017

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 11 ਜਨਵਰੀ
ਇਥੇ ਸਰਕਾਰੀ ਕਾਲਜ ’ਚ ਬਣੇ ਡਰਾਈਵਿੰਗ ਟੈਸਟ ਟ੍ਰੈਕ ਦੇ ਦਫ਼ਤਰ ’ਚੋਂ ਇੱਕ ਟੈਬ ਚੋਰੀ ਹੋ ਗਿਆ। ਮੰਗਲਵਾਰ ਸਵੇਰੇ ਇਸ ਘਟਨਾ ਦਾ ਪਤਾ ਲੱਗਿਆ ਪਰ ਇਸ ਮਾਮਲੇ ਦੀ ਹਾਲੇ ਤੱਕ ਪੁਲੀਸ ਸ਼ਿਕਾਇਤ ਨਹੀਂ ਕੀਤੀ ਗਈ। ਟਰਾਂਸਪੋਰਟ ਅਧਿਕਾਰੀ ਲਵਜੀਤ ਕੌਰ ਦਾ ਕਹਿਣਾ ਹੈ ਕਿ ਹਾਲੇ ਉਹ ਆਪਣੇ ਪੱਧਰ ’ਤੇ ਜਾਂਚ ਕਰ ਰਹੇ ਹਨ। ਉਸ ਤੋਂ ਬਾਅਦ ਸ਼ਿਕਾਇਤ ਦਿੱਤੀ ਜਾਏਗੀ
ਟੈਬ ਚੋਰੀ ਹੋਣ ਦੀ ਘਟਨਾ ਸੋਮਵਾਰ ਦੀ ਹੈ। ਸਰਕਾਰੀ ਕਾਲਜ ’ਚ ਬਣੇ ਡਰਾਈਵਿੰਗ ਟੈਸਟ ਟ੍ਰੈਕ ’ਚ ਸਮਾਰਟ ਚਿਪ ਕੰਪਨੀ ਦੇ ਦਫ਼ਤਰ ’ਚ ਪੰਜ ਟੈਬ ਹਨ। ਲਾਇਸੈਂਸ ਬਣਵਾਉਣ ਲਈ ਪਹਿਲਾਂ ਟੈਬ ਟੈਸਟ ਦੇਣਾ ਪੈਂਦਾ ਹੈ। ਸੋਮਵਾਰ ਨੂੰ ਟੈਬ ਟੈਸਟ ਰੂਮ ’ਚ ਕੰਮ ਕਰਨ ਵਾਲਾ ਕਰਮਚਾਰੀ ਛੁੱਟੀ ’ਤੇ ਸੀ। ਉਸ ਨੇ ਆਪਣੀ ਥਾਂ ਪ੍ਰਾਈਵੇਟ ਕਰਿੰਦੇ ਨੂੰ ਡਿਊਟੀ ਸੌਂਪੀ ਸੀ। ਜਦੋਂ ਮੰਗਲਵਾਰ ਸਵੇਰੇ ਦਫ਼ਤਰ ’ਚ ਕਰਮਚਾਰੀ ਆਏ ਤਾਂ ਦਫ਼ਤਰ ’ਚ ਪੰਜ ਨਹੀਂ ਬਲਕਿ ਚਾਰ ਹੀ ਟੈਬ ਸਨ।
ਇੱਕ ਟੈਬ ਗਾਇਬ ਸੀ। ਹੈਰਾਨੀ ਵਾਲੀ ਗ਼ੱਲ ਇਹ ਹੈ ਕਿ ਚੋਰੀ ਤਾਲੇ ਤੋੜ ਕੇ ਨਹੀਂ ਹੋਈ। ਇਸ ਲਈ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਹ ਹਰਕਤ ਕਿਸੇ ਕਰਿੰਦੇ ਦੀ ਹੋ ਸਕਦੀ ਹੈ। ਜੇਕਰ ਪੁਲੀਸ ਇਸ ਗ਼ੱਲ ਦੀ ਜਾਂਚ ਕਰ ਕਿ ਸੋਮਵਾਰ ਸ਼ਾਮ ਜਾਣ ਤੋਂ ਪਹਿਲਾਂ ਕਿਸ ਨੇ ਦਫ਼ਤਰ ਬੰਦ ਕੀਤਾ ਤੇ ਉਸ ਸਮੇਂ ਕੌਣ ਕੌਣ ਮੌਜੂਦ ਸੀ ਤਾਂ ਕਿ ਚੋਰ ਆਸਾਨੀ ਨਾਲ ਫੜ੍ਹਿਆ ਜਾ ਸਕੇ। ਫਿਲਹਾਲ ਟਰਾਂਸਪੋਰਟ ਅਧਿਕਾਰੀ      ਨੇ ਇਸ ਮਾਮਲੇ ਦੀ ਆਪਣੇ ਪੱਧਰ     ’ਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਜੇ ਜਲਦ ਹੀ ਕੋਈ ਸੂਹ ਨਾ ਮਿਲੀ ਤਾਂ ਉਹ ਇਸ ਸਬੰਧੀ ਪੁਲੀਸ ਵਿੱਚ ਸ਼ਿਕਾਇਤ ਦੇਣਗੇ।


Comments Off on ਡਰਾਈਵਿੰਗ ਲਾਇਸੈਂਸ ਟੈਸਟ ਟੈਬ ਚੋਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.