ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਨੋਟਬੰਦੀ ਨੇ ਦੋ-ਪਹੀਆ ਵਾਹਨਾਂ ਦੀ ਵਿਕਰੀ ਕੀਤੀ ਜਾਮ

Posted On January - 3 - 2017

10301CD _TWO_WHEELERSਨਵੀਂ ਦਿੱਲੀ, 3 ਜਨਵਰੀ
ਨੋਟਬੰਦੀ ਕਾਰਨ ਦੋ ਮਹੀਨਿਆਂ ਤੋਂ ਦੋ-ਪਹੀਆ ਵਾਹਨਾਂ ਦੀ ਵਿਕਰੀ ਘਟੀ ਹੋਈ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਵਾਹਨਾਂ ਦੀ ਵਿਕਰੀ ਵਧਣ ਵਿੱਚ ਅਜੇ ਦੋ ਤੋਂ ਤਿੰਨ ਮਹੀਨੇ ਦਾ ਸਮਾਂ ਲੱਗ ਜਾਵੇਗਾ। ਦੋ-ਪਹੀਆ ਵਾਹਨਾਂ ਦੀਆਂ ਮੁੱਖ ਕੰਪਨੀਆਂ ਹੀਰੋ ਮੋਟਰ ਕਾਰਪੋਰੇਸ਼ਨ ਲਿਮਟਿਡ, ਬਜਾਜ ਆਟੋ ਤੇ ਟੀਵੀਐਸ ਮੋਟਰ ਕਾਰਪੋਰਰੇਸ਼ਨ ਆਦਿ ਦੇ ਵਾਹਨਾਂ ਦੀ ਵਿਕਰੀ ਨਵੰਬਰ ਵਿੱਚ ਘਟਣੀ ਸ਼ੁਰੂ ਹੋਈ ਤੇ ਦਸੰਬਰ ਵਿੱਚ ਵੀ ਵਾਹਨਾਂ ਦੀ ਵਿਕਰੀ ਵਿੱਚ ਕਮੀ ਬਰਕਰਾਰ ਰਹੀ। ਦੇਸ਼ ਦੀ ਸਭ ਤੋਂ ਵੱਡੀ ਦੋ-ਪਹੀਆ ਵਾਹਨਾਂ ਦੀ ਕੰਪਨੀ ਹੀਰੋ ਮੋਟਰ ਕਾਰਪੋਰੇਸ਼ਨ ਲਿਮਟਿਡ ਦੀ ਦਸੰਬਰ 2016 ਦੀ ਵਿਕਰੀ 33.91 ਫ਼ੀਸਦੀ ਘਟਣ ਨਾਲ 3,30,202 ਯੂਨਿਟਾਂ ਰਹਿ ਗਈ, ਜਦੋਂਕਿ ਦਸੰਬਰ 2015 ਵਿੱਚ 4,99,665 ਵਾਹਨਾਂ ਦੀ ਵਿਕਰੀ ਹੋਈ ਸੀ। ਬਜਾਜ ਆਟੋ ਦੇ ਵਾਹਨਾਂ ਦੀ ਘਰੇਲੂ ਵਿਕਰੀ 11 ਫ਼ੀਸਦੀ ਘਟਣ ਨਾਲ 1,06,665 ਯੂਨਿਟਾਂ ਰਹਿ ਗਈ ਜਦੋਂਕਿ ਦਸੰਬਰ 2015 ਵਿੱਚ 1,20,322 ਵਾਹਨਾਂ ਦੀ ਵਿਕਰੀ ਹੋਈ ਸੀ।
ਇਸੇ ਤਰ੍ਹਾਂ ਚੇਨਈ ਆਧਾਰਿਤ ਟੀਵੀਐਸ ਮੋਟਰ ਕਾਰਪੋਰੇਸ਼ਨ ਦੇ ਦੋ ਪਹੀਆ ਵਾਹਨਾਂ ਵਿਕਰੀ ਦਸੰਬਰ ਵਿੱਚ 8.76 ਫ਼ੀਸਦੀ ਘਟਣ ਨਾਲ 1,53,413 ਯੂਨਿਟਾਂ ਰਹਿ ਗਈ ਜੋ ਉਸ ਤੋਂ ਪਿਛਲੇ ਸਾਲ 1,68,160 ਵਾਹਨ ਸੀ। ਇਸ ਕੰਪਨੀ ਦੇ ਮੋਟਰਸਾਈਕਲਾਂ ਦੀ ਵਿਕਰੀ 18.54 ਫ਼ੀਸਦੀ ਘਟਣ ਨਾਲ 58,189 ਰਹਿ ਗਈ ਜੋ ਦਸੰਬਰ 2015 ਵਿੱਚ 71,435 ਸੀ। ਟੀਵੀਐਸ ਦੇ ਸਕੂਟਰਾਂ ਦੀ ਵਿਕਰੀ ਵਿੱਚ ਵੀ 14.59 ਫ਼ੀਸਦੀ ਕਮੀ ਦਰਜ ਕੀਤੀ ਗਈ। ਦਸੰਬਰ ਵਿੱਚ ਟੀਵੀਐਸ ਸਕੂਟਰਾਂ ਦੀ ਵਿਕਰੀ 55,536 ਯੂਨਿਟਾਂ ਹੋਈ ਜੋ ਦਸੰਬਰ 2015 ਵਿੱਚ 65,025 ਯੂਨਿਟਾਂ ਸੀ। ਦੋ ਪਹੀਆ ਵਾਹਨਾਂ ਦੀ ਵਿਕਰੀ ਵਿੱਚ ਆਈ ਕਮੀ ਬਾਰੇ ਗੱਲ ਕਰਦਿਆਂ ਆਟੋ ਮੋਬਾਈਲ ਕਾਰੋਬਾਰ ਦੇ ਮਾਹਿਰ ਅਬਦੁਲ ਮਜੀਦ ਨੇ ਕਿਹਾ ਕਿ ਵਾਹਨਾਂ ਦੀ ਵਿਕਰੀ ਘਟਣ ਦਾ ਮੁੱਖ ਕਾਰਨ ਨੋਟਬੰਦੀ ਹੈ। ਆਮ ਤੌਰ ’ਤੇ ਦਿਹਾਤੀ ਮਾਰਕੀਟ ਵਿੱਚ ਦੋ-ਪਹੀਆ ਵਾਹਨਾਂ ਦੀ ਵਿਕਰੀ ਵੱਧ ਹੁੰਦੀ ਹੈ ਪਰ ਨੋਟਬੰਦੀ ਕਾਰਨ ਲੋਕਾਂ ਨੂੰ ਆ ਰਹੀ ਕਰੰਸੀ ਦੀ ਕਿੱਲਤ ਕਾਰਨ ਦੋ-ਪਹੀਆ ਵਾਹਨਾਂ ਦੀ ਵਿਕਰੀ ਘਟ ਗਈ ਹੈ। ਉਨ੍ਹਾਂ ਦੱਸਿਆ ਕਿ ਦਿਹਾਤੀ ਮਾਰਕੀਟ ਵਿੱਚ ਮੋਟਰਸਾਈਕਲਾਂ ਦੀ ਵਿਕਰੀ ਵਿੱਚ 50 ਫ਼ੀਸਦ ਤੱਕ ਦੀ ਕਮੀ ਆ ਗਈ ਹੈ, ਜੋ ਮੰਦੀ ਨੂੰ ਦਰਸਾਉਂਦੀ ਹੈ। ਉਨ੍ਹਾਂ ਉਮੀਦ ਜਤਾਈ ਕਿ ਦੋ-ਤਿੰਨ ਮਹੀਨਿਆਂ ਤੱਕ ਦੋ-ਪਹੀਆ ਵਾਹਨਾਂ ਦੀ ਵਿਕਰੀ ਵਧ ਜਾਵੇਗੀ।

 -ਪੀਟੀਆਈ


Comments Off on ਨੋਟਬੰਦੀ ਨੇ ਦੋ-ਪਹੀਆ ਵਾਹਨਾਂ ਦੀ ਵਿਕਰੀ ਕੀਤੀ ਜਾਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.