ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਨਿਗਮ ਚੋਣਾਂ ਵਿੱਚ ‘ਧਾਂਦਲੀ’ ਖ਼ਿਲਾਫ਼ ਵੋਟਰ ਸੜਕਾਂ ’ਤੇ ਉਤਰੇ

Posted On January - 11 - 2017
ਨਿਗਮ ਚੋਣਾਂ ਵਿਚੋਂ ਹਾਰੇ ਉਮੀਦਵਾਰਾਂ ਦੇ ਸਮਰਥਕ ਰੋਸ ਮਾਰਚ ਕਰਦੇ ਹੋਏ। ਫੋਟੋ- ਐਸ. ਚੰਦਨ

ਨਿਗਮ ਚੋਣਾਂ ਵਿਚੋਂ ਹਾਰੇ ਉਮੀਦਵਾਰਾਂ ਦੇ ਸਮਰਥਕ ਰੋਸ ਮਾਰਚ ਕਰਦੇ ਹੋਏ। ਫੋਟੋ- ਐਸ. ਚੰਦਨ

ਤਰਲੋਚਨ ਸਿੰਘ
ਚੰਡੀਗੜ੍ਹ, 10 ਜਨਵਰੀ
ਨਗਰ ਨਿਗਮ ਦੀਆਂ ਪਿਛਲੇ ਵਰ੍ਹੇ 18 ਦਸੰਬਰ ਨੂੰ ਹੋਈਆਂ ਚੋਣਾਂ ਦੌਰਾਨ ਧਾਂਦਲੀਆਂ ਹੋਣ ਦਾ ਮੁੱਦਾ ਠੰਢਾ ਪੈਂਦਾ ਨਹੀਂ ਜਾਪਦਾ। ਅੱਜ ਸੈਂਕੜੇ ਵੋਟਰ ਇਸ ਮੁੱਦੇ ਨੂੰ ਲੈ ਕੇ ਸੜਕਾਂ ਉਪਰ ਨਿਕਲ ਆਏ। ਦੱਸਣਯੋਗ ਹੈ ਕਿ  ਕਾਂਗਰਸ ਦੇ 26 ਉਮੀਦਵਾਰਾਂ ਵਿਚੋਂ 22 ਦੀ ਨਮੋਸ਼ੀ ਭਰੀ ਹਾਰ ਹੋਣ ਕਾਰਨ ਇਸ ਪਾਰਟੀ ਦੇ ਆਗੂ ਵੀ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਉਪਰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਨਾਲ ਛੇੜਛਾੜ ਕਰਕੇ ਵੋਟਾਂ ਦੀ ਅਦਲਾ-ਬਦਲੀ ਕਰਨ ਦੇ ਦੋਸ਼ ਲਾ ਕੇ ਦੇਸ਼ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਅਤੇ ਮੁੱਖ ਚੋਣ ਕਮਿਸ਼ਨਰ ਦਿੱਲੀ ਸਮੇਤ ਹੋਰ ਸਬੰਧਤ ਅਥਾਰਟੀਆਂ ਨੂੰ ਇਸ ਬਾਬਤ ਸ਼ਿਕਾਇਤ ਕਰ ਚੁੱਕੇ ਹਨ।
ਪਰਵਾਸੀ ਭਲਾਈ ਸੰਗਠਨ ਅਤੇ ਇਨ੍ਹਾਂ ਚੋਣਾਂ ਦੌਰਾਨ ਹਾਰੇ 23 ਦੇ ਕਰੀਬ ਉਮੀਦਵਾਰਾਂ ਦੇ ਸੱਦੇ ’ਤੇ ਵੱਖ-ਵੱਖ ਵਾਰਡਾਂ ਦੇ ਵੋਟਰ ਅੱਜ ਸੈਕਟਰ 56 ਵਿੱਚ ਇਕੱਠੇ ਹੋਏ ਅਤੇ ਉਥੋਂ ਪੰਜਾਬ ਰਾਜ ਭਵਨ ਦਾ ਘਿਰਾਓ ਕਰਨ ਲਈ ਅੱਗੇ ਵਧੇ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਪਰ ਉਹ ਅੱਗੇ ਵੱਧਦੇ ਗਏ। ਪਰਵਾਸੀ ਭਲਾਈ ਸੰਗਠਨ ਦੇ ਕੌਮੀ ਪ੍ਰਧਾਨ ਅਵਿਨਾਸ਼ ਸਿੰਘ ਦੀ ਅਗਵਾਈ ਵਿੱਚ ਹੋਏ ਰੋਸ ਮਾਰਚ ਦੌਰਾਨ ਸੜਕਾਂ ਉਪਰ ਜਾਮ ਲੱਗ ਗਏ ਅਤੇ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਚੁਫੇਰਿਓਂ ਘੇਰੀ ਰੱਖਿਆ। ਪ੍ਰਦਰਸ਼ਨਕਾਰੀਆਂ ਵਿਚ ਵੱਡੀ ਗਿਣਤੀ ਮਹਿਲਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਹੋਣ ਕਾਰਨ ਪੁਲੀਸ ਉਨ੍ਹਾਂ ਨੂੰ ਰੋਕਣ ਤੋਂ ਝਿਜਕਦੀ ਰਹੀ। ਇਸ ਤਰ੍ਹਾਂ ਇਹ ਕਾਫਲਾ ਸੈਕਟਰ 25 ਦੀ ਰੈਲੀ ਗਰਾਊਂਡ ’ਤੇ ਪੁੱਜਣ ਵਿਚ ਕਾਮਯਾਬ ਹੋ ਗਿਆ ਅਤੇ ਉਥੇ ਇਨ੍ਹਾਂ ਨੇ ਰੈਲੀ ਸ਼ੁਰੂ ਕਰ ਦਿੱਤੀ। ਪੁਲੀਸ ਨੇ ਇਥੇ ਨਾਕੇਬੰਦੀ ਕੀਤੀ ਹੋਈ ਸੀ।
ਇਸ ਮੌਕੇ ਸੰਬੋਧਨ ਕਰਦਿਆਂ ਸੰਗਠਨ ਦੇ ਕੌਮੀ ਪ੍ਰਧਾਨ ਅਵਿਨਾਸ਼ ਸਿੰਘ ਨੇ ਅਲਟੀਮੇਟਮ ਦਿੱਤਾ ਕਿ ਜੇ ਤੁਰੰਤ ਨਿਗਮ ਚੋਣਾਂ ਰੱਦ ਕਰਕੇ ਨਵੇਂ ਸਿਰਿਓਂ ਚੋਣ ਨਾ ਕਰਵਾਈ ਗਈ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਸੰਗਠਨ ਦੇ ਕੌਮੀ ਜਨਰਲ ਸਕੱਤਰ ਚੌਧਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਵਿਚ ਹੋਈ ਧਾਂਦਲੀ ਕਾਰਨ ਲੋਕਤੰਤਰ ਦਾ ਕਤਲ ਹੋਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਰਾਜ ਭਵਨ ਦਾ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਚੋਣਾਂ  ਵਾਲੇ ਦਿਨ 18 ਦਸੰਬਰ ਨੂੰ ਹੀ ਸੰਗਠਨ ਨੇ ਸਬੰਧਤ ਅਧਿਕਾਰੀਆਂ ਨੂੰ ਵੋਟਾਂ ਵਿਚ ਧਾਂਦਲੀਆਂ ਹੋਣ ਦੀ ਸ਼ਿਕਾਇਤ ਕੀਤੀ ਸੀ। ਈਵੀਐਮ ਤੇ ਸਟ੍ਰਾਂਗ ਰੂਮ ਦੀ ਜਿਥੇ ਉਮੀਦਵਾਰਾਂ ਨੂੰ ਪੜਚੋਲ ਨਹੀਂ ਕਰਨ ਦਿੱਤੀ ਗਈ ਉਥੇ ਈਵੀਐਮ ਦੇ ਸਟ੍ਰਾਂਗ ਰੂਮ ਨੂੰ ਸੀਲ ਕਰਨ ਅਤੇ ਪੈਕਿੰਗ ਕਰਨ ਦੀ ਪ੍ਰਕਿਰਿਆ ਦੌਰਾਨ ਵੀ ਉਮੀਦਵਾਰਾਂ ਨੂੰ ਨੇੜੇ ਨਹੀਂ ਢੁਕਣ ਦਿੱਤਾ ਗਿਆ। ਅਵਿਨਾਸ਼ ਸਿੰਘ ਅਨੁਸਾਰ 20 ਦਸੰਬਰ ਨੂੰ ਵੋਟਾਂ ਦੀ ਗਿਣਤੀ ਵੇਲੇ ਵੀ ਈਵੀਐਮ ਦੀਆਂ ਸੀਲਾਂ ਤੋੜਨ ਆਦਿ ਦੀ ਪ੍ਰਕਿਰਿਆ ਵਿਚ ਉਮੀਦਵਾਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਅਤੇ ਹੈਰਾਨੀਜਨਕ ਢੰਗ ਨਾਲ ਕੁੱਝ ਮਿੰਟਾਂ ਵਿਚ ਹੀ ਵੋਟਾਂ ਗਿਣ ਕੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਸੀ। ਉਨ੍ਹਾਂ ਵੱਲੋਂ ਆਰਟੀਆਈ ਤਹਿਤ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਅਤੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਮੰਗੀ ਗਈ ਸੀ ਪਰ ਉਹ ਵੀ ਮੁਹੱਈਆ ਨਹੀਂ ਕੀਤੀ ਗਈ, ਜਿਸ ਤੋਂ ਸਪੱਸ਼ਟ ਸੰਕੇਤ ਮਿਲਦੇ ਹਨ ਕਿ ਦਾਲ ਵਿਚ ਕੁੱਝ ਕਾਲਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਭਾਜਪਾ ਵੱਲੋਂ ਨੋਟਬੰਦੀ ਉਪਰ ਮੋਹਰ ਲਵਾਉਣ ਦਾ ਭਰਮ ਪੈਦਾ ਕਰਨ ਲਈ ਕੀਤਾ ਗਿਆ ਹੈ।
ਇਸ ਮੌਕੇ ਕਾਂਗਰਸ ਛੱਡ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਤਰਸੇਮ ਮਿੱਤਲ ਨੇ ਦੱਸਿਆ ਕਿ ਉਹ ਹੁਣ ਇਨਸਾਫ ਹਾਸਲ ਕਰਕੇ ਹੀ ਪਿੱਛੇ ਹਟਣਗੇ। ਹਾਰੇ ਉਮੀਦਵਾਰਾਂ ਵਿਚ ਰਾਕੇਸ਼ ਮੌਲੀ, ਕਮਲ ਕੁਮਾਰ, ਦਿਲੀਪ, ਜੋਗਿੰਦਰ, ਬ੍ਰਿਜ ਪਾਲ, ਲੇਖ ਰਾਜ ਆਦਿ ਵੀ ਇਸ ਮੌਕੇ ਮੌਜੂਦ ਸਨ।

ਰਾਜ ਭਵਨ ’ਚ 3 ਘੰਟੇ ਕਰਵਾਈ ਉਡੀਕ
ਪੁਲੀਸ ਅਖੀਰ 11 ਮੈਂਬਰੀ ਵਫਦ ਨੂੰ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੂੰ ਮਿਲਾਉਣ ਲਈ ਰਾਜ ਭਵਨ ਲੈ ਗਈ। ਅਵਿਨਾਸ਼ ਸਿੰਘ ਨੇ ਦੋਸ਼ ਲਾਇਆ ਕਿ ਉਹ ਪਿਛਲੇ 3 ਘੰਟਿਆਂ ਤੋਂ ਉਥੇ ਬੈਠੇ ਰਹੇ ਪਰ ਅਧਿਕਾਰੀ ਟਾਲਮਟੋਲ ਕਰਦੇ ਰਹੇ। ਅਖੀਰ ਸ਼ਾਮ 7 ਵਜੇ ਰਾਜਪਾਲ ਨੇ ਉਨ੍ਹਾਂ ਕੋਲੋਂ ਮੰਗ ਪੱਤਰ ਲਿਆ ਅਤੇ ਮਾਮਲੇ ’ਤੇ ਗੌਰ ਕਰਨ ਦਾ ਭਰੋਸਾ ਦਿੱਤਾ।


Comments Off on ਨਿਗਮ ਚੋਣਾਂ ਵਿੱਚ ‘ਧਾਂਦਲੀ’ ਖ਼ਿਲਾਫ਼ ਵੋਟਰ ਸੜਕਾਂ ’ਤੇ ਉਤਰੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.