ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਪਰਵਾਸੀ ਮਜ਼ਦੂਰ ਦਾ ਕਤਲ

Posted On January - 11 - 2017

ਪੱਤਰ ਪ੍ਰੇਰਕ
ਪਾਇਲ, 11 ਜਨਵਰੀ
ਪਿੰਡ ਧਮੋਟ ਕਲਾਂ ਵਿੱਚ ਇੱਕ ਕਿਸਾਨ ਦੀ ਮੋਟਰ ’ਤੇ ਰਹਿੰਦੇ ਇੱਕ ਬਿਹਾਰੀ ਨੇ ਤਿੰਨ ਹੋਰ ਮਜ਼ਦੂਰਾਂ ਨਾਲ ਮਿਲਕੇ ਆਪਣੇ ਸਾਥੀ ਕ੍ਰਿਸ਼ਨ ਦਾ ਕਤਲ ਕਰ ਦਿੱਤਾ। ਐਸਐਚਓ ਪਾਇਲ ਭੁਪਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕ੍ਰਿਸਨ ਦੇ ਸਾਥੀ ਪ੍ਰਮੇਸਵਰ ਰਾਮ ਨੇ ਆਪਣੇ ਤਿੰਨ ਹੋਰ ਸਾਥੀਆਂ ਅਸ਼ੋਕ, ਰਾਮਸਮਿਤ ਤੇ ਜੀਆ ਲਾਲ ਨਾਲ ਮਿਲਕੇ ਰਾਤ ਸਮੇਂ ਸ਼ਰਾਬ ਪੀਤੀ ਤੇ ਆਪਸ ਵਿੱਚ ਲੜ ਪਏ ਤੇ ਸ਼ਰਾਬ ਦੇ ਨਸ਼ੇ ਵਿੱਚ ਆਪਣੇ ਸਾਥੀ ਕ੍ਰਿਸ਼ਨ ਦਾ ਸਿਰ ਵਿੱਚ ਪੱਥਰ ਮਾਰ ਕੇ ਕਤਲ ਕਰ ਦਿੱਤਾ। ਕਥਿਤ ਦੋਸ਼ੀ ਪ੍ਰਮੇਸ਼ਵਰ ਤੇ ਉਸ ਦੇ ਸਾਥੀ ਅਸ਼ੋਕ, ਰਾਮ ਸਮਿਤ ਤੇ ਜੀਆ ਲਾਲ ਫ਼ਰਾਰ ਹਨ। ਇਸ ਸਬੰਧੀ ਥਾਣਾ ਪਾਇਲ ਵਿੱਚ ਕਥਿਤ ਦੋਸ਼ੀਆਂ ਖਿਲਾਫ਼ ਧਾਰਾ 302 ਤੇ 34 ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।  ਪੁਲੀਸ ਕਥਿਤ ਦੋਸ਼ੀਆਂ ਦੀ ਭਾਲ ਕਰ ਰਹੀ ਹੈ।


Comments Off on ਪਰਵਾਸੀ ਮਜ਼ਦੂਰ ਦਾ ਕਤਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.