ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਦੂਰ-ਦੁਰਾਡੇ ਜਾ ਕੇ ਨੁਮਾਇੰਦਗੀ ਕਰਨ ਦਾ ਰੁਝਾਨ ਵਧਿਆ

Posted On January - 11 - 2017
ਸੁਖਬੀਰ ਬਾਦਲ, ਭਗਵੰਤ ਮਾਨ, ਸੰਤੋਖ ਸਿੰਘ ਸਲਾਣਾ, ਗੁਰਪ੍ੀਤ ਸਿੰਘ ਜੀ.ਪੀ. , ਦਰਬਾਰਾ ਸਿੰਘ ਗੁਰੂ

ਸੁਖਬੀਰ ਬਾਦਲ, ਭਗਵੰਤ ਮਾਨ, ਸੰਤੋਖ ਸਿੰਘ ਸਲਾਣਾ, ਗੁਰਪ੍ੀਤ ਸਿੰਘ ਜੀ.ਪੀ. , ਦਰਬਾਰਾ ਸਿੰਘ ਗੁਰੂ

ਹਮੀਰ ਸਿੰਘ
ਚੰਡੀਗੜ੍ਹ, 11 ਜਨਵਰੀ
ਪੰਜਾਬ ਦੀ ਪੰਦਰਵੀਂ ਵਿਧਾਨ ਸਭਾ ਲਈ 4 ਫਰਵਰੀ ਨੂੰ ਹੋਣ ਵਾਲੀ ਚੋਣ ਲਈ ਦਰਜਨ ਤੋਂ ਵੱਧ ਹਲਕੇ ਅਜਿਹੇ ਹਨ, ਜਿਨ੍ਹਾਂ ਵਿੱਚ ਸਾਰੀਆਂ ਹੀ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਸਬੰਧਤ ਹਲਕੇ ਦੇ ਵੋਟਰ ਨਹੀਂ ਹਨ।
ਵਿਧਾਨ ਸਭਾ ਹਲਕਾ ਨਾਭਾ 2012 ਵਿੱਚ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਹੋ ਗਿਆ ਸੀ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਕਸਬੇ ਅਮਲੋਹ ਦੇ ਵਸਨੀਕ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੂੰ ਪਟਿਆਲਾ ਜ਼ਿਲ੍ਹੇ ਦੇ ਨਾਭਾ ਹਲਕੇ ਵਿੱਚ ਭੇਜ ਦਿੱਤਾ ਗਿਆ ਸੀ। ਉਹ ਮੌਜੂਦਾ ਵਿਧਾਇਕ ਵੀ ਹਨ ਅਤੇ ਆਗਾਮੀ ਚੋਣਾਂ ਲਈ ਮੁੜ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਹਲਕਾ ਇੰਚਾਰਜ ਨੂੰ ਨਜ਼ਰਅੰਦਾਜ਼ ਕਰ ਕੇ ਪਟਿਆਲਾ ਨਾਲ ਸਬੰਧਤ ਅਤੇ ਕਾਂਗਰਸ ਤੋਂ ਆਏ ਕਬੀਰ ਦਾਸ ਨੂੰ ਟਿਕਟ ਨਾਲ ਨਿਵਾਜਿਆ ਹੈ। ‘ਆਪ’ ਨੇ ਵੀ ਨਾਭਾ ਤੋਂ ਬਾਹਰਲੇ ਦੇਵ ਮਾਨ ਨੂੰ ਟਿਕਟ ਦਿੱਤੀ ਹੈ। ਨਾਭਾ ਦੇ ਫਤਹਿਗੜ੍ਹ ਸਾਹਿਬ ਨਾਲ ਲਗਦੇ ਜਨਰਲ ਹਲਕੇ ਵਿੱਚ ਵੀ ਪ੍ਰਮੁੱਖ ਧਿਰਾਂ ਵਿੱਚੋਂ ਕਿਸੇ ਵੀ ਸਥਾਨਕ ਆਗੂ ਨੂੰ ਟਿਕਟ ਨਹੀਂ ਦਿੱਤੀ ਗਈ। ਪਿਤਾ ਗੁਰਦਰਸ਼ਨ ਸਿੰਘ ਤੋਂ ਲੈ ਕੇ 2007 ਤੱਕ ਖ਼ੁਦ ਨਾਭਾ ਤੋਂ ਚੋਣ ਲੜਦੇ ਰਹੇ ਕਾਕਾ ਰਣਦੀਪ ਸਿੰਘ ਨਾਭਾ ਸੀਟ ਰਾਖਵੀਂ ਹੋਣ ਕਰ ਕੇ ਅਮਲੋਹ ਤੋਂ ਉਮੀਦਵਾਰ ਬਣੇ। 2012 ਵਿੱਚ ਜਿੱਤ ਵੀ ਗਏ, ਆਗਾਮੀ ਚੋਣ ਲਈ ਉਹ ਕਾਂਗਰਸ ਦੇ ਉਮੀਦਵਾਰ ਹਨ। ਰਣਦੀਪ ਖ਼ਿਲਾਫ਼ ਚੋਣ ਮੈਦਾਨ ਵਿੱਚ ਅਕਾਲੀ ਦਲ ਵੱਲੋਂ ਗੁਰਪ੍ਰੀਤ ਸਿੰਘ ਰਾਜੂਖੰਨਾ ਨੂੰ ਉਤਾਰਿਆ ਗਿਆ ਹੈ। ‘ਆਪ’ ਵੱਲੋਂ ਵੀ ਖੰਨਾ ਨਾਲ ਸਬੰਧਤ ਗੁਰਪ੍ਰੀਤ ਸਿੰਘ ਭੱਟੀ ਚੋਣ ਮੈਦਾਨ ਵਿੱਚ ਹਨ।
ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਹਲਕਾ ਬਸੀ ਪਠਾਣਾਂ ਇਸੇ ਵਰਗ ਵਿੱਚ ਆਉਂਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਦੇ ਵਸਨੀਕ ਸਾਬਕਾ ਆਈਏਐਸ ਅਧਿਕਾਰੀ ਦਰਬਾਰਾ ਸਿੰਘ ਗੁਰੂ ਨੂੰ ਬਸੀ ਪਠਾਨਾ ਤੋਂ ਟਿਕਟ ਦਿੱਤੀ ਹੈ। ਚਮਕੌਰ ਸਾਹਿਬ ਤੋਂ ਪੀਪੀਪੀ ਦੀ ਟਿਕਟ ਉੱਤੇ ਚੋਣ ਲੜ ਚੁੱਕੇ ਗੁਰਪ੍ਰੀਤ ਸਿੰਘ ਜੀਪੀ ਇਸ ਵਾਰ ਬਸੀ ਪਠਾਣਾਂ ਤੋਂ ਕਾਂਗਰਸੀ ਉਮੀਦਵਾਰ ਹਨ। ਅਮਲੋਹ ਖੇਤਰ ਵਿੱਚ ਪੈਂਦੇ ਪਿੰਡ ਸਲਾਣਾ ਵਾਸੀ ਸੰਤੋਖ ਸਿੰਘ ਸਲਾਣਾ ਨੂੰ ‘ਆਪ’ ਨੇ ਉਮੀਦਵਾਰ ਬਣਾਇਆ ਹੈ।
ਰੂਪਨਗਰ ਜ਼ਿਲ੍ਹੇ ਦੇ ਹਲਕੇ ਚਮਕੌਰ ਸਾਹਿਬ ਦੀ ਨੁਮਾਇੰਦਗੀ ਕਰ ਰਹੇ ਕਾਂਗਰਸ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਇਸ ਵਾਰ ਵੀ ਉਮੀਦਵਾਰ ਹਨ। ਸ਼੍ਰੋਮਣੀ ਅਕਾਲੀ ਦਲ ਨੇ ਬਸੀ ਪਠਾਣਾਂ ਤੋਂ ਵਿਧਾਇਕ ਜਸਟਿਸ ਨਿਰਮਲ ਸਿੰਘ ਨੂੰ ਚਮਕੌਰ ਸਾਹਿਬ ਦੇ ਚੋਣ ਮੈਦਾਨ ਵਿੱਚ ਭੇਜ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਹਨ। ਤਿੰਨੇ ਉਮੀਦਵਾਰਾਂ ਦੇ ਸਬੰਧ ਇਸ ਹਲਕੇ ਤੋਂ ਬਾਹਰੀ ਹਲਕਿਆਂ ਨਾਲ ਹਨ। ਫ਼ਾਜ਼ਲਿਕਾ ਜ਼ਿਲ੍ਹੇ ਦਾ ਹਲਕਾ ਜਲਾਲਾਬਾਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਚੋਣ ਲੜਨ ਨਾਲ ਵੀਆਈਪੀ ਹਲਕਿਆਂ ਦੇ ਦਾਇਰੇ ਵਿੱਚ ਆ ਗਏ ਹਨ। ਸੁਖਬੀਰ ਬਾਦਲ ਲਈ ਸ਼ੇਰ ਸਿੰਘ ਘੁਬਾਇਆ ਨੇ ਹਲਕਾ ਖਾਲੀ ਕੀਤਾ ਸੀ। ਸੁਖਬੀਰ ਇਸ ਵਾਰ ਵੀ ਅਕਾਲੀ-ਭਾਜਪਾ ਦੇ ਉਮੀਦਵਾਰ ਹਨ। ਉਨ੍ਹਾਂ ਦੇ ਮੁਕਾਬਲੇ ‘ਆਪ’ ਦੇ ਭਗਵੰਤ ਮਾਨ ਮੈਦਾਨ ਵਿੱਚ ਹਨ। ਕਾਂਗਰਸ ਨੇ ਉਮੀਦਵਾਰ ਅਜੇ ਐਲਾਨਿਆ ਨਹੀਂ ਹੈ ਪਰ ਉਪਰੋਕਤ ਦੋਹੇਂ ਆਗੂਆਂ ਦਾ ਇਸ ਹਲਕੇ ਨਾਲ ਸਬੰਧ ਨਹੀਂ ਹੈ।
ਦਿੜ੍ਹਬਾ ਰਾਖਵਾਂ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਨੇ ਬਾਹਰੀ ਉਮੀਦਵਾਰ ਖੜ੍ਹੇ ਕੀਤੇ ਹਨ, ਜਦੋਂਕਿ ਕਾਂਗਰਸ ਦਾ ਉਮੀਦਵਾਰ ਮਾਸਟਰ ਅਜੈਬ ਸਿੰਘ ਰਟੌਲ ਸਥਾਨਕ ਹੈ। ਅਕਾਲੀ ਦਲ ਨੇ ਵਿਸ਼ਵ ਕਬੱਡੀ ਕੱਪ ਦੀ ਜੇਤੂ ਟੀਮ ਦੇ ਖਿਡਾਰੀ ਗੁਲਜ਼ਾਰ ਸਿੰਘ ਮੂਨਕ ਅਤੇ ‘ਆਪ’ ਨੇ ਸੰਦੌੜ ਨੇੜਲੇ ਪਿੰਡ ਦੇ ਵਾਸੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੂੰ ਉਮੀਦਵਾਰ ਬਣਾਇਆ ਹੈ। ਬਠਿੰਡਾ ਦਿਹਾਤੀ ਹਲਕੇ ਤੋਂ ‘ਆਪ’ ਨੇ ਰੁਪਿੰਦਰ ਕੌਰ ਰੂਬੀ ਅਤੇ ਕਾਂਗਰਸ ਨੇ ਹਰਿੰਦਰ ਸਿੰਘ ਲਾਡੀ ਨੂੰ ਬਾਹਰੋਂ ਲਿਆ ਕੇ ਉਮੀਦਵਾਰ ਬਣਾਇਆ ਹੈ। ਲਾਡੀ ਨੇ 2012 ਦੀ ਚੋਣ ਭੁੱਚੋ ਮੰਡੀ ਤੋਂ ਲੜੀ ਸੀ। ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਅਮਿਤ ਰਤਨ ਸਥਾਨਕ ਹਲਕੇ ਨਾਲ ਸਬੰਧਤ ਹੈ।


Comments Off on ਦੂਰ-ਦੁਰਾਡੇ ਜਾ ਕੇ ਨੁਮਾਇੰਦਗੀ ਕਰਨ ਦਾ ਰੁਝਾਨ ਵਧਿਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.