ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਨੋਟਬੰਦੀ ਦਾ ਅਜੇ ਹੋਰ ਦਿਖੇਗਾ ਮਾੜਾ ਅਸਰ: ਮਨਮੋਹਨ

Posted On January - 11 - 2017

ਨਵੀਂ ਦਿੱਲੀ, 11 ਜਨਵਰੀ

ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਵੀਂ ਦਿੱਲੀ ਵਿੱਚ ਨੋਟਬੰਦੀ ਖ਼ਿਲਾਫ਼ ਕੀਤੇ ਜਨ ਵੇਦਨਾ ਸੰਮੇਲਨ ਦੌਰਾਨ ਕੋਈ ਨੁਕਤਾ ਵਿਚਾਰਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ

ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਵੀਂ ਦਿੱਲੀ ਵਿੱਚ ਨੋਟਬੰਦੀ ਖ਼ਿਲਾਫ਼ ਕੀਤੇ ਜਨ ਵੇਦਨਾ ਸੰਮੇਲਨ ਦੌਰਾਨ ਕੋਈ ਨੁਕਤਾ ਵਿਚਾਰਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ

ਦੇਸ਼ ਦੀ ਕੁਲ ਘਰੇਲੂ ਉਤਪਾਦ (ਜੀਡੀਪੀ) ’ਚ ਗਿਰਾਵਟ ਦੇ ਖ਼ਦਸ਼ਿਆਂ ਦਰਮਿਆਨ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਲੋਕਾਂ ਨੂੰ ਖ਼ਬਰਦਾਰ ਕੀਤਾ ਹੈ ਕਿ ਨੋਟਬੰਦੀ ਦਾ ਅਰਥਚਾਰੇ ’ਤੇ ਅਜੇ ਹੋਰ ਮਾੜਾ ਅਸਰ ਦੇਖਣ ਨੂੰ ਮਿਲਣਾ ਬਾਕੀ ਹੈ। ਕਾਂਗਰਸ ਵੱਲੋਂ ਨੋਟਬੰਦੀ ਦੇ ਮੁੱਦੇ ’ਤੇ ਸੱਦੇ ਗਏ ‘ਜਨ ਵੇਦਨਾ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਦਾਅਵਾ ਕੀਤਾ ਕਿ 8 ਨਵੰਬਰ ਨੂੰ ਨੋਟਬੰਦੀ ਵਾਲੇ ਦਿਨ ਕੈਬਨਿਟ ਬੈਠਕ ਹੋਣ ਦਾ ਕੋਈ ਰਿਕਾਰਡ ਨਹੀਂ ਹੈ। ਸੰਮੇਲਨ ਨੂੰ ਸੰਬੋਧਨ ਕਰਦਿਆਂ ਡਾਕਟਰ ਮਨਮੋਹਨ ਸਿੰਘ ਨੇ  ਨੋਟਬੰਦੀ ਨੂੰ ‘ਆਫ਼ਤ’ ਕਰਾਰ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੋਖਲੇ ਦਾਅਵੇ ਕਰ ਰਹੇ ਹਨ ਕਿ ਹਾਲਾਤ ਸੁਧਰਨ ਲੱਗ ਪਏ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਕਾਂਗਰਸੀਆਂ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਸ੍ਰੀ ਮੋਦੀ ਵੱਲੋਂ ਚੁੱਕੇ ਗਏ ਗ਼ਲਤ ਕਦਮਾਂ ਬਾਰੇ ਜਾਣਕਾਰੀ ਦੇਣ ਅਤੇ ਦੇਸ਼ਵਾਸੀਆਂ ਨੂੰ ਪ੍ਰਦਰਸ਼ਨਾਂ ’ਚ ਸ਼ਾਮਲ ਹੋਣ ਲਈ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਆਰਥਿਕ ਮਾਹਿਰ ਵਜੋਂ ਜਾਣੇ ਜਾਂਦੇ ਮਨਮੋਹਨ ਸਿੰਘ ਅਤੇ ਸ੍ਰੀ ਚਿਦੰਬਰਮ ਨੇ ਕਿਹਾ ਕਿ ਨੋਟਬੰਦੀ ਕਰ ਕੇ ਦੇਸ਼ ਦੀ ਕੁਲ ਘਰੇਲੂ ਉਤਪਾਦ (ਜੀਡੀਪੀ) ’ਤੇ ਅਸਰ ਪਏਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਇਤਿਹਾਸ ’ਚ ਅਜਿਹਾ ਮਖੌਲ ਪਹਿਲਾਂ ਕਦੇ ਨਹੀਂ ਹੋਇਆ। ਸਾਬਕਾ ਵਿੱਤ ਮੰਤਰੀ ਮੁਤਾਬਕ ਭਾਰਤੀ ਰਿਜ਼ਰਵ ਬੈਂਕ ਦੀ ਸਾਖ਼ ਨੂੰ ਅੱਜ ਖ਼ਤਰਾ ਖੜ੍ਹਾ ਹੋ ਗਿਆ ਹੈ। ‘ਸਰਕਾਰ ਅਤੇ ਕੇਂਦਰੀ ਬੈਂਕ ਵਿਚਕਾਰ ਮੱਤਭੇਦ ਹੁੰਦੇ ਹਨ ਪਰ ਪਹਿਲਾਂ ਕਿਸੇ ਵੀ ਸਰਕਾਰ ਨੇ ਆਰਬੀਆਈ ਨੂੰ ਭਾਰਤ ਸਰਕਾਰ ਦਾ ਵਿਭਾਗ ਨਹੀਂ ਮੰਨਿਆ।’ ਸ੍ਰੀ ਚਿਦੰਬਰਮ ਨੇ ਕਿਹਾ ਕਿ ਜੀਡੀਪੀ ’ਚ ਜੇਕਰ ਇਕ ਫ਼ੀਸਦੀ ਦੀ ਗਿਰਾਵਟ ਵੀ ਦਰਜ ਕੀਤੀ ਗਈ ਤਾਂ ਦੇਸ਼ ਨੂੰ 1.5 ਲੱਖ ਕਰੋੜ ਦਾ ਨੁਕਸਾਨ ਹੋਏਗਾ। ‘ਮੋਦੀ ਸਰਕਾਰ ਵੱਲੋਂ ਦਿੱਤੀ ਗਈ ਹਰ ਚੁਣੌਤੀ ਦਾ ਕਾਂਗਰਸ ਪਾਰਟੀ ਹੀ ਮੁਕਾਬਲਾ ਕਰ ਸਕਦੀ ਹੈ।’ ਬਾਅਦ ਵਿੱਚ ਕਾਂਗਰਸ ਪਾਰਟੀ ਵੱਲੋਂ ਸੰਮੇਲਨ ਦੌਰਾਨ ਜਾਰੀ ਕੀਤੇ ਗਏ ਬਿਆਨ ’ਚ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਨੋਟਬੰਦੀ ਤੋਂ ਬਾਅਦ ਕਾਲੇ ਧਨ ਦੇ ਰੂਪ ’ਚ ਹਾਸਲ ਹੋਈ ਕਰੰਸੀ ਦਾ ਖ਼ੁਲਾਸਾ ਕਰਨਾ ਚਾਹੀਦਾ ਹੈ। ਪਾਰਟੀ ਨੇ ਕਿਹਾ ਕਿ ਭਾਰਤ ਦੇ ਅਕਸ ਨੂੰ ਪਹਿਲਾਂ ਹੀ ਧੱਬਾ ਲੱਗ ਚੁੱਕਾ ਹੈ ਕਿ ਦੇਸ਼ ਦਾ ਅਰਥਚਾਰਾ ਮੁੱਢਲੇ ਤੌਰ ’ਤੇ ਕਾਲੇ ਧਨ ਉਪਰ ਆਧਾਰਿਤ ਹੈ। ਬਿਆਨ ਮੁਤਾਬਕ ਕਾਲਾ ਧਨ ਰੱਖਣ ਵਾਲਿਆਂ ਲਈ ਬੈਂਕਾਂ ਦੇ ਪਿਛਲੇ ਦਰਵਾਜ਼ੇ ਤੋਂ ਕੰਮ ਹੁੰਦਾ ਰਿਹਾ ਜਦਕਿ ਆਮ ਵਿਅਕਤੀ ਨੂੰ ਗੇਟ ਮੂਹਰੇ ਆਪਣੀ ਵਾਰੀ ਦੀ ਕਤਾਰਾਂ ’ਚ ਉਡੀਕ ਕਰਨੀ ਪਈ। ਗੁਜਰਾਤ ਦੇ ਮੁੱਖ ਮੰਤਰੀ ਰਹਿੰਦਿਆਂ ਸ੍ਰੀ ਮੋਦੀ ਖ਼ਿਲਾਫ਼ ਲੱਗੇ ਨਿੱਜੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਨਿਰਪੱਖ ਅਤੇ ਆਜ਼ਾਦ ਜਾਂਚ ਦੀ ਮੰਗ ਵੀ ਕੀਤੀ ਗਈ। -ਪੀਟੀਆਈ

ਮੋਦੀ ਲੋਕਾਂ ’ਚ ਪੈਦਾ ਕਰ ਰਹੇ ਨੇ ਖ਼ੌਫ਼: ਰਾਹੁਲ
ਨਵੀਂ ਦਿੱਲੀ: ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦੋਸ਼ ਲਾਇਆ ਕਿ ਉਹ ਮੀਡੀਆ ਸਮੇਤ ਲੋਕਾਂ ’ਚ ਖ਼ੌਫ਼ ਪੈਦਾ ਕਰ ਰਹੇ ਹਨ ਅਤੇ ਨੋਟਬੰਦੀ ਰਾਹੀਂ ਅਰਥਚਾਰੇ ਨੂੰ ਢਾਹ ਲਾ ਰਹੇ ਹਨ। ਰਾਹੁਲ ਨੇ ਸ੍ਰੀ ਮੋਦੀ ਦੀ ਨਕਲ ਵੀ ਉਤਾਰੀ ਅਤੇ ਕਈ ਵਾਰ ਉਨ੍ਹਾਂ ਦੇ ਅੰਦਾਜ਼ ’ਚ ‘ਮਿੱਤਰੋ’ ਕਹਿ ਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਫਿਲਮ ‘ਨਮਕ ਹਲਾਲ’ ਦੇ ਗੀਤ ’ਆਪਕਾ ਤੋ ਲਗਤਾ ਹੈ ਬਸ ਯਹੀ ਸਪਨਾ, ਰਾਮ ਰਾਮ ਜਪਨਾ ਗਰੀਬੋਂ ਕਾ ਮਾਲ ਅਪਨਾ’ ਦੀਆਂ ਸਤਰਾਂ ਵੀ ਗੁਣਗੁਣਾਈਆਂ। -ਪੀਟੀਆਈ


Comments Off on ਨੋਟਬੰਦੀ ਦਾ ਅਜੇ ਹੋਰ ਦਿਖੇਗਾ ਮਾੜਾ ਅਸਰ: ਮਨਮੋਹਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.