ਸ਼ਹੀਦਾਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਅਭੈ ਸੰਧੂ !    ਮਨਸਾ ਦੇਵੀ ਨਵਰਾਤਰ ਮੇਲੇ ਲਈ ਹਰਿਆਣਾ ਰੋਡਵੇਜ਼ ਚਲਾਏਗਾ 40 ਬੱਸਾਂ !    ਦਸਵੀਂ ਦਾ ਹਿੰਦੀ ਦਾ ਪੇਪਰ ਲੀਕ !    25 ਆਈਏਐਸ ਤੇ ਇਕ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ !    ਸ਼ਹੀਦ ਭਗਤ ਸਿੰਘ ਦੀਆਂ ਲਿਖਤਾਂ ਵਿੱਚ ਇਤਿਹਾਸਕ ਹਵਾਲੇ !    ਆਜ਼ਾਦੀ ਦੇ ਪਰਵਾਨੇ ਦੀ ਗੌਰਵ ਗਾਥਾ !    ਬਿਖੜੇ ਪੈਂਡੇ ਦੇ ਹਮਸਫ਼ਰ !    ਫੁਟਬਾਲ: ਦੋਸਤਾਨਾ ਮੈਚ ਵਿੱਚ ਭਾਰਤ ਨੇ ਕੰਬੋਡੀਆ ਨੂੰ ਹਰਾਇਆ !    ਗੁਰੂ ਹਰਿ ਰਾਏ ਜੀ !    ਲਾਹੌਰ ਹਵਾਈ ਅੱਡੇ ਤੋਂ ਰਾਈਫਲ ਤੇ ਗੋਲੀ ਸਿੱਕੇ ਸਮੇਤ ਇਕ ਕਾਬੂ !    

ਪੰਜਾਬ ਨੂੰ ਦਸ ਸਾਲਾਂ ਦੌਰਾਨ 157 ਕਰੋੜ ਵਿੱਚ ਪਏ ਬਾਦਲਾਂ ਦੇ ਹਵਾਈ ਝੂਟੇ

Posted On January - 10 - 2017

11001CD _PAWAN_HANSਅਮਨਿੰਦਰ ਪਾਲ
ਚੰਡੀਗੜ੍ਹ, 10 ਜਨਵਰੀ
ਕਾਂਗਰਸ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿੱਚ ਇਸ ਦੇ ਮੁੱਖ ਮੰਤਰੀ ਵੱਲੋਂ ਸਰਕਾਰੀ ਹੈਲੀਕਾਪਟਰ ਦਾ ਇਸਤੇਮਾਲ ਨਾ ਕਰਨ ਦਾ ਵਾਅਦਾ ਕੀਤੇ ਜਾਣ ਨਾਲ ਸਰਕਾਰੀ ਹੈਲੀਕਾਪਟਰ ਦੀ ਗ਼ਲਤ ਵਰਤੋਂ ਦਾ ਮਾਮਲਾ ਇਕ ਵਾਰੀ ਫਿਰ ਸਾਹਮਣੇ ਆ ਗਿਆ ਹੈ। ਸਰਕਾਰੀ ਰਿਕਾਰਡ ਤੋਂ ਖ਼ੁਲਾਸਾ ਹੋਇਆ ਹੈ ਕਿ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਦੇ 10 ਸਾਲਾ ਕਾਰਜਕਾਲ ਦੌਰਾਨ ਮੁੱਖ ਮੰਤਰੀ ਅਤੇ ਇਸ ਦੇ ਸਿਖਰਲੇ ਸਹਾਇਕਾਂ ਨੂੰ ਵਾਸਤੇ ਹੈਲੀਕਾਪਟਰ ਦੀ ਵਰਤੋਂ ਨਾਲ ਸਰਕਾਰੀ ਖ਼ਜ਼ਾਨੇ ਉਤੇ 157 ਕਰੋੜ ਰੁਪਏ ਦਾ ਭਾਰ ਪਿਆ ਹੈ।
ਇਸ ਰਕਮ ਵਿੱਚ ਸਰਕਾਰ ਵੱਲੋਂ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ ਵਰ੍ਹੇ ਬੈੱਲ-427 ਹਵਾਈ ਜਹਾਜ਼ ਦੀ ਖ਼ਰੀਦ ਵੀ ਸ਼ਾਮਲ ਹੈ। ਪੰਜਾਬ ਦੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਕੋਲ ਉਪਲਬਧ ਰਿਕਾਰਡ ਮੁਤਾਬਕ ਜਨਵਰੀ 2007 ਤੋਂ ਅਗਸਤ 2016 ਦੌਰਾਨ ਸਰਕਾਰ ਨੇ ਨਿੱਜੀ ਕੰਪਨੀਆਂ ਨੂੰ ਵੱਖ-ਵੱਖ ਮੌਕਿਆਂ ਉਤੇ ਹੈਲੀਕਾਪਟਰ ਭਾੜੇ ’ਤੇ ਲੈਣ ਲਈ 112 ਕਰੋੜ ਰੁਪਏ ਅਦਾ ਕੀਤੇ।
ਇਸ ਦੌਰਾਨ 2012 ਵਿੱਚ ਸਰਕਾਰ ਨੇ ਕਰੀਬ 38 ਕਰੋੜ ਰੁਪਏ ’ਚ ਬੈੱਲ-429 ਜਹਾਜ਼ ਖ਼ਰੀਦਿਆ।
ਦੱਸਣਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਖ਼ਾਸਕਰ ਛੋਟੇ ਫ਼ਾਸਲਿਆਂ ਲਈ ਵੀ ਸਰਕਾਰੀ ਹਵਾਈ ਜਹਾਜ਼ ਦਾ ਇਸਤੇਮਾਲ ਕੀਤੇ ਜਾਣ ਦਾ ਮਾਮਲਾ ਕਾਂਗਰਸ ਅਤੇ     ‘ਆਪ‘ ਵੱਲੋਂ ਲਗਾਤਾਰ ਉਠਾਇਆ ਜਾਂਦਾ ਰਿਹਾ ਹੈ।
ਸਰਕਾਰੀ ਹੈਲੀਕਾਪਟਰਾਂ ਨੇ ਮਈ 2013 ਤੋਂ ਅਗਸਤ 2016 ਦੌਰਾਨ 2.14 ਕਰੋੜ ਰੁਪਏ ਦਾਂ ਬਾਲਣ ਸਾੜਿਆ ਅਤੇ 5.08 ਕਰੋੜ ਰੁਪਏ ਸਾਂਭ-ਸੰਭਾਲ ਉਤੇ ਖ਼ਰਚੇ ਗਏ। ਇਨ੍ਹਾਂ ਲਈ 2013-14 ਦੌਰਾਨ ਬੀਮਾ ਪ੍ਰੀਮੀਅਮ ਵਜੋਂ 24.15 ਲੱਖ ਰੁਪਏ, 2014-15 ਦੌਰਾਨ 19.96 ਲੱਖ ਅਤੇ 2015-16 ਦੌਰਾਨ 17.46 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ।


Comments Off on ਪੰਜਾਬ ਨੂੰ ਦਸ ਸਾਲਾਂ ਦੌਰਾਨ 157 ਕਰੋੜ ਵਿੱਚ ਪਏ ਬਾਦਲਾਂ ਦੇ ਹਵਾਈ ਝੂਟੇ
1 Star2 Stars3 Stars4 Stars5 Stars (1 votes, average: 5.00 out of 5)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.