ਨਵਰਾਤਰ ਮੇਲਾ: ਦੋ ਮੰਤਰੀਆਂ ਨੇ ਮਨਸਾ ਦੇਵੀ ਮੰਦਰ ’ਚ ਟੇਕਿਆ ਮੱਥਾ !    ਅਟਾਰੀ ਸਰਹੱਦ ’ਤੇ ਲਹਿਰਾਏ ਕੌਮੀ ਝੰਡੇ ਸਬੰਧੀ ਸੀਬੀਆਈ ਜਾਂਚ ਮੰਗੀ !    ਸਾਬਕਾ ਚੇਅਰਮੈਨ ਰੌਕੀ ਕਾਂਸਲ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ !    ਮੈਚ ਫ਼ਿਕਸਿੰਗ: ਮੁਹੰਮਦ ਇਰਫ਼ਾਨ ਉੱਪਰ ਪਾਬੰਦੀ !    ਨਵਜੋਤ ਸਿੱਧੂ ਵੱਲੋਂ ਨਗਰ ਸੁਧਾਰ ਟਰੱਸਟਾਂ ਦੇ ਅਹੁਦੇਦਾਰ ਫ਼ਾਰਗ !    ਆਨਲਾਈਨ ਸ਼ਾਪਿੰਗ ਦੀ ਦੁਨੀਆਂ ਵਿੱਚ ਕਰੀਅਰ ਬਣਾਉਣ ਦੇ ਵਸੀਲੇ !    ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ !    ਭੀਮ ਐਪ: ਨਗ਼ਦੀ ਰਹਿਤ ਲੈਣ-ਦੇਣ ਦੀ ਸਰਲ ਪ੍ਰਕਿਰਿਆ !    ਨੌਜਵਾਨ ਸੋਚ : ਕੀ ਹੋਵੇ ਪੰਜਾਬ ਦੀ ਨਵੀਂ ਸਿੱਖਿਆ ਨੀਤੀ ? !    ਮਲੇਸ਼ਿਆਈ ਪ੍ਰਧਾਨ ਮੰਤਰੀ ਦਾ ਦੌਰਾ ਅੱਜ ਤੋਂ !    

ਪ੍ਰਧਾਨ ਤੇ ਕੌਂਸਲਰਾਂ ਦੇ ਦਖ਼ਲ ਮਗਰੋਂ ਸਫ਼ਾਈ ਕਰਮੀਆਂ ਦੀ ਹੜਤਾਲ ਖਤਮ

Posted On January - 11 - 2017
ਨਗਰ ਕੌਂਸਲ ਨਾਲ ਸਮਝੌਤੇ ਤੋਂ ਬਾਅਦ ਜੇਤੂ ਰੈਲੀ ਕਰਦੇ ਹੋਏ ਸਫਾਈ ਕਾਮੇ। - ਫੋਟੋ: ਸੁਰੇਸ਼

ਨਗਰ ਕੌਂਸਲ ਨਾਲ ਸਮਝੌਤੇ ਤੋਂ ਬਾਅਦ ਜੇਤੂ ਰੈਲੀ ਕਰਦੇ ਹੋਏ ਸਫਾਈ ਕਾਮੇ। – ਫੋਟੋ: ਸੁਰੇਸ਼

ਜੋਗਿੰਦਰ ਸਿੰਘ ਮਾਨ
ਮਾਨਸਾ, 11 ਜਨਵਰੀ
ਜੇ.ਆਈ.ਟੀ.ਐਫ਼ ਕੰਪਨੀ ਨਾਲ ਨਗਰ ਕੌਂਸਲ ਮਾਨਸਾ ਵੱਲੋਂ ਕਰਾਰ ਖਤਮ ਕਰਨ ਤੋਂ ਬਾਅਦ ਉਸ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਕਰੀਬ ਪਿਛਲੇ ਹਫ਼ਤੇ ਭਰ ਤੋਂ ਕੀਤੀ ਜਾ ਰਹੀ ਹੜਤਾਲ ਬੁੱਧਵਾਰ ਨੂੰ ਨਗਰ ਕੌਂਸਲ ਦੇ ਪ੍ਰਧਾਨ (ਸਾਬਕਾ) ਬਲਵਿੰਦਰ ਸਿੰਘ ਕਾਕਾ ਤੇ ਹੋਰ ਕੌਂਸਲਰਾਂ ਦੀ ਸ਼ਮੂਲੀਅਤ ਨਾਲ ਖਤਮ ਕਰਵਾ ਦਿੱਤੀ ਗਈ ਹੈ। ਸਫ਼ਾਈ ਕਰਮਚਾਰੀ ਹੁਣ ਪਹਿਲਾਂ ਦੀ ਤਰ੍ਹਾਂ ਕੰਮ ਕਰਨਗੇ। ਰੁਕੀ ਹੋਈ ਤਨਖ਼ਾਹ ਵਿਚੋਂ ਨਗਰ ਕੌਂਸਲ ਵੱਲੋਂ ਸਫ਼ਾਈ ਕਰਮਚਾਰੀਆਂ ਨੂੰ 7 ਲੱਖ ਰੁਪਏ ਦਾ ਚੈੱਕ ਦਿਵਾ ਦਿੱਤਾ ਗਿਆ ਹੈ। ਇਸ ਦੇ ਨਾਲ ਆਉਂਦੇ ਸਮੇਂ ਵਿਚ ਕੰਪਨੀ ਦੇ ਸਫ਼ਾਈ ਕਰਮਚਾਰੀਆਂ ਸਬੰਧੀ ਮਤਾ ਪਾ ਕੇ ਉਨ੍ਹਾਂ ਨੂੰ ਡੀਸੀ ਰੇਟ ‘ਤੇ ਰੱਖਣ ਦਾ ਵੀ ਵਿਸ਼ਵਾਸ ਦਿੱਤਾ ਗਿਆ ਹੈ।
ਹੜਤਾਲ ਕਰਕੇ ਬੁੱਧਵਾਰ ਨੂੰ ਸਫ਼ਾਈ ਕਰਮਚਾਰੀਆਂ ਨਰੇਸ਼ ਕੁਮਾਰ, ਰਾਜ ਕੁਮਾਰ, ਸੁਨੀਲ ਕੁਮਾਰ, ਸੰਨੀ ਕੁਮਾਰ, ਪਵਨ ਕੁਮਾਰ, ਸੁਖਦੇਵ ਕੁਮਾਰ ਆਦਿ ਨੇ ਸ਼ਹਿਰ ਦੀਆਂ ਸੜਕਾਂ ‘ਤੇ ਕੂੜਾ ਸੁੱਟ ਕੇ ਨਗਰ ਕੌਂਸਲ ਅੱਗੇ ਧਰਨਾ ਲਾ ਦਿੱਤਾ ਸੀ। ਇਸ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਕੌਂਸਲਰ ਪ੍ਰੇਮ ਸਾਗਰ ਭੋਲਾ, ਸਾਬਕਾ ਪ੍ਰਧਾਨ ਨਰੋਤਮ ਸਿੰਘ ਚਹਿਲ, ਗੁਰਦੀਪ ਸਿੰਘ ਸੇਖੋਂ, ਅਨਿਲ ਜੋਨੀ, ਕੰਚਨ ਸੇਠੀ ਅਤੇ ਜਗਵੀਰ ਕੌਰ ਵੱਲੋਂ ਸਫ਼ਾਈ ਕਰਮਚਾਰੀਆਂ ਦੀ ਰੁਕੀ ਹੋਈ ਤਨਖ਼ਾਹ ਸਬੰਧੀ ਈਓ ਅਸ਼ੋਕ ਅਰੋੜਾ ਨਾਲ ਗੱਲਬਾਤ ਕੀਤੀ ਗਈ। ਦੋਵਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਨਗਰ ਕੌਂਸਲ ਵੱਲੋਂ ਕੌਂਸਲਰਾਂ ਦੇ ਦਖ਼ਲ ਕਰਕੇ ਸਫ਼ਾਈ ਕਰਮਚਾਰੀਆਂ ਨੂੰ ਕੰਪਨੀ ਦੇ ਨਾਂ 7 ਲੱਖ ਰੁਪਏ ਦਾ ਚੈੱਕ ਦਿਵਾ ਦਿੱਤਾ ਗਿਆ ਅਤੇ ਬਾਕੀ ਰੁਕੀ ਤਨਖ਼ਾਹ ਵੀ ਛੇਤੀ ਦਿੱਤੇ ਜਾਣ ਦਾ ਵਿਸ਼ਵਾਸ ਦਿਵਾਇਆ।
ਇਸ ਮੌਕੇ ਸੜਕ ‘ਤੇ ਸੁੱਟੇ ਕੂੜੇ ਨੂੰ ਚੁੱਕਣ ਦੀ ਬਲਵਿੰਦਰ ਸਿੰਘ ਕਾਕਾ ਨੇ ਸ਼ੁਰੂਆਤ ਕੀਤੀ ਅਤੇ ਸ਼ਹਿਰ ਵਿਚ ਲੱਗੇ ਢੇਰ ਚੁਕਵਾਏ। ਉਨ੍ਹਾਂ ਕਿਹਾ ਕਿ ਉਕਤ ਸਫ਼ਾਈ ਕਰਮਚਾਰੀਆਂ ਨੂੰ ਇਹ ਵੀ ਵਿਸ਼ਵਾਸ ਦਿੱਤਾ ਗਿਆ ਕਿ ਭਵਿੱਖ ਵਿਚ ਚੋਣ ਜ਼ਾਬਤਾ ਖੁੱਲਣ ਤੋਂ ਬਾਅਦ ਨਗਰ ਕੌਂਸਲ ਵੱਲੋਂ ਮਤਾ ਪਾਕੇ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਡੀਸੀ ਰੇਟ ‘ਤੇ ਰੱਖਣ ਦੀ ਸਿਫ਼ਾਰਸ਼ ਕੀਤੀ ਜਾਵੇਗੀ ਅਤੇ ਇਸ ਦੀ ਆਗਿਆ ਮਿਲਦੇ ਹੀ ਉਨ੍ਹਾਂ ਨੂੰ ਕੌਂਸਲ ਵੱਲੋਂ ਕੰਮ ‘ਤੇ ਰੱਖ ਲਿਆ ਜਾਵੇਗਾ।
ਇਸ ਮੌਕੇ ਉਨ੍ਹਾਂ ਕੰਪਨੀ ਨਾਲ ਤੋੜੇ ਗਏ ਕਰਾਰ ਦੇ ਸਬੰਧ ਵਿਚ ਵੀ ਵਿਚਾਰ ਕਰਨ ਦਾ ਵਿਸ਼ਵਾਸ ਦਿਵਾਇਆ ਅਤੇ ਸਫ਼ਾਈ ਕਾਮਿਆਂ ਨੇ ਇਸ ਨੂੰ ਆਪਣੀ ਜਿੱਤ ਦੱਸਦਿਆਂ ਫਿਰ ਤੋਂ ਕੰਮ ਕਰਨ ਦਾ ਫੈਸਲਾ ਕੀਤਾ ਅਤੇ ਜੇਤੂ ਰੈਲੀ ਕੀਤੀ ਗਈ।


Comments Off on ਪ੍ਰਧਾਨ ਤੇ ਕੌਂਸਲਰਾਂ ਦੇ ਦਖ਼ਲ ਮਗਰੋਂ ਸਫ਼ਾਈ ਕਰਮੀਆਂ ਦੀ ਹੜਤਾਲ ਖਤਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.