ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਦ੍ਰਾਵਿੜ 44 ਸਾਲਾਂ ਦਾ ਹੋਇਆ

Posted On January - 11 - 2017

11101CD _RAHUL_DRAVIDਨਵੀਂ ਦਿੱਲੀ, 11 ਜਨਵਰੀ
ਸਾਬਕਾ ਭਾਰਤੀ ਕ੍ਰਿਕਟ ਕਪਤਾਨ ਅਤੇ ਬੱਲੇਬਾਜ਼ ਰਾਹੁਲ ਦ੍ਰਾਵਿੜ ਅੱਜ 44 ਸਾਲਾ ਦਾ ਹੋ ਗਿਆ ਹੈ ਅਤੇ ਸੋਸ਼ਲ ਮੀਡੀਆ ’ਤੇ ਉਸ ਨੂੰ ਜਨਮਦਿਨ ਦੀਆਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਭਾਰਤ ਅੰਡਰ-19 ਅਤੇ ਭਾਰਤ ‘ਏ’ ਨੂੰ ਕੋਚਿੰਗ ਦੇ ਰਹੇ ਦ੍ਰਾਵਿੜ ਨੂੰ ਵਧਾਈ ਦਿੰਦਿਆਂ ਮੌਜੂਦਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਲਿਖਿਆ, ‘ਰਾਹੁਲ ਭਰਾ ਜਨਮਦਿਨ ਦੀਆਂ ਮੁਬਾਰਕਾਂ। ਸਾਰੇ ਉਭਰ ਰਹੇ ਖਿਡਾਰੀਆਂ ਲਈ ਆਦਰਸ਼ ਬਣਨ ਅਤੇ ਸਾਰਿਆਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਕਰੀਆ।’ ਆਈਸੀਸੀ ਨੇ ਵੀ ਕ੍ਰਿਕਟ ’ਚ ਉਸ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਲਿਖਿਆ, ‘ਉਹ ਕ੍ਰਿਕਟ ਦਾ ਮਹਾਨ ਬੱਲੇਬਾਜ਼ ਹੈ, ਜਿਸ ਨੇ 24,208 ਕੌਮਾਂਤਰੀ ਦੌੜਾਂ ਬਣਾਈਆਂ ਜੋ ਦੁਨੀਆਂ ਦੇ ਬੱਲੇਬਾਜ਼ਾਂ ’ਚ ਛੇਵਾਂ ਸਥਾਨ ਹੈ। ਰਾਹੁਲ ਦ੍ਰਾਵਿੜ 44ਵਾਂ ਜਨਮਦਿਨ ਮੁਬਾਰਕ ਹੋਵੇ।’ ਖੇਡ ਮੰਤਰੀ ਵਿਜੈ ਗੋਇਲ ਨੇ ਵੀ ‘ਦਿ ਵਾਲ’ ਦੇ ਨਾਂ ਨਾਲ ਮਸ਼ਹੂਰ ਦ੍ਰਾਵਿੜ ਨੂੰ ਵਧਾਈ ਦਿੱਤੀ। ਉਨ੍ਹਾਂ ਟਵੀਟ ਕੀਤਾ, ‘ਸਹੀ ਮਾਇਨਿਆਂ ’ਚ ਭਦਰ ਪੁਰਸ਼ ਤੇ ਭਾਰਤੀ ਕ੍ਰਿਕਟ ਦੀ ਮਜ਼ਬੂਤ ਦੀਵਾਰ ਨੂੰ ਜਨਮ ਦਿਨ ਦੀ ਵਧਾਈ। ਕੀ ਤੁਸੀਂ ਜਾਣਦੇ ਹੋ ਉਸ ਨੇ ਦੋ ਗੇਂਦਾਂ ’ਚ ਦੋ ਵਿਕਟਾਂ ਲਈਆਂ ਸਨ।’ ਉਨ੍ਹਾਂ ਨਾਲ ਖੇਡ ਚੁੱਕੇ ਵਿਰੇਂਦਰ ਸਹਿਵਾਵ ਨੇ ਲਿਖਿਆ, ‘ਉਹ ‘ਵੀ’ ਖੇਤਰ ’ਚ ਖੇਡਦਾ ਸੀ, ਪਰ ਉਸ ਦੀ ਪ੍ਰਤੀਬੱਧਤਾ, ਪੱਧਰ ਤੇ ਜ਼ਿੰਮੇਵਾਰੀ ਬਹੁਤ ਵੱਡੀ ਸੀ। ਮਾਣ ਹੈ ਕਿ ਤੁਹਾਡੇ ਨਾਲ ਖੇਡਿਆ ਹਾਂ। ਰਾਹੁਲ ਦ੍ਰਾਵਿੜ ਜਨਮ ਦਿਨ ਦੀ ਬਹੁਤ ਵਧਾਈ।’ ਰਾਹੁਲ ਦ੍ਰਾਵਿੜ ਨੇ ਆਪਣੇ 164 ਟੈਸਟ ਮੈਚਾਂ ’ਚ 13,288 ਦੌੜਾਂ ਬਣਾਈਆਂ ਤੇ 36 ਸੈਂਕੜੇ ਜੜੇ। ਉਹ 2003 ਤੋਂ 2007 ਤੱਕ ਭਾਰਟੀ ਟੀਮ ਦੇ ਕਪਤਾਨ ਵੀ ਸੀ। ਉਸ ਨੇ 344 ਇੱਕ ਰੋਜ਼ਾ ਮੈਚ ਖੇਡੇ ਅਤੇ 10889 ਦੌੜਾਂ ਬਣਾਈਆਂ, ਜਿਸ ’ਚ 12 ਸੈਂਕੜੇ ਤੇ 83 ਅਰਧ ਸੈਂਕੜੇ ਸ਼ਾਮਲ ਹਨ।

-ਪੀਟੀਆਈ


Comments Off on ਦ੍ਰਾਵਿੜ 44 ਸਾਲਾਂ ਦਾ ਹੋਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.