ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    ਪਹਿਲੀ ਨੂੰ ਬ੍ਰਾਂਚਾਂ ਖੋਲ੍ਹਣ ਦਾ ਫ਼ੈਸਲਾ ਆਰਬੀਆਈ ਨੇ ਬੈਂਕਾਂ ’ਤੇ ਛੱਡਿਆ !    

ਪਾਠਕਾਂ ਦੇ ਖ਼ਤ

Posted On January - 9 - 2017

‘ਦੰਗਲ’ ਦਾ ਸੁਚੱਜਾ ਸੁਨੇਹਾ
7 ਜਨਵਰੀ ਦੇ ‘ਸਤਰੰਗ’ ਅੰਕ ਵਿੱਚ ਦੰਗਲ ਦੇ ਅਦਾਕਾਰ ਆਮਿਰ ਖ਼ਾਨ ਦੀ ਮੁਲਾਕਾਤ ਪੜ੍ਹੀ। ਫ਼ਿਲਮ ਵਿੱਚ ਆਮਿਰ ਖ਼ਾਨ ਨੇ ਆਪਣੇ ਕਿਰਦਾਰ ਨੂੰ ਬਾਖ਼ੂਬੀ ਨਾਲ ਨਿਭਾਇਆ ਹੈ। ਆਮਿਰ ਖ਼ਾਨ ਸੱਚਮੁੱਚ ਹੀ ਲੜਕੀਆਂ ਦਾ ਪਿਤਾ ਮਹਾਂਵੀਰ ਫੋਗਾਟ ਲੱਗਦਾ ਹੈ। ਆਮਿਰ ਖ਼ਾਨ ਨੇ ਇਸ ਫ਼ਿਲਮ ਵਿੱਚ ਬਹੁਤ ਵੱਡਾ ਸੰਦੇਸ਼ ਦਿੱਤਾ ਹੈ ਕਿ ਲੜਕੀਆਂ ਨੂੰ ਅਬਲਾ ਨਹੀਂ, ਸਬਲਾ ਬਣਾਉ। ਲੜਕੀਆਂ ਕਿਸੇ ਵੀ ਖੇਤਰ ਵਿੱਚ ਲੜਕਿਆਂ ਤੋਂ ਘੱਟ ਨਹੀਂ। ਅਜਿਹੀ ਸੋਚ ਨਾਲ ਕੰਨਿਆ ਭਰੂਣ ਹੱਤਿਆ ’ਤੇ ਰੋਕ ਲੱਗੇਗੀ।
-ਗੁਰਬਾਜ਼ ਸਿੰਘ ਹੁਸਨਰ, ਸਿਰਸਾ (ਹਰਿਆਣਾ)

ਸ਼ਰਾਬ ਦੇ ਸੌਦਾਗਰ ਤੇ ਭ੍ਰਿਸ਼ਟ ਪੁਲੀਸ
6 ਜਨਵਰੀ ਦੀ ਸੰਪਾਦਕੀ ‘ਸ਼ਰਾਬ ਦੇ ਸੌਦਾਗਰਾਂ ਦਾ ਕਹਿਰ’ ਪੜ੍ਹੀ। ਸਰਕਾਰ ਨੇ ਆਮ ਲੋਕਾਂ ਦੀ ਜ਼ਿੰਦਗੀ ਤਾਂ ਨਰਕ ਬਣਾ ਦਿੱਤੀ ਹੈ, ਪਰ ਮੁਸ਼ਕਿਲ ਇਹ ਹੈ ਕਿ ਦੁੱਖ ਸੁਣਨ ਵਾਲਾ ਕੋਈ ਨਹੀਂ। ਬਸ ਪੈਸੇ, ਤਾਕਤ ਤੇ ਸਰਕਾਰੇ ਦਰਬਾਰੇ ਪਹੁੰਚ ਨੇ ਦਿਮਾਗ ਖ਼ਰਾਬ ਕਰ ਦਿੱਤੇ ਹਨ। ਪੰਜਾਬ ਪੁਲੀਸ ਕਿਸੇ ਵਕਤ ਸਭ ਤੋਂ ਵਧੀਆ ਪੁਲੀਸ ਫੋਰਸ ਸੀ, ਪਰ ਸਿਆਸਤਦਾਨਾਂ ਦੇ ਦਖ਼ਲ ਨੇ ਇਸ ਨੂੰ ਗਿਰਾਵਟ ਦੇ ਰਾਹ ਪਾ ਦਿੱਤਾ ਹੈ।
-ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ
(2)
ਸ਼ਰਾਬ ਮਾਫ਼ੀਆ ਦੇ ਇੱਕ ਹੋਰ ਵਹਿਸ਼ੀ ਕਾਰੇ ਨੂੰ ਕੇਂਦਰ ਵਿੱਚ ਰੱਖ ਕੇ ਅਖ਼ਬਾਰ ਦੀ ਸੰਪਾਦਕੀ ਅਕਾਲੀ-ਭਾਜਪਾ ਸਰਕਾਰ ਦੀ ਪੁਸ਼ਤਪਨਾਹੀ ਕਾਰਨ ਬਦਮਾਸ਼ ਟੋਲਿਆਂ ਬਾਰੇ ਸਟੀਕ ਟਿੱਪਣੀਆਂ ਕਰਦੀ ਹੈ। ਸਰਕਾਰ ਦੁਆਰਾ ਪੈਦਾ ਕੀਤੇ ਰਾਜਸੀ ਕਲਚਰ ਨੇ ਸਮਾਜ ਦੇ ਹਰ ਵਰਗ ਨੂੰ ਬੁਰੀ ਤਰ੍ਹਾਂ ਝੰਬਿਆ ਹੈ। ਸੰਵਿਧਾਨ ’ਚ ਨਿਰਧਾਰਤ ਕੀਤੇ ਸਭ ਨਿਯਮਾਂ ਨੂੰ ਤਾਕ ’ਤੇ ਰੱਖ ਕੇ ਜਿਸ ਤਰ੍ਹਾਂ ਬਾਦਲ ਸਰਕਾਰ ਪਿਛਲੇ ਪੰਜ ਸਾਲਾਂ ਤੋਂ ਚੱਲ ਰਹੀ ਹੈ, ਉਸਦਾ ਲੇਖਾ-ਜੋਖਾ ਕਰਦਿਆਂ ਇੱਕ ਗੱਲ ਸਪੱਸ਼ਟ ਹੁੰਦੀ ਹੈ ਕਿ ਤੰਤਰ ਨੂੰ ਇੰਨੀ ਬੇਕਿਰਕੀ ਨਾਲ ਆਪਣੇ ਹਿੱਤਾਂ ਲਈ ਵਰਤਣ ਵਾਲੇ ਬੰਦੇ ਪਹਿਲਾਂ ਕਿਸੇ ਸਰਕਾਰ ਵਿੱਚ ਨਹੀਂ ਸਨ।
-ਸੁਖਦੇਵ ਸਿੰਘ ਮਾਨ, ਮੌੜ ਕਲਾਂ (ਬਠਿੰਡਾ)
‘ਜਾਦੂਗਰ’ ਦਾ ਭਾਸ਼ਨ
ਯੋਗੇਂਦਰ ਯਾਦਵ ਦਾ 5 ਜਨਵਰੀ ਦਾ ਲੇਖ ਦਿਲਚਸਪ ਸੀ। ਮੋਦੀ ਨੂੰ ਇੱਕ ਜਾਦੂਗਰ ਵਜੋਂ ਚਿਤਵਣਾ, ਨਿਰਸੰਦੇਹ, ਮੋਦੀ ਦੀਆਂ ਗੱਲਾਂ ਨੂੰ ਯਥਾਰਥ ਤੋਂ ਹੀਣੀਆਂ ਸਿੱਧ ਕਰਨਾ ਹੈ। ਨੋਟਬੰਦੀ ਬਾਰੇ ਜੋ ਕੁਝ ਦੇਸ਼ ਵਿੱਚ ਹੋਇਆ ਉਹ ਇੱਕ ਮ੍ਰਿਗ ਤ੍ਰਿਸ਼ਨਾ ਵਾਂਗ ਹੈ।
-ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ (ਪਟਿਆਲਾ)
ਅਖ਼ਬਾਰ ਤੇ ਇਸ਼ਤਿਹਾਰ
5 ਜਨਵਰੀ ਦੇ ‘ਪਾਠਕਾਂ ਦੇ ਖ਼ਤ’ ਕਾਲਮ ਵਿੱਚ ਅਖ਼ਬਾਰ ਦੇ ਇੱਕ ਪੁਰਾਣੇ ਪਾਠਕ ਵੱਲੋਂ 23 ਦਸੰਬਰ ਦੇ ਅੰਕ ਵਿੱਚ ਛਪੇ ਜ਼ਿਆਦਾ ਇਸ਼ਤਿਹਾਰਾਂ ’ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। ਪਾਠਕ ਨੇ ਇਹ ਵੀ ਲਿਖਿਆ ਹੈ ਕਿ ਸਾਰੇ ਇਸ਼ਤਿਹਾਰ ਇਕੱਠੇ ਇੱਕ ਹੀ ਦਿਨ ਨਹੀਂ ਛਾਪਣੇ ਚਾਹੀਦੇ। ਪਰੰਤੂ ਉਪਰੋਕਤ ਪਾਠਕ ਦੇ ਵਿਚਾਰਾਂ ਦੇ ਉਲਟ ਅਖ਼ਬਾਰ ਵਿੱਚ ਇਸ਼ਤਿਹਾਰ ਦੇਖ ਕੇ ਮੈਨੂੰ ਤਾਂ ਬੇਹੱਦ ਖ਼ੁਸ਼ੀ ਹੁੰਦੀ ਹੈ ਕਿਉਂਕਿ ਇਸ਼ਤਿਹਾਰ ਹੀ ਤਾਂ ਅਖ਼ਬਾਰ ਲਈ ਰੀੜ੍ਹ ਦੀ ਹੱਡੀ ਸਾਬਤ ਹੁੰਦੇ ਹਨ। ਆਰਥਿਕ ਪੱਖੋਂ ਮਜ਼ਬੂਤ ਅਖ਼ਬਾਰ ਹੀ ਪਾਠਕਾਂ ਤਕ ਨਿੱਗਰ ਤੇ ਨਰੋਈ ਸਮੱਗਰੀ ਪੇਸ਼ ਕਰ ਸਕਦਾ ਹੈ।
-ਸ.ਸ. ਰਮਲਾ, ਸੰਗਰੂਰ
ਚੋਣਾਂ ਤੇ ਧਰਮ ਦਾ ਨਿਖੇੜਾ
4 ਜਨਵਰੀ ਦੀ ਸੰਪਾਦਕੀ ‘ਚੋਣਾਂ ਤੇ ਧਰਮ ਦਾ ਨਿਖੇੜਾ’ ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਹੀ ਵਿਸ਼ਲੇਸ਼ਣ ਕੀਤਾ ਗਿਆ ਹੈ। ਇਹ ਤੱਥ ਬਿਲਕੁਲ ਸਹੀ ਹੈ ਕਿ ਧਰਮ ਅਤੇ ਅਖੌਤੀ ਰੱਬ ਨੂੰ ਮੰਨਣਾ ਜਾਂ ਨਾ ਮੰਨਣਾ ਹਰੇਕ ਵਿਅਕਤੀ ਦਾ ਨਿੱਜੀ ਮਾਮਲਾ ਹੈ ਅਤੇ ਧਰਮ ਨੂੰ ਸਿਆਸਤ, ਸਿੱਖਿਆ, ਰਾਜ ਪ੍ਰਬੰਧ ਅਤੇ ਨਿਆਂ ਪ੍ਰਣਾਲੀ ਤੋਂ ਵੱਖ ਰੱਖਿਆ ਜਾਣਾ ਜ਼ਰੂਰੀ ਹੈ। ਸ਼ਰਮ ਦੀ ਗੱਲ ਹੈ ਕਿ ਭਾਰਤੀ ਸਿਆਸਤ, ਚੋਣਾਂ ਅਤੇ ਰਾਜ ਪ੍ਰਬੰਧ ਵਿੱਚ ਧਰਮ ਤੇ ਜਾਤ-ਪਾਤ ਦੇ ਮੁੱਦੇ ਇਸ ਕਦਰ ਭਾਰੂ ਹਨ ਕਿ ਹੋਰ ਲੋਕ-ਪੱਖੀ ਬੁਨਿਆਦੀ ਮੁੱਦੇ ਚੋਣਾਂ ਵਿੱਚ ਅਕਸਰ ਗਾਇਬ ਕਰ ਦਿੱਤੇ ਜਾਂਦੇ ਹਨ। ਦਰਅਸਲ, ਹਿੰਦੂਤਵ ਜਾਂ ਹਿੰਦੁਵਾਦ ਦੇ ਨਾਮ ਹੇਠ ਵੋਟਾਂ ਮੰਗਣਾ ਵੀ ਗ਼ੈਰ-ਸੰਵਿਧਾਨਿਕ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਇਸ ਸਬੰਧੀ 1995 ਦੇ ਆਪਣੇ ਗ਼ੈਰ-ਹਕੀਕੀ ਫ਼ੈਸਲੇ ਉੱਤੇ ਨਜ਼ਰਸਾਨੀ ਨਾ ਕਰਕੇ ਮੌਜੂਦਾ ਫ਼ੈਸਲੇ ਵਿਚਲੀ ਪਾਰਦਰਸ਼ਤਾ ਅਤੇ ਵਾਜਬੀਅਤ ਸਬੰਧੀ ਸ਼ੰਕੇ ਖੜ੍ਹੇ ਕੀਤੇ ਹਨ।
-ਸੁਮੀਤ ਸਿੰਘ, ਅੰਮ੍ਰਿਤਸਰ
(2)
ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਨਾ ਬਣਦਾ ਹੈ ਜਿਸ ਤਹਿਤ ਧਰਮ ਤੇ ਜਾਤ ਦੇ ਆਧਾਰ ਉੱਤੇ ਵੋਟਾਂ ਮੰਗਣਾ ਭ੍ਰਿਸ਼ਟ ਆਚਰਣ ਦੇ ਘੇਰੇ ਵਿੱਚ ਆਵੇਗਾ ਪਰ ਇਸ ਖ਼ਬਰ ਦੇ ਨਾਲ ਹੀ ਉਸੇ ਦਿਨ ਅਖ਼ਬਾਰੀ ਖ਼ਬਰ ਸੀ ਕਿ ਵਿਸ਼ੇਸ਼ ਰੇਲ ਗੱਡੀ ਤੀਰਥ ਯਾਤਰੀਆਂ ਨੂੰ ਲੈ ਰਵਾਨਾ ਕੀਤੀ। ਇਹ ਕਾਰਵਾਈ ਵੀ ਤਾਂ ਵੋਟਾਂ ਬਟੋਰੂ ਹੀ ਹੈ। ਧਾਰਮਿਕ ਯਾਦਗਾਰਾਂ ਬਣਾਉਣਾ ਜਾਂ ਧਰਮ ਸਥਾਨਾਂ ਨੂੰ ਗਰਾਂਟ ਦੇਣਾ ਵੀ ਵੋਟਰਾਂ ਨੂੰ ਭਰਮਾਉਣ ਵਾਂਗ ਹੀ ਹੈ ਜਦਕਿ ਇਹ ਕੰਮ ਉਸ ਧਰਮ ਲਈ ਬਣੀ ਪ੍ਰਬੰਧਕ ਕਮੇਟੀ ਨੂੰ ਕਰਨੇ ਚਾਹੀਦੇ ਹਨ। ਇਸ ਫ਼ੈਸਲੇ ਦਾ ਫ਼ਾਇਦਾ ਤਾਂ ਹੀ ਹੈ ਜੇ ਚੋਣ ਕਮਿਸ਼ਨ ਵੱਲੋਂ ਇਹ ਸਖ਼ਤੀ ਨਾਲ ਲਾਗੂ ਕੀਤਾ ਜਾਵੇ।
-ਸੇਵਕ ਸਿੰਘ ਸ਼ਮੀਰੀਆ, ਕੋਟ ਸ਼ਮੀਰ (ਬਠਿੰਡਾ)
ਤੇਜ਼ਾਬ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ
23 ਦਸੰਬਰ ਨੂੰ ‘ਤੇਜ਼ਾਬੀ ਹਮਲੇ ਦੇ ਦੋਸ਼ੀਆਂ ਨੂੰ ਸਜ਼ਾਵਾਂ’ ਸੰਪਾਦਕੀ ਪੜ੍ਹੀ। ਮੈਂ ਅਦਾਲਤੀ ਫ਼ੈਸਲੇ ’ਤੇ ਕਿੰਤੂ-ਪਰੰਤੂ ਨਹੀਂ ਕਰਨਾ ਚਾਹੁੰਦਾ, ਪਰ ਜੇਕਰ ਸਜ਼ਾ 25-25 ਸਾਲ ਦੀ ਥਾਂ ਫਾਂਸੀ ਦੀ ਹੁੰਦੀ ਤਾਂ ਜ਼ਿਆਦਾ ਚੰਗਾ ਹੁੰਦਾ। ਕਤਲ ਕਰਨ ਨਾਲ ਤਾਂ ਆਦਮੀ ਮਰ ਜਾਂਦਾ ਹੈ, ਜਿਨ੍ਹਾਂ ਕੁੜੀਆਂ ’ਤੇ ਤੇਜ਼ਾਬ ਸੁੱਟਿਆ ਜਾਂਦਾ ਹੈ, ਉਹ ਸਾਰੀ ਉਮਰ ਪਲ ਪਲ ਮਰਦੀਆਂ ਰਹਿੰਦੀਆਂ ਹਨ। ਉਨ੍ਹਾਂ ਨੂੰ ਸਾਰੀ ਉਮਰ ਸਮਾਜ ਵਿੱਚ ਦਾਗ਼ੀ ਚਿਹਰੇ ਲੈ ਕੇ ਘੁੰਮਣਾ ਪੈਂਦਾ ਹੈ। ਇਨਸਾਨ ਨੂੰ ਆਪਣਾ ਚਿਹਰਾ ਦੇਖਣ ਲੱਗਿਆਂ ਵੀ ਭੈਅ ਆਵੇ, ਇਸ ਤੋਂ ਵੱਡੀ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ।
-ਡਾ. ਆਰ. ਨਰਿੰਦਰ ‘ਝਬੇਲਵਾਲੀ’, ਪਿੰਡ ਝਬੇਲਵਾਲੀ (ਮੁਕਤਸਰ)
ਸਫ਼ਲਤਾ ਦੀ ਕੁੰਜੀ ਤੇ ਮਿਆਰੀ ਰਚਨਾ
29 ਦਸੰਬਰ ਦੇ ‘ਜਵਾਂ ਤਰੰਗ’ ਪੰਨੇ ਉੱਤੇ ਬੀ.ਐੱਸ. ਰਤਨ ਦੀ ਰਚਨਾ ‘ਸਫ਼ਲਤਾ ਦੀ ਕੁੰਜੀ- ਚੰਗਾ ਲਿਖਣਾ ਤੇ ਚੰਗਾ ਬੋਲਣ ਦੀ ਕਲਾ’ ਮਿਆਰੀ ਅਤੇ ਪਿਆਰੀ ਲੱਗੀ। ਅਜਿਹੀਆਂ ਸੇਧਗਾਰ ਰਚਨਾਵਾਂ ਛਾਪਣ ਦਾ ਸਿਲਸਿਲਾ ਜਾਰੀ ਰਹਿਣਾ ਚਾਹੀਦਾ ਹੈ।
-ਡਾ. ਇਕਬਾਲ ਸਿੰਘ, ਸੰਗਰੂਰ

10901cd _daak‘ਚਲੋ ਪੰਜਾਬ’ ਦਾ ਵਿਰੋਧ ਹੋਵੇ
ਅਖ਼ਬਾਰ ਦੇ 4 ਜਨਵਰੀ ਦੇ ਅੰਕ ਦੇ ਪੰਨਾ 4 ਉੱਤੇ ਪਰਵਾਸੀ ਪੰਜਾਬੀਆਂ ਵੱਲੋਂ ਚੋਣਾਂ ਦੇ ਮੱਦੇਨਜ਼ਰ ‘ਚਲੋ ਪੰਜਾਬ’ ਮੁਹਿੰਮ ਬਾਰੇ ਖ਼ਬਰ ਪੜ੍ਹੀ। ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੀ ਮਾਤ-ਭੂਮੀ ਤੇ ਸਕੇ-ਸਬੰਧੀਆਂ ਨਾਲੋਂ ਨਾਤਾ ਤੋੜ ਕੇ ਵਿਦੇਸ਼ ਜਾਣ ਨੂੰ ਤਰਜੀਹ ਦਿੱਤੀ। 1980ਵਿਆਂ ਤੇ 90ਵਿਆਂ ਵਿੱਚ ਇਨ੍ਹਾਂ ਨੇ ਇੰਤਹਾਪਸੰਦ ਸਿੱਖਾਂ ਦੀ ਹਮਾਇਤ ਕੀਤੀ। ਹੁਣ ਇਹ ‘ਆਪ’ ਦੀ ਹਮਾਇਤ ਦੇ ਨਾਂ ’ਤੇ ਪੰਜਾਬ ਵਰਗੇ ਪੁਰਅਮਨ ਰਾਜ ਵਿੱਚ ਸਿਆਸੀ ਭੰਬਲਭੂਸਾ ਪੈਦਾ ਕਰਨਾ ਚਾਹੁੰਦੇ ਹਨ। ਪੰਜਾਬੀਆਂ ਨੂੰ ਮਾਨਸਿਕ ਪੁਖ਼ਤਗੀ ਦਿਖਾਉਣੀ ਚਾਹੀਦੀ ਹੈ। ਪੰਜਾਬ ਨੂੰ ਬੇਦਾਵਾ ਲਿਖ ਕੇ ਫੜਾ ਜਾਣ ਵਾਲਿਆਂ ਦੀਆਂ ਸਲਾਹਾਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ।
-ਇਕਬਾਲ ਸਿੰਘ ਚੀਮਾ, ਨਵਾਂ ਸ਼ਹਿਰ


Comments Off on ਪਾਠਕਾਂ ਦੇ ਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.