ਭਾਰਤੀ ਮੂਲ ਦੀ ਪੱਤਰਕਾਰ ਬਣੀ ਯੂਕੇ ’ਵਰਸਿਟੀ ਦੀ ਚਾਂਸਲਰ !    ਸ਼ਬਦ ਗੁਰੂ ਦੀ ਅਹਿਮੀਅਤ !    ਕਵਿਤਾ ਵਰਗੀਆਂ ਧੀਆਂ !    ਪਰਵਾਸੀ ਜੀਵਨ ਅਤੇ ਦੱਬੇ-ਕੁਚਲੇ ਲੋਕਾਂ ਦੀ ਕਥਾ-ਵਿਅਥਾ !    ਖਾੜਕੂ ਸੰਘਰਸ਼ ਤੇ ਪੱਤਰਕਾਰੀ ਦੀ ਭੂਮਿਕਾ !    ਮੱਧਵਰਗ ਦੀ ਉਧੇੜ-ਬੁਣ ਦਾ ਚਿਤਰਣ !    ਨਾ ਜਾ ਵੇ ਤੂੰ ਪਰਦੇਸ ਨੂੰ !    ਮੇਰੀ ਕਿਲਾ ਲਾਹੌਰ ਦੀ ਫੇਰੀ !    ਵਿਲੱਖਣਤਾਵਾਂ ਨਾਲ ਭਰਪੂਰ ਸ਼ਹਿਰ ਬਰਮਿੰਘਮ !    ਨਹੀਂ ਭੁੱਲਦੇ ਉਹ ਦਿਨ! !    

ਡਾਬਰ ਨੇ ਕਾਂਗਰਸੀ ਨੀਤੀਆਂ ਤੋਂ ਜਾਣੂ ਕਰਵਾਇਆ

Posted On January - 11 - 2017

ਪੱਤਰ ਪ੍ਰੇਰਕ
ਲੁਧਿਆਣਾ, 11 ਜਨਵਰੀ
ਵਿਧਾਨ ਸਭਾ ਸੈਂਟਰਲ ਤੋਂ ਕਾਂਗਰਸੀ ਉਮੀਦਵਾਰ ਅਤੇ ਵਿਧਾਇਕ ਸੁਰਿੰਦਰ ਡਾਬਰ  ਨੇ ਕਾਂਗਰਸ ਸੇਵਾ ਦਲ ਪ੍ਰਮੁੱਖ ਸੁਸ਼ੀਲ ਪਰਾਸ਼ਰ  ਅਤੇ ਹੋਰ ਕਾਂਗਰਸੀ ਵਰਕਰਾਂ ਨਾਲ ਫੀਲਡ ਗੰਜ ਅਤੇ ਆਲੇ-ਦੁਆਲੇ  ਦੇ ਖੇਤਰਾਂ ਵਿੱਚ ਡੋਰ-ਟੂ-ਡੋਰ ਪ੍ਰਚਾਰ ਕਰ ਕੇ ਪੰਜਾਬ ਕਾਂਗਰਸ ਵੱਲੋਂ ਨਵੇਂ ਪੰਜਾਬ ਦੀ ਉਸਾਰੀ ਲਈ ਤਿਆਰ ਕੀਤੀਆਂ ਗਈਆਂ ਯੋਜਨਾਵਾਂ ਤੋਂ ਜਾਣੂ ਕਰਵਾਇਆ।  ਹਲਕੇ ਦੇ ਵਿਕਾਸ ਲਈ ਲੋਕਾਂ ਵੱਲੋਂ  ਦਿੱਤੇ ਸੁਝਾਵਾਂ ’ਤੇ ਚਰਚਾ ਕਰਦਿਆਂ ਸ੍ਰੀ ਡਾਬਰ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸ਼ਾਸਨ ਆਉਣ ’ਤੇ ਵਿਧਾਨ ਸਭਾ ਸੈਂਟਰਲ  ਦੇ ਵਿਕਾਸ ਲਈ ਵਿਧਾਨ ਸਭਾ ਸੈਂਟਰਲ ਵਿਕਾਸ ਕਮੇਟੀ ਦਾ ਗਠਨ ਕੀਤਾ ਜਾਵੇਗਾ। ਉਸ ਕਮੇਟੀ ਵਿੱਚ ਹਰ ਬੂਥ ਤੋਂ ਜਾਗਰੂਕ ਨਾਗਰਿਕਾਂ ਅਤੇ ਔਰਤਾਂ ਨੂੰ ਬਤੋਰ ਪ੍ਰਤਿਨਿਧੀ ਸ਼ਾਮਲ ਕਰ ਕੇ ਉਨ੍ਹਾਂ  ਦੇ  ਸੁਝਾਵਾਂ ’ਤੇ ਹੀ ਵਿਕਾਸ ਦੀਆਂ ਯੋਜਨਾਵਾਂ ਬਣਾਈਆਂ ਜਾਣਗੀਆਂ। ਇਸ ਕਮੇਟੀ ਨੂੰ ਹੀ ਵਿਕਾਸ ਕਾਰਜਾਂ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਵੀ ਸੌਂਪੀ ਜਾਵੇਗੀ।
ਉਨ੍ਹਾਂ ਕਿਹਾ ਕਿ  ਗੱਠਜੋੜ ਸਰਕਾਰ ਦੇ 10 ਸਾਲ  ਦੇ ਸ਼ਾਸਨ ਤੇ ਸਖਤ ਰੁਖ਼ ਅਪਣਾਉਂਦਿਆਂ ਉਨ੍ਹਾਂ ਕਿਹਾ ਕਿ ਗੱਠਜੋੜ ਸਰਕਾਰ  ਦੇ ਸ਼ਾਸਨ ਵਿੱਚ ਖੁਸ਼ਹਾਲ ਪੰਜਾਬ ਬਰਬਾਦੀ  ਦੀ ਕਗਾਰ ’ਤੇ ਪਹੁੰਚ ਗਿਆ ਹੈ।  ਕਾਂਗਰਸ  ਦੇ ਆਉਣ ’ਤੇ ਆਸ ਅਤੇ ਵਿਕਾਸ ਦਾ ਨਵਾਂ ਯੁੱਗ ਸ਼ੁਰੂ ਹੋਵੇਗਾ। ਕਾਂਗਰਸ ਸੇਵਾ ਦਲ ਪ੍ਰਮੁੱਖ ਸੁਸ਼ੀਲ ਪਰਾਸ਼ਰ  ਨੇ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਦੀ ਨਾਕਾਮੀਆਂ ਅਤੇ ਆਮ ਆਦਮੀ ਪਾਰਟੀ ਦੀ ਅਲੋਚਨਾ ਕਰਦਿਆਂ ਕਿਹਾ ਕਿ ‘ਆਪ’  ਅਤੇ ਲੋਕ ਇਨਸਾਫ਼ ਪਾਰਟੀ ਨੇ ਦਲਬਦਲੂ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਮੁਕਾਬਲੇ ਤੋਂ ਪਹਿਲਾਂ ਹੀ ਹਾਰ ਸਵੀਕਾਰ ਕਰ ਲਈ ਹੈ।  ਇਸ ਮੌਕੇ ਸਾਬਕਾ ਕੌਂਸਲਰ ਸ਼ਾਮ ਸੁੰਦਰ ਮਲਹੋਤਰਾ,  ਰਿੰਕੂ ਦੱਤ,  ਟਿੱਲੂ ਨਾਗਪਾਲ,  ਯੋਗੇਸ਼ ਹਾਂਡਾ,  ਵਿਨੋਦ ਭਾਰਤੀ,  ਪਵਨ,  ਰਾਜੀਵ ਮਲਹੋਤਰਾ,  ਕਮਲ ਡੰਗ,  ਸੁਰਿੰਦਰ ਕਾਲੜਾ,  ਸ਼ੰਮੀ ਅਜਮਾਨੀ ਤੇ ਸਥਾਨਕ ਨਿਵਾਸੀ ਮੌਜੂਦ ਸਨ।


Comments Off on ਡਾਬਰ ਨੇ ਕਾਂਗਰਸੀ ਨੀਤੀਆਂ ਤੋਂ ਜਾਣੂ ਕਰਵਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.