ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਪੰਜਾਬ ਰਾਜ ਖੇਡਾਂ ਦੀ ਓਵਰਆਲ ਟਰਾਫ਼ੀ ਬਠਿੰਡਾ ਨੂੰ

Posted On January - 10 - 2017

ਪੱਤਰ ਪ੍ਰੇਰਕ
ਸੰਗਰੂਰ, 10 ਜਨਵਰੀ

ਵਾਰ ਹੀਰੋਜ਼ ਸਟੇਡੀਅਮ ’ਚ ਹੋਏ ਮੁਕਾਬਲਿਆਂ ਦਾ ਦ੍ਰਿਸ਼। -ਫ਼ੋਟੋ: ਮੰਨੂ

ਵਾਰ ਹੀਰੋਜ਼ ਸਟੇਡੀਅਮ ’ਚ ਹੋਏ ਮੁਕਾਬਲਿਆਂ ਦਾ ਦ੍ਰਿਸ਼। -ਫ਼ੋਟੋ: ਮੰਨੂ

ਪਿਛਲੇ ਤਿੰਨ ਦਿਨਾਂ ਤੋਂ ਵਾਰ ਹੀਰੋਜ਼ ਸਟੇਡੀਅਮ ’ਚ ਚੱਲ ਰਹੀਆਂ ਪੰਜਾਬ ਰਾਜ ਖੇਡਾਂ (14 ਤੇ 17 ਉਮਰ ਵਰਗ ਤੋਂ ਘੱਟ) ਅੱਜ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ। ਬਠਿੰਡਾ ਨੇ 15 ਅੰਕ ਹਾਸਲ ਕਰਦਿਆਂ ਓਵਰਆਲ ਟਰਾਫ਼ੀ ’ਤੇ ਕਬਜ਼ਾ ਕੀਤਾ। ਪਟਿਆਲਾ 11 ਅੰਕਾਂ ਨਾਲ ਦੂਜੇ ਸਥਾਨ ਤੇ ਲੁਧਿਆਣਾ 10 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ।
ਅੱਜ ਹੋਏ ਅਥਲੈਟਿਕਸ ਦੇ 17 ਸਾਲ ਉਮਰ ਤੋਂ ਘੱਟ ਮੁਕਾਬਲਿਆਂ ਵਿੱਚ ਮੋਗਾ 12 ਅੰਕ ਹਾਸਲ ਕਰਕੇ ਪਹਿਲੇ ਸਥਾਨ, ਹੁਸ਼ਿਆਰਪੁਰ 10 ਅੰਕਾਂ ਨਾਲ ਦੂਜੇ ਅਤੇ ਪਟਿਆਲਾ 8 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ। 14 ਸਾਲ ਉਮਰ ਵਰਗ ਤੋਂ ਘੱਟ ਹੋਏ ਮੁਕਾਬਲਿਆਂ ਵਿੱਚੋਂ ਬਠਿੰਡਾ ਨੇ 16 ਅੰਕਾਂ ਨਾਲ ਸੋਨੇ ਦਾ ਤਗ਼ਮਾ ਹਾਸਲ ਕੀਤਾ। ਗੁਰਦਾਸਪੁਰ ਅਤੇ ਸ਼੍ਰੀ ਮੁਕਤਸਰ ਸਾਹਿਬ ਕ੍ਰਮਵਾਰ 6 ਅਤੇ 5 ਅੰਕਾਂ ਨਾਲ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ। ਬੈਡਮਿੰਟਨ ਦੇ 17 ਸਾਲ ਤੋਂ ਘੱਟ ਉਮਰ ਵਰਗ ’ਚ ਲੁਧਿਆਣਾ ਨੇ 21 ਅੰਕਾਂ ਨਾਲ ਸੋਨੇ ਦਾ ਤਗ਼ਮਾ ਜਿੱਤਿਆ ਜਦੋਂ ਕਿ ਮੇਜ਼ਬਾਨ ਸੰਗਰੂਰ ਅਤੇ ਪਟਿਆਲਾ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ। ਕਬੱਡੀ ਦੇ 14 ਸਾਲ ਉਮਰ ਵਰਗ ਤੋਂ ਘੱਟ ਫਾਈਨਲ ਵਿੱਚ ਬਠਿੰਡਾ ਨੇ ਸ਼ਹੀਦ ਭਗਤ ਸਿੰਘ ਨਗਰ ਨੂੰ ਹਰਾ ਕੇ ਸੋਨੇ ਦਾ ਜਦੋਂ ਕਿ ਅੰਮ੍ਰਿਤਸਰ ਨੇ ਫ਼ਰੀਦਕੋਟ ਨੂੰ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ।
ਵੇਟ ਲਿਫਟਿੰਗ ਦੇ 14 ਸਾਲ ਉਮਰ ਵਰਗ ਤੋਂ ਘੱਟ ਲੁਧਿਆਣਾ ਨੇ ਓਵਰਆਲ ਚੈਂਪੀਅਨਸ਼ਿਪ ’ਤੇ ਕਬਜ਼ਾ ਕੀਤਾ, ਜਦੋਂ ਕਿ ਰੂਪਨਗਰ ਅਤੇ ਜਲੰਧਰ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। 17 ਸਾਲ ਉਮਰ ਵਰਗ ਤੋਂ ਘੱਟ ਪਟਿਆਲਾ ਨੇ ਸੋਨੇ ਦਾ, ਗੁਰਦਾਸਪੁਰ ਨੇ ਚਾਂਦੀ ਅਤੇ ਬਠਿੰਡਾ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਇਸੇ ਤਰ੍ਹਾਂ ਜੂਡੋ ਦੇ 14 ਸਾਲ ਉਮਰ ਵਰਗ ਤੋਂ ਘੱਟ ਤਰਨ ਤਾਰਨ ਅਤੇ ਜਲੰਧਰ ਨੇ ਸਾਂਝੇ ਤੌਰ ’ਤੇ 7 ਅੰਕ ਪ੍ਰਾਪਤ ਕਰਕੇ ਓਵਰਆਲ ਟੀਮ ਚੈਂਪੀਅਨਸ਼ਿਪ ’ਤੇ ਕਬਜ਼ਾ ਕੀਤਾ। ਗੁਰਦਾਸਪੁਰ ਨੇ 7 ਅੰਕਾਂ ਨਾਲ ਦੂਜਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਅੰਮ੍ਰਿਤਸਰ 6 ਅੰਕਾਂ ਨਾਲ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਬਾਕਸਿੰਗ 14 ਸਾਲ ਉਮਰ ਵਰਗ ਤੋਂ ਘੱਟ ਬਠਿੰਡਾ ਨੇ 16 ਅੰਕਾਂ ਨਾਲ ਓਵਰਆਲ ਚੈਂਪੀਅਨਸ਼ਿਪ ’ਤੇ ਕਬਜ਼ਾ ਕੀਤਾ। ਹੁਸ਼ਿਆਰਪੁਰ 10 ਅੰਕਾਂ ਨਾਲ ਦੂਜੇ ਅਤੇ ਪਟਿਆਲਾ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ 7 ਅੰਕਾਂ ਨਾਲ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ। 17 ਸਾਲ ਉਮਰ ਵਰਗ ਤੋਂ ਘੱਟ ਬਠਿੰਡਾ ਨੇ 15 ਅੰਕਾਂ ਨਾਲ ਸੋਨੇ ਦਾ ਤਗ਼ਮਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ 11 ਅੰਕਾਂ ਨਾਲ ਚਾਂਦੀ ਅਤੇ ਸੰਗਰੂਰ 8 ਅੰਕ ਪ੍ਰਾਪਤ ਕਰਕੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ।


Comments Off on ਪੰਜਾਬ ਰਾਜ ਖੇਡਾਂ ਦੀ ਓਵਰਆਲ ਟਰਾਫ਼ੀ ਬਠਿੰਡਾ ਨੂੰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.