ਪਾਕਿ 2000 ਦੇ ਨੋਟ ਦੀ ਨਕਲ ’ਚ ਸਫਲ !    ਵਿਆਹ ਦੀਆਂ ਰਸਮਾਂ ’ਤੇ ਭਾਰੂ ਪਈ ਮੰਡੀ !    ਝੂਠ ਦੇ ਪੈਰ !    ਖੁਸ਼ੀਆਂ ਦੀ ਵਿਗਿਆਨਕ ਰਵਾਇਤ ਨਿੰਮ ਬੰਨ੍ਹਣਾ !    ਸਾਡੇ ਖੂਹ ਉੱਤੇ ਵਸਦਾ ਰੱਬ ਨੀਂ... !    ਸੋਹਣੇ ਸਰੂਪ ਵਾਲਾ ਹੁਸਨੈਨੀ ਪਿੱਦਾ !    ਜ਼ਿੰਦਗੀ ਦੀ ਖ਼ੂਬਸੂਰਤੀ ਦਾ ਜਸ਼ਨ ਹੈ ਮੁਸਕਰਾਹਟ !    ਅੱਗ ਬੁਝਾਉਣ ਵਾਲਾ ਲਾਲ ਸਿਲੰਡਰ !    ਕਿਵੇਂ ਕਰੀਏ ਨੁਕਤਾਚੀਨੀ ? !    ਗੋਵਿੰਦਾ ਦੇ ਬਹਾਨੇ ‘ਆ ਗਿਆ ਹੀਰੋ’ !    

ਨੋਟਬੰਦੀ ਸਬੰਧੀ ਪਾਬੰਦੀਆਂ ਹਟਾਈਆਂ ਜਾਣ: ਮਮਤਾ

Posted On January - 9 - 2017
ਕੋਲਕਾਤਾ ਵਿੱਚ ਨੋਟਬੰਦੀ ਵਿਰੁੱਧ ਭਾਰਤੀ ਰਿਜ਼ਰਵ ਬੈਂਕ ਦੀ ਇਮਾਰਤ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਕਾਰਕੁਨ।  -ਫੋਟੋ: ਪੀਟੀਆਈ

ਕੋਲਕਾਤਾ ਵਿੱਚ ਨੋਟਬੰਦੀ ਵਿਰੁੱਧ ਭਾਰਤੀ ਰਿਜ਼ਰਵ ਬੈਂਕ ਦੀ ਇਮਾਰਤ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਕਾਰਕੁਨ। -ਫੋਟੋ: ਪੀਟੀਆਈ

ਕੋਲਕਾਤਾ, 9 ਜਨਵਰੀ
ਨੋਟਬੰਦੀ ਉਤੇ ਵਿਰੋਧੀ ਰੁਖ਼ ਜਾਰੀ ਰੱਖਦਿਆਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਲੱਖਾਂ ਲੋਕ ਖੱਜਲ-ਖੁਆਰ ਹੋ ਰਹੇ ਹਨ ਅਤੇ ਇਹ ਰੋਕਾਂ ਹਟਾਉਣ ਦੀ ਮੰਗ ਕਰ ਰਹੇ ਹਨ। ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਟਵੀਟ ਕੀਤਾ, ‘ਪਾਬੰਦੀਆਂ ਹਟਾਈਆਂ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਨੋਟਬੰਦੀ ਕਾਰਨ ਲੱਖਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਮੋਦੀ ਬਾਬੂ ਦੇ ਨੋਟਬੰਦੀ ਵਾਲੇ ਫਲਾਪ ਸ਼ੋਅ ਖ਼ਿਲਾਫ਼ ਤ੍ਰਿਣਮੂਲ ਕਾਂਗਰਸ ਵੱਲੋਂ ਕੌਮੀ ਪੱਧਰ ਉਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।’ ਉਨ੍ਹਾਂ ਦੱਸਿਆ ਕਿ ਬੰਗਾਲ, ਭੁਵਨੇਸ਼ਵਰ, ਪੰਜਾਬ, ਕਿਸ਼ਨਗੰਜ (ਬਿਹਾਰ), ਮਨੀਪੁਰ, ਤ੍ਰਿਪੁਰਾ, ਅਸਾਮ, ਝਾਰਖੰਡ ਤੇ ਦਿੱਲੀ ਵਿੱਚ ਅੱਜ ਤੋਂ ਤਿੰਨ ਦਿਨਾਂ ਲਈ ਰੋਸ ਧਰਨੇ ਦਿੱਤੇ ਜਾ ਰਹੇ ਹਨ। ਟੀਐਮਸੀ ਵਰਕਰਾਂ ਨੇ ਇਥੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਦਫ਼ਤਰ ਤੋਂ ਇਲਾਵਾ ਬੀਸੀਆਈ ਦੇ ਦਫ਼ਤਰ ਬਾਹਰ ਵੀ ਰੋਸ ਮੁਜ਼ਾਹਰਾ ਕੀਤਾ।   ਟੀਐਮਸੀ ਆਗੂ ਤੇ ਸੂਬਾਈ ਮੰਤਰੀ ਸੋਭਾਨਦੇਬ ਚੱਟੋਪਾਧਿਆਏ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਪਾਰਟੀ ਮੁਖੀ ਨੇ ਉਨ੍ਹਾਂ ਨੂੰ ਆਦੇਸ਼ ਦਿੱਤੇ ਹਨ ਕਿ ਆਪਣੇ ਨਿਸ਼ਾਨਾ ਦੀ ਪੂਰਤੀ ਤਕ ਗਲੀਆਂ ’ਚ ਸੰਘਰਸ਼ ਜਾਰੀ ਰੱਖਿਆ ਜਾਵੇ। ਉਨ੍ਹਾਂ ਕਿਹਾ, ‘ਸਾਡੇ ਸੰਘਰਸ਼ ਦਾ ਇਹ ਅੰਤ ਨਹੀਂ ਹੈ। ਰੋਸ ਪ੍ਰਦਰਸ਼ਨਾਂ ਦੇ ਹੋਰ ਪ੍ਰੋਗਰਾਮ ਐਲਾਨੇ ਜਾਣਗੇ।’      -ਪੀਟੀਆਈ

ਰਾਸ਼ਟਰਪਤੀ ਨੂੰ ਕੀਤੀ ਲੋਕਾਂ ਨੂੰ ਬਚਾਉਣ ਦੀ ਅਪੀਲ
ਮਮਤਾ ਬੈਨਰਜੀ ਨੇ ਅੱਜ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਅਪੀਲ ਕੀਤੀ ਹੈ ਕਿ ਨੋਟਬੰਦੀ ਅਤੇ ਇਸ ਬਾਅਦ ਪੈਦਾ ਹੋਏ ਨਕਦੀ ਦੇ ਸੰਕਟ ਕਾਰਨ ਆ ਰਹੀਆਂ ਸਮੱਸਿਆਵਾਂ ਤੋਂ ਦੇਸ਼ ਵਾਸੀਆਂ ਨੂੰ ਬਚਾਇਆ ਜਾਵੇ। ਉਨ੍ਹਾਂ ਕਿਹਾ, ‘ਮੈਂ ਰਾਸ਼ਟਰਪਤੀ, ਜੋ ਮੁਲਕ ਦੇ ਸੰਵਿਧਾਨਕ ਮੁਖੀ ਹਨ,  ਨੂੰ ਬੇਨਤੀ ਕਰਦੀ ਹਾਂ ਕਿ ਜੇਕਰ ਕਿਸੇ ਸਰਕਾਰ ਦੇ ਮਨਮਾਨੀ ਵਾਲੇ ਫ਼ੈਸਲਿਆਂ ਕਾਰਨ ਦੇਸ਼ ਆਫ਼ਤ ਕੰਢੇ ਪਹੁੰਚ ਜਾਂਦਾ ਹੈ ਤਾਂ ਸੰਵਿਧਾਨ ਦੇ ਰਾਖੇ ਹੋਣ ਕਾਰਨ ਉਹ ਲੋਕਾਂ ਦੀ ਰੱਖਿਆ ਕਰਨ। ਕਾਲ ਪੈਣ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਇਸ ਲਈ ਲੋਕਾਂ ਨੂੰ ਬਚਾਇਆ ਜਾਵੇ। ਜੇਕਰ ਲੋਕ ਨਹੀਂ ਬਚਣਗੇ ਤਾਂ ਕੁੱਝ ਵੀ ਨਹੀਂ ਬਚੇਗਾ।’ ਮਮਤਾ ਨੇ ਕੇਂਦਰ ਉਤੇ ਸੀਬੀਆਈ ਨੂੰ ਉਸ ਦੀ ਪਾਰਟੀ ਖ਼ਿਲਾਫ਼ ਵਰਤਣ ਦਾ ਦੋਸ਼ ਵੀ ਲਾਇਆ।


Comments Off on ਨੋਟਬੰਦੀ ਸਬੰਧੀ ਪਾਬੰਦੀਆਂ ਹਟਾਈਆਂ ਜਾਣ: ਮਮਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.