ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ !    ਭਰ ਜਵਾਨੀ ਟੁੱਟਿਆ ਸਿਤਾਰਾ ਰਾਜ ਬਰਾੜ !    ਦੂਰ ਰਹਿ ਕੇ ਵੀ ਜੜ੍ਹਾਂ ਨਾਲ ਜੁੜਿਆ ਹੋਇਆ ਸਾਹਿਤਕਾਰ !    ਛੋਟਾ ਪਰਦਾ !    ਸਿੱਖ ਸ਼ਹਾਦਤਾਂ ਨੂੰ ਗੀਤਾਂ ਰਾਹੀਂ ਪੇਸ਼ ਕਰਨ ਵਾਲਾ ਚਰਨ ਸਿੰਘ ਸਫਰੀ !    ਪ੍ਰਿਅੰਕਾ ਚੋਪੜਾ ਦਾ ਪੰਜਾਬੀ ਸਿਨਮਾ ਨਾਲ ਜੁੜਨਾ ਵੱਡੀ ਗੱਲ : ਅਮਰਿੰਦਰ ਗਿੱਲ !    ਸਿੱਖ ਵਿਰਾਸਤ ਨੂੰ ਸਾਂਭਣ ਵਾਲਾ ਗੁਰਬਖਸ਼ ਸਿੰਘ ਅਲਬੇਲਾ !    ਮੈਂ ਅਭਿਨੇਤਰੀ ਪਹਿਲਾਂ ਹਾਂ, ਗਾਇਕਾ ਬਾਅਦ ਵਿੱਚ: ਸ਼੍ਰਧਾ ਕਪੂਰ !    ਪੰਜਾਬੀ ਸਿਨਮਾ: ਸਾਰਥਿਕਤਾ ਹੈ, ਸਥਿਰਤਾ ਨਹੀਂ !    ਪਹਿਲੀ ਵਾਰ ਪੂਰੀ ਫ਼ਿਲਮ ਵਿੱਚ ਨਿਭਾਇਆ ਆਦਮੀ ਦਾ ਕਿਰਦਾਰ: ਸੁਨੀਲ ਗਰੋਵਰ !    

ਪੰਜਾਬ ਦੀਆਂ 21 ਧੀਆਂ ਨੂੰ ਮਿਲੇਗਾ ‘ਧੀ ਪੰਜਾਬ ਦੀ ਪੁਰਸਕਾਰ’

Posted On January - 11 - 2017
ਸੰਗਰੂਰ ਵਿੱਚ ਸੰਸਥਾ ਪਰਿਵਰਤਨ ਦੇ ਅਹੁਦੇਦਾਰ ਜਾਣਕਾਰੀ ਦਿੰਦੇ ਹੋਏ। -ਫੋਟੋ: ਲਾਲੀ

ਸੰਗਰੂਰ ਵਿੱਚ ਸੰਸਥਾ ਪਰਿਵਰਤਨ ਦੇ ਅਹੁਦੇਦਾਰ ਜਾਣਕਾਰੀ ਦਿੰਦੇ ਹੋਏ। -ਫੋਟੋ: ਲਾਲੀ

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਜਨਵਰੀ
ਸਮਾਜ ਸੇਵੀ ਸੰਸਥਾ ‘ਪਰਿਵਰਤਨ’ ਵੱਲੋਂ ਭਲਕੇ 12 ਜਨਵਰੀ ਨੂੰ ਧੂਰੀ ਵਿੱਚ ਕਰਵਾਏ ਜਾ ਰਹੇ ‘ਕੌਮਾਂਤਰੀ ਧੀ ਦਿਵਸ’ ਮੌਕੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਪੰਜਾਬ ਦੀਆਂ 21 ਹੋਣਹਾਰ ਧੀਆਂ ਨੂੰ ‘ਧੀ ਪੰਜਾਬ ਦੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਸੰਸਥਾ ਦੇ ਮੀਤ ਪ੍ਰਧਾਨ ਜਸਵਿੰਦਰ ਕੁਮਾਰ ਅਤੇ ਦੇਵੀ ਦਿਆਲ ਨੇ ਦੱਸਿਆ ਕਿ ਸੰਸਥਾ ਦੇ ਸਰਪ੍ਰਸਤ ਡਾ. ਸੰਦੀਪ ਜੋਤ ਆਈਆਰਐਸ ਅਤੇ ਪ੍ਰਧਾਨ ਗੁਰਪ੍ਰੀਤ ਸਿੰਘ ਬਾਠ ਦੀ ਅਗਵਾਈ ਹੇਠ ਕੌਮਾਂਤਰੀ ਧੀ ਦਿਵਸ ਮੌਕੇ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਪੰਜਾਬ ਦੀਆਂ ਹੋਣਹਾਰ ਧੀਆਂ ਦੀ ਚੋਣ ਕਰ ਲਈ ਗਈ ਹੈ।
ਇਨ੍ਹਾਂ ਵਿੱਚੋਂ ਅੰਤਰਰਾਸ਼ਟਰੀ ਪੱਧਰ ਦੀ ਨਿਸ਼ਾਨੇਬਾਜ਼ੀ ਦੀ ਕੋਚ  ਸਵਰਨਜੀਤ ਕੌਰ ਪਟਿਆਲਾ, ਅੰਤਰਰਾਸ਼ਟਰੀ ਸ਼ੂਟਰ ਜੈਸਮੀਨ ਕੌਰ ਅਤੇ ਸ਼ਿਵਜੋਤ ਕੌਰ, ਬਾਰ੍ਹਵੀਂ ਅਤੇ ਦਸਵੀਂ ਦੀ ਪ੍ਰੀਖਿਆ ਵਿੱਚੋਂ ਰਾਜ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਲੁਧਿਆਣੇ ਦੀਆਂ ਵਿਦਿਆਰਥਣਾਂ ਪ੍ਰਤੀਕਸ਼ਾ, ਪੁਸ਼ਵਿੰਦਰ ਕੌਰ ਅਤੇ ਤਨਿਸ਼ਾ ਸ਼ਰਮਾ,  ਸਰਕਾਰੀ ਸਕੂਲਾਂ ਵਿੱਚੋਂ ਰਾਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਸੁਨਾਮ ਦੀ ਸਿਮਰਨਜੀਤ ਕੌਰ, ਹੁਸਨ ਕੌਰ, ਮਾਊਟ ਐਵਰੈਸਟ ਚੋਟੀ ਸਰ ਕਰਨ ਗਈ ਪੂਜਾ ਚਾਵਲਾ, ਸਕਾਊਟਿੰਗ ਵਿੱਚ ਨੈਸ਼ਨਲ ਪੱਧਰ ’ਤੇ ਲੜਕੀਆ ਨੂੰ ਲਿਜਾਣ ਵਾਲੀ ਅੰਮ੍ਰਿਤਪਾਲ ਕੌਰ, ਖਿਡਾਰਨ ਸਾਦੀਆ ਸੇਖ, ਪੂਜਾ ਰਾਣੀ, ਲੰਗਰ ਦੀ ਸੇਵਾ ਨਾਲ ਜੁੜੀ ਮਾਤਾ ਹਰਜੀਤ ਕੌਰ, ਕਵਿੱਤਰੀ ਹਰਲੀਨ ਮੋਨਾ, ਅੰਤਰਰਾਸ਼ਟਰੀ ਪੱਧਰ ਦੀ ਲੇਖਕਾ ਐਡਵੋਕੇਟ ਜੈਸਮੀਨ ਕੌਰ, ਰਾਜ ਪੁਰਸਕਾਰ ਜੇਤੂ ਬਲਜੀਤ ਕੌਰ, ਜ਼ਿਲ੍ਹੇ ਸੰਗਰੂਰ ਲਈ ਰਾਜ ਵਿੱਚ ਸਭ ਤੋਂ ਵੱਧ ਖੂੁਨ ਯੂਨਿਟ ਇੱਕਠੇ ਕਰਨ ਵਾਲੀ ਅਤੇ ਰਾਜ ਪੁਰਸਕਾਰ ਜੇਤੂ ਡਾ. ਸੁਰਭੀ, ਤਲਵੰਡੀ ਸਾਬੋ ਦੀ ਬਾਕਸਰ ਹਰਪ੍ਰੀਤ ਕੌਰ, ਲੌਗੋਵਾਲ ਦੀ ਗਾਇਕਾ ਅਮਨਦੀਪ ਕੌਰ, ਜ਼ਮੀਨ ਪ੍ਰਾਪਤੀ ਲਈ ਸੰਘਰਸ ਕਰਨ ਵਾਲੀਆ ਮਤੋਈ ਪਿੰਡ ਦੀਆਂ ਸੰਦੀਪ ਕੌਰ ਅਤੇ ਅਮਨਦੀਪ ਕੌਰ ਸ਼ਾਮਲ ਹਨ।  ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਭਰੂਣ ਹੱਤਿਆ ਅਤੇ ਲੜਕੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੀ  ਡਾ. ਹਰਸ਼ਿੰਦਰ ਕੌਰ, ਉੱਘੀ ਲੇਖਿਕਾ ਡਾ. ਗੁਰਮਿੰਦਰ ਸੰਧੂ, ਸਾਹਿਤਕਾਰ ਵਿਜੈ ਵਿਵੇਕ, ਸੂਫੀ ਗਾਇਕ ਕੰਵਰ ਗਰੇਵਾਲ ਵਿਸ਼ੇਸ ਤੌਰ ’ਤੇ ਪਹੁੰਚ ਰਹੇ ਹਨ। ਸਕੂਲਾਂ-ਕਾਲਜਾਂ ਦੀਆਂ ਵਿਦਿਆਰਥਣਾਂ ਦੀ ਕੋਰੀਓਗ੍ਰਾਫੀ, ਭੰਗੜਾ, ਗਿੱਧਾ ਅਤੇ ਲੋਕ ਗੀਤ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੋਣਗੇ। ਇਸ ਮੌਕੇ ਪ੍ਰਿਤਪਾਲ ਸਿੰਘ, ਰਾਜੇਸ ਰਿਖੀ, ਜਗਰੂਪ ਸਿੰਘ ਬੱਬੂ, ਪਰਵਿੰਦਰ   ਸਿੰਘ ਕੀਕੂ ਅਤੇ ਗੁਰਤੇਜ ਸਿੰਘ ਤੇਜੀ ਮੌਜੂਦ ਸਨ।


Comments Off on ਪੰਜਾਬ ਦੀਆਂ 21 ਧੀਆਂ ਨੂੰ ਮਿਲੇਗਾ ‘ਧੀ ਪੰਜਾਬ ਦੀ ਪੁਰਸਕਾਰ’
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.