ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਨੌਜਵਾਨ ਸੋਚ / ਵਿਦੇਸ਼ਾਂ ਵੱਲ ਪਰਵਾਸ – ਕਿੰਨਾ ਕੁ ਜਾਿੲਜ਼ ?

Posted On January - 11 - 2017

11101cd _Ramandeep Kaurਆਰਥਿਕ ਕਾਰਨ ਜ਼ਿੰਮੇਵਾਰ

ਕਈ ਵਾਰ ਵਿਅਕਤੀ ਆਪਣੇ ਦੇਸ਼ ਦੀ ਬੇਰੁਜ਼ਗਾਰੀ, ਗ਼ਰੀਬੀ, ਸਮੁਦਾਇ ਤੋਂ ਉਦਾਸੀਨਤਾ ਤੇ ਮਾੜੀਆਂ ਸਰਕਾਰੀ ਨੀਤੀਆਂ ਤੋਂ ਤੰਗ ਆ ਕੇ ਪਰਵਾਸ ਕਰਦਾ ਹੈ। ਪਰਵਾਸ ਦੇਸ਼ ਲਈ ਨੁਕਸਾਨਦਾਇਕ ਹੈ, ਕਿਉਂਕਿ ਸਾਡਾ ਦੇਸ਼ ਨਿਪੁੰਨ ਵਿਅਕਤੀਆਂ ਦੀਆਂ ਸੇਵਾਵਾਂ ਤੋਂ ਵਾਂਝਾ ਹੋ ਜਾਂਦਾ ਹੈ। ਪਰਵਾਸ ਦਾ ਫਾਇਦਾ ਇਹ ਹੈ ਕਿ ਵਿਅਕਤੀ ਦੂਜੇ ਦੇਸ਼ਾਂ ਵਿੱਚੋਂ ਧਨ ਕਮਾ ਕੇ ਖ਼ਰਚ ਆਪਣੇ ਦੇਸ਼ ਵਿੱਚ ਕਰਦੇ ਹਨ ਤੇ ਆਰਥਿਕਤਾ ਵਿੱਚ ਹਿੱਸਾ ਪਾਉਂਦੇ ਹਨ। ਜੇਕਰ ਸਾਡੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਾਵੇ ਤਾਂ ਨੌਜਵਾਨਾਂ ਦੀ ਪਰਵਾਸ ਵੱਲ ਰੁਚੀ ਘਟ ਜਾਵੇਗੀ।
ਰਮਨਦੀਪ ਕੌਰ, ਪਿੰਡ ਲਹਿਰਾ ਬੇਗਾ (ਬਠਿੰਡਾ)

10801cd _navtej waliaਚਕਾਚੌਂਧ ਕਾਰਨ ਵਿਦੇਸ਼ਾਂ ਵੱਲ ਨਾ ਦੌੜਨ ਨੌਜਵਾਨ

ਅੱਜ-ਕੱਲ੍ਹ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ। ਇਸ ਦੇ ਕਈ ਕਾਰਨ ਹਨ। ਵਿਦੇਸ਼ਾਂ ਵਿੱਚ ਵਸਣਾ ਉਨ੍ਹਾਂ ਲੋਕਾਂ ਲਈ ਵਰਦਾਨ ਹੈ, ਜਿਨ੍ਹਾਂ ਨੂੰ ਆਪਣੇ ਦੇਸ਼ ਵਿੱਚ ਰੁਜ਼ਗਾਰ ਨਹੀਂ ਮਿਲਦਾ ਜਾਂ ਘਰੇਲੂ ਧੰਦਿਆਂ ਵਿੱਚ ਗੁਜ਼ਾਰਾ ਠੀਕ-ਠਾਕ ਨਹੀਂ ਹੁੰਦਾ। ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਜਾਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਅਤੇ ਦੇਸ਼ ਦੀ ਆਰਥਿਕ ਸਥਿਤੀ ਨੂੰ ਬਲ ਮਿਲਦਾ ਹੈ। ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ ਇੰਨੀ ਜ਼ਿਆਦਾ ਹੈ ਕਿ ਇੱਥੇ ਪੜਿ੍ਹਆਂ-ਲਿਖਿਆਂ ਨੂੰ ਵੀ ਕੰਮ ਨਹੀਂ ਮਿਲਦਾ। ਜੇ ਕੰਮ ਮਿਲਦਾ ਹੈ ਤਾਂ ਉਸ ਦਾ ਮਿਹਨਤਾਨਾ ਬਹੁਤ ਘੱਟ ਹੁੰਦਾ ਹੈ। ਬੇਰੁਜ਼ਗਾਰੀ, ਗ਼ਰੀਬੀ, ਮਹਿੰਗਾਈ ਤੇ ਅਨਪੜ੍ਹਤਾ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ। ਇਸ ਕਾਰਨ ਲੋਕਾਂ ਨੂੰ ਆਪਣਾ ਅਤੇ ਅਗਲੀ ਪੀੜ੍ਹੀ ਦਾ ਭਵਿੱਖ ਅਸੁਰੱਖਿਅਤ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਵਾਤਾਵਰਣ ਅਤੇ ਭਵਿੱਖ ਸੁਰੱਖਿਅਤ ਵੀ ਹੈ। ਇਸ ਦੇ ਬਾਵਜੂਦ ਸਿਰਫ਼ ਬਾਹਰਲੀ ਚਕਾਚੌਂਧ ਕਰਕੇ ਵਿਦੇਸ਼ਾਂ ਵੱਲ ਨਹੀਂ ਭੱਜਣਾ ਚਾਹੀਦਾ
ਨਵਤੇਜ ਸਿੰਘ ਵਾਲੀਆ, ਲਾਇਲਪੁਰ ਖਾਲਸਾ ਕਾਲਜ, ਜਲੰਧਰ

10801cd _mureed sandhu 8ਪਰਵਾਸ ਇੱਕ ਮਜਬੂਰੀ

ਰੋਟੀ, ਕੱਪੜਾ ਤੇ ਮਕਾਨ ਦੇ ਨਾਲ ਨਾਲ ਸੁੱਖ-ਆਰਾਮ ਦੀ ਜ਼ਿੰਦਗੀ ਅਤੇ ਸਾਫ਼ ਵਾਤਾਵਰਣ ਮਨੁੱਖ ਲਈ ਲੋੜੀਂਦੀਆਂ ਹਨ। ਵਧ ਰਹੀ ਬੇਰੁਜ਼ਗਾਰੀ, ਪੜ੍ਹ-ਲਿਖ ਕੇ ਵੀ ਨੌਕਰੀ ਨਾ ਮਿਲਣਾ ਤੇ ਦੂਸ਼ਿਤ ਹੋ ਰਿਹਾ ਵਾਤਾਵਰਣ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ਵੱਲ ਧੱਕ ਰਹੇ ਹਨ। ਆਪਣਾ ਦੇਸ਼ ਛੱਡਣ ਨੂੰ ਕਿਸੇ ਦਾ ਜੀਅ ਨਹੀਂ ਕਰਦਾ। ਭਾਰਤ ਵਿੱਚ ਪੜ੍ਹਾਈ ਦੇ ਚੰਗੇ ਪ੍ਰਬੰਧ ਹਨ ਪਰ ਇੱਥੇ ਡਿਗਰੀਆਂ ਕਰਕੇ ਵੀ ਵਿਹਲੇ ਰਹਿਣ ਨਾਲੋਂ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਭੇਜਣ ਨੂੰ ਤਰਜੀਹ ਦਿੰਦੇ ਹਨ ਤਾਂ ਜੋ ਉਹ ਨਾਲ-ਨਾਲ ਕਮਾਈ ਕਰ ਸਕਣ ਤੇ ਬਾਅਦ ਵਿੱਚ ਨੌਕਰੀ ਵੀ ਸੁਰੱਖਿਅਤ ਹੋਵੇ। ਜੇ ਹਰ ਇਨਸਾਨ ਨੂੰ ਆਪਣੇ ਦੇਸ਼ ਵਿੱਚ ਆਰਾਮਦਾਇਕ ਜ਼ਿੰਦਗੀ ਅਤੇ ਉਸ ਦੀ ਮਿਹਨਤ ਦਾ ਮੁੱਲ ਮਿਲੇ ਤਾਂ ਵਿਦੇਸ਼ ਜਾਣ ਦੀ ਕੀ ਲੋੜ ਹੈ?
ਮੁਰੀਦ ਸੰਧੂ, ਪਿੰਡ ਸੱਦਾ ਸਿੰਘ ਵਾਲਾ (ਮੋਗਾ)

11101cd _Iqbal Paliਰੁਜ਼ਗਾਰ ਲਈ ਵਿਦੇਸ਼ੀਂ ਜਾਣਾ ਠੀਕ਼

ਪੰਜਾਬ ਦਾ ਹਰ ਤੀਜਾ ਨੌਜਵਾਨ ਵਿਦੇਸ਼ ਜਾਣ ਇੱਛਾ ਰੱਖਦਾ ਹੈ। ਪਾਸਪੋਰਟ ਦਫ਼ਤਰਾਂ ਅੱਗੇ ਲੱਗਦੀਆਂ ਲਾਈਨਾਂ ਅਤੇ ਥਾਂ ਥਾਂ ਖੁੱਲ੍ਹੇ ਏਜੰਟਾਂ ਦੇ ਦਫ਼ਤਰ ਤੇ ਆਈਲੈੱਟਸ ਸੈਂਟਰ ਇਸ ਗੱਲ ਦੀ ਗਵਾਹੀ ਭਰਦੇ ਹਨ। ਵਿਦੇਸ਼ ਜਾਣ ਦਾ ਸਭ ਤੋਂ ਵੱਡਾ ਕਾਰਨ ਬੇਰੁਜ਼ਗਾਰੀ ਹੈ। ਨੌਜਵਾਨਾਂ ਨੂੰ ਆਪਣੀ ਯੋਗਤਾ ਅਨੁਸਾਰ ਲੋੜੀਂਦਾ ਰੁਜ਼ਗਾਰ ਨਾ ਮਿਲਣਾ ਅਤੇ ਵਿਦੇਸ਼ ਵਿੱਚ ਮਿਲਦੀਆਂ ਸੁਖ-ਸਹੂਲਤਾਂ ਆਦਿ ਬਾਹਰਲੇ ਦੇਸ਼ਾਂ ਪ੍ਰਤੀ ਖਿੱਚ ਪੈਦਾ ਕਰਦੀਆਂ ਹਨ। ਇਸ ਮਕਸਦ ਦੀ ਪੂਰਤੀ ਲਈ ਨੌਜਵਾਨ ਹਰ ਸਿੱਧੇ-ਅਸਿੱਧੇ ਤਰੀਕੇ ਨੂੰ ਅਪਣਾਉਣ ਲਈ ਤਿਆਰ ਰਹਿੰਦੇ ਹਨ। ਰੁਜ਼ਗਾਰ ਲਈ ਪਰਵਾਸ ਕਰਨਾ ਬਿਲਕੁਲ ਜਾਇਜ਼ ਹੈ ਪਰ ਵਿਦੇਸ਼ ਵਿੱਚ ਰਹਿੰਦੇ ਹੋਏ ਆਪਣੀਆਂ ਜੜ੍ਹਾਂ ਨੂੰ ਮਾਤ ਭੂਮੀ ਨਾਲ ਜੋੜੇ ਰੱਖਣਾ ਜ਼ਰੂਰੀ ਹੈ।
ਇਕਬਾਲ ਪਾਲੀ, ਪਿੰਡ ਫਲੌਂਡ ਕਲਾਂ (ਸੰਗਰੂਰ)

ਪਰਵਾਸ ਜਾਇਜ਼ ਪਰ…

ਤਬਦੀਲੀ ਕੁਦਰਤ ਦਾ ਨਿਯਮ ਹੈ ਤੇ ਪਰਵਾਸ ਪੰਛੀਆਂ ਅਤੇ ਮਨੁੱਖਾਂ ਦੇ ਜੀਵਨ ਦੀ ਅਟੱਲ ਸੱਚਾਈ ਹੈ। ਆਦਿ ਕਾਲ ਵਿੱਚ ਭੋਜਨ, ਰਿਹਾਇਸ਼ ਤੇ ਸੁਰੱਖਿਆ ਅਤੇ ਮੱਧਕਾਲ ਵਿੱਚ ਵਪਾਰ, ਹਮਲੇ ਤੇ ਪ੍ਰਚਾਰ ਆਦਿ ਪਰਵਾਸ ਦੇ ਕਾਰਨ ਸਨ। ਅੱਜ ਮਹਾਂਸ਼ਕਤੀ ਬਣਨ ਦੇ ਰਾਹ ਤੁਰੇ ਮੁਲਕਾਂ ਦੇ ਲੋਕ ਮਜਬੂਰੀਵੱਸ ਰੁਜ਼ਗਾਰ ਅਤੇ ਧਨ ਲਈ (ਕਰਜ਼ੇ ਉਤਾਰਨ ਲਈ) ਪਰਵਾਸ ਕਰ ਰਹੇ ਹਨ। ਪਰਵਾਸ ਜਿੱਥੇ ਸਬੰਧਿਤ ਦੇਸ਼ ਦੀ ਮਾੜੀ ਵਿਵਸਥਾ ਦੀ ਪੋਲ ਖੋਲ੍ਹਦਾ ਹੈ, ਉੱਥੇ ਹੀ ਵਿਦੇਸ਼ ਪਰਵਾਸੀ ਦੀ ਪ੍ਰਤਿਭਾ ਨੂੰ ਨਿਖਾਰ ਸਕਦਾ ਹੈ। ਪਰਵਾਸ ਜਾਇਜ਼ ਹੈ ਪਰ ਇਹ ਪਰਵਾਸੀ ਦੀ ਖੁਸ਼ੀ, ਇੱਛਾ ਸ਼ਕਤੀ ਤੇ ਲਗਨ ਨਾਲ ਹੋਵੇ, ਨਾ ਕਿ ਮਜਬੂਰੀ, ਗੁਲਾਮੀ ਤੇ ਦੁਖੀ ਮਨ ਦੀ ਉਪਜ ਵਾਲਾ ਕਦਮ ਹੋਵੇ।
ਹਰਦੀਪ ਸਿੰਘ ਭੋਲੂਵਾਲੀਆ, ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ


Comments Off on ਨੌਜਵਾਨ ਸੋਚ / ਵਿਦੇਸ਼ਾਂ ਵੱਲ ਪਰਵਾਸ – ਕਿੰਨਾ ਕੁ ਜਾਿੲਜ਼ ?
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.