ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪਾਠਕਾਂ ਦੇ ਖ਼ਤ

Posted On January - 10 - 2017

ਚੋਣ ਚੰਦੇ ਤੇ ਮੋਦੀ ਦੀ ਗੰਭੀਰਤਾ
9 ਜਨਵਰੀ ਦੇ ਅੰਕ ਦੀ ਸੰਪਾਦਕੀ ‘ਚੋਣ ਚੰਦੇ ’ਤੇ ਮੋਦੀ ਦੀ ਗੰਭੀਰਤਾ’ ਰਾਜਨੇਤਾਵਾਂ ਦੇ ਦੰਭਾਂ ਨੂੰ ਉਜਾਗਰ ਕਰਦੀ ਹੈ। ਧਨੀਆਂ, ਬਾਹੂਬਲੀਆਂ ਅਤੇ ਗ਼ੈਰ ਸਮਾਜੀ ਤੱਤਾਂ ਦੁਆਰਾ ਉਧਾਲੇ ਗਏ ਭਾਰਤੀ ਲੋਕਤੰਤਰ ਦੀ ਮੁਕਤੀ ਲੋਕ ਪੱਖੀ ਚੋਣ ਸੁਧਾਰਾਂ ਉੱਤੇ ਹੀ ਨਿਰਭਰ ਕਰਦੀ ਹੈ ਜਿਸ ਸਬੰਧੀ ਰਾਜਸੀ ਪਾਰਟੀਆਂ ਟਾਲ ਮਟੋਲ, ਬਹਾਨੇਬਾਜ਼ੀ ਜਾਂ ਛਲਾਵੇਦਾਰ ਬਿਆਨਬਾਜ਼ੀ ਦੀ ਜਾਦੂਗਰੀ ਰਾਹੀਂ ਨਿਰੰਤਰ ਪਾਸਾ ਵੱਟਦੀਆਂ ਰਹੀਆਂ ਹਨ। ਇਸ ਪੱਖੋਂ ਸੰਪਾਦਕੀ ਦੀ ਇਹ ਦਲੀਲ ਵਜ਼ਨਦਾਰ ਹੈ ਕਿ ਚੋਣ ਕਮਿਸ਼ਨ, ਸੁਪਰੀਮ ਕੋਰਟ ਅਤੇ ਲੋਕਾਂ ਦੀ ਚੇਤੰਨਤਾ ਦਾ ਦਬਾਉ ਹੀ ਸਾਕਾਰਾਤਮਕ ਭੂਮਿਕਾ ਨਿਭਾ ਸਕਦਾ ਹੈ।
-ਦਰਸ਼ਨ ਸਿੰਘ, ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ)
(2)
‘ਚੋਣ ਚੰਦੇ ਤੇ ਮੋਦੀ ਦੀ ਗੰਭੀਰਤਾ’ ਵਿੱਚ ਸਚਾਈ ਲਿਖੀ ਗਈ ਹੈ। ਸਿਆਸੀ ਦਲਾਂ ਨੂੰ ਚੰਦੇ ’ਤੇ ਟੈਕਸ ਤੋਂ ਛੋਟ ਕਿਉਂ? ਜੋ ਜਨਤਾ ਨੂੰ ਹਰ ਪਾਸੇ ਹਿਸਾਬ ਦੇਣ ਵਾਸਤੇ ਕਹਿੰਦੇ ਹਨ, ਉਹ ਆਪ ਹਿਸਾਬ ਕਿਉਂ ਨਹੀਂ ਦਿੰਦੇ?
-ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ
ਮਾਣੂਕੇ ਮੋਗਾ ਦਾ ਨਹੀਂ, ਲੁਧਿਆਣਾ ਦਾ ਪਿੰਡ
9 ਜਨਵਰੀ ਦੇ ਅੰਕ ਦੇ ਪੰਨਾ 2 (ਜਸ਼ਨ ਜਮਹੂਰੀਅਤ ਦੇ) ਦੀ ਮੁੱਖ ਖ਼ਬਰ ‘ਪੰਜਾਬ ਦੀ ਸਿਆਸਤ ’ਤੇ ਕੁਝ ਕੁ ਪਿੰਡਾਂ ਦੇ ਆਗੂਆਂ ਦਾ ਦਬਦਬਾ’ ਵਿੱਚ ਜਾਣਕਾਰੀ ਸੀਮਤ ਹੀ ਨਹੀਂ ਸੀ, ਸਗੋਂ ਗ਼ਲਤ ਵੀ ਸੀ। ਪਿੰਡ ਮਾਣੂਕੇ ਦਾ ਜ਼ਿਕਰ ਕਰਦਿਆਂ ਪੱਤਰਕਾਰ ਵੱਲੋਂ ਇਸ ਪਿੰਡ ਨੂੰ ਮੋਗਾ ਜ਼ਿਲਂੇ ਦਾ ਪਿੰਡ ਲਿਖਿਆ ਗਿਆ ਹੈ, ਜੋ ਗ਼ਲਤ ਹੈ। ਮਾਣੂਕੇ ਜ਼ਿਲਂਾ ਲੁਧਿਆਣਾ ਦਾ ਵੱਡਾ ਤੇ ਇਤਿਹਾਸਕ ਪਿੰਡ ਹੈ। ਇਸ ਤੋਂ ਇਲਾਵਾ ਇਹ ਲਿਖਿਆ ਹੈ ਕਿ ਪੰਜਾਬ ਦੇ ਅੱਧੀ ਦਰਜਨ ਤੋਂ ਜ਼ਿਆਦਾ ਪਿੰਡਾਂ ਦਾ ਪੰਜਾਬ ਦੀ ਰਾਜਨੀਤੀ ’ਤੇ ਦਬਦਬਾ ਹੈ ਅਤੇ 7 ਪਿੰਡਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ ਜਦਕਿ ਮੈਂ ਸਮਝਦਾ ਹਾਂ ਕਿ ਕਰੀਬ ਹਰ ਜ਼ਿਲਂੇ ਵਿੱਚ ਹੀ ਅਜਿਹੇ ਕਈ ਪਿੰਡ ਹਨ ਜਿਹੜੇ ਕਿਸੇ ਨਾ ਕਿਸੇ ਰੂਪ ਵਿੱਚ ਪੰਜਾਬ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਹਨ। ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਪਿੰਡ ਤਲਵੰਡੀ ਰਾਏ, ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪਿੰਡ ਟੌਹੜਾ, ਜਗਦੇਵ ਸਿੰਘ ਜੱਸੋਵਾਲ ਦਾ ਪਿੰਡ ਜੱਸੋਵਾਲ, ਮਾਝੇ ਦੇ ਪਿੰਡ ਕੈਰੋਂ ਤੇ ਤੁੜ, ਦੁਆਬੇ ਦੇ ਬੁੰਡਾਲਾ ਤੇ ਵਡਾਲਾ ਪਿੰਡ। ਅਜਿਹੀਆਂ ਹੋਰ ਕਿੰਨੀਆਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ।
-ਸੰਤੋਖ ਗਿੱਲ, ਗੁਰੂਸਰ ਸੁਧਾਰ (ਲੁਧਿਆਣਾ)
ਸਵਾ ਕਰੋੜ ਨਹੀਂ, ਸਵਾ ਅਰਬ
7 ਜਨਵਰੀ ਦੇ ਸੰਪਾਦਕੀ ਵਿੱਚ ਨੋਟਬੰਦੀ ਬਾਰੇ ਰਾਸ਼ਟਰਪਤੀ ਦੀ ਚਿੰਤਾ ਬਾਰੇ ਲਿਖਿਆ ਗਿਆ ਹੈ। ਰਾਸ਼ਟਰਪਤੀ ਇੱਕ ਤਰਂਾਂ ਨਾਲ ਪੂਰੇ ਦੇਸ਼ ਦੇ ਪਿਤਾ ਸਮਾਨ ਹਨ ਅਤੇ ਉਨਂਾਂ ਦੀ ਚਿੰਤਾ ਸਾਰੇ ਦੇਸ਼ਵਾਸੀਆਂ ਦੀ ਚਿੰਤਾ ਹੈ। ਇਸ ਲਈ ਮੋਦੀ ਅਤੇ ਉਸਦੀ ਟੀਮ ਨੂੰ ਜ਼ਿੱਦ ਛੱਡ ਕੇ ਬਿਨਾਂ ਸ਼ਰਤ ਸਵਾ ਅਰਬ ਦੇਸ਼ ਵਾਸੀਆਂ ਉੱਤੇ ਨੋਟਬੰਦੀ ਦਾ ਬੰਬ ਸੁੱਟਣ ਲਈ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਸੰਪਾਦਕੀ ਵਿੱਚ ਸਵਾ ਅਰਬ ਦੀ ਬਜਾਇ ਗ਼ਲਤੀ ਨਾਲ ਸਵਾ ਕਰੋੜ ਆਬਾਦੀ ਲਿਖਿਆ ਗਿਆ ਹੈ।
-ਪ੍ਰਿੰ. ਗੁਰਮੁਖ ਸਿੰਘ ਪੋਹੀੜ, ਪਿੰਡ ਪੋਹੀੜ (ਲੁਧਿਆਣਾ)
ਸਫ਼ਲਤਾ ਦੀ ਕੁੰਜੀ ਤੇ ਮਿਆਰੀ ਰਚਨਾ
ਬੀ.ਐੱਸ. ਰਤਨ ਦੁਆਰਾ ਰੀਡਰਜ਼ ਡਾਈਜੈਸਟ ਦੀ ਪੁਸਤਕ ‘ਚੰਗਾ ਲਿਖੋ, ਚੰਗਾ ਬੋਲੋ’ ਦੇ ਅਹਿਮ ਪਹਿਲੂਆਂ ਬਾਰੇ ਦਿੱਤੀ ਜਾਣਕਾਰੀ ਗਿਆਨ ਭਰਪੂਰ ਲੱਗੀ। ਇਸ ਤਰ੍ਹਾਂ ਦੀਆਂ ਪੁਸਤਕਾਂ ਜਿੱਥੇ ਵਿਅਕਤੀਗਤ ਸਫ਼ਲਤਾ ਲਈ ਅਹਿਮ ਮਾਰਗਦਰਸ਼ਕ ਸਾਬਤ ਹੁੰਦੀਆਂ ਹਨ, ਉੱਥੇ ਹੀ ਸਭਿਅਕ ਸਮਾਜ ਸਿਰਜਣ ਵਿੱਚ ਵੀ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ।
-ਮਾਸਟਰ ਕੁਲਵਿੰਦਰ ਸਿੰਘ ਮੋਹਲ, ਮਾਨਸਾ
ਲੰਬੀ ਤੋਂ ਦਿੱਲੀ ਦਾ ਜਰਨੈਲ
ਚੋਣਾਂ ਵਿੱਚ ਹਾਰ-ਜਿੱਤ ਵੱਖਰਾ ਮੁੱਦਾ ਹੈ, ਪਰ 2017 ਦੀਆਂ ਪੰਜਾਬ ਵਿਧਾਨ ਸਭਾ ਨੂੰ ਦੀਆਂ ਚੋਣਾਂ ਨੂੰ ਸੁਆਦਲਾ ਤੇ ਤਿੰਨ-ਧਿਰੀ ਬਣਾਉਣ ਦਾ ਸਿਹਰਾ ‘ਆਪ’ ਨੂੰ ਜਾਂਦਾ ਹੈ ਕਿ ਉਸ ਨੇ ਅਕਾਲੀ ਦਲ ਦੀਆਂ ਵੱਡੀਆਂ ਤੋਪਾਂ ਵਿਰੁੱਧ ਆਪਣੇ ਉਮੀਦਵਾਰ ਉਸ ਸ਼ੈਲੀ ਨਾਲ ਉਤਾਰੇ ਹਨ ਜਿਵੇਂ ਕੇਜਰੀਵਾਲ ਦਿੱਲੀ ਵਿੱਚ ਸ਼ੀਲਾ ਦੀਕਸ਼ਿਤ ਵਿਰੁੱਧ ਲੜਿਆ ਸੀ। ਜਰਨੈਲ ਸਿੰਘ ਕਹਿੰਦਾ ਹੈ ਕਿ ਪੰਜਾਬ ‘ਬਾਦਲ’ ਨਹੀਂ ‘ਬਦਲਾਅ’ ਚਾਹੁੰਦਾ ਹੈ। ਪਰ ਕੀ ਜਰਨੈਲ ਸਿੰਘ ਪੰਜਾਬ ਵਿੱਚ ਆਪਣੀ  ਵੋਟ ਬਣਾ ਕੇ ਦਿੱਲੀ ਦੀ ਵੋਟ ਰੱਦ ਕਰਾਉਣ ਉਪਰੰਤ ਵਿਧਾਨ ਸਭਾ ਸੀਟ ਛੱਡ ਦੇਵੇਗਾ?
-ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ (ਪਟਿਆਲਾ)
ਜੀ.ਟੀ. ਰੋਡ ਜਾਂ ਫਾਰਮੂਲਾ-1 ਟਰੈਕ?
ਅਸੀਂ ਸਰਹਿੰਦ ਤੋਂ ਖੰਨੇ ਤਕ ਸ਼ੇਰਸ਼ਾਹ ਸੂਰੀ ਮਾਰਗ ’ਤੇ ਸਫ਼ਰ ਕੀਤਾ। ਮੈਨੂੰ ਇਹ ਸੜਕ ਜੀ.ਟੀ. ਰੋਡ ਘੱਟ, ਅਤੇ ਰੇਸਿੰਗ ਟਰੈਕ ਵੱਧ ਲੱਗ ਰਹੀ ਸੀ। ਹਰ ਕੋਈ ਇੱਕ ਦੂਜੇ ਤੋਂ ਅੱਗੇ ਨਿਕਲਣ ਲਈ ਕਾਹਲਾ ਸੀ। ਕੋਈ ਸਪੀਡ ਲਿਮਿਟ ਨਹੀਂ। ਹਲਕੇ ਜਾਂ ਭਾਰੇ ਵਾਹਨਾਂ ਦੀ ਕੋਈ ਲੇਨ ਨਹੀਂ। ਹਰ ਕੋਈ ਵਾਹਨ ਰੇਸ ਵਿੱਚ ਸ਼ਾਮਲ ਜਾਪਦਾ ਸੀ। ਸਾਡੇ ਆਪਣੇ ਟਰੈਕਟਰ ਦੀ ਰੇਸ 100-110 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ, ਪਰ ਕਈ ਟਰੈਕਟਰ, ਕਾਰਾਂ, ਟਰੱਕ ਤੇ ਬੱਸਾਂ ਸਾਡੇ ਤੋਂ ਅੱਗੇ ਲੰਘ ਗਏ। ਹਰੇਕ ਵਾਹਨ ਵਾਰ ਵਾਰ ਆਪਣੀ ਲੇਨ ਬਦਲ ਰਿਹਾ ਸੀ। ਫਿਰ ਜੇ ਹਾਦਸੇ ਹੁੰਦੇ ਹਨ ਤਾਂ ਕਿਸਦਾ ਦੋਸ਼? ਸਾਡੇ ਸਾਹਮਣੇ ਦੋ ਵਾਰ ਦੁਰਘਟਨਾ ਹੁੰਦੀ ਹੁੰਦੀ ਬਚੀ। ਅਜਿਹੇ ਸ਼ਾਹਰਾਹਾਂ ਉੱਤੇ ਵੀ ਸਪੀਡ ਲਿਮਿਟ ਅਤੇ ਹਲਕੇ ਤੇ ਭਾਰੇ ਵਾਹਨਾਂ ਦੀ ਲੇਨ ਡਰਾਈਵਿੰਗ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਉਲੰਘਣਾ ਕਰਨ ਵਾਲੇ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਦੁਰਘਟਨਾਵਾਂ ਨਾ ਹੋਣ।
-ਕਮਲਜੀਤ ਸਿੰਘ, 12ਵੀਂ ਜਮਾਤ, ਸ਼ੇਰਪੁਰ (ਸੰਗਰੂਰ)

10801CD _SIKANDAR SINGH MALUKA 8117AMRITSAR VISHAL21ਪਸ਼ਚਾਤਾਪ, ਸਜ਼ਾ ਤੇ ਸੇਵਾ
9 ਜਨਵਰੀ ਨੂੰ ਮੁੱਖ ਪੰਨੇ ’ਤੇ ਮੁੱਖ ਖ਼ਬਰ ਪੜਂੀ ‘ਅਰਦਾਸ ਮਾਮਲਾ : ਮਲੂਕਾ ਤਨਖ਼ਾਹੀਆ ਕਰਾਰ।’ ਰੱਬ ਜਦੋਂ ਵੀ ਮਾਰਦਾ ਹੈ ਤਾਂ ਮੱਤ ਮਾਰਦਾ ਹੈ। ਇਸ ਨਾਲ ਬੰਦੇ ਦੀ ਸੁੱਧ ਬੁੱਧ ਖੋਅ ਜਾਂਦੀ ਹੈ। ਉਸ ਨੂੰ ਪਤਾ ਨਹੀਂ ਚਲਦਾ ਕਿ ਉਹ ਕੀ ਕਰ ਰਿਹਾ ਹੈ। ਸਿਆਸਤ ਅਜਿਹੀ ਗੰਦੀ ਖੇਡ ਹੈ। ਇਹ ਕਿਸੇ ਤੋਂ ਕੁਝ ਵੀ ਕਰਵਾ ਸਕਦੀ ਹੈ। ਅਰਦਾਸ ਕਾਂਡ ਵੀ ਸਿਆਸਤ ਤੋਂ ਹੀ ਉਪਜਿਆ ਮਾਮਲਾ ਹੈ। ਮਲੂਕਾ ਨੂੰ ਤਨਖ਼ਾਹੀਆ ਕਰਾਰ ਦੇਣ ਬਾਅਦ ਸਜ਼ਾ ਦੇ ਰੂਪ ਵਿੱਚ ਜੋ ਸੇਵਾ ਲਾਈ ਗਈ ਹੈ, ਉਹ ਕਾਫ਼ੀ ਹੱਦ ਤਕ ਸਿੱਖ ਰਹਿਤ ਮਰਿਯਾਦਾ ਅਨੁਸਾਰ ਹੈ। ਖਿਮਾ ਯਾਚਨਾ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਕਰਾਉਣਾ, ਉੱਥੇ ਹਾਜ਼ਰੀ ਭਰਨੀ, ਸੰਗਤ ਦੇ ਜੋੜੇ ਸਾਫ਼ ਕਰਨੇ ਤੇ ਜੂਠੇ ਬਰਤਨ ਸਾਫ਼ ਕਰਨੇ ਇਹ ਸਭ ਠੀਕ ਹੈ। 51 ਹਜ਼ਾਰ ਜਾਂ 31 ਹਜ਼ਾਰ ਦੀ ਮਾਇਆ ਚੜਂਾਵੇ ਵਜੋਂ ਚੜਂਾਉਣੀ ਇਹ ਸੇਵਾ ਸਮਝ ਨਹੀਂ ਆਉਂਦੀ। ਪਸ਼ਚਾਤਾਪ ਮਾਇਆ ਭੇਟ ਕਰਨ ਨਾਲ ਨਹੀਂ ਹੋਣਾ ਚਾਹੀਦਾ, ਸੰਗਤ ਦੀ ਸੇਵਾ ਦੇ ਰੂਪ ਵਿੱਚ ਹੋਣਾ ਚਾਹੀਦਾ ਹੈ।
-ਬਲਵਿੰਦਰ ਸਿੰਘ (ਈ ਮੇਲ)


Comments Off on ਪਾਠਕਾਂ ਦੇ ਖ਼ਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.