ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ !    ਭਰ ਜਵਾਨੀ ਟੁੱਟਿਆ ਸਿਤਾਰਾ ਰਾਜ ਬਰਾੜ !    ਦੂਰ ਰਹਿ ਕੇ ਵੀ ਜੜ੍ਹਾਂ ਨਾਲ ਜੁੜਿਆ ਹੋਇਆ ਸਾਹਿਤਕਾਰ !    ਛੋਟਾ ਪਰਦਾ !    ਸਿੱਖ ਸ਼ਹਾਦਤਾਂ ਨੂੰ ਗੀਤਾਂ ਰਾਹੀਂ ਪੇਸ਼ ਕਰਨ ਵਾਲਾ ਚਰਨ ਸਿੰਘ ਸਫਰੀ !    ਪ੍ਰਿਅੰਕਾ ਚੋਪੜਾ ਦਾ ਪੰਜਾਬੀ ਸਿਨਮਾ ਨਾਲ ਜੁੜਨਾ ਵੱਡੀ ਗੱਲ : ਅਮਰਿੰਦਰ ਗਿੱਲ !    ਸਿੱਖ ਵਿਰਾਸਤ ਨੂੰ ਸਾਂਭਣ ਵਾਲਾ ਗੁਰਬਖਸ਼ ਸਿੰਘ ਅਲਬੇਲਾ !    ਮੈਂ ਅਭਿਨੇਤਰੀ ਪਹਿਲਾਂ ਹਾਂ, ਗਾਇਕਾ ਬਾਅਦ ਵਿੱਚ: ਸ਼੍ਰਧਾ ਕਪੂਰ !    ਪੰਜਾਬੀ ਸਿਨਮਾ: ਸਾਰਥਿਕਤਾ ਹੈ, ਸਥਿਰਤਾ ਨਹੀਂ !    ਪਹਿਲੀ ਵਾਰ ਪੂਰੀ ਫ਼ਿਲਮ ਵਿੱਚ ਨਿਭਾਇਆ ਆਦਮੀ ਦਾ ਕਿਰਦਾਰ: ਸੁਨੀਲ ਗਰੋਵਰ !    

ਨਿਰਪੱਖ ਚੋਣਾਂ ਲਈ ਚੋਣ ਸੁਧਾਰ ਜ਼ਰੂਰੀ

Posted On January - 9 - 2017

ਲਾਲ ਚੰਦ ਸਿਰਸੀਵਾਲਾ
10901CD _POLL_REFORM_PPT_COPYਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਹਰ ਪੰਜ ਸਾਲ ਬਾਅਦ ਕੇਂਦਰ ਅਤੇ ਰਾਜ ਸਰਕਾਰਾਂ ਚੁਣਨ ਲਈ ਸਮਾਂ ਤੈਅ ਹੈ। ਇਸੇ ਮੁਤਾਬਿਕ ਪੰਜਾਬ ਵਿਧਾਨ ਸਭਾ ਚੋਣਾਂ 4 ਫਰਵਰੀ ਨੂੰ ਹੋਣਗੀਆਂ। ਨਿਰਪੱਖ ਚੋਣਾਂ ਕਰਵਾਉਣਾ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ, ਪਰ ਚੋਣ ਕਮਿਸ਼ਨ ਦੀ ਸਖ਼ਤੀ ਦੇ ਬਾਵਜੂਦ ਚੋਣਾਂ ਪੈਸਾ, ਨਸ਼ਾ, ਜ਼ਾਤ, ਧਰਮ, ਗੋਤ, ਡਰ, ਇਲਾਕਾ, ਬਾਹੂਬਲ  ਵਰਤ ਕੇ ਲੜੀਆਂ ਜਾਂਦੀਆਂ ਹਨ। ਉਂਜ, ਸੁਪਰੀਮ ਕੋਰਟ ਨੇ ਧਰਮ, ਜ਼ਾਤ, ਰੰਗ, ਨਸਲ ਆਦਿ ਦੇ ਆਧਾਰ ਉੱਤੇ ਵੋਟਾਂ ਮੰਗਣ ’ਤੇ ਰੋਕ ਲਗਾ ਦਿੱਤੀ ਹੈ। ਅਸੀਂ ਵੀ ਆਪਣੀ ਜ਼ਿੰਮੇਵਾਰੀ ਭੁੱਲ ਕੇ ਵੋਟ ਦੀ ਵਰਤੋਂ ਇਸੇ ਮੁਤਾਬਿਕ ਕਰਦੇ ਹਾਂ ਜਦੋਂਕਿ ਵੋਟ ਦੀ ਵਰਤੋਂ ਦ੍ਰਿੜਤਾ ਨਾਲ ਸੱਚਾ ਸੁੱਚਾ ਆਗੂ ਚੁਣਨ ਲਈ ਕਰਨੀ ਚਾਹੀਦੀ ਹੈ। ਕਰੋੜਾਂ ਰੁਪਏ ਪੱਲਿਓ ਖ਼ਰਚਣ ਵਾਲੇ ਉਮੀਦਵਾਰ, ਸਿਰਫ਼ ਵੋਟ ਪ੍ਰਾਪਤੀ ਦਾ ਏਜੰਡਾ ਬਣਾ ਕੇ ਲਿਖੇ ਗਏ ਚੋਣ ਮੈਨੀਫੈਸਟੋ, ਮਤਦਾਤਾ ਦੀ ਤਕਦੀਰ ਨਹੀਂ ਬਦਲ ਸਕਦੇ। ਆਦਰਸ਼ ਚੋਣ ਜ਼ਾਬਤੇ ਦੀਆਂ ਸ਼ਰੇਆਮ ਧੱਜੀਆਂ ਉੱਡਦੀਆਂ ਵੇਖ ਕੇ ਭਾਰਤ ਦੇ ਬੁੱਧੀਜੀਵੀ ਅਤੇ ਅਗਾਂਹ ਦੀ ਸੋਚ ਰੱਖਣ ਵਾਲੇ ਲੋਕਾਂ ਨੇ ਵੋਟਰ ਦੇ ਮੌਲਿਕ ਅਧਿਕਾਰ ਅਤੇ ਨਿਰਪੱਖ ਚੋਣਾਂ ਲਈ ਚੋਣਾਂ ਸੁਧਾਰਾਂ ਦੀ ਮੰਗ ਕਰਦਿਆਂ ਜੱਦੋ-ਜਹਿਦ ਸ਼ੁਰੂ ਕੀਤੀ।
ਰਿਫਿਊਜ਼ ਟੂ ਵੋਟ (ਨੋਟਾ) ਕਰਨ ਵਾਲੇ ਵੋਟਰ ਦੀ ਗੁਪਤਤਾ ਅਤੇ ਪ੍ਰੇਸ਼ਾਨੀ ਨੂੰ ਵੇਖਦਿਆਂ ਚੋਣ ਸੁਧਾਰਾਂ ਦੇ ਹਾਮੀਆਂ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ। ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਿਕ ਇਸ ਦਾ ਸੁਧਰਿਆ ਰੂਪ ਨੋਟਾ ਭਾਵ ‘ਉਪਰੋਕਤ ਵਿੱਚੋਂ ਕੋਈ ਨਹੀਂ’ ਦਾ ਬਟਨ ਈਵੀਐੱਮ (ਇਲੈਕਟ੍ਰੌਨਿਕ ਵੋਟਿੰਗ ਮਸ਼ੀਨ) ’ਤੇ ਲੱਗ ਗਿਆ। 2014 ਦੀਆਂ ਲੋਕ ਸਭਾ ਚੋਣਾਂ ਵਿੱਚ 59.59 ਲੱਖ ਲੋਕਾਂ ਨੇ ਇਸ ਦੀ ਵਰਤੋਂ ਕੀਤੀ। ਇਸ ਦੇ ਪ੍ਰਚਾਰ ਲਈ ਸਰਕਾਰ ਜਾਂ ਕਿਸੇ ਉਮੀਦਵਾਰ ਨੇ ਇੱਕ ਵੀ ਪੈਸਾ ਨਹੀਂ ਖ਼ਰਚਿਆ।
ਚੋਣ ਕਮਿਸ਼ਨ ਨੇ ਉਮੀਦਵਾਰ ਨੂੰ 70 ਲੱਖ ਰੁਪਏ ਖ਼ਰਚਣ ਦੀ ਇਜਾਜ਼ਤ ਦਿੱਤੀ ਹੈ। ਹਿਸਾਬ ਵਿੱਚ ਹੇਰਾਫੇਰੀ ਕਰ ਕੇ ਇਸ ਨੂੰ ਦੁੱਗਣੀ ਤਿੱਗਣੀ ਉਮੀਦਵਾਰ ਖ਼ੁਦ ਕਰ ਲੈਂਦੇ ਹਨ। ਇਸ ਕਰਕੇ ਉਮੀਦਵਾਰ ਗੁਣਵਾਨ ਦੀ ਥਾਂ ਕਰੋੜਪਤੀ ਹੋਣਾ ਚਾਹੀਦਾ ਹੈ। ਪੈਸੇ ਦੀ ਵਰਤੋਂ, ਲੋਕ ਲੁਭਾਊ ਮੈਨੀਫੈਸਟੋ ਕਾਰਨ ਚੋਣਾਂ ਨਿਰਪੱਖ ਨਹੀਂ ਹੋ ਰਹੀਆਂ ਜੋ ਲੋਕਤੰਤਰ ਲਈ ਖ਼ਤਰਨਾਕ ਰੁਝਾਨ ਹੈ। ਚੋਣ ਸੁਧਾਰਾਂ ਦੀ ਮੌਜੂਦਾ ਸਮੇਂ ਅਹਿਮ ਜ਼ਰੂਰਤ ਹੈ। ਚੋਣ ਸੁਧਾਰਾਂ ਅਤੇ ਵੋਟਰ ਦੀ ਦ੍ਰਿੜ੍ਹਤਾ ਨਾਲ ਚੰਗੇ ਉਮੀਦਵਾਰ ਅੱਗੇ ਆ ਸਕਦੇ ਹਨ। ਸਹੀ ਸੋਚ ਅਤੇ ਦ੍ਰਿੜ੍ਹ ਨਿਸ਼ਚਾ ਇੱਕ ਹੋ ਜਾਣ ਤਾਂ ਇੱਕ ਤੇ ਇੱਕ ਗਿਆਰਾਂ ਹੁੰਦਿਆਂ ਦੇਰ ਨਹੀਂ ਲੱਗਦੀ।
ਸੰਪਰਕ: 98144-24896


Comments Off on ਨਿਰਪੱਖ ਚੋਣਾਂ ਲਈ ਚੋਣ ਸੁਧਾਰ ਜ਼ਰੂਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.