ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ !    ਭਰ ਜਵਾਨੀ ਟੁੱਟਿਆ ਸਿਤਾਰਾ ਰਾਜ ਬਰਾੜ !    ਦੂਰ ਰਹਿ ਕੇ ਵੀ ਜੜ੍ਹਾਂ ਨਾਲ ਜੁੜਿਆ ਹੋਇਆ ਸਾਹਿਤਕਾਰ !    ਛੋਟਾ ਪਰਦਾ !    ਸਿੱਖ ਸ਼ਹਾਦਤਾਂ ਨੂੰ ਗੀਤਾਂ ਰਾਹੀਂ ਪੇਸ਼ ਕਰਨ ਵਾਲਾ ਚਰਨ ਸਿੰਘ ਸਫਰੀ !    ਪ੍ਰਿਅੰਕਾ ਚੋਪੜਾ ਦਾ ਪੰਜਾਬੀ ਸਿਨਮਾ ਨਾਲ ਜੁੜਨਾ ਵੱਡੀ ਗੱਲ : ਅਮਰਿੰਦਰ ਗਿੱਲ !    ਸਿੱਖ ਵਿਰਾਸਤ ਨੂੰ ਸਾਂਭਣ ਵਾਲਾ ਗੁਰਬਖਸ਼ ਸਿੰਘ ਅਲਬੇਲਾ !    ਮੈਂ ਅਭਿਨੇਤਰੀ ਪਹਿਲਾਂ ਹਾਂ, ਗਾਇਕਾ ਬਾਅਦ ਵਿੱਚ: ਸ਼੍ਰਧਾ ਕਪੂਰ !    ਪੰਜਾਬੀ ਸਿਨਮਾ: ਸਾਰਥਿਕਤਾ ਹੈ, ਸਥਿਰਤਾ ਨਹੀਂ !    ਪਹਿਲੀ ਵਾਰ ਪੂਰੀ ਫ਼ਿਲਮ ਵਿੱਚ ਨਿਭਾਇਆ ਆਦਮੀ ਦਾ ਕਿਰਦਾਰ: ਸੁਨੀਲ ਗਰੋਵਰ !    

ਪਰਵਾਸੀਆਂ ਨੂੰ ਹਵਾਈ ਅੱਡੇ ’ਤੇ ਦਿਖਾਉਣੇ ਪੈਣਗੇ ਪੁਰਾਣੇ ਨੋਟ

Posted On January - 2 - 2017

currency.1ਨਵੀਂ ਦਿੱਲੀ, 2 ਜਨਵਰੀ
ਐਨਆਰਆਈਜ਼ ਅਤੇ ਦੂਜੇ ਮੁਲਕਾਂ ’ਚ ਰਹਿਣ ਵਾਲੇ ਭਾਰਤੀ ਤਿੰਨ ਤੋਂ ਛੇ ਮਹੀਨਿਆਂ ਦੀ ਮੋਹਲਤ ਵਾਲੇ ਸਮੇਂ ਦੌਰਾਨ 25 ਹਜ਼ਾਰ ਰੁਪਏ ਤਕ ਦੇ 500 ਤੇ 1000 ਰੁਪਏ ਦੇ ਪੁਰਾਣੇ ਨੋਟ ਜਮ੍ਹਾਂ ਕਰਾ ਸਕਦੇ ਹਨ ਪਰ ਇਸ ਲਈ ਉਨ੍ਹਾਂ ਨੂੰ ਹਵਾਈ ਅੱਡੇ ਉਤੇ ਕਸਟਮ ਅਧਿਕਾਰੀਆਂ ਨੂੰ ਇਹ ਨੋਟ ਦਿਖਾਉਣੇ ਪੈਣਗੇ ਅਤੇ ਐਲਾਨ-ਪੱਤਰ ਉਤੇ ਮੋਹਰ ਲਗਵਾਉਣੀ ਪਵੇਗੀ। ਵਿੱਤ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਇਸ ਐਲਾਨ ਨੂੰ ਪੁਰਾਣੇ ਨੋਟ ਜਮ੍ਹਾਂ ਕਰਾਉਂਦੇ ਸਮੇਂ ਰਿਜ਼ਰਵ ਬੈਂਕ ਦੀਆਂ ਸ਼ਾਖਾਵਾਂ ਵਿੱਚ ਜਮ੍ਹਾਂ ਕਰਾਉਣਾ ਪਵੇਗਾ।
ਪੁਰਾਣੇ ਨੋਟ ਜਮ੍ਹਾਂ ਕਰਾਉਣ ਦੀ 50 ਦਿਨਾਂ ਦੀ ਸਮਾਂ ਸੀਮਾ 30 ਦਸੰਬਰ ਨੂੰ ਸਮਾਪਤ ਹੋ ਗਈ ਹੈ। ਉਧਰ ਸਰਕਾਰ ਨੇ ਦੂਜੇ ਮੁਲਕਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਸ ਲਈ ਕੁੱਝ ਵਾਧੂ ਸਮਾਂ ਦਿੱਤਾ ਹੈ। ਜਿਹੜੇ ਭਾਰਤੀ ਵਿਦੇਸ਼ ਗਏ ਹੋਏ ਹਨ ਉਨ੍ਹਾਂ ਲਈ ਇਹ ਸਮਾਂ ਸੀਮਾ 31 ਮਾਰਚ ਤਕ ਹੈ ਜਦੋਂ ਕਿ ਐਨਆਰਆਈਜ਼ ਆਪਣੇ ਪੁਰਾਣੇ ਨੋਟ 30 ਜੂਨ, 2017 ਤਕ ਜਮ੍ਹਾਂ ਕਰਾ ਸਕਦੇ ਹਨ। ਹਾਲਾਂਕਿ ਇਹ ਸਹੂਲਤ ਵਿਦੇਸ਼ੀ ਮੁਦਰਾ ਪ੍ਰਬੰਧਨ (ਕਰੰਸੀ ਦੀ ਬਰਾਮਦ ਤੇ ਦਰਾਮਦ) ਨਿਯਮ, 2015 ਦੇ ਘੇਰੇ ਵਿੱਚ ਆਵੇਗੀ। ਇਨ੍ਹਾਂ ਨਿਯਮਾਂ ਤਹਿਤ ਅਜਿਹੀ ਕਰੰਸੀ ਨੂੰ ਦੇਸ਼ ਵਿੱਚ ਵਾਪਸ ਲਿਆਉਣ ਦੀ ਪ੍ਰਤੀ ਵਿਅਕਤੀ ਹੱਦ 25 ਹਜ਼ਾਰ ਰੁਪਏ ਹੈ। ਪਰ ਨੇਪਾਲ ਅਤੇ ਭੂਟਾਨ ਤੋਂ ਪਰਤ ਰਹੇ ਲੋਕਾਂ ਨੂੰ ਪੁਰਾਣੇ ਨੋਟ ਲਿਆਉਣ ਦੀ ਆਗਿਆ ਨਹੀਂ ਹੋਵੇਗੀ।    -ਪੀਟੀਆਈ


Comments Off on ਪਰਵਾਸੀਆਂ ਨੂੰ ਹਵਾਈ ਅੱਡੇ ’ਤੇ ਦਿਖਾਉਣੇ ਪੈਣਗੇ ਪੁਰਾਣੇ ਨੋਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.