ਭਾਜਪਾ ਅਤੇ ਕਾਂਗਰਸ ਹੋਈਆਂ ‘ਆਪ’ ਦੁਆਲੇ !    ਸੁਧਾਰ ਕਾਲਜ ਨੇ ਜਿੱਤੀ ਪੰਜਾਬ ’ਵਰਸਿਟੀ ਹਾਕੀ ਚੈਂਪੀਅਨਸ਼ਿਪ !    ਨੌਜਵਾਨ ਸੋਚ: ਵਿਦੇਸ਼ਾਂ ਵੱਲ ਪਰਵਾਸ - ਕਿੰਨਾ ਕੁ ਜਾਇਜ਼ ? !    ਦਸਵੀਂ ਜਮਾਤ ਤੋਂ ਬਾਅਦ ਵਿਸ਼ਿਆਂ ਦੀ ਚੋਣ ਦਾ ਮਸਲਾ !    ਨੌਕਰੀਆਂ ਲਈ ਭਟਕਣ ਦੀ ਬਜਾਏ ਉੱਦਮੀ ਬਣਨ ਦੀ ਲੋੜ !    ਨੌਜਵਾਨ ਤੇ ਫੈਸ਼ਨਪ੍ਰਸਤੀ !    ਕਿਵੇਂ ਦੂਰ ਕਰੀਏ ਬੋਰਡ ਦੀਆਂ ਪ੍ਰੀਖਿਆਵਾਂ ਦਾ ਡਰ ? !    ਕੇਂਦਰੀ ਬਜਟ: ਮਾਇਆਵਤੀ ਵੱਲੋਂ ਚੋਣ ਕਮਿਸ਼ਨ ਦੇ ਆਦੇਸ਼ਾਂ ਦਾ ਸਵਾਗਤ !    ਰਾਹੁਲ ਨੂੰ ਕੁੜਤੇ ਦੀ ਤਰਪਾਈ ਲਈ ਹਜ਼ਾਰ ਦਾ ਚੈੱਕ ਘੱਲਿਆ !    ਰਾਜਨੀਤਕ ਵਿੰਗ ਸਰਵੇ ਤੋਂ ਬਾਅਦ ਉਮੀਦਵਾਰਾਂ ਦੇ ਸਮਰਥਨ ਦਾ ਲਵੇਗਾ ਫੈਸਲਾ: ਡੇਰਾ ਮੁਖੀ !    

ਪੋਸਟਰਾਂ ਨੇ ਵਿਗਾੜੀ ਸ਼ਹਿਰਾਂ ਦੀ ਦਿੱਖ

Posted On January - 2 - 2017

ਸਤਵਿੰਦਰ ਸਿੰਘ ਅਰਾਈਆਂਵਾਲਾ

10201CD _POSTER FINALਰਾਜਨੀਤਕ ਪਾਰਟੀਆਂ, ਕੰਪਨੀਆਂ, ਦੁਕਾਨਾਂ ਅਤੇ ਸੰਸਥਾਵਾਂ ਵਾਲਿਆਂ ਨੇ ਆਪਣੀ ਮਸ਼ਹੂਰੀ ਕਰਨ ਲਈ ਜਗ੍ਹਾ-ਜਗ੍ਹਾ ਪੋਸਟਰ ਅਤੇ ਪਰਚੇ ਲਗਾ ਕੇ ਪੰਜਾਬ ਦੀ ਦਿਖ ਵਿਗਾੜੀ ਹੋਈ ਹੈ। ਅਜਿਹੇ ਪੋਸਟਰ ਆਮ ਤੌਰ ’ਤੇ ਜਨਤਕ ਥਾਵਾਂ ’ਤੇ ਲਗਾਏ ਹੋਏ ਹਨ ਤਾਂ ਕਿ ਇਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕ ਦੇਖ ਸਕਣ।
ਇੱਕ ਤਰਫ਼ ਸਰਕਾਰ ਕਰੋੜਾਂ ਰੁਪਏ ਖ਼ਰਚ ਕੇ ਜਨਤਕ ਥਾਵਾਂ ਨੂੰ ਸੁੰਦਰ ਬਣਾਉਂਦੀ ਹੈ, ਪਰ ਉਹ ਖ਼ੁਦ ਅਤੇ ਲੋਕ ਅਜਿਹੀਆਂ ਥਾਵਾਂ ’ਤੇ ਪੋਸਟਰ ਲਗਾ ਕੇ ਉਸ ਜਗ੍ਹਾ ਦੀ ਦਿੱਖ ਨੂੰ ਖ਼ਰਾਬ ਕਰ ਦਿੰਦੇ ਹਨ। ਸੜਕਾਂ ਦੇ ਨਾਲ-ਨਾਲ ਸਰਕਾਰੀ ਅਤੇ ਗ਼ੈਰ ਸਰਕਾਰੀ ਕੰਧਾਂ ’ਤੇ ਪੋਸਟਰਾਂ ਦੀਆਂ ਕਤਾਰਾਂ ਹੀ ਲੱਗੀਆਂ ਹੋਈਆਂ ਹਨ। ਕਈ ਕੰਧਾਂ ਅਜਿਹੀਆਂ ਹਨ ਜਿੱਥੇ ਕੰਧ ਘੱਟ ਅਤੇ ਪੋਸਟਰ ਜ਼ਿਆਦਾ ਦਿਖਾਈ ਦੇ ਰਹੇ ਹਨ। ਸ਼ਹਿਰਾਂ ਦੇ ਚੌਕਾਂ ਦੀਆਂ ਬੁਰਜੀਆਂ ਪੋਸਟਰਾਂ ਨਾਲ ਢਕੀਆਂ ਹੋਈਆਂ ਹਨ। ਭਾਵੇਂ ਉਹ ਬਿਜਲੀ ਵਾਲੇ ਖੰਭੇ ਹੋਣ ਜਾਂ ਫਿਰ ਕਿਸੇ ਸਰਕਾਰੀ ਦਫ਼ਤਰਾਂ ਦੀਆਂ ਬੁਰਜੀਆਂ ਜਾਂ ਕੰਧਾਂ ਹਰ ਪਾਸੇ ਪੋਸਟਰ ਹੀ ਪੋਸਟਰ ਦਿਖਾਈ ਦੇ ਰਹੇ ਹਨ।
ਕਈ ਥਾਵਾਂ ਅਜਿਹੀਆਂ ਵੀ ਹਨ ਜਿੱਥੇ ਦਿਸ਼ਾ ਸੂਚਕ ਬੋਰਡਾਂ ਦੇ ਉੱਪਰ ਹੀ ਪੋਸਟਰ ਲਗਾਏ ਹੋਏ ਹਨ ਜਿਸ ਕਰਕੇ ਕਿਸੇ ਅਣਜਾਣ ਵਿਅਕਤੀ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਆਮ ਹੀ ਦੇਖਦੇ ਹਾਂ ਕਿ ਕੰਧਾਂ ’ਤੇ ਆਮ ਹੀ ਲਿਖਿਆ ਹੁੰਦਾ ਹੈ ‘ਇੱਥੇ ਪੋਸਟਰ ਲਗਾਉਣਾ ਮਨ੍ਹਾਂ ਹੈ’ ਪਰ ਲਿਖੇ ਦੇ ਬਾਵਜੂਦ ਵੀ ਉੱਥੇ ਪੋਸਟਰ ਲਗਾਏ ਜਾਂਦੇ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕਾਂ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ, ਉਨ੍ਹਾਂ ਨੂੰ ਤਾਂ ਬਸ ਆਪਣਾ ਹੀ ਉੱਲੂ ਸਿੱਧਾ ਚਾਹੀਦਾ ਹੈ। ਅਜਿਹੇ ਪੋਸਟਰ ਆਟੇ ਜਾਂ ਗੂੰਦ ਨਾਲ ਲਗਾਏ ਜਾਂਦੇ ਹਨ ਜਿਨ੍ਹਾਂ ਨੂੰ ਉਤਾਰਨ ਵਿੱਚ ਵੀ ਮੁਸ਼ਕਲ ਆਉਂਦੀ ਹੈ। ਇਸ ਆਧੁਨਿਕ ਦੌਰ ਵਿੱਚ ਪੋਸਟਰਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਮਸ਼ਹੂਰੀ ਦੇ ਨਵੇਂ ਢੰਗ ਆਪਣਾਉਣੇ ਚਾਹੀਦੇ ਹਨ ਜਿਸ ਨਾਲ ਉਨ੍ਹਾਂ ਦਾ ਸੰਦੇਸ਼ ਵੀ ਸਬੰਧਿਤ ਲੋਕਾਂ ਤਕ ਜਲਦੀ ਪਹੁੰਚੇਗਾ ਅਤੇ ਜਨਤਕ ਥਾਵਾਂ ਦਾ ਗ਼ਲਤ ਇਸਤੇਮਾਲ ਕਰਕੇ ਉਨ੍ਹਾਂ ਨੂੰ ਖ਼ਰਾਬ ਕਰਨ ਤੋਂ ਵੀ ਬਚਿਆ ਜਾ ਸਕੇਗਾ।  ਪੋਸਟਰਾਂ ਅਤੇ ਪਰਚਿਆਂ ਦੀ ਜਗ੍ਹਾ ਮਸ਼ਹੂਰੀ ਕਰਨ ਜਾਂ ਜਾਣਕਾਰੀ ਦੇਣ ਲਈ ਫਲੈਕਸ ਬੋਰਡ ਲਗਾਏ ਜਾ ਸਕਦੇ ਹਨ, ਜਿਨ੍ਹਾਂ ਨੂੰ ਲਗਾਉਣਾ ਅਤੇ ਹਟਾਉਣਾ ਆਸਾਨ ਹੁੰਦਾ ਹੈ। ਸੋਸ਼ਲ ਮੀਡੀਆ ਰਾਹੀਂ ਕੋਈ ਵੀ ਜਾਣਕਾਰੀ ਅਸੀਂ ਕੁਝ ਹੀ ਸਮੇਂ ਵਿੱਚ ਦੁਨੀਆਂ ਤੱਕ ਪਹੁੰਚਾ ਸਕਦੇ ਹਾਂ।
ਇਸ ਲਈ ਰਾਜਨੀਤਕ ਪਾਰਟੀਆਂ, ਕੰਪਨੀਆਂ, ਦੁਕਾਨਾਂ ਅਤੇ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਮਸ਼ਹੂਰੀ ਜਾਂ ਕੋਈ ਵੀ ਹੋਰ ਜਾਣਕਾਰੀ ਦੇਣ ਲਈ ਉਹ ਜਨਤਕ ਜਾਂ ਨਿੱਜੀ ਥਾਵਾਂ ’ਤੇ ਪੋਸਟਰ ਲਗਾ ਕੇ ਸ਼ਹਿਰਾਂ ਦੀ ਸੁੰਦਰਤਾ ਖ਼ਰਾਬ ਨਾ ਕਰਨ। ਸਰਕਾਰ ਦਾ ਵੀ ਫ਼ਰਜ਼ ਬਣਦਾ ਹੈ ਕਿ ਕੰਧਾਂ ਆਦਿ ਉੱਪਰ ਪੋਸਟਰ ਲਗਾਉਣ ’ਤੇ ਸਖ਼ਤ ਪਾਬੰਦੀ ਲਗਾਈ ਜਾਵੇ ਤਾਂ ਜੋ ਸ਼ਹਿਰਾਂ ਅਤੇ ਕਸਬਿਆਂ ਦੀ ਸੁੰਦਰਤਾ ਖ਼ਰਾਬ ਨਾ ਹੋਵੇ।
ਇੱਕ ਤਰਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੁੰਦਰ ਤੇ ਸਾਫ਼ ਬਣਾਉਣ ਲਈ ‘ਸਵੱਛ ਭਾਰਤ ਮੁਹਿੰਮ’ ਸ਼ੁਰੂ ਕੀਤੀ ਹੋਈ ਹੈ, ਉੱਥੇ ਦੂਜੀ ਤਰਫ਼ ਅਸੀਂ   ਪੋਸਟਰ ਤੇ ਪਰਚੇ ਲਗਾ ਕੇ ਸ਼ਹਿਰਾਂ ਤੇ ਕਸਬਿਆਂ ਦੀ ਸੁੰਦਰਤਾ ਨੂੰ ਖ਼ਰਾਬ ਕਰ ਰਹੇ ਹਾਂ। ਸਾਨੂੰ ਇਸ ਪ੍ਰਤੀ ਚੇਤੰਨ ਹੋਣ ਦੀ ਜ਼ਰੂਰਤ ਹੈ।

ਸੰਪਰਕ: 87290-43571


Comments Off on ਪੋਸਟਰਾਂ ਨੇ ਵਿਗਾੜੀ ਸ਼ਹਿਰਾਂ ਦੀ ਦਿੱਖ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.