ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਪੋਹ ਦੀ ਠੰਢ ਤੇ ਹਮਦਰਦੀ ਦੀ ਗਰਮਾਹਟ

Posted On January - 11 - 2017

ਮਾਲਵਿੰਦਰ ਤਿਉਣਾ ਪੁਜਾਰੀਆਂ

11101cd _middle 11 janਕਰੀਬ ਤਿੰਨ ਸਾਲ ਪਹਿਲਾਂ ਦਸੰਬਰ ਮਹੀਨੇ ਦੀ ਗੱਲ ਹੈ। ਅਤਿ ਦੀ ਸਰਦੀ ਪੈ ਰਹੀ ਸੀ। ਸੂਰਜ ਵੀ ਆਪਣੇ ਦਰਸ਼ਨ ਮਸਾਂ ਹੀ ਚਾਰ ਪੰਜ ਘੰਟੇ ਦੇ ਸਕਿਆ ਸੀ। ਮੈਂ ਆਪਣੀ ਡਿਊਟੀ ਕਰਕੇ ਰਾਮਪੁਰਾ ਫੂਲ ਮੰਡੀ ਵਿੱਚੋਂ ਲੰਘ ਰਿਹਾ ਸੀ। ਸ਼ਾਮ ਦੇ ਚਾਰ ਸਾਢੇ ਚਾਰ ਵਜੇ ਦਾ ਸਮਾਂ ਸੀ ਤੇ ਧੁੰਦ ਪੈਣੀ ਸ਼ੁਰੂ ਹੋ ਗਈ ਸੀ। ਮੰਡੀ ਦੇ ਬੱਸ ਅੱਡੇ ਦੇ ਪਿਛਲੇ ਪਾਸੇ ਇੱਕ 11-12 ਸਾਲ ਦਾ ਬੱਚਾ ਅਚਾਨਕ ਹੀ ਇੱਕ ਗਲੀ ਵਿੱਚੋਂ ਨਿਕਲ ਕੇ ਮੇਰੀਆਂ ਅੱਖਾਂ ਦੇ ਸਾਹਮਣੇ ਆ ਗਿਆ। ਉਸ ਨੇ ਖੁੱਲ੍ਹੀ ਜਿਹੀ ਜੀਨ ਹੀ ਪਾਈ ਹੋਈ ਸੀ ਜਦੋਂਕਿ ਉਸ ਦਾ ਧੜ ਬਿਲਕੁਲ ਨੰਗਾ ਸੀ ਅਤੇ ਮੋਢੇ ਉਪਰ ਬੋਰੀ ਦੀ ਬਗਲੀ ਬਣਾ ਕੇ ਟੰਗੀ ਹੋਈ ਸੀ।
ਉਸ ਦੀ ਇਸ ਹਾਲਤ ਨੇ ਮੇਰੇ ਦਿਲ ਦਿਮਾਗ ਉੱਪਰ ਅਸਮਾਨੀ ਬਿਜਲੀ ਦੀ ਤਰ੍ਹਾਂ ਅਸਰ ਕੀਤਾ। ਉਹ ਮੁੰਡਾ  ਤਾਂ ਮੇਰੇ ਕੋਲੋਂ ਲੰਘ ਗਿਆ ਪਰ ਮੇਰੇ ਦਿਮਾਗ ਵਿੱਚ ਅਜੀਬ ਤਰ੍ਹਾਂ ਦੇ ਵਿਚਾਰ ਖੌਰੂ ਪਾਉਣ ਲੱਗੇ। ਮੇਰੇ ਦਿਲ ਵਿੱਚ ਇਹ ਗੱਲ ਆਈ ਕਿ ਇੰਨੀ ਵੱਡੀ ਮੰਡੀ ਵਿੱਚ ਕੋਈ ਵੀ ਇਨਸਾਨ ਅਜਿਹਾ ਨਹੀਂ ਵਸਦਾ ਜੋ ਇਸ ਲੋੜਵੰਦ ਦਾ ਦੁੱਖ ਦੇਖ ਕੇ ਉਸ ਦੀ ਮਦਦ ਕਰ ਸਕੇ? ਪੰਦਰਾਂ-ਵੀਹ ਮਿੰਟਾਂ ਵਿੱਚ ਮੈਂ ਬਠਿੰਡਾ ਵੱਲੋਂ ਆਉਂਦੀ ਬੱਸ ਵਿੱਚ ਸਵਾਰ ਹੋ ਗਿਆ ਤਾਂ ਮੇਰੇ ਦਿਮਾਗ ਵਿੱਚ ਉਸ ਬੱਚੇ ਬਾਰੇ ਹੀ ਖ਼ਿਆਲ ਆ ਰਹੇ ਸਨ। ਮੈਨੂੰ ਇਸ ਗੱਲ ਦੀ ’ਤੇ ਗਲਾਨੀ ਹੋਈ ਕਿ ਤੂੰ ਆਪ ਵੀ ਤਾਂ ਉਨ੍ਹਾਂ ਵਿਅਕਤੀਆਂ ਵਿੱਚ ਹੀ ਸ਼ਾਮਲ ਹੈ। ਜੇ ਤੇਰੀ ਜੇਬ ਵਿੱਚ ਕੱਪੜਿਆਂ ਲਈ ਪੈਸੇ ਨਹੀਂ ਸਨ ਤਾਂ ਕੀ ਤੇਰੇ ਕੋਲੋਂ ਉਸ ਨੂੰ ਇੱਕ ਕੱਪ ਚਾਹ ਵੀ ਨਹੀਂ ਪਿਲਾਈ ਜਾ ਸਕਦੀ ਸੀ? ਸ਼ਾਇਦ ਇਸ ਨਾਲ ਉਸ ਨੂੰ ਕੁਝ ਤਾਂ ਧਰਵਾਸ ਮਿਲ ਸਕਦੀ ਸੀ। ਉਸ ਦਿਨ ਮੈਂ ਉਸ ਲੋੜਵੰਦ ਬੱਚੇ ਦੀ ਮਦਦ ਤਾਂ ਨਾ ਕਰ ਸਕਿਆ ਪਰ ਇਸ ਤੋਂ ਮੈਂ ਜ਼ਿੰਦਗੀ ਭਰ ਲਈ ਇੱਕ ਸਿੱਖਿਆ ਜ਼ਰੂਰ ਲੈ ਲਈ ਕਿ ਜੇ ਮੈਨੂੰ ਕੋਈ ਸੱਚ-ਮੁੱਚ ਲੋੜਵੰਦ ਮਿਲੇਗਾ ਤਾਂ ਉਸ ਦੀ ਮੌਕੇ ਉੱਪਰ ਹੀ ਮਦਦ ਕਰਾਂਗਾ ਪਰ ਉਹ ਮਦਦ ਪੈਸਿਆਂ ਦੇ ਰੂਪ ਵਿੱਚ ਨਹੀਂ ਹੋਵੇਗੀ।
ਉਸ ਦਿਨ ਤੋਂ ਬਾਅਦ ਮੈਂ ਆਪਣੇ ਬੈਗ ਵਿੱਚ ਇੱਕ  ਪੁਰਾਣੀ ਕਮੀਜ਼ ਪੈਂਟ ਅਤੇ ਕੋਟੀ ਪਾ ਲਈ। ਉਹ ਮੇਰੇ ਬੈਗ ਵਿੱਚ ਦੋ ਤਿੰਨ ਦਿਨ ਪਈ ਰਹੀ। ਇੱਕ ਦਿਨ ਬਠਿੰਡੇ ਵਿੱਚ ਇੱਕ ਮੰਗਤੇ ਨੇ ਮੇਰੇ ਤੋਂ ਚਾਹ ਦੇ ਪੈਸੇ ਮੰਗ ਲਏ। ਉਸ ਦੇ ਕੱਪੜੇ ਵੀ ਬੜੇ ਖ਼ਰਾਬ ਹਾਲਤ ਵਿੱਚ ਸਨ। ਉਸ ਨੂੰ ਮੈਂ ਨੇੜਲੇ ਚਾਹ ਵਾਲੇ ਖੋਖੇ ਤੋਂ ਚਾਹ ਪਿਲਾ ਦਿੱਤੀ ਅਤੇ ਨਾਲ ਹੀ ਆਪਣੇ ਬੈਗ ਵਿੱਚ ਪਾਏ ਪੁਰਾਣੇ ਕੱਪੜੇ ਵੀ ਦੇ ਦਿੱਤੇ। ਉਸ ਨੇ ਮੇਰੇ ਵੇਖਦੇ ਹੀ ਕੋਟੀ ਤਾਂ ਪਾ ਲਈ ਅਤੇ ਬਾਕੀ ਕੱਪੜੇ ਵੀ ਪਾਉਣ ਦਾ ਵਾਅਦਾ ਕਰਦਿਆਂ ਅਸੀਸਾਂ ਦੀ ਝੜੀ ਲਗਾ ਦਿੱਤੀ। ਉਸ ਦਿਨ ਤੋਂ ਬਾਅਦ ਜਦੋਂ ਵੀ ਪੋਹ ਦਾ ਮਹੀਨਾ ਸ਼ੁਰੂ ਹੁੰਦਾ ਹੈ ਤਾਂ ਮੈਂ ਆਪਣੇ ਬੈਗ ਵਿੱਚ ਆਪਣਾ ਕੋਈ ਨਾ ਪੁਰਾਣਾ ਕੱਪੜਾ ਪਾ ਲੈਂਦਾ ਹਾਂ। ਜਦੋਂ ਮੈਨੂੰ ਠੰਢ ਤੋਂ ਪੀੜਤ ਲੋੜਵੰਦ ਵਿਅਕਤੀ ਮਿਲਦਾ ਹੈ ਤਾਂ ਬਿਨ੍ਹਾਂ ਦੇਰੀ ਕੀਤੇ ਮੈਂ ਕੱਪੜਾ ਉਸ ਨੂੰ ਦੇ ਦਿੰਦਾ ਹਾਂ।
ਇਸ ਵਾਰੀ ਦਸੰਬਰ ਮਹੀਨੇ ਦੀ 25 ਤਰੀਕ ਨੂੰ ਸਾਡੀ ਗਲੀ ਵਿੱਚ ਇੱਕ ਗੁਬਾਰੇ ਵੇਚਣ ਵਾਲਾ ਆ ਗਿਆ। ਉਸ ਦਿਨ ਛੁੱਟੀ ਹੋਣ ਕਰਕੇ ਮੈਂ ਘਰ ਹੀ ਸੀ। ਮੇਰੇ ਬੱਚੇ ਨੇ ਉਸ ਦਿਨ ਗੁਬਾਰਾ ਨਾ ਮੰਗਿਆ ਪਰ ਮੈਂ ਉਸ ਦੀ ਮੰਗ ਤੋਂ ਬਿਨਾਂ ਹੀ ਉਸ ਨੂੰ ਗੁਬਾਰਾ ਦਿਵਾਉਣ ਲਈ ਘਰੋਂ ਬਾਹਰ ਗਲੀ ਵਿੱਚ ਚਲਾ ਗਿਆ। ਗੁਬਾਰੇ ਵੇਚਣ ਵਾਲੇ ਦੇ ਪੈਰਾਂ ਵਿੱਚ ਟੁੱਟੀਆਂ ਹੋਈਆਂ ਚੱਪਲਾਂ ਸਨ ਅਤੇ ਤਨ ਉੱਪਰ ਘਸੀ ਅਤੇ ਬਹੁਤ ਹੀ ਮੈਲੀ ਹੋ ਚੁੱਕੀ ਕਮੀਜ਼ ਸੀ। ਉਸ ਤੋਂ ਗੁਬਾਰਾ ਲੈਂਦੇ ਹੋਏ ਮੈਂ ਉਸ ਨੂੰ ਸਵਾਲ ਕੀਤਾ ਕਿ ਜੇ ਬੂਟ ਪਾ ਲਵੇਗਾ ਤਾਂ ਲਿਆ ਕੇ ਦੇਵਾਂ? ਉਸ ਨੇ ‘ਹਾਂ’ ਕਰ ਦਿੱਤੀ। ਮੈਂ ਉਸ ਨੂੁੰ ਆਪਣੇ ਪੁਰਾਣੇ ਬੂਟਾਂ ਦੇ ਨਾਲ ਇੱਕ ਪੁਰਾਣਾ ਕੋਟ ਵੀ ਦੇ ਦਿੱਤਾ। ਉਸ ਨੇ ਬੂਟ ਅਤੇ ਕੋਟ ਮੇਰੇ ਵੇਖਦੇ ਵੇਖਦੇ ਹੀ ਪਾ ਲਏ। ਮੈਨੂੰ ਮਹਿਸੂਸ ਹੋਇਆ ਕਿ ਇਹ ਇਨਸਾਨ ਸੱਚਮੁੱਚ ਹੀ ਲੋੜਵੰਦ ਸੀ। ਇਸ ਤਰ੍ਹਾਂ ਪਿਛਲੇ ਤਿੰਨ ਸਾਲਾਂ ਤੋਂ ਮੇਰੇ ਲਈ ਪੋਹ ਦਾ ਮਹੀਨਾ ਹੀ ਨਵੇਂ ਸਾਲ ਦੇ ਰੂਪ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ ਮੇਰੀਆਂ ਅੱਖਾਂ ਲੋੜਵੰਦ  ਇਨਸਾਨ ਦੀ ਭਾਲ ਵਿੱਚ ਆਸੇ-ਪਾਸੇ ਦੇਖਣਾ ਸ਼ੁਰੂ ਕਰ ਦਿੰਦੀਆਂ ਹਨ।

ਸੰਪਰਕ: 98785-31625


Comments Off on ਪੋਹ ਦੀ ਠੰਢ ਤੇ ਹਮਦਰਦੀ ਦੀ ਗਰਮਾਹਟ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.