ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਨੋਟਬੰਦੀ ਪਿੱਛੋਂ ਵਿਉਂਤਬੰਦੀ ਦੀ ਜ਼ਰੂਰਤ

Posted On January - 8 - 2017

10801CD _NOTE 1ਵੱਡੇ ਨੋਟਾਂ- 500 ਅਤੇ 1000 ਦੀ ਖ਼ਰੀਦ ਸ਼ਕਤੀ ਸਿਫ਼ਰ ਕਰਨ ਨਾਲ ਮੁਲਕ ਵਿੱਚ ਖਲਬਲੀ ਮੱਚ ਗਈ ਹੈ। ਜੇਐੱਨਯੂ ਦਿੱਲੀ ਵਿੱਚ ਰਹਿ ਚੁੱਕੇ ਪ੍ਰੋਫ਼ੈਸਰ ਅਰੁਨ ਕੁਮਾਰ ਦੀ ਰਾਇ ਵੱਲ ਵੇਖਦੇ ਹਾਂ। ਉਹ ਕਈ ਦਹਾਕਿਆਂ ਤੋਂ ਕਾਲੇ ਧਨ ਬਾਰੇ ਲਿਖਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਾਗਜ਼ੀ ਧਨ ਦਾ ਵੱਡਾ ਹਿੱਸਾ ਵਾਪਸ ਬੈਂਕਾਂ ਵਿੱਚ ਆ ਜਾਵੇ ਤਾਂ ਇੰਨੀ ਵੱਡੀ ਕਸਰਤ ਦਾ ਖ਼ਾਸ ਫ਼ਾਇਦਾ ਨਹੀਂ ਹੋਣਾ। ਸਰਕਾਰ ਦੀ ਤਾਂ ਕੋਸ਼ਿਸ਼ ਸੀ ਨਕਦ ਦੀ ਸ਼ਕਲ ਵਿੱਚ ਕਾਲੇ ਧਨ ਉੱਤੇ ਹਮਲਾ ਕੀਤਾ ਜਾਵੇ ਤਾਂ ਕੀ ਇੰਜ ਹੋ ਰਿਹਾ ਹੈ?
ਕਰੰਸੀ ਅਰਥਚਾਰੇ ਲਈ ਲਹੂ ਦੇ ਵਾਂਗ ਹੈ। ਜੇ ਅਰਥਚਾਰੇ ਦੇ ਸਰੀਰ ਵਿੱਚੋਂ 85 ਫ਼ੀਸਦੀ ਲਹੂ ਕੱਢ ਲਿਆ ਜਾਵੇ ਅਤੇ 5 ਤੋਂ 10 ਫ਼ੀਸਦੀ ਨੂੰ ਹੌਲੀ ਹੌਲੀ ਵਾਪਸ ਚਾੜ੍ਹਿਆ ਜਾਵੇ ਸਰੀਰ ਨਿਢਾਲ ਹੋ ਜਾਵੇਗਾ। ਕਰੰਸੀ ਖ਼ੂਨ ਦੇ ਵਾਂਗ ਗਰਦਿਸ਼ ਕਰਦੀ ਹੈ। ਇਸ ਨੂੰ ਕੋਈ ਖਾਂਦਾ ਤਾਂ ਨਹੀਂ, ਇਸ ਨਾਲ ਲੋਕ ਚੀਜ਼ਾਂ ਖ਼ਰੀਦਦੇ ਹਨ। ਤੁਸੀਂ ਪਰਚੂਨ ਵਾਲੇ ਤੋਂ ਲੈਂਦੇ ਹੋ, ਉਹ ਥੋਕ ਵਾਲੇ ਤੋਂ ਲੈਂਦਾ ਹੈ, ਜੋ ਅੱਗੋਂ ਪੈਦਾ ਕਰਨ ਵਾਲੇ ਤੋਂ ਲੈਂਦਾ ਹੈ ਜੋ ਅੱਗੋਂ ਕਾਮਿਆਂ ਨੂੰ ਤਨਖ਼ਾਹ ਦਿੰਦਾ ਹੈ। ਕਰੰਸੀ ਦੀ ਗਰਦਿਸ਼ ਬੰਦ ਹੋ ਗਈ ਹੈ। ਜਦੋਂ ਇੰਜ ਹੁੰਦਾ ਹੈ ਤਾਂ ਭਾਵੇਂ ਜਥੇਬੰਦ ਸੈਕਟਰ ਹੋਵੇ ਭਾਵੇਂ ਆਜ਼ਾਦ ਗ਼ੈਰ-ਜਥੇਬੰਦਕ ਸੈਕਟਰ ਸਭ ਉੱਤੇ ਇਸ ਦਾ ਅਸਰ ਹੁੰਦਾ ਹੈ। ਜਦੋਂ ਲੋਕਾਂ ਕੋਲ ਭੁਗਤਾਨ ਲਈ ਪੈਸਾ ਨਾ ਹੋਵੇ ਤਾਂ ਪੈਸੇ ਦਾ ਲੈਣ-ਦੇਣ ਸੁਸਤ ਹੋ ਜਾਂਦਾ ਹੈ। ਸਗੋਂ ਲੋਕ ਕਰੰਸੀ ਦੀ ਕਿੱਲਤ ਵੇਖਦੇ ਹੋਏ ਛੋਟੇ ਨੋਟ ਸੰਭਾਲਣ ਦੀ ਕੋਸ਼ਿਸ਼ ਕਰਦੇ ਹਨ। 2000 ਦੇ ਨੋਟਾਂ ਦੀ ਗਰਦਿਸ਼ ਘਟ ਜਾਂਦੀ ਹੈ ਕਿਉਂਕਿ ਛੋਟੀ ਚੀਜ਼ ਲੈਣ ਲਈ ਕਈ ਦੁਕਾਨਦਾਰ ਭਾਨ ਦੇਣ ਲਈ ਤਿਆਰ ਨਹੀਂ ਹੁੰਦੇ। ਲੋਕ ਗ਼ੈਰ-ਜ਼ਰੂਰੀ ਖ਼ਰੀਦ ਬੰਦ ਕਰ ਦਿੰਦੇ ਹਨ ਜਾਂ ਅੱਗੇ ਪਾ ਦਿੰਦੇ ਹਨ।

ਡਾ. ਦਲਜੀਤ ਸਿੰਘ

ਡਾ. ਦਲਜੀਤ ਸਿੰਘ

ਇਸ ਲਈ ਇੰਜ ਤਾਂ ਤੁਸੀਂ ਧਨ ਦਾ ਜ਼ਖ਼ੀਰਾ ਬਣਾਉਣ ਲੱਗ ਪਏ ਕਿਉਂਕਿ ਤੁਸੀਂ ਗ਼ੈਰ-ਜ਼ਰੂਰੀ ਖ਼ਰਚੇ ਬੰਦ ਕਰ ਬੈਠੇ ਹੋ। ਵਰਤੀਆਂ ਜਾਣ ਵਾਲੀਆਂ ਚੀਜ਼ਾਂ ਜਾਂ ਲੰਮਾ ਸਮਾਂ ਕੰਮ ਕਰਨ ਵਾਲਾ ਸਾਮਾਨ ਤੁਸੀਂ ਖ਼ਰੀਦਦੇ ਨਹੀਂ। ਜੇ ਮੰਗ ਘਟਦੀ ਜਾਵੇ ਤਾਂ ਵੱਡੀ ਸਨਅਤ ਉੱਤੇ ਵੀ ਅਸਰ ਪੈ ਜਾਂਦਾ ਹੈ। ਭਾਵੇਂ ਕਿ ਕੈਸ਼ ਸਪਲਾਈ ਦਾ ਅਸਰ ਉਨ੍ਹਾਂ ਉੱਤੇ ਨਹੀਂ ਹੁੰਦਾ ਪਰ ਅੱਗੋਂ ਥੋਕ ਵਪਾਰੀ ਅਸਰ ਹੇਠ ਆਉਂਦੇ ਹਨ। ਥੋਕ ਵਪਾਰੀ ਕਹਿੰਦੇ ਹਨ ਕਿ ਸਾਡਾ ਵਪਾਰ 70 ਫ਼ੀਸਦੀ ਘਟ ਗਿਆ ਹੈ। ਮੰਨ ਲਵੋ ਕਿ ਉਹ ਤਾਂ ਵਧਾਅ ਚੜ੍ਹਾ ਕੇ ਆਖਦੇ ਹਨ ਪਰ ਜੇ ਇਹ 20 ਫ਼ੀਸਦੀ ਹੀ ਘਟਿਆ ਹੋਵੇ ਤਾਂ ਇਹ ਵੀ ਤਾਂ ਵੱਡੀ ਗਿਰਾਵਟ ਹੈ। ਕਈ ਉਦਯੋਗ ਵਾਲੇ ਕਹਿੰਦੇ ਹਨ ਕਿ ਅਸੀਂ ਕਾਰਖਾਨੇ ਬੰਦ ਕਰ ਰਹੇ ਹਾਂ ਜਾਂ ਸ਼ਿਫਟਾਂ ਘਟਾ ਰਹੇ ਹਾਂ। ਜਦੋਂ ਕੱਚੇ ਮਾਲ ਅਤੇ ਤਿਆਰ ਮਾਲ ਦੇ ਢੇਰ ਲੱਗ ਜਾਣ ਤਾਂ ਪੈਦਾਵਾਰ ਰੋਕਣ ਦੀ ਮਜਬੂਰੀ ਹੋ ਜਾਂਦੀ ਹੈ ਤੇ ਕਾਮਿਆਂ ਦੀ ਛਾਂਟੀ ਵੀ ਸ਼ੁਰੂ ਹੋ ਜਾਂਦੀ ਹੈ। ਮਹੀਨੇ ਦੋ ਮਹੀਨੇ ਵਿੱਚ ਇਸ ਦੇ ਮਾੜੇ ਅਸਰ ਦਿਸਣ ਲੱਗ ਜਾਂਦੇ ਹਨ। ਸ਼ੁਰੂ ਵਿੱਚ ਲੱਗਿਆ ਸੀ ਕਿ ਬੈਂਕਾਂ ਦੇ ਸਟਾਕ ਵਧਣਗੇ, ਪਰ ਜਲਦੀ ਹੀ ਘਟਣ ਲੱਗ ਪਏ। ਸਮਝ ਆਈ ਕਿ ਬੈਂਕਾਂ ਉੱਤੇ ਵੀ ਮਾੜੇ ਵਿੱਤੀ ਅਸਰ ਹੋਏ। ਬੱਚਤ ਖ਼ਾਤਿਆਂ ਵਿੱਚ ਵਾਪਸ ਆਇਆ ਪੈਸਾ ਬੈਂਕਾਂ ਦੇ ਕੰਮ ਨਹੀਂ ਆਉਂਦਾ। ਇਹ ਲੋਕਾਂ ਦਾ ਪੈਸਾ ਹੈ, ਜਿਸ ਰਾਹੀਂ ਉਹ ਛੋਟੀ-ਮੋਟੀ ਕਮਾਈ ਕਰਦੇ ਹਨ।
ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਵੱਡੇ ਨੋਟ ਨਾਕਾਮ ਕਰਨ ਨਾਲ ਕੁਝ ਚਿਰ ਲਈ ਤਾਂ ਪੀੜ ਹੋਵੇਗੀ ਪਰ ਦਰਮਿਆਨੇ ਜਾਂ ਲੰਮੇ ਸਮੇਂ ਵਿੱਚ ਭਾਰੀ ਸੁੱਖ ਮਿਲੇਗਾ। ਕਾਲਾ ਧਨ ਮੁਕਾਉਣ ਦੇ ਨਾਲ ਸਰਕਾਰ ਦੇ ਹੱਥ ਵਿੱਚ ਕੋਈ ਤਿੰਨ ਲੱਖ ਕਰੋੜ ਦਾ ਧਨ ਆਵੇਗਾ। ਇਸ ਨਾਲ ਅਰਥਚਾਰੇ ਦੇ ਵਿੱਚ ਭਾਰੀ ਸ਼ਕਤੀ ਆਵੇਗੀ। ਪਰ ਪ੍ਰੋਫੈਸਰ ਅਰੁਨ ਕੁਮਾਰ ਦਾ ਕਹਿਣਾ ਹੈ ਕਿ ਜੇ 95 ਫ਼ੀਸਦੀ ਪੈਸਾ ਬੈਂਕਾਂ ਅੰਦਰ ਵਾਪਸ ਆ ਗਿਆ ਤਾਂ ਸਰਕਾਰ ਦੇ ਹੱਥ ਵਿੱਚ ਕੀ ਆਵੇਗਾ? ਦੇਸ਼ ਅੰਦਰ ਘੁੰਮ ਰਹੀ ਕਰੰਸੀ ਰਿਜ਼ਰਵ ਬੈਂਕ ਆਫ ਇੰਡੀਆ ਦੀ ਜ਼ਿੰਮੇਵਾਰੀ ਹੈ। ਸਰਕਾਰ ਆਪਣੀ ਸੰਪਤੀ ਪੈਦਾ ਕਰਦੀ ਹੈ, ‘ਬਾਂਡ’ ਭਰ ਕੇ। ਜੇ ਪੈਸਾ ਵਾਪਸ ਨਾ ਆਵੇ ਤਾਂ ਸਰਕਾਰ ਦੀ ਜ਼ਿੰਮੇਵਾਰੀ ਘਟ ਜਾਂਦੀ ਹੈ ਜਦੋਂਕਿ ਉਸ ਦੀ ਸੰਪਤੀ ਉਂਜ ਦੀ ਉਂਜ ਰਹਿੰਦੀ ਹੈ। ਇੰਜ ਜੋ ਵਾਧੂ ਪੈਸਾ ਬਣਦਾ ਹੈ, ਸਰਕਾਰ ਵਰਤ ਸਕਦੀ ਹੈ। ਸਮੱਸਿਆ ਇਹ ਹੈ ਕਿ ਨੋਟਬੰਦੀ ਪਿੱਛੋਂ ਬਹੁਤਾ ਪੈਸਾ ਵਾਪਸ ਆਉਣ ਦੀ ਉਮੀਦ ਹੈ। ਦੂਜਾ,  ਲੋਕਾਂ ਨੇ ਫਿਰ ਪੈਸਾ ਜੋੜਨਾ ਸ਼ੁਰੂ ਕੀਤਾ ਹੈ, ਇਸ ਲਈ ਗਰਦਿਸ਼ ਵਿੱਚ ਪੈਸਾ ਵਧਾਉਣ ਲਈ ਵੱਡੀ ਗਿਣਤੀ ਵਿੱਚ ਕਰੰਸੀ ਲਿਆਉਣੀ ਪਵੇਗੀ ਤਾਂ ਤੇ 14 ਲੱਖ ਕਰੋੜ ਤੋਂ ਵੱਧ ਨੋਟ ਛਾਪਣੇ ਪੈਣਗੇ। ਇਸ ਤਰ੍ਹਾਂ ਰਿਜ਼ਰਵ ਬੈਂਕ ਦੀਆਂ ਜ਼ਿੰਮੇਵਾਰੀਆਂ ਵਧ ਜਾਣਗੀਆਂ।
ਜਨ ਧਨ ਯੋਜਨਾ ਅੰਦਰ 37 ਹਜ਼ਾਰ ਕਰੋੜ ਜਮ੍ਹਾਂ ਹੋਇਆ ਹੈ। ਪ੍ਰਧਾਨ ਮੰਤਰੀ ਗ਼ਰੀਬਾਂ ਦਾ ਦਾਤਾ ਬਣ ਕੇ ਉੱਭਰਨ ਦੀ ਕੋਸ਼ਿਸ਼ ਕਰਦਾ ਹੈ ਪਰ ਇਸ ਦਾ ਬਹੁਤਾ ਅਸਰ ਨਹੀਂ ਹੋਣਾ। ਕਈ ਸੰਸਥਾਵਾਂ/ਉਦਯੋਗਾਂ ਨੇ ਆਪਣੇ ਕਰਮਚਾਰੀਆਂ ਨੂੰ ਛੇ ਮਹੀਨੇ ਦੀ ਇਕੱਠੀ ਤਨਖ਼ਾਹ ਦੇ ਦਿੱਤੀ ਹੈ, ਜਿਸ ਦਾ ਹਿਸਾਬ ਸਮੇਂ ਦੇ ਨਾਲ ਹੋ ਜਾਵੇਗਾ।
ਕਰੰਸੀ ਦੇ ਅੰਦਰ ਆਈ ਹਲਚਲ ਕਿੰਨੀ ਕੁ ਦੇਰ ਚੱਲੇਗੀ? ਅਰਥਚਾਰੇ ਵਿੱਚ ਇਹ ਹਲਚਲ ਇਕਦਮ ਸ਼ੁਰੂ ਕੀਤੀ ਗਈ। ਪੈਸਾ ਖਿੱਚ ਲਿਆ ਗਿਆ। ਲੋਕ ਪੈਸਾ ਜੋੜੀ ਜਾ ਰਹੇ ਹਨ, ਇਸ ਲਈ ਹੋ ਸਕਦਾ ਹੈ ਕਿ ਸਰਕਾਰ ਨੂੰ 14 ਲੱਖ ਕਰੋੜ ਦੀ ਥਾਂ 20 ਲੱਖ ਕਰੋੜ ਦੀ ਕਰੰਸੀ ਛਾਪਣੀ ਪਵੇ। ਵੀਹ ਲੱਖ ਕਰੋੜ ਦੋ ਟ੍ਰਿਲੀਅਨ ਹੁੰਦੇ ਹਨ। ਘੁੰਮ ਰਹੇ 14 ਲੱਖ ਕਰੋੜ ਨੂੰ ਆਉਂਦਿਆਂ (ਹਰ ਚਾਰ ਪੰਜ ਮਹੀਨਿਆਂ ਪਿੱਛੋਂ) ਪੰਦਰਾਂ ਸਾਲ ਲੱਗ ਗਏ ਸਨ। ਇਨ੍ਹਾਂ ਨੋਟਾਂ ਦਾ ਕੋਈ ਸਟਾਕ/ਜ਼ਖੀਰਾ ਤਾਂ ਨਹੀਂ ਹੁੰਦਾ। ਥੋੜ੍ਹੇ ਹੀ ਸਮੇਂ ਵਿੱਚ ਪੰਦਰਾਂ ਗੁਣਾਂ ਨੋਟ ਛਪਾਈ ਕਰਨੀ ਪਵੇਗੀ। ਛਪਾਈ ਲਈ ਵਿਸ਼ੇਸ਼ ਕਾਗਜ਼ ਅਤੇ ਸਿਆਹੀ ਦੀ ਲੋੜ ਹੈ। ਇਸ ਸਾਮਾਨ ਲਈ ਟੈਂਡਰ ਭਰਨੇ ਸ਼ੁਰੂ ਹੋ ਗਏ ਹਨ। ਇਸ ਲਈ ਨੋਟਾਂ ਨੂੰ ਪੂਰੀ ਗਿਣਤੀ ਵਿੱਚ ਆਉਂਦਿਆਂ ਸਮਾਂ ਲੱਗੇਗਾ, ਸ਼ਾਇਦ 8 ਤੋਂ 12 ਮਹੀਨੇ ਲੱਗ ਜਾਣ ਅਤੇ ਜੇ ਬਾਰਾਂ ਮਹੀਨੇ ਕਰੰਸੀ ਦੀ ਥੁੜ੍ਹ ਰਹੀ ਤਾਂ ਲੈਣ-ਦੇਣ ਵਿੱਚ ਮੁਸ਼ਕਿਲ ਤਾਂ ਆਵੇਗੀ ਹੀ, ਪੁਰਾਣੇ ਨੋਟਾਂ ਦੀ ਨੋਟਬੰਦੀ ਪਿੱਛੋਂ ਨਵੇਂ ਨੋਟਾਂ ਦੀ ਛਪਾਈ ਦੀ ਸਰਕਾਰ ਉੱਤੇ ਭਾਰੀ ਜ਼ਿੰਮੇਵਾਰੀ ਆ ਗਈ ਹੈ। ਇਸੇ ਲਈ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਪੈਸੇ ਦਾ ਲੈਣ-ਦੇਣ ਬਿਨਾਂ ਕੈਸ਼ ਦੇ ਕੀਤਾ ਜਾਵੇ। ਲੋੜ ਮੁਤਾਬਿਕ ਸਭ ਨੂੰ ਇਹ ਢੰਗ ਸਿੱਖਣਾ ਚਾਹੀਦਾ ਹੈ। ਖ਼ਿਆਲ ਹੈ ਕਿ ਚੰਗੀ ਮਾਤਰਾ ਵਿੱਚ ਕਾਗਜ਼ੀ ਨੋਟਾਂ ਦੇ ਆਉਂਦਿਆਂ ਤਾਂ ਚੋਖਾ ਚਿਰ ਲੱਗ ਸਕਦਾ ਹੈ।
ਛੋਟੇ ਸਮੇਂ ਦਾ ਅਸਰ ਦਰਮਿਆਨੇ ਅਤੇ ਲੰਮੇ ਸਮੇਂ ਦਾ ਅਸਰ ਹੋ ਸਕਦਾ ਹੈ। ਇਸ ਸਮੇਂ ਕੱਚੇ ਅਤੇ ਤਿਆਰ ਮਾਲ ਦੇ ਭੰਡਾਰ ਵਧ ਰਹੇ ਹਨ, ਇਸ ਲਈ ਪੈਦਾਵਾਰ ਘਟਾਈ ਜਾ ਰਹੀ ਹੈ ਅਤੇ ਛਾਂਟੀ ਕੀਤੀ ਜਾ ਰਹੀ ਹੈ। ਉਦਯੋਗ ਅਤੇ ਵਪਾਰ ਵਿੱਚ ਹੋਰ ਪੈਸਾ ਨਹੀਂ ਲਾਇਆ ਜਾ ਰਿਹਾ। ਜੇ ਕਰੰਸੀ ਦੀ ਥੁੜ੍ਹ ਰਹੀ ਤਾਂ ਮਾੜਾ ਅਸਰ 8-12 ਮਹੀਨੇ ਹੀ ਨਹੀਂ, ਸਗੋਂ ਵੱਧ ਵੀ ਹੋ ਸਕਦਾ ਹੈ ਅਤੇ ਮੁਲਕ ਮੰਦੀ ਵੱਲ ਜਾ ਸਕਦਾ ਹੈ।
ਸੰਪਰਕ: 98150-00207


Comments Off on ਨੋਟਬੰਦੀ ਪਿੱਛੋਂ ਵਿਉਂਤਬੰਦੀ ਦੀ ਜ਼ਰੂਰਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.