ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    ਨਰਕਵਾਸੀ ਮੇਰਾ ਬਾਪ !    ਹੋ ਹੀ ਜਾਂਦਾ ਹੈ ਮੁਹੱਬਤ ਦੇ ਵਿੱਚ ਇਸ ਤਰ੍ਹਾਂ... !    ਸੱਭਿਆਚਾਰਕ ਸ਼ਬਦਾਵਲੀ ਵਾਲੀਆਂ ਖੋਜ ਭਰਪੂਰ ਪੁਸਤਕਾਂ !    ਯਾਦਾਂ ਦੀ ਪਟਾਰੀ ਦੀਆਂ ਕੁਝ ਕਤਰਨਾਂ !    ਪੰਜਾਬ ਯੂਨੀਵਰਸਿਟੀ - ਲਾਹੌਰ ਤੋਂ ਚੰਡੀਗੜ੍ਹ ਤਕ !    ਸੰਜੀਦਾ ਹਾਲਾਤ ਦਾ ਬਿਆਨ !    ਉੱਘੇ ਸਾਹਿਤਕਾਰ ਦਾ ਜੀਵਨ ਤੇ ਰਚਨਾ !    ਪ੍ਰਸਿੱਧ ਅਰਥ ਸ਼ਾਸਤਰੀ ਦੀਆਂ ਜੀਵਨ ਝਲਕਾਂ !    

ਪਿਆਜ਼ ਦੀ ਬਰਾਮਦ ਉਤੇ ਛੋਟ 31 ਮਾਰਚ ਤਕ ਵਧਾਈ

Posted On January - 2 - 2017

onionਨਵੀਂ ਦਿੱਲੀ, 2 ਜਨਵਰੀ
ਪਿਆਜ਼ ਦੀਆਂ ਥੋਕ ਕੀਮਤਾਂ ਨੂੰ ਡਿੱਗਣ ਤੋਂ ਰੋਕਣ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਕੇਂਦਰ ਨੇ ਪਿਆਜ਼ ਉਤੇ ਰਿਆਇਤਾਂ ਨੂੰ 31 ਮਾਰਚ ਤਕ ਵਧਾ ਦਿੱਤਾ ਹੈ। ਏਸ਼ੀਆ ’ਚ ਪਿਆਜ਼ ਦੇ ਸਭ ਤੋਂ ਵੱਡੇ ਬਾਜ਼ਾਰ ਮਹਾਰਾਸ਼ਟਰ ਦੇ ਲਾਸਲਗਾਓਂ ਵਿੱਚ ਪਿਛਲੇ ਮਹੀਨੇ ਪਿਆਜ਼ ਦੀ ਕੀਮਤ 42 ਫ਼ੀਸਦ ਡਿੱਗ ਕੇ 7.40 ਰੁਪਏ ਪ੍ਰਤੀ ਕਿਲੋ ਉਤੇ ਆ ਗਈ ਹੈ, ਜੋ ਇਕ ਸਾਲ ਪਹਿਲਾਂ ਇਸ ਸਮੇਂ ਔਸਤਨ 12.80 ਰੁਪਏ ਪ੍ਰਤੀ ਕਿਲੋ ਸੀ। ਮਹਾਰਾਸ਼ਟਰ ਨੇ ਕੇਂਦਰ ਸਰਕਾਰ ਤੋਂ ਭਾਰਤ ਵਿੱਚੋਂ ਵਸਤੂਆਂ ਦੀ ਬਰਾਮਦ ਯੋਜਨਾ (ਐਮਈਆਈਐਸ) ਤਹਿਤ ਪੰਜ ਫ਼ੀਸਦ ਰਿਆਇਤ ਨੂੰ 31 ਮਾਰਚ ਤਕ ਵਧਾਉਣ ਦੀ ਮੰਗ ਕੀਤੀ ਸੀ। ਵਿਦੇਸ਼ ਵਪਾਰ ਦੇ ਡਾਇਰੈਕਟਰ ਜਨਰਲ (ਡੀਜੀਐਫਟੀ) ਨੇ ਤਾਜ਼ਾ ਜਨਤਕ ਸੂਚਨਾ ਵਿੱਚ ਕਿਹਾ, ‘ਤਾਜ਼ਾ ਤੇ ਸਟੋਰ ਵਾਲੇ ਪਿਆਜ਼ ’ਤੇ ਬੰਦਰਗਾਹ ਤਕ ਪਹੁੰਚਾਉਣ ਤਕ 5 ਫ਼ੀਸਦ ਦਾ ਐਮਈਆਈਐਸ ਲਾਭ ਤਿੰਨ ਮਹੀਨਿਆਂ ਲਈ ਵਧਾ ਕੇ 31 ਮਾਰਚ, 2017 ਤਕ ਕੀਤਾ ਜਾ ਰਿਹਾ ਹੈ।’    -ਪੀਟੀਆਈ


Comments Off on ਪਿਆਜ਼ ਦੀ ਬਰਾਮਦ ਉਤੇ ਛੋਟ 31 ਮਾਰਚ ਤਕ ਵਧਾਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.