ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਤਹਿਸੀਲ ਕੰਪਲੈਕਸ ਵਿੱਚ ਮਨਾਈ ਧੀਆਂ ਦੀ ਲੋਹੜੀ

Posted On January - 11 - 2017
ਤਹਿਸੀਲ ਕੰਪਲੈਕਸ ਵਿੱਚ ਧੀਆਂ ਦੀ ਲੋਹੜੀ ਮਨਾਉਂਦੇ ਹੋਏ ਐਸੋਸੀਏਸ਼ਨ ਦੇ ਮੈਂਬਰ। -ਫੋਟੋ: ਮੰਨੂ

ਤਹਿਸੀਲ ਕੰਪਲੈਕਸ ਵਿੱਚ ਧੀਆਂ ਦੀ ਲੋਹੜੀ ਮਨਾਉਂਦੇ ਹੋਏ ਐਸੋਸੀਏਸ਼ਨ ਦੇ ਮੈਂਬਰ। -ਫੋਟੋ: ਮੰਨੂ

ਪੱਤਰ ਪ੍ਰੇਰਕ
ਸੰਗਰੂਰ, 11 ਜਨਵਰੀ
ਤਹਿਸੀਲ ਕੰਪਲੈਕਸ ਵਿੱਚ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਸਮਰਪਿਤ ਸਟੇਟ ਮਨਿਸਟੀਰੀਅਲ ਐਂਡ ਅਲਾਈਡ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਧੀਆਂ ਦੇ ਪਿਆਰ ਅਤੇ ਸਤਿਕਾਰ ਨੂੰ ਬਰਕਰਾਰ ਰੱਖਣ ਲਈ ਧੀਆਂ ਦੀ ਲੋਹੜੀ ਮਨਾਈ ਗਈ। ਇਸ ਦੌਰਾਨ ਸੱਭਿਆਚਾਰਕ ਸਮਾਗਮ ਵੀ ਕਰਵਾਇਆ ਗਿਆ।
ਮੁੱਖ ਮਹਿਮਾਨ ਵਜੋਂ ਮਨਜੀਤ ਸਿੰਘ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲ ਨੇ ਸ਼ਿਰਕਤ ਕੀਤੀ ਜਦੋਂਕਿ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਮੁਲਾਜ਼ਮ ਆਗੂ ਪਵਿੱਤਰ ਗਰੇਵਾਲ, ਬਲਵਿੰਦਰ ਕੌਰ ਸੋਹੀ, ਅੰਮ੍ਰਿਤਪਾਲ ਕੌਰ ਅਤੇ ਹਰੀਸ਼ ਅਰੋੜਾ ਨੇ ਹਾਜਰੀ ਲਵਾਈ।
ਸਮਾਗਮ ਦੀ ਸ਼ੁਰੂਆਤ ਰਵਿੰਦਰ ਗੁੱਡੂ ਅਤੇ ਵੇਦ ਸਚਦੇਵਾ ਵੱਲੋਂ ਧਾਰਮਿਕ ਗੀਤ ਗਾ ਕੇ ਕੀਤੀ ਗਈ। ਇਸ ਦੌਰਾਨ 21 ਨਵਜੰਮੀਆਂ, ਇਕਲੌਤੀਆਂ ਅਤੇ ਹੋਰ ਬੇਟੀਆਂ ਤੇ ਉਨ੍ਹਾਂ ਦੀਆਂ ਮਾਵਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਲੋਹੜੀ ਦਿੱਤੀ ਗਈ। ਸਮੁੱਚੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਵੱਲੋਂ ਇਨ੍ਹਾਂ ਸਨਮਾਨਿਤ ਧੀਆਂ ਅਤੇ ਪਰਿਵਾਰਾਂ ਨਾਲ ਸਮੁੱਚੇ ਤਹਿਸੀਲ ਕੰਪਲੈਕਸ ਵਿੱਚ ਲੋਹੜੀ ਦੇ ਗੀਤ ਗਾ ਕੇ ਖ਼ੂਬ ਆਨੰਦ ਮਾਣਿਆ ਅਤੇ ਲੋਹੜੀ ਵੰਡੀ ਗਈ। ਮਨਿਸਟੀਰੀਅਲ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਹਿਰ ਨਿਵਾਸੀਆਂ ਵੱਲੋਂ ਖ਼ੂਬ ਸ਼ਲਾਘਾ ਕੀਤੀ ਜਾ ਰਹੀ ਹੈ।
ਇਸ ਮੌਕੇ ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਮੀਤ ਪ੍ਰਧਾਨ ਆਈ.ਐਸ. ਬਾਂਸਲ ਤੋਂ ਇਲਾਵਾ ਵਿਨੈ ਗੁਲਾਟੀ, ਸੁਰਿੰਦਰ ਸ਼ਰਮਾ, ਰਜਿੰਦਰ ਮੋਹਨ ਗੁਲਾਟੀ, ਡਾ. ਮਨਮੋਹਣ ਸਿੰਘ, ਜੇ.ਆਰ. ਸਿੰਘ, ਨੇਤਾ ਸਿੰਘ, ਓ.ਪੀ. ਅਰੋੜਾ, ਹਰਚਰਨ ਸਿੰਘ, ਜਰਨੈਲ ਸਿੰਘ, ਜਗਦੀਸ਼ ਰਾਏ, ਰਾਜ ਕੁਮਾਰ ਸ਼ਰਮਾ, ਕੁਲਦੀਪ ਕਾਂਤ, ਜਸਮੇਲ ਸਿੰਘ ਅਤੇ ਜਵਾਰ ਸ਼ਰਮਾ ਆਦਿ ਮੌਜੂਦ ਸਨ।


Comments Off on ਤਹਿਸੀਲ ਕੰਪਲੈਕਸ ਵਿੱਚ ਮਨਾਈ ਧੀਆਂ ਦੀ ਲੋਹੜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.