ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਪਰਵਾਸੀ ਹਰਿਆਣਵੀ ਬਣਨ ਹਰਿਆਣਾ ਦੇ ਬਰਾਂਡ ਅੰਬੈਸਡਰ: ਖੱਟਰ

Posted On January - 11 - 2017
ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਤੇ ਮੁੱਖ ਮੰਤਰੀ ਮਨੋਹਰ ਲਾਲ ਬੁੱਧਵਾਰ ਨੂੰ ਗੁੜਗਾਉਂ ਵਿੱਚ ਪੈਰਾ ਉਲੰਪੀਅਨ ਦੀਪਾ ਮਲਿਕ ਨੂੰ ਪਰਵਾਸੀ ਹਰਿਆਣਾ ਦਿਵਸ ਸਮਾਹੋਰ ਮੌਕੇ ਯਾਦਗਾਰੀ ਚਿੰਨ ਦਿੰਦੇ ਹੋਏ। -ਫੋਟੋ: ਪੀਟੀਆਈ

ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਤੇ ਮੁੱਖ ਮੰਤਰੀ ਮਨੋਹਰ ਲਾਲ ਬੁੱਧਵਾਰ ਨੂੰ ਗੁੜਗਾਉਂ ਵਿੱਚ ਪੈਰਾ ਉਲੰਪੀਅਨ ਦੀਪਾ ਮਲਿਕ ਨੂੰ ਪਰਵਾਸੀ ਹਰਿਆਣਾ ਦਿਵਸ ਸਮਾਹੋਰ ਮੌਕੇ ਯਾਦਗਾਰੀ ਚਿੰਨ ਦਿੰਦੇ ਹੋਏ। -ਫੋਟੋ: ਪੀਟੀਆਈ

ਕੁਲਵਿੰਦਰ ਦਿਓਲ
ਨਵੀਂ ਦਿੱਲੀ, 11 ਜਨਵਰੀ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪਰਵਾਸੀ ਹਰਿਆਣਵੀਆਂ ਨੂੰ ਸੂਬੇ ਦੇ ‘ਬਰਾਂਡ ਅੰਬੇਸਡਰ’ ਬਣਨ ਦਾ ਸੱਦਾ ਦਿੰਦੇ ਹੋਏ ਐਲਾਨ ਕੀਤਾ ਕਿ ਅਗਲੇ ਸਾਲ ਇਨਵੈਸਟਰ ਮੀਟ ਤੇ ਪਰਵਾਸੀ ਦਿਵਸ ਇੱਕੇ ਸਮੇਂ ਕਰਵਾਏ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਸਰਕਾਰ ਨੇ ਢਾਈ ਸਾਲਾਂ ਦੌਰਾਨ ਇੱਕੋ ਹਰਿਆਣਵੀ ਦੀ ਭਾਵਨਾ ਜਗਾਈ ਹੈ। ਉਹ ਗੁੜਗਾਉਂ ਵਿਖੇ ਪਰਵਾਸੀ ਹਰਿਆਣਵੀ ਦਿਵਸ ਵਿੱਚ ਬੋਲ ਰਹੇ ਸਨ।
ਉਨ੍ਹਾਂ ਪਰਵਾਸੀ ਹਰਿਆਣਵੀਆਂ ਨੂੰ 12 ਜਨਵਰੀ ਤੋਂ 16 ਜਨਵਰੀ ਤੱਕ ਰੋਹਤਕ ਵਿਖੇ ਚੱਲਣ ਵਾਲੇ ਕੌਮੀ ਯੁਵਾ ਮਹਾਂਉਤਸਵ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱੱਤਾ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸ੍ਰੀ ਖੱਟਰ ਨੇ ਪਰਵਾਸੀ ਭਾਰਤੀਆਂ ਦੀ ਡਾਇਰੈਕਟਰੀ ਤੇ ਡੈਲੀਗੇਟਾਂ ਦੀ ਇੱਕ ਡਾਇਰੈਕਟਰੀ ਨੂੰ ਰਿਲੀਜ਼ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਜਨਤਾ ਨੂੰ ਵੋਟ ਬੈਂਕ ਵਜੋਂ ਵਰਤਦੀਆਂ ਰਹੀਆਂ ਹਨ ਤੇ ਜਾਤੀਵਾਦ ਤੇ ਖੇਤਰਵਾਦ ਦੇ ਨਾਂ ‘’ਤੇ ਵਿਤਕਰਾ ਕਰਦੀਆਂ ਰਹੀਆਂ ਹਨ ਪਰ ਹੁਣ ‘ਹਰਿਆਣਾ ਇੱਕ, ਹਰਿਆਣਵੀ ਇੱਕ’ ਦੀ ਭਾਵਨਾ ਨਾਲ ਕੰਮ ਕੀਤਾ ਜਾ     ਰਿਹਾ ਹੈ।
ਸ੍ਰੀ ਖੱਟਰ ਨੇ ਹਰਿਆਣਾ ਨਾਲ ਜੁੜੀਆਂ ਰਹੀਆਂ 19 ਹਸਤੀਆਂ ਨੂੰ ਸਨਮਾਨਤ ਕੀਤਾ ਜਿਨ੍ਹਾਂ ‘ਵਿੱਚ ਰਣਦੀਪ ਹੁੱਡਾ, ਸੋਨੂੰ ਨਿਗਮ, ਮੈਲਵਾਰਨ ਤੋਂ ਰਿਤੂ ਸ਼ੋਰਾਣ ਤੇ ਵਿਕਾਸ ਸੌਰਾਣ, ਗਲੋਬਲ ਫਾਉਂਰੀਜ਼ ਅਮਰੀਕਾ ਦੇ ਪ੍ਰਿੰਸੀਪਲ ਡਾ. ਲਲਿਤ ਸ਼ੌਕੀਨ,ਫਿਜੀ ਦੇ ਸਾਬਕਾ ਪ੍ਰਧਾਨ ਮੰਤਰੀ ਮਹਿੰਦਰਪਾਲ ਚੌਧਰੀ, ਡਾ, ਸੁਭਾਸ਼ ਚੰਦਰਾ, ਬਾਲ ਰੋਗਾਂ ਦੇ ਮਾਹਰ ਰਾਜੀਵ ਗੁਪਤਾ, ਖਿਡਾਰੀ ਦੀਪਾ ਮਲਿਕ, ਮੁੱਕੇਬਾਜ਼ ਵਜਿੰਦਰ ਸਿੰਘ, ਅਖਿਲ ਕੁਮਾਰ, ਜਤਿੰਦਰ ਕੁਮਾਰ, ਸੰਗਰਾਮ ਸਿੰਘ, ਭਲਵਾਨ ਯੋਗੇਸ਼ਵਰ ਦੱਤ, ਗੀਤਾ ਫੋਗਾਟ, ਬਬੀਤਾ ਕੁਮਾਰੀ, ਸਾਬਕਾ ਕ੍ਰਿਕੇਟ ਖਿਡਾਰੀ ਅੰਜੁਮ ਚੋਪੜਾ, ਕਪਿਲ ਦੇਵ, ਚੇਤਨ ਸ਼ਰਮਾ, ਯੋਗਿੰਦਰ ਸ਼ਰਮਾ, ਵੰਦਨਾ ਲੂਥਰਾ, ਬਲੇਂਦਰ ਕੁੰਡੂ, ਪ੍ਰਦੀਪ ਸਿੱਧੂ, ਪੁਨੀਤ ਰੰਜਨ ਤੇ ਓਪੀ ਧਨਕੜ ਨੂੰ ਸਨਮਾਨਤ ਕੀਤਾ ਗਿਆ। ਉਨ੍ਹਾਂ ਹਰਿਅਣਾ ਦੇ ਇੱਕ ਚੈਨਲ ਦੀ ਸ਼ੁਰੂਆਤ ਵੀ ਕੀਤੀ।
ਕੇਂਦਰੀ ਰਾਜ ਮੰਤਰੀ ਸਾਬਕਾ ਜਨਰਲ ਵੀਕੇ ਸਿੰਘ ਨੇ ਪ੍ਰਵਾਸੀ ਦਿਵਸ ਦੌਰਾਨ ਈ-ਮਾਈਗ੍ਰੇਸ਼ਨ ਦਾ ਜਿਕਰ ਕਰਦੇ ਹੋਏ ਮੁੱਖ ਮੰਤਰੀ ਨੂੰ ਕਿਹਾ ਕਿ ਨੌਜਵਾਨਾਂ ਨੂੰ ਗ਼ਲਤ ਤਰੀਕੇ ਨਾਲ ਵਿਦੇਸ ਭੇਜਣ ਵਾਲੇ ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।ਉਨ੍ਹਾਂ ਪਰਵਾਸੀਆਂ ਨੂੂੰ ਸੱਦਾ ਦਿੱਤਾ ਕਿ ਆਪਣੇ ਪਿਛੋਕੜ ਨੂੰ ਯਾਦ ਕਰਦੇ ਹੋਏ ਜੱਦੀ ਪਿੰਡਾਂ ਦੇ ਵਿਕਾਸ ਵਿੱਚ ਯੋਗਦਾਨ ਪਾਉਣ।


Comments Off on ਪਰਵਾਸੀ ਹਰਿਆਣਵੀ ਬਣਨ ਹਰਿਆਣਾ ਦੇ ਬਰਾਂਡ ਅੰਬੈਸਡਰ: ਖੱਟਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.