ਇਟਲੀ ਦੇ ਰਾਜਦੂਤ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ !    ਨਾਈਟ ਕਲੱਬ ਹਮਲੇ ਦੇ ਮਸ਼ਕੂਕ ਨੇ ਜੁਰਮ ਕਬੂਲਿਆ !    ਆਜ਼ਾਦ ਉਮੀਦਵਾਰ ਨੇ 85 ਸੌ ਦੇ ਸਿੱਕਿਆਂ ਨਾਲ ਭਰੀ ਜ਼ਾਮਨੀ !    ਸੈਲਫੀ ਮਾਮਲੇ ’ਚ ਸ਼ਹਾਬੂਦੀਨ ਖ਼ਿਲਾਫ਼ ਕੇਸ ਦਰਜ !    ਪ੍ਰਾਈਵੇਟ ਬਿਲਡਰ ਨੂੰ ਦਸ ਲੱਖ ਦਾ ਜੁਰਮਾਨਾ !    ਮਲੇਰਕੋਟਲਾ ਦਾ ਖ਼ੂਨੀ ਸਾਕਾ !    ਮਹਾਨ ਗ਼ਦਰੀ ਯੋਧਾ ਸੀ ਤੇਜਾ ਸਿੰਘ ਸਫ਼ਰੀ ਸਰਾਭਾ !    ਪਰਜਾ ਮੰਡਲ ਲਹਿਰ ਦੇ ਸੰਸਥਾਪਕ ਸੇਵਾ ਸਿੰਘ ਠੀਕਰੀਵਾਲਾ !    ਸ੍ਰੀਨਗਰ ਦਾ ਸ਼ੰਕਰਾਚਾਰੀਆ ਮੰਦਰ !    ਦੇਸ਼ ਭਗਤੀ ਤੇ ਰੂਹਾਨੀਅਤ ਦਾ ਸੁਮੇਲ !    

ਨਕਦੀ ਦੀ ਤੋਟ ਕਾਰਨ ਨਿਰਮਾਣ ਖੇਤਰ ਨੂੰ ਢਾਹ

Posted On January - 2 - 2017

ਨਵੀਂ ਦਿੱਲੀ, 2 ਜਨਵਰੀ
ਨੋਟਬੰਦੀ ਕਾਰਨ ਮੈਨੂਫੈਕਚਰਿੰਗ ਸੈਕਟਰ ਨੂੰ ਵੱਡਾ ਘਾਟਾ ਪਿਆ ਹੈ ਅਤੇ ਦਸੰਬਰ ’ਚ ਨਵੇਂ ਸੌਦੇ ਮਿਲਣੇ ਬੰਦ ਹੋ ਗਏ। ਅੱਜ ਜਾਰੀ ਕੀਤੇ ਗਏ ਮਾਸਿਕ ਸਰਵੇਖਣ ’ਚ ਕਿਹਾ ਗਿਆ ਹੈ ਕਿ ਫੈਕਟਰੀ ਉਤਪਾਦਨ ’ਤੇ ਵੀ ਮਾੜਾ ਅਸਰ ਪਿਆ ਹੈ। ਪਰਚੇਜ਼ਿੰਗ ਮੈਨੇਜਰਜ਼ ਇੰਡੈਕਸ (ਪੀਐਮਆਈ) ਦੇ ਅੰਕੜਿਆਂ ਮੁਤਾਬਕ ਨਵੰਬਰ ’ਚ ਮੈਨੂਫੈਕਚਰਿੰਗ ਸੈਕਟਰ ਦੇ ਅੰਕੜੇ 52.3 ਤੋਂ ਡਿੱਗ ਕੇ 49.6 ਰਹਿ ਗਏ ਹਨ। ਪੀਐਮਆਈ ਰਾਹੀਂ ਮੈਨੂਫੈਕਚਰਿੰਗ ਸੈਕਟਰ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖੀ ਜਾਂਦੀ ਹੈ। ਦਸੰਬਰ 2015 ਤੋਂ ਇਹ ਪਹਿਲੀ ਵਾਰ ਹੈ ਕਿ ਸੈਕਟਰ ਦੇ ਅੰਕੜੇ 50 ਤੋਂ ਹੇਠਾਂ ਡਿੱਗੇ ਹਨ। ਪਿਛਲੀ ਵਾਰ ਨਵੰਬਰ 2008 ਤੋਂ ਮਾਸਿਕ ਪੱਧਰ ’ਤੇ ਇਹ ਸਭ ਤੋਂ ਵੱਡੀ ਗਿਰਾਵਟ ਹੈ। ਰਿਪੋਰਟ ਤਿਆਰ ਕਰਨ ਵਾਲੇ ਅਤੇ ਆਰਥਿਕ ਮਾਹਿਰ ਪੋਲੀਆਨਾ ਡੀ ਲੀਮਾ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ ਨਵੰਬਰ ’ਚ ਤਾਂ ਸੈਕਟਰ ’ਤੇ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ ਪਰ 2016 ਦੇ ਅਖੀਰ ’ਚ ਭਾਰਤੀ ਮੈਨੂੰਫੈਕਚਰਿੰਗ ਸਨਅਤ ਨੂੰ ਖੋਰਾ ਲੱਗਿਆ। ਖ਼ਰੀਦਦਾਰੀ ਅਤੇ ਰੁਜ਼ਗਾਰ ਪੱਖੋਂ ਵੱਡਾ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਜਨਵਰੀ ਦੇ ਅੰਕੜਿਆਂ ਤੋਂ ਪਤਾ ਲੱਗੇਗਾ ਕਿ ਸੈਕਟਰ ਤੇਜ਼ੀ ਨਾਲ ਮੁੜ ਲੀਹਾਂ ’ਤੇ ਆਉਂਦਾ ਹੈ ਜਾਂ ਨਹੀਂ। ਰਿਪੋਰਟ ਮੁਤਾਬਕ ਕੱਚੇ ਮਾਲ ਨੂੰ ਵੱਧ ਭਾਅ ’ਤੇ ਖ਼ਰੀਦਿਆ ਗਿਆ ਸੀ ਅਤੇ ਹੁਣ ਖ਼ਰੀਦਦਾਰੀ ਨਾ ਹੋਣ ਕਰ ਕੇ ਉਨ੍ਹਾਂ ਨੂੰ ਨੁਕਸਾਨ ਝਲਣਾ ਪੈ ਰਿਹਾ ਹੈ।    -ਪੀਟੀਆਈ


Comments Off on ਨਕਦੀ ਦੀ ਤੋਟ ਕਾਰਨ ਨਿਰਮਾਣ ਖੇਤਰ ਨੂੰ ਢਾਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.