ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਪ੍ਰਸਾਰ ਭਾਰਤੀ ਨੇ ਸਿਆਸੀ ਪਾਰਟੀਆਂ ਨਾਲ ਜੁੜੇ ਗਾਇਕਾਂ ਦੀ ਸੰਘੀ ਘੁੱਟੀ

Posted On January - 11 - 2017

ਹਰਮਨਦੀਪ ਸਿੰਘ

 ਭਗਵੰਤ ਮਾਨ, ਮੁਹੰਮਦ ਸਦੀਕ ਹੰਸ, ਰਾਜ ਹੰਸ, ਗੁਰਪ੍ਰੀਤ ਸਿੰਘ ਵੜੈਚ

ਭਗਵੰਤ ਮਾਨ, ਮੁਹੰਮਦ ਸਦੀਕ ਹੰਸ, ਰਾਜ ਹੰਸ, ਗੁਰਪ੍ਰੀਤ ਸਿੰਘ ਵੜੈਚ

ਚੰਡੀਗੜ੍ਹ, 11 ਜਨਵਰੀ
ਪੰਜਾਬ ਦੀ ਸਿਆਸਤ ਵਿੱਚ ਕਿਸਮਤ ਅਜ਼ਮਾਉਣ ਵਾਲੇ ਗਾਇਕ ਚੋਣਾਂ ਦੇ ਮਾਹੌਲ ਦੌਰਾਨ ਰੇਡੀਓ ਤੇ ਟੀਵੀ ਪ੍ਰੋਗਰਾਮਾਂ ਦਾ ਸ਼ਿੰਗਾਰ ਨਹੀਂ ਬਣਨਗੇ। ਪ੍ਰਸਾਰ ਭਾਰਤੀ ਨੇ ਸਿਆਸੀ ਪਾਰਟੀਆਂ ਨਾਲ ਜੁੜੇ ਗਾਇਕਾਂ ਦੀ ਸੁਰ ਦੱਬਦਿਆਂ ਇਨ੍ਹਾਂ ਦੇ ਗੀਤਾਂ ਦਾ ਪ੍ਰਸਾਰਣ ਰੇਡੀਓ ਅਤੇ ਟੀਵੀ ’ਤੇ ਬੰਦ ਕਰਨ ਦਾ ਹੁਕਮ ਦਿੱਤਾ ਹੈ। ਗੀਤ ਬੰਦ ਹੋਣ ਨਾਲ ਪਾਰਟੀਆਂ ਦੀ ਮੁਹਿੰਮ ਨੂੰ ਤਾਂ ਝਟਕਾ ਲੱਗੇਗਾ ਹੀ ਸਗੋਂ ਇਨ੍ਹਾਂ ਕਲਾਕਾਰਾਂ ਦੇ ਪ੍ਰਸ਼ੰਸਕਾਂ ਨੂੰ ਵੀ ਨਿਰਾਸ਼ਾ ਝੱਲਣੀ ਪੈ ਸਕਦੀ ਹੈ। ਪ੍ਰਸਾਰ ਭਾਰਤੀ ਨੇ ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਕੇਂਦਰ ਨੂੰ ਵੱਖ-ਵੱਖ ਸਿਆਸੀ ਧਿਰਾਂ ਨਾਲ ਸਬੰਧਤ ਨੌਂ ਗਾਇਕਾਂ ਦੀ ਸੂਚੀ ਸੌਂਪੀ ਹੈ ਜਿਸ ਵਿੱਚ ਸਤਵਿੰਦਰ ਬਿੱਟੀ, ਕੇ.ਐਸ. ਮੱਖਣ, ਮੁਹੰਮਦ ਸਦੀਕ, ਨਛੱਤਰ ਗਿੱਲ, ਹਰਭਜਨ ਮਾਨ, ਹੰਸ ਰਾਜ ਹੰਸ, ਮਿਸ ਪੂਜਾ, ਬਲਕਾਰ ਸਿੱਧੂ ਤੇ ਜੱਸੀ ਜਸਰਾਜ ਦੇ ਨਾਮ ਸ਼ਾਮਲ ਹਨ। ਪ੍ਰਸਾਰ ਭਾਰਤੀ ਦੀ ਚਿੱਠੀ ਮੁਤਾਬਕ ਇਨ੍ਹਾਂ ਸਿਆਸੀ ਗਾਇਕਾਂ ਦੇ ਗੀਤਾਂ ਦਾ ਪ੍ਰਸਾਰਣ ਕਿਸੇ ਵੀ ਪ੍ਰੋਗਰਾਮ ’ਚ ਨਹੀਂ ਹੋਵੇਗਾ। ਇਹ ਨਿਰਦੇਸ਼ ਅਗਲੇ ਹੁਕਮਾਂ ਤੱਕ ਜਾਰੀ ਰਹਿਣਗੇ। ਗੌਰਤਲਬ ਹੈ ਕਿ ਸਿਆਸੀ ਪਾਰਟੀਆਂ ਨਾਲ ਜੁੜੇ ਗਾਇਕ ਟੀਵੀ ਤੇ ਰੇਡੀਓ ਜ਼ਰੀਏ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਦੀ ਤਾਕ ਵਿੱਚ ਸਨ, ਪਰ ਪ੍ਰਸਾਰ ਭਾਰਤੀ ਨੇ ਚੋਣਾਂ ਦੇ ਮਾਹੌਲ ’ਚ ਗਾਇਕਾਂ ਦੀ ਸੰਘੀ ਘੁੱਟ ਦਿੱਤੀ ਹੈ।
ਯਾਦ ਰਹੇ ਕਿ ਗਾਇਕ ਹੰਸ ਰਾਜ ਹੰਸ ਭਾਜਪਾ ਨਾਲ ਜੁੜੇ ਹੋਏ ਹਨ। ਉਹ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਇਸੇ ਤਰ੍ਹਾਂ ਸਤਵਿੰਦਰ ਬਿੱਟੀ ਕਾਂਗਰਸ, ਮਿਸ ਪੂਜਾ ਭਾਜਪਾ, ਕੇ.ਐਸ. ਮੱਖਣ ਅਕਾਲੀ ਦਲ, ਮੁਹੰਮਦ ਸਦੀਕ ਕਾਂਗਰਸ ਨਾਲ ਸਬੰਧਤ ਹਨ। ਵਿਧਾਇਕ ਮੁਹੰਮਦ ਸਦੀਕ ਕਾਂਗਰਸ ਵੱਲੋਂ ਜੈਤੋਂ (ਰਾਖਵੀਂ) ਤੋਂ ਉਮੀਦਵਾਰ ਹਨ। ਜੱਸੀ ਜਸਰਾਜ ਆਮ ਆਦਮੀ ਪਾਰਟੀ ਜਦਕਿ ਬਲਕਾਰ ਸਿੱਧੂ ਕਾਂਗਰਸ ਪਾਰਟੀ ਨਾਲ ਸਬੰਧਤ ਹਨ। ਗਾਇਕ ਤੇ ਅਦਾਕਾਰ ਹਰਭਜਨ ਮਾਨ ਵੀ ਸ਼੍ਰੋਮਣੀ ਅਕਾਲੀ ਦਲ ਦੀ ਮਿਹਰ ਸਦਕਾ ਮੁਹਾਲੀ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਮੈਨੀ ਹੰਢਾ ਚੁੱਕੇ ਹਨ।
ਰੇਡੀਓ ’ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਜਿਵੇਂ ਪੰਜਾਬੀ ਫਿਲਮ ਸੰਗੀਤ, ਪੌਪ ਸੰਗੀਤ, ਲੋਕ ਸੰਗੀਤ, ਪੰਜਾਬੀ ਦੋਗਾਣੇ ਤੇ ਹੋਰ ਫਰਮਾਇਸ਼ੀ ਪ੍ਰੋਗਰਾਮਾਂ ਵਿੱਚ ਅਕਸਰ ਇਨ੍ਹਾਂ ਗਾਇਕਾਂ ਦੇ ਗੀਤ ਵੱਜਦੇ ਸਨ। ਇਸੇ ਤਰ੍ਹਾਂ ਦੂਰਦਰਸ਼ਨ ’ਤੇ ਪ੍ਰਸਾਰਿਤ ਹੋਣ ਵਾਲੇ ਟਾਕ ਸ਼ੋਅ, ਮਹਿਮਾਨਾਂ ਨਾਲ ਮੁਲਾਕਾਤਾਂ ਕਰਾਉਣ ਵਾਲੇ ਤੇ ਹੋਰ ਪ੍ਰੋਗਰਾਮਾਂ ਵਿੱਚ ਵੀ ਸਿਆਸੀ ਗਾਇਕਾਂ ਦੇ ਗੀਤ ਚੱਲਦੇ ਸਨ। ਪ੍ਰਸਾਰ ਭਾਰਤੀ ਨੇ ਬੀਤੇ ਹਫ਼ਤੇ ਗਾਇਕਾਂ ਦੇ ਗੀਤ ਬੰਦ ਕਰਨ ਲਈ ਚਿੱਠੀ ਭੇਜੀ ਹੈ।

ਸਟਾਰ ਪ੍ਰਚਾਰਕਾਂ ਬਾਰੇ ਧਾਰੀ ਚੁੱਪੀ
ਪ੍ਰਸਾਰ ਭਾਰਤੀ ਨੇ ਸਿਆਸੀ ਪਾਰਟੀਆਂ ਨਾਲ ਜੁੜੇ ਕਲਾਕਾਰਾਂ ਦੇ ਗੀਤਾਂ ’ਤੇ ਤਾਂ ਪਾਬੰਦੀ ਲਾ ਦਿੱਤੀ ਹੈ, ਪਰ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਬਾਰੇ ਚੁੱਪੀ ਧਾਰ ਲਈ ਹੈ। ਇਸ ਸੂਚੀ ਵਿੱਚ ਗੁਰਪ੍ਰੀਤ ਸਿੰਘ ਵੜੈਚ, ਭਗਵੰਤ ਮਾਨ ਤੇ ਗੁਲ ਪਨਾਗ ਦਾ ਨਾਮ ਸ਼ਾਮਲ ਨਹੀਂ ਹੈ। ਕਾਮੇਡੀਅਨ ਤੇ ਅਦਾਕਾਰ ਗੁਰਪ੍ਰੀਤ ਵੜੈਚ ਉਰਫ਼ ਘੁੱਗੀ ‘ਆਪ’ ਦੇ ਸੂਬਾ ਕਨਵੀਨਰ ਹਨ ਤੇ ਉਹ ਬਟਾਲਾ ਤੋਂ ਪਾਰਟੀ ਉਮੀਦਵਾਰ ਹਨ। ‘ਆਪ’ ਦੇ ਸਟਾਰ ਪ੍ਰਚਾਰਕ ਕਾਮੇਡੀਅਨ ਭਗਵੰਤ ਮਾਨ ਜਲਾਲਾਬਾਦ ਤੋਂ ਚੋਣ ਲੜ ਰਹੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਫ਼ਿਲਮ ਅਦਾਕਾਰ ਗੁਲ ਪਨਾਗ ‘ਆਪ’ ਵੱਲੋਂ ਚੰਡੀਗੜ੍ਹ ਤੋਂ ਉਮੀਦਵਾਰ ਸੀ ਤੇ ਉਹ ਪਾਰਟੀ ਦੀ ਸਟਾਰ ਪ੍ਰਚਾਰਕ ਹੈ।


Comments Off on ਪ੍ਰਸਾਰ ਭਾਰਤੀ ਨੇ ਸਿਆਸੀ ਪਾਰਟੀਆਂ ਨਾਲ ਜੁੜੇ ਗਾਇਕਾਂ ਦੀ ਸੰਘੀ ਘੁੱਟੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.