ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਨੌਜਵਾਨ ਸੋਚ / ਨੋਟਬੰਦੀ – ਕਿੰਨੀ ਕੁ ਜ਼ਰੂਰੀ ?

Posted On January - 3 - 2017

10301CD _NEW PICਸੋਚ ਬਦਲਣ ਦਾ ਵੇਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਈ ਨੋਟਬੰਦੀ ਕਾਲਾ ਧਨ ਜਮ੍ਹਾਂ ਕਰਨ ਵਾਲਿਆਂ ਲਈ ਕਸ਼ਟਦਾਇਕ ਹੈ ਪਰ ਆਮ ਜਨਤਾ ਲਈ ਆਉਣ ਵਾਲੇ ਸਮੇਂ ਵਿੱਚ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਭ੍ਰਿਸ਼ਟਾਚਾਰ ਅਤੇ ਕਾਲੇ ਧਨ ਦੀ ਜਮ੍ਹਾਂਖੋਰੀ ਨੂੰ ਨੱਥ ਪਵੇਗੀ। ਨੋਟਬੰਦੀ ਦੇ ਬਦਲਵੇਂ ਪ੍ਰਬੰਧ ਕਰ ਦਿੱਤੇ ਗਏ ਹਨ। ਕੈਸ਼ਲੈੱਸ ਪ੍ਰਣਾਲੀ ਚਾਲੂ ਹੋ ਚੁੱਕੀ ਹੈ, ਜੋ ਥੋੜੀਆਂ ਦਿੱਕਤਾਂ ਆ ਰਹੀਆਂ ਹਨ, ਉਹ ਛੇਤੀ ਠੀਕ ਹੋ ਜਾਣਗੀਆਂ। ਕੁਝ ਲੋਕ ਕੈਸ਼ਲੈੱਸ ਪ੍ਰਣਾਲੀ ਵਿੱਚ ਨੁਕਸ ਕੱਢ ਰਹੇ ਹਨ। ਇੱਕ ਪਾਸੇ ਅਸੀਂ ਵਿਕਸਿਤ ਦੇਸ਼ਾਂ ਦੀ ਰੀਸ ਕਰਦੇ ਹਾਂ ਤਾਂ ਤਕਨਾਲੋਜੀ ਦੇ ਮਾਮਲੇ ਵਿੱਚ ਰੀਸ ਕਿਉਂ ਨਹੀਂ ? ਤਬਦੀਲੀ ਕੁਦਰਤ ਦਾ ਨਿਯਮ ਹੈ। ਸਾਨੂੰ ਆਪਣੀ ਸੋਚ ਬਦਲਣੀ ਪਵੇਗੀ। ਅਨਪੜ੍ਹਤਾ ਦਾ ਢਿੰਡੋਰਾ ਪਿੱਟ ਕੇ ਅਸੀ ਹੋਰ ਪਿੱਛੇ ਚਲੇ ਜਾਵਾਂਗੇ।

ਨਵਜੋਤ ਕੌਰ ਰੰਧਾਵਾ
ਬੀ.ਕਾਮ ਭਾਗ ਪਹਿਲਾ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ 

ਘਾਤਕ ਬਿਮਾਰੀ ਦਾ ਇਲਾਜ ਔਖਾ

ਇਹ ਮੰਨਿਆ ਜਾਂਦਾ ਹੈ ਕਿ ਘਾਤਕ ਬਿਮਾਰੀ ਦਾ ਇਲਾਜ ਵੀ ਔਖਾ ਹੁੰਦਾ ਹੈ। ਦੇਸ਼ ਵਿੱਚ ਭ੍ਰਿਸ਼ਟਾਚਾਰ, ਕਾਲੇ ਧਨ ਤੇ ਜਾਅਲੀ ਕਰੰਸੀ ਆਦਿ ਦੀ ਘਾਤਕ ਬਿਮਾਰੀ ਦੂੁਰ ਕਰਨ ਲਈ ਨੋਟਬੰਦੀ ਸਹੀ ਫ਼ੈਸਲਾ ਹੈ। ਇਸ ਨਾਲ ਆਮ ਜਨਤਾ ਨੂੰ ਤੰਗੀ ਜ਼ਰੂਰ ਹੋਈ ਹੈ ਤੇ ਅਜੇ ਵੀ ਹੋ ਰਹੀ ਹੈ। ਅਮੀਰ ਲੋਕ ਆਸਾਨੀ ਨਾਲ ਕਰੰਸੀ ਹਾਸਲ ਕਰ ਰਹੇ ਹਨ ਪਰ ਦੇਸ਼ ਦੇ ਆਰਥਿਕ ਵਿਕਾਸ ਤੇ ਮਾੜੀਆਂ ਅਲਾਮਤਾਂ ਵਿਰੁੱਧ ਨੋਟਬੰਦੀ ਜਾਇਜ਼ ਹੈ।

ਸੁਮੀਤ ਸਿੰਘ
ਬੀਐੱਸਸੀ (ਐਗਰੀਕਲਚਰ), ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ 

10301CD _JAGRAJ SINGHਨੋਟਬੰਦੀ – ਇੱਕ ਕ੍ਰਾਂਤੀਕਾਰੀ ਕਦਮ

ਕੇਂਦਰ ਸਰਕਾਰ ਵੱਲੋਂ ਲਿਆ ਨੋਟਬੰਦੀ ਦਾ ਫ਼ੈਸਲਾ ਇੱਕ ਕ੍ਰਾਂਤੀਕਾਰੀ ਕਦਮ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨੋਟਬੰਦੀ ਦੇ ਐਲਾਨ ਤੋਂ ਬਾਅਦ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦਾ ਕਾਰਨ ਅਗਾਊਂ ਤਿਆਰੀਆਂ ਦੀ ਘਾਟ ਹੈ ਪਰ ਸਮੇਂ ਦੇ ਨਾਲ ਸਥਿਤੀ ਬਿਹਤਰ ਹੁੰਦੀ ਜਾ ਰਹੀ ਹੈ। ਦੇਖਿਆ ਜਾਵੇ ਤਾਂ ਦੁਨੀਆ ’ਤੇ ਕੋਈ ਵੀ ਕ੍ਰਾਂਤੀ ਅਜਿਹੀ ਨਹੀਂ ਜੋ ਚੁੱਪ-ਚੁਪੀਤੇ ਵਾਪਰੀ ਹੋਵੇ। ਅਸੀਂ ਪਿਛਲੇ 67 ਸਾਲਾਂ ਤੋਂ ਭਾਰਤ ਦੀਆਂ ਸਰਕਾਰਾਂ ਨੂੰ ਦੋਸ਼ ਦਿੰਦੇ ਆ ਰਹੇ ਹਾਂ ਕਿ ਉਨ੍ਹਾਂ ਨੇ ਭਾਰਤ ਦੀ ਆਰਥਿਕਤਾ ਨੂੰ ਉੱਚਾ ਚੁੱਕਣ ਲਈ ਪ੍ਰਭਾਵੀ ਕਦਮ ਨਹੀਂ ਚੁੱਕੇ ਤੇ ਜਦੋਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਬੰਧੀ ਵੱਡਾ ਕਦਮ ਚੁੱਕਿਆ ਹੈ ਤਾਂ ਭਾਰਤ ਦੀ ਜਨਤਾ ਨੂੰ ਮਿਲ ਕੇ ਇਸ ਨੂੰ ਸਫ਼ਲ ਬਣਾਉਣ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ।

ਜੁਗਰਾਜ ਸਿੰਘ
ਪਿੰਡ ਨੂਰਪੁਰਾ, ਤਹਿਸੀਲ ਰਾਏਕੋਟ, ਲੁਧਿਆਣਾ

ਦੁੱਖ ਹੰਢਾ ਕੇ ਹੀ ਮਿਲੇਗਾ ਸੁੱਖ

ਭਾਰਤ ਵਿੱਚ ਨੋਟਬੰਦੀ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋਈਆਂ ਹਨ ਪਰ ਇਹ ਸਾਡੇ ਸਮਾਜ ਨੂੰ ਸੁਧਾਰਨ ਲਈ ਬਹੁਤ ਵਧੀਆ ਅਤੇ ਅਹਿਮ ਫ਼ੈਸਲਾ ਹੈ। ਇਸ ਫ਼ੈਸਲੇ ਨਾਲ ਪਹਿਲਾਂ ਪਹਿਲਾਂ ਤਾਂ ਸਮੱਸਿਆ ਆਵੇਗੀ ਪਰ ਇਹ ਸਾਡੇ ਸਮਾਜ ਲਈ ਬਹੁਤ ਹੀ ਫਾਇਦੇਮੰਦ ਹੈ। ਇਸ ਨਾਲ ਦੇਸ਼ ਵਿੱਚੋਂ ਕਾਲਾ ਧਨ ਖਤਮ ਹੋਵੇਗਾ। ਅੱਗੇ ਜਾ ਕੇ ਮਹਿੰਗਾਈ ਵੀ ਘਟੇਗੀ। ਦੁੱਖ ਮਗਰੋਂ ਹੀ ਸੁੱਖ ਮਿਲਦਾ ਹੈ। ਇਸ ਲਈ ਨੋਟਬੰਦੀ ਜਾਇਜ਼  ਫ਼ੈਸਲਾ ਹੈ।

ਮਨਪ੍ਰੀਤ ਕੌਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਖ਼ਸ਼ੀਵਾਲਾ (ਮਾਨਸਾ)

10301CD _PARMਕਾਸ਼! ਪ੍ਰਧਾਨ ਮੰਤਰੀ ਜਨਤਾ ਦੇ ਮਨ ਦੀ ਗੱਲ ਸਮਝ ਸਕਦੇ

ਸਮੁੱਚੇ ਦੇਸ਼ ਵਿੱਚ ਇਸ ਵੇਲੇ ਨੋਟਬੰਦੀ ਨੇ ਭਾਜੜ ਪਾਈ ਹੋਈ ਹੈ। ਅਜਿਹਾ ਜਾਪਦਾ ਹੈ ਕਿ ਦੇਸ਼ ਦੀਆਂ ਨੀਹਾਂ ਹਿੱਲ ਗਈਆਂ ਹੋਣ। ਸਾਰਾ ਦੇਸ਼ ਸਰਕਾਰ ਦੇ ਫ਼ੈਸਲੇ ਤੋਂ ਹੈਰਾਨ-ਪ੍ਰੇਸ਼ਾਨ ਹੈ। ਦੋ ਮਹੀਨੇ ਬੀਤਣ ਪਿੱਛੋਂ ਵੀ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਬੈਂਕਾਂ ਅੱਗੇ ਕਤਾਰਾਂ ਨਹੀਂ ਘਟੀਆਂ, ਸਗੋਂ ਸ਼ਹਿਰਾਂ ਵਿੱਚ ਟਰੈਫਿਕ ਸਮੱਸਿਆ ਨੇ ਗੰਭੀਰ ਰੂਪ ਧਾਰ ਲਿਆ ਹੈ। ਬੈਂਕਾਂ ਵਿੱਚ ਪੰਜ ਸੌ ਦੇ ਨਵੇਂ ਨੋਟ ਪੂਰੀ ਗਿਣਤੀ ਵਿੱਚ ਨਾ ਆਉਣ ਕਰਕੇ ਲਾਈਨਾਂ ਵਿੱਚ ਲੱਗੇ ਲੋਕਾਂ ਨੂੰ ਜਦੋਂ ਨਕਦੀ ਖਤਮ ਹੋਣ ਦੀ ਗੱਲ ਸੁਣਨੀ ਪੈਂਦੀ ਹੈ ਤਾਂ ਬੁਰਾ ਹਾਲ ਹੋ ਜਾਂਦਾ ਹੈ। ਪਹਿਲੇ ਦਿਨ ਕਿਹਾ ਗਿਆ ਕਿ ਦੋ-ਚਾਰ ਦਿਨ ਦੀ ਤਕਲੀਫ਼ ਹੈ, ਸਭ ਠੀਕ ਹੋ ਜਾਵੇਗਾ ਪਰ ਜਨਵਰੀ ਚੜ੍ਹ ਗਈ ਹੈ ਤੇ ਲੋਕਾਂ ਦੀ ਸਮੱਸਿਆ ਨਹੀਂ ਘਟੀ। ਅਖ਼ਬਾਰ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਛਪ ਕੇ ਦੇਸ਼ ਦੇ ਕੋਨੇ ਕੋਨੇ ਵਿੱਚ ਪਹੁੰਚ ਜਾਂਦੇ ਹਨ ਤਾਂ ਨੋਟ ਕਿਉਂ ਨਹੀਂ ਛਾਪੇ ਜਾ ਸਕਦੇ। ਆਖ਼ਿਰ ਯੋਜਨਾਬੰਦੀ ਕਿਉਂ ਨਹੀਂ? ਹੁਣ ਤਕ ਦੇਸ਼ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਅੱਛੇ ਦਿਨ ਲਿਆੳਣ ਵਾਲੀ ਸਰਕਾਰ ਨੇ ਲੋਕਾਂ ਦੀਆਂ ਜੇਬਾਂ ਵਿੱਚੋਂ ਵੀ ਨੋਟ ਕਢਾ ਲਏ ਹਨ। ਕਾਸ਼! ਮਨ ਕੀ ਬਾਤ ਕਰਨ ਵਾਲੇ ਪ੍ਰਧਾਨ ਮੰਤਰੀ ਜਨਤਾ ਦੇ ਮਨਾਂ ਨੂੰ ਸਮਝ ਸਕਦੇ।

ਪਰਮਜੀਤ ਕੌਰ
ਕੈਲਾਸ਼ ਨਗਰ, ਫ਼ਾਜ਼ਿਲਕਾ

ਨੋਟਬੰਦੀ ਨੂੰ ਨੇਪਰੇ ਚਾੜ੍ਹਨ ਵਿੱਚ ਰਹੀਆਂ ਖ਼ਾਮੀਆਂ

ਸੰਵਿਧਾਨ ਨਿਰਮਾਤਾ ਡਾ. ਬੀ ਆਰ ਅੰਬੇਦਕਰ ਨੇ ਕਿਹਾ ਸੀ ਕਿ ਜੇਕਰ ਇਸ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨਾ ਹੈ ਤਾਂ ਹਰ ਦਸ ਸਾਲ ਬਾਅਦ ਕਰੰਸੀ ਬਦਲਣੀ ਚਾਹੀਦੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਦੀ ਸਰਕਾਰ ਨੇ ਨੋਟਬੰਦੀ ਜਿਹਾ ਕਦਮ ਚੁੱਕਿਆ ਹੈ। ਹਾਲਾਂਕਿ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਲਈ ਇਹ ਸ਼ਲਾਘਾਯੋਗ ਕਦਮ ਹੈ ਪਰ ਕਿਤੇ ਨਾ ਕਿਤੇ ਇਸ ਫ਼ੈਸਲੇ ਨੂੰ ਨੇਪਰੇ ਚਾੜ੍ਹਨ ਵਿੱਚ ਕਈ ਦਿੱਕਤਾਂ ਵੀ ਆਈਆਂ ਹਨ। ਕਈ ਲੋਕ ਬੈਂਕਾਂ ਦੀਆਂ ਲਾਈਨਾਂ ਅੱਗੇ ਅਤੇ ਕਈ ਹਸਪਤਾਲਾਂ ਵਿੱਚ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਅਜੇ ਤੱਕ ਨੋਟਬੰਦੀ ਨਾਲ ਅਰਥਵਿਵਸਥਾ ਨੂੰ ਕੋਈ ਫਾਇਦਾ ਨਹੀਂ ਹੋਇਆ ਤੇ ਆਉਣ ਵਾਲੇ ਦਿਨਾਂ ਵਿੱਚ ਇਹ ਗੱਲ ਸਪਸ਼ਟ ਹੋ ਜਾਵੇਗੀ ਕਿ ਨੋਟਬੰਦੀ ਜਨਤਾ ਲਈ ਲਾਹੇਵੰਦ ਹੈ ਜਾਂ ਸਿਰਫ਼ ਸਿਆਸੀ ਸਟੰਟ।

ਗੁਰਲਾਭ ਸਿੰਘ ਸਿੱਧੂ
ਪਿੰਡ ਸਿੰਘਪੁਰਾ, ਸਿਰਸਾ


Comments Off on ਨੌਜਵਾਨ ਸੋਚ / ਨੋਟਬੰਦੀ – ਕਿੰਨੀ ਕੁ ਜ਼ਰੂਰੀ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.