ਮੱਧ ਸਾਗਰੀ ਮੁਲਕ ਦੀ ਹਿੰਦ ਮਹਾਂਸਾਗਰ ’ਤੇ ਸਰਦਾਰੀ !    ਸੰਧਿਆ ਦਾ ਚਮਕੀਲਾ ਤਾਰਾ !    ਗੁੱਜਰ ਚਰਵਾਹਿਆਂ ਦੀ ਜੰਨਤ ਜੋਤ !    ਜੱਗੂ ਡਾਕਟਰ !    ਪਛਤਾਵਾ !    ਦਸਮੇਸ਼ ਗੁਰੂ ਬਾਰੇ ਖੋਜ ਭਰਪੂਰ ਪੁਸਤਕ !    ਸੁਚੱਜੀ ਜੀਵਨ ਜਾਚ ਲਈ ਪ੍ਰੇਰਦੇ ਨਿਬੰਧ !    ਮਿਨੀ ਕਹਾਣੀਆਂ !    ਸਰਲ ਤੇ ਭਾਵਪੂਰਤ ਕਵਿਤਾਵਾਂ !    ਗਿਆਨ ਤੇ ਸਾਹਿਤਕ ਰਸ ਦਾ ਸੁਮੇਲ !    

ਪੰਜਾਬ ਕਲਾ ਪ੍ਰੀਸ਼ਦ ਨੇ ਪ੍ਰਭ ਆਸਰਾ ਵਿਖੇ ਮਨਾਈ ਲੋਹੜੀ

Posted On January - 12 - 2017
‘ਪ੍ਰਭ ਆਸਰਾ’ ਵਿਖੇ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਲੋਹੜੀ ਮਨਾਏ ਜਾਣ ਦਾ ਦ੍ਰਿਸ਼| -ਫੋਟੋ: ਮਿਹਰ ਸਿੰਘ

‘ਪ੍ਰਭ ਆਸਰਾ’ ਵਿਖੇ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਲੋਹੜੀ ਮਨਾਏ ਜਾਣ ਦਾ ਦ੍ਰਿਸ਼| -ਫੋਟੋ: ਮਿਹਰ ਸਿੰਘ

ਪੱਤਰ ਪ੍ਰੇਰਕ
ਕੁਰਾਲੀ, 11 ਜਨਵਰੀ
ਇੱਥੇ ਚੰਡੀਗੜ੍ਹ ਰੋਡ  ’ਤੇ ਸਥਿਤ ‘ਪ੍ਰਭ ਆਸਰਾ’ ਵਿਖੇ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਚੇਅਰਪਰਸਨ  ਸਤਿੰਦਰ  ਸੱਤੀ  ਦੀ ਅਗਵਾਈ ਹੇਠ ਲੋਹੜੀ ਦਾ ਤਿਉਹਾਰ  ਧੂਮਧਾਮ  ਨਾਲ  ਮਨਾਇਆ ਗਿਆ। ਇਸ ਮੌਕੇ ਸਤਿੰਦਰ  ਸੱਤੀ, ਬਾਈ  ਅਮਰਜੀਤ, ਪਰਮਵੀਰ, ਕੌਮਾਂਤਰੀ  ਭੰਗੜਾ  ਕੋਚ  ਅਜੀਤ  ਸਿੰਘ ਅਤੇ ਗੁਰੂ  ਗੋਬਿੰਦ  ਸਿੰਘ ਕਾਲਜ  ਫਾਰ  ਗਰਲਜ਼  ਦੀਆਂ ਵਿਦਿਆਰਥਣਾਂ  ਨੇ ਬੋਲੀਆਂ  ਅਤੇ ਭੰਗੜਾ ਪਾ ਕੇ  ਖੁਸ਼ੀ  ਮਨਾਈ।
ਇਸ ਦੌਰਾਨ ਸੰਬੋਧਨ ਕਰਦਿਆਂ ਸਤਿੰਦਰ  ਸੱਤੀ  ਨੇ  ਕਿਹਾ  ਕਿ ਨਿਆਸਰੇ  ਲੋਕਾਂ  ਨਾਲ  ਲੋਹੜੀ ਮਨਾ ਕੇ  ਉਨ੍ਹਾਂ ਦੀ ਟੀਮ ਨੂੰ ਖੁਸ਼ੀ  ਮਹਿਸੂਸ  ਹੋ  ਰਹੀ ਹੈ। ਉਨ੍ਹਾਂ ਹੋਰਨਾਂ ਕਲਾਕਾਰਾਂ ਅਤੇ ਗਾਇਕਾਂ ਨੂੰ ਵੀ ਆਉਣ ਵਾਲੇ ਸਮੇਂ ਵਿੱਚ ਅਜਿਹੇ ਨਾਗਰਿਕਾਂ ਨਾਲ ਖੁਸ਼ੀਆਂ ਦੇ ਪਲ ਸਾਂਝੇ ਕਰਨ ਦੀ ਅਪੀਲ ਕੀਤੀ। ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਪਰਸਨ ਸਤਿੰਦਰ ਸੱਤੀ ਅਤੇ ਸਮੁਚੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ  ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦੀ ਪ੍ਰਧਾਨ ਡਾ. ਸਰਬਜੀਤ ਕੌਰ, ਅਨਿਲ ਸ਼ਰਮਾ, ਕਮਲ ਬੋਪਾਰਾਏ ਏਂਜਲ ਰਿਕਾਰਡਜ਼, ਸੁਖਵਿੰਦਰ ਕੌਰ, ਸੰਦੀਪ ਵਿਰਕ, ਜਹਿਦ ਸੁਲੇਮਾਨ, ਮੁਹੰਮਦ ਅਸਲਮ ਤੇ ਹਰਦੀਪ ਵਿਰਕ ਹੁੰਦਲ ਸਮੇਤ ਵੱਡੀ ਗਿਣਤੀ ਲੋਕ ਹਾਜ਼ਰ ਸਨ।


Comments Off on ਪੰਜਾਬ ਕਲਾ ਪ੍ਰੀਸ਼ਦ ਨੇ ਪ੍ਰਭ ਆਸਰਾ ਵਿਖੇ ਮਨਾਈ ਲੋਹੜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.