ਹੜਤਾਲ ਜਾਰੀ ਰੱਖਣਗੇ ਮੀਟ ਵਿਕਰੇਤਾ !    ਕਿੰਨੇ ਕੁ ਸਾਰਥਕ ਹਨ ਮਹਿਲਾ ਵਿਕਾਸ ਵਿਭਾਗ ਤੇ ਕਮਿਸ਼ਨ ? !    ‘ਬਲੱਡ ਮਨੀ’ ਦਾ ਸੰਕਲਪ ਤੇ ਮਹੱਤਵ !    ਜਾਂਚ-ਪੜਤਾਲ ’ਚ ਘਚੋਲਾ ਪਾਉਣਾ ਕੋਈ ਸਾਥੋਂ ਸਿੱਖੇ... !    ਮੇਅਰ ਦੇ ਜਾਤੀ ਪ੍ਰਮਾਣ ਪੱਤਰ ਦੀ ਹੋਵੇਗੀ ਜਾਂਚ !    ਐਸਵਾਈਐਲ ਮੁੱਦੇ ’ਤੇ ਸਾਥ ਦਿਆਂਗੇ: ਤੰਵਰ !    ਲੰਬੀ ਤੇ ਕਬਰਵਾਲਾ ਸਣੇ ਗਿਆਰਾਂ ਥਾਣਿਆਂ ਦੇ ਮੁਖੀ ਬਦਲੇ !    ਟਰੱਕ ਯੂਨੀਅਨ ਦੀ ਪ੍ਰਧਾਨਗੀ ਵਿਵਾਦ ’ਚ ਘਿਰੀ !    ਕਾਵਿ ਕਿਆਰੀ !    ਕਿਉਂ ਵਿਸਰ ਗਏ ਨੇ ਭਵਿੱਖ ਦੇ ਖ਼ਤਰੇ !    

ਫਲਾਂ ਦੀ ਖੇਤੀ ਤੋਂ ਅਫ਼ਗਾਨਿਸਤਾਨ ਨੂੰ ਹੋ ਰਿਹੈ ਨੁਕਸਾਨ

Posted On January - 1 - 2017
ਕੰਧਾਰ (ਅਫ਼ਗ਼ਾਨਿਸਤਾਨ) ਦੇ ਇਕ ਬਾਗ਼ ਵਿੱਚ ਅਨਾਰਾਂ ਦੀ ਛਾਂਟੀ ਕਰ ਰਹੇ ਇਕ ਕਾਮੇ ਦੀ ਤਸਵੀਰ। -ਫੋਟੋ: ਏਐੱਫਪੀ

ਕੰਧਾਰ (ਅਫ਼ਗ਼ਾਨਿਸਤਾਨ) ਦੇ ਇਕ ਬਾਗ਼ ਵਿੱਚ ਅਨਾਰਾਂ ਦੀ ਛਾਂਟੀ ਕਰ ਰਹੇ ਇਕ ਕਾਮੇ ਦੀ ਤਸਵੀਰ। -ਫੋਟੋ: ਏਐੱਫਪੀ

ਕਾਬੁਲ, 1 ਜਨਵਰੀ
ਅਫ਼ਗਾਨਿਸਤਾਨ ਵੱਲੋਂ ਆਪਣੇ ਕਿਸਾਨਾਂ ਨੂੰ ਅਫ਼ੀਮ ਦੀ ਖੇਤੀ ਤੋਂ ਤੌਬਾ ਕਰਾਉਣ ਲਈ ਸ਼ੁਰੂ ਕੀਤੀ ਗਈ ਫਲਾਂ ਦੀ ਖੇਤੀ ਦੀ ਯੋਜਨਾ ਨੂੰ ਬੂਰ ਪੈਂਦਾ ਨਹੀਂ ਦਿਖਾਈ ਦੇ ਰਿਹਾ। ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦਰਮਿਆਨ ਰਿਸ਼ਤਿਆਂ ’ਚ ਤਰੇੜ ਕਰ ਕੇ ਫਲਾਂ ਦੀ ਬਰਾਮਦਗੀ ਨੂੰ ਹੁਲਾਰਾ ਨਹੀਂ ਮਿਲ ਰਿਹਾ। ਕੰਧਾਰੀ ਅਨਾਰ ਅਤੇ ਅੰਗੂਰ ਪੂਰੀ ਦੁਨੀਆ ’ਚ ਮਸ਼ਹੂਰ ਹਨ ਪਰ ਕੋਈ ਬੰਦਰਗਾਹ ਅਤੇ ਵਧੀਆ ਹਵਾਈ ਸੰਪਰਕ ਨਾ ਹੋਣ ਕਰ ਕੇ ਉਸ ਨੂੰ ਇਸ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਇਸ ਦੇ ਨਾਲ ਪਾਕਿਸਤਾਨ ਵੱਲੋਂ ਜ਼ਿਆਦਾਤਰ ਆਪਣੀ ਸਰਹੱਦ ਬੰਦ ਰੱਖੇ ਜਾਣ ਕਰ ਕੇ ਵੀ ਉਸ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਸਾਲ ਸਰਹੱਦੀ ਨਗਰਾਂ ’ਚ ਟਰੱਕਾਂ ਦੀਆਂ ਲੰਮੀਆਂ ਕਤਾਰਾਂ ਦੇਖੀਆਂ ਜਾ ਸਕਦੀਆਂ ਸਨ ਜਿਨ੍ਹਾਂ ’ਚ ਕਈ ਟਨ ਫਲ ਅਤੇ ਹੋਰ ਵਸਤਾਂ ਖ਼ਰਾਬ ਹੋ ਗਈਆਂ। ਕਿਸਾਨ ਫਲਾਂ ਦੀ ਵਿਕਰੀ ਨਾ ਹੋਣ ਕਰ ਕੇ ਮੁੜ ਤੋਂ ਅਫ਼ੀਮ ਦੀ ਖੇਤੀ ਦੇ ਰਾਹ ਪੈ ਗਏ। ਪਾਕਿਸਤਾਨ ਨੇ ਪਿਛਲੇ ਸਾਲ ਜੂਨ ’ਚ ਐਲਾਨ ਕੀਤਾ ਸੀ ਕਿ ਉਹ ਅਫ਼ਗਾਨਿਸਤਾਨ ਨਾਲ ਲਗਦੀ 2600 ਕਿਲੋਮੀਟਰ ਸਰਹੱਦ ’ਤੇ ਹੋਰ ਨਾਕੇ ਅਤੇ ਤਾਰ ਲਾਏਗਾ ਤਾਂ ਜੋ ਦਹਿਸ਼ਤਗਰਦਾਂ ਦੀ ਆਮਦ ਨੂੰ ਰੋਕਿਆ ਜਾ ਸਕੇ। ਅਫ਼ਗਾਨਿਸਤਾਨ ਦੇ ਖੇਤੀਬਾੜੀ ਮੰਤਰੀ ਅਸਦਉੱਲ੍ਹਾ ਜ਼ੈਮੀਰ ਨੇ ਦੋਸ਼ ਲਾਇਆ ਕਿ ਪਾਕਿਸਤਾਨ ਨੇ ਸੁਰੱਖਿਆ ਦਾ ਹਵਾਲਾ ਦੇ ਕੇ ਉਨ੍ਹਾਂ ਦੀ ਬਰਾਮਦਗੀ ਨੂੰ ਨੁਕਸਾਨ ਪਹੁੰਚਾਉਣ ਦਾ ਤਹੱਈਆ ਕੀਤਾ ਹੋਇਆ ਹੈ।

-ਏਐਫਪੀ 


Comments Off on ਫਲਾਂ ਦੀ ਖੇਤੀ ਤੋਂ ਅਫ਼ਗਾਨਿਸਤਾਨ ਨੂੰ ਹੋ ਰਿਹੈ ਨੁਕਸਾਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.