ਮੁਹਾਲੀ ਦਾ ਮਾਡਲ ਸਿਟੀ ਵਾਂਗ ਹੋਵੇਗਾ ਵਿਕਾਸ: ਕੈਪਟਨ ਸਿੱਧੂ !    ‘ਆਪ’ ਨੇ ਬਾਗ਼ੀ ਕਾਂਗਰਸੀਆਂ ਨੂੰ ਵਰਚਾਉਣ ਲਈ ਬਣਾਈ ਵਿਸ਼ੇਸ਼ ਟੀਮ !    ਬੀਬੀਕੇ ਡੀਏਵੀ ਕਾਲਜ ਬਣਿਆ ਅੰਤਰ ਕਾਲਜ ਚੈਂਪੀਅਨ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਈ-ਵਾਲੇੱਟ ਦੀ ਵਰਤੋਂ ਬਾਰੇ ਸੁਚੇਤ ਹੋਣਾ ਜ਼ਰੂਰੀ !    ਕਿੱਥੇ ਗਏ ਸੰਜਮ ਤੇ ਸਾਦਗੀ ? !    ਸੋਸ਼ਲ ਮੀਡੀਆ ਦੀ ਅੰਨ੍ਹੇਵਾਹ ਵਰਤੋਂ ਕਿਉਂ ? !    ਡਾਕਟਰ ਬਣਨ ਲਈ ਬਿਹਤਰੀਨ ਵਿਕਲਪ !    ਨੋਟਬੰਦੀ ਤੇ ਚੋਣਾਂ ਨੇ ਮੇਲਾ ਮਾਘੀ ਕੀਤਾ ਠੰਢਾ !    ਸੰਘ ਦੀ ਘੁਰਕੀ ’ਤੇ ਸ਼ਰਮਾ ਨਾਲ ਖੜ੍ਹੇ ਨਜ਼ਰ ਆਏ ਅਸਤੀਫੇ ਦੀ ਚੇਤਾਵਨੀ ਦੇਣ ਵਾਲੇ ਆਗੂ !    

ਤਾਜ ਹੋਟਲ ’ਚੋਂ ਆਉਂਦੀ ਹੈ ਸੁਖਬੀਰ ਦੇ ਘਰ ਰੋਟੀ: ਮਨਪ੍ਰੀਤ

Posted On January - 11 - 2017

manpreet-singh-badal_whiteਚਰਨਜੀਤ ਭੁੱਲਰ
ਬਠਿੰਡਾ, 11 ਜਨਵਰੀ
ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਬਠਿੰਡਾ (ਸ਼ਹਿਰੀ) ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਆਪਣੇ ਚਚੇਰੇ ਭਰਾ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ’ਤੇ ਹੱਲਾ ਬੋਲਦਿਆਂ ਆਖਿਆ ‘‘ਸੁਖਬੀਰ ਬਾਦਲ ਦੇ ਘਰ ਰੋਟੀ ਵੀ ਸਰਕਾਰੀ ਪੈਸੇ ਨਾਲ ਤਾਜ ਹੋਟਲ ’ਚੋਂ ਆਉਂਦੀ ਹੈ ਅਤੇ ਉਨ੍ਹਾਂ ਨੇ ਕਦੇ ਬਾਦਲ ਪਿੰਡ ਦੀ ਕਣਕ ਦੀ ਰੋਟੀ ਵੀ ਨਹੀਂ ਖਾਧੀ।’’ ਮਨਪ੍ਰੀਤ ਬਾਦਲ ਨੇ ਕਿਹਾ ਕਿ ਸੁਖਬੀਰ ਸਭ ਤੋਂ ਅਮੀਰ ਆਦਮੀ ਹੁੰਦੇ ਹੋਏ ਵੀ ਆਪਣੇ ਪਰਿਵਾਰ ਨੂੰ ਰੋਟੀ ਲੋਕਾਂ ਦੇ ਖ਼ਜ਼ਾਨੇ ਵਾਲੇ ਪੈਸੇ ਨਾਲ ਛਕਾ ਰਹੇ ਹਨ।
ਦੱਸਣਯੋਗ ਹੈ ਕਿ ਕੱਲ੍ਹ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਬਾਦਲ ਵੱਲੋਂ ਲਾਲ ਬੱਤੀ ਵਾਲੀ ਗੱਡੀ ਅਤੇ ਸੁਰੱਖਿਆ ਗਾਰਦ ਲਏ ਹੋਣ ਦਾ ਮੁੱਦਾ ਉਠਾਇਆ ਸੀ।  ਮਨਪ੍ਰੀਤ ਬਾਦਲ ਨੇ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਦੌਰਾਨ ਆਖਿਆ ‘‘ਮੇਰੇ ਆਪਣੇ ਅਸੂਲ ਹਨ ਤੇ ਮੇਰੇ ਪਿਤਾ ਦੇ ਆਪਣੇ।’’ ਮੈਂ ਆਪਣੇ ਅਸੂਲਾਂ ’ਤੇ ਪਹਿਰਾ ਦੇ ਰਿਹਾ ਹੈ, ਵਿੱਤ ਮੰਤਰੀ ਹੁੰਦੇ ਕਦੇ ਲਾਲ ਬੱਤੀ ਨਹੀਂ ਲਾਈ, ਹਮੇਸ਼ਾ ਟੌਲ ਤਾਰਿਆ ਤੇ ਕਦੇ ਗਾਰਦ ਨਹੀਂ ਲਈ, ਨਾ ਹੀ ਭਵਿੱਖ ਵਿੱਚ ਲਵਾਂਗਾ।’’ ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਪੰਜਾਬ ਦੇ ਲੋਕਾਂ ਅੱਗੇ ਖ਼ੁਲਾਸਾ ਕਰਨ ਕਿ ਉਨ੍ਹਾਂ ਕੋਲ ਅਜਿਹੀ ਕਿਹੜੀ ਗਿੱਦੜਸਿੰਘੀ ਹੈ ਜਾਂ ਅਜਿਹਾ ਕਿਹੜਾ ਫਾਰਮੂਲਾ ਹੈ, ਜਿਸ ਨਾਲ ਉਨ੍ਹਾਂ ਦੀ ਪਰਿਵਾਰਕ ਕਮਾਈ ਰਾਤੋਂ ਰਾਤ ਛਲਾਂਗਾਂ ਮਾਰ ਕੇ ਏਨੀ ਵਧ ਗਈ। ਉਨ੍ਹਾਂ ਆਖਿਆ ਕਿ ਸੁਖਬੀਰ ਦੀ ਜਾਇਦਾਦ ਦੀ ਮੁੜ ਜਾਂਚ ਹੋਣੀ ਚਾਹੀਦੀ ਹੈ। ਮਨਪ੍ਰੀਤ ਬਾਦਲ ਨੇ ਆਖਿਆ ਕਿ ਜਦੋਂ ਕਾਂਗਰਸ ਸਰਕਾਰ ਬਣੀ ਤਾਂ ਪਿਛਲੇ ਤਿੰਨ ਵਰ੍ਹਿਆਂ ਦੇ ਫੰਡਾਂ ਦੀ ਤੀਜੀ ਧਿਰ ਤੋਂ ਜਾਂਚ ਕਰਾਈ ਜਾਵੇਗੀ, ਜਿਨ੍ਹਾਂ ਵਿੱਚ ਲੰਬੀ ਅਤੇ ਜਲਾਲਾਬਾਦ ਹਲਕਾ ਵੀ ਸ਼ਾਮਲ ਹੋਵੇਗਾ। ਉਨ੍ਹਾਂ ਆਖਿਆ ਕਿ ਪਾਵਰਕੌਮ ਅਤੇ ਸਿੰਜਾਈ ਵਿਭਾਗ ਵਿਚ ਵੱਡੇ ਘਪਲੇ ਹੋਏ ਹਨ। ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਦਾ ਮੂੰਹ ਕਾਂਗਰਸ ਦੇ ਚੋਣ ਮਨੋਰਥ ਪੱਤਰ ਨੇ ਬੰਦ ਕਰ ਦਿੱਤਾ ਹੈ, ਜਿਸ ਕਰਕੇ ਸੁਖਬੀਰ ਬਾਦਲ ਹੁਣ ਉਨ੍ਹਾਂ ’ਤੇ ਨਿੱਜੀ ਹਮਲੇ ਕਰ ਰਹੇ ਹਨ।
ਮਨਪ੍ਰੀਤ ਬਾਦਲ ਨੇ ਅੱਜ ਬਠਿੰਡਾ ਸ਼ਹਿਰੀ ਵਿੱਚ ਚੋਣ ਪ੍ਰਚਾਰ ਦੌਰਾਨ ਨੁੱਕੜ ਮੀਟਿੰਗਾਂ ਵੀ ਕੀਤੀਆਂ ਹਨ ਅਤੇ ਅਕਾਲੀ ਦਲ ਦੇ ਕਈ ਬਾਗ਼ੀਆਂ ਨਾਲ ਵੀ ਮੁਲਾਕਾਤਾਂ ਕੀਤੀਆਂ।ਜਦੋਂ ਮਨਪ੍ਰੀਤ ਬਾਦਲ ਨੂੰ ਪੁੱਛਿਆ ਕਿ ਕੇਂਦਰੀ ਮੰਤਰੀ ਹਰਸਿਮਰਤ ਖੁਦ ਨਿੱਜੀ ਤੌਰ ’ਤੇ ਬਠਿੰਡਾ ਸ਼ਹਿਰੀ ਹਲਕੇ ਵਿਚੱ ਕੁੱਦੇ ਹੋਏ ਹਨ ਤਾਂ ਮਨਪ੍ਰੀਤ ਬਾਦਲ ਆਖਿਆ ਕਿ ਇਨ੍ਹਾਂ ਚੋਣਾਂ ਵਿੱਚ ਸਭ ਦੇ ਭਰਮ ਤੋੜ ਦਿੱਤੇ ਜਾਣਗੇ।

ਜੁੱਤੀ ਵਾਲੀ ਘਟਨਾ ਤੋਂ ਹੈਰਾਨੀ ਨਹੀਂ, ਅਫ਼ਸੋਸ: ਮਨਪ੍ਰੀਤ

ਬਠਿੰਡਾ: ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਬਠਿੰਡਾ (ਸ਼ਹਿਰੀ) ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਨੇ ਪਿੰਡ ਰੱਤਾਖੇੜਾ ਵਿੱਚ ਮੁੱਖ ਮੰਤਰੀ ਪੰਜਾਬ ਨਾਲ ਵਾਪਰੀ ਘਟਨਾ ’ਤੇ ਆਖਿਆ ਕਿ ਉਨ੍ਹਾਂ ਨੂੰ ਇਸ ਘਟਨਾ ਤੋਂ ਹੈਰਾਨੀ ਨਹੀਂ, ਅਫ਼ਸੋਸ ਹੈ। ਉਨ੍ਹਾਂ ਕਿਹਾ ਪਿਛਲੇ ਇੱਕ ਦਹਾਕੇ ਵਿੱਚ ਗਠਜੋੜ ਸਰਕਾਰ ਦਾ ਧੌਂਸ ਵਾਲਾ ਰਵੱਈਆ ਹੀ ਅੱਜ ਦੀ ਘਟਨਾ ਦਾ ਕਾਰਨ ਹੈ। ‘ਰਾਜ ਨਹੀਂ, ਸੇਵਾ’ ਵਾਲੀ ਗੱਲ ਹੁੰਦੀ ਤਾਂ ਇਸ ਤਰ੍ਹਾਂ ਨਹੀਂ ਹੋਣਾ ਸੀ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟਿਆ ਗਿਆ ਹੈ, ਜਿਸ ਕਰਕੇ ਲੋਕਾਂ ਅੰਦਰ ਗੁੱਸਾ ਹੈ।


Comments Off on ਤਾਜ ਹੋਟਲ ’ਚੋਂ ਆਉਂਦੀ ਹੈ ਸੁਖਬੀਰ ਦੇ ਘਰ ਰੋਟੀ: ਮਨਪ੍ਰੀਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.