ਮੋਦੀ ਅਮਰੀਕਾ ਦੌਰੇ ’ਤੇ ਜਾਣਗੇ !    ਗੁਹਾ ਨੂੰ ਮੋਦੀ ਦੀ ਆਲੋਚਨਾ ਲਈ ਮਿਲੀਆਂ ਧਮਕੀਆਂ !    ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਛੇਤੀ ਕਰਵਾਈਆਂ ਜਾਣ: ਮਾਨ !    ਅਮਰੀਕਾ ਵਿੱਚ ਖਾਲਸਾ ਸਾਜਨਾ ਦਿਵਸ ਨੂੰ ‘ਸਿੱਖ ਦਿਵਸ’ ਸਥਾਪਤ ਕਰਾਉਣ ਲਈ ਸਿੱਖ ਜਥੇਬੰਦੀਆਂ ਸਰਗਰਮ !    ਵਿਸ਼ੇਸ਼ ਸਰਦ-ਰੁੱਤ ਓਲੰਪਿਕ ਜੇਤੂ ਖਿਡਾਰੀਆਂ ਦਾ ਸਵਾਗਤ !    ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਮਹਿਲਾ ਤੋਂ 25 ਹਜ਼ਾਰ ਲੁੱਟੇ !    ਬੈਂਸ ਨੇ ਪਟਿਆਲਾ ਡਵੀਜ਼ਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ !    ਬੰਗਲਾਦੇਸ਼ ਦੇ ਪਾਕਿ ਜਾਣ ਦੀ ਸੰਭਾਵਨਾ ਮੱਧਮ !    ਚੇਤਰ ਮੇਲੇ ਵਿੱਚ ਲੱਖਾਂ ਸ਼ਰਧਾਲੂਆਂ ਵੱਲੋਂ ਪਿੰਡਦਾਨ !    ਪ੍ਰਵੇਸ਼ ਪ੍ਰਾਜੈਕਟ ਦੇ 1200 ਅਧਿਆਪਕਾਂ ਨੂੰ ਪਿਤਰੀ ਸਕੂਲਾਂ ’ਚ ਵਾਪਸ ਭੇਜਿਆ !    

ਫ਼ਿਲਮ ‘ਸਰਦਾਰ ਸਾਹਬ’ ਦੀ ਟੀਮ ਅੰਮ੍ਰਿਤਸਰ ਪੁੱਜੀ

Posted On January - 3 - 2017
ਅੰਮ੍ਰਿਤਸਰ ਵਿੱਚ ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ, ਗੁੱਗੂ ਗਿੱਲ ਤੇ ਦਲਜੀਤ ਕਲਸੀ ਮੀਡੀਆ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਵਿਸ਼ਾਲ ਕੁਮਾਰ

ਅੰਮ੍ਰਿਤਸਰ ਵਿੱਚ ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ, ਗੁੱਗੂ ਗਿੱਲ ਤੇ ਦਲਜੀਤ ਕਲਸੀ ਮੀਡੀਆ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਵਿਸ਼ਾਲ ਕੁਮਾਰ

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 3 ਜਨਵਰੀ
ਪੰਜਾਬੀ ਫ਼ਿਲਮ ‘ਸਰਦਾਰ ਸਾਹਬ’ ਦੀ ਟੀਮ ਅੱਜ ਫ਼ਿਲਮ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ ਦੀ ਅਗਵਾਈ ਵਿਚ ਪ੍ਰਚਾਰ ਲਈ ਅੰਮ੍ਰਿਤਸਰ ਪੁੱਜੀ। ਇਸ ਮੌਕੇ ਜੈਕੀ ਸ਼ਰਾਫ ਨੇ ਕਿਹਾ ਕਿ ਉਨ੍ਹਾਂ ਦੋ ਸੌ ਤੋਂ ਵੱਧ ਫ਼ਿਲਮਾਂ ਵਿਚ ਕੰਮ ਕੀਤਾ ਹੈ, ਪਰ ਪੰਜਾਬੀ ’ਚ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ। ਇਸ ਮੌਕੇ ਫ਼ਿਲਮ ਨਿਰਦੇਸ਼ਕ ਅਮਿਤ ਪ੍ਰਾਸ਼ਰ, ਅਦਾਕਾਰ ਗੁੱਗੂ ਗਿੱਲ, ਹੀਰੋ ਦਿਲਜੀਤ ਕਲਸੀ, ਗੁਰਮੀਤ ਸਿੰਘ, ਕਪਤਾਨ ਲਾਡੀ ਵੀ ਮੌਜੂਦ ਸਨ।
ਨਿਰਦੇਸ਼ਕ ਸ੍ਰੀ ਪ੍ਰਾਸ਼ਰ ਨੇ ਦੱਸਿਆ ਕਿ ਗਾਇਕ ਮੀਕਾ ਸਿੰਘ ਦੀ ਪੇਸ਼ਕਸ਼ ਇਸ ਫ਼ਿਲਮ ਵਿਚ ਸਰਦਾਰ ਸੋਹੀ, ਸ਼ਵਿੰਦਰ ਮਾਹਲ, ਯਾਦ ਗਰੇਵਾਲ,  ਸੁਦੇਸ਼  ਬੇਰੀ ਅਤੇ ਕਰਮਜੀਤ ਅਨਮੋਲ ਨੇ ਵੀ ਕਿਰਦਾਰ ਨਿਭਾਏ ਹਨ। ਨਵਾਂ ਅਦਾਕਾਰ ਦਿਲਜੀਤ ਕਲਸੀ ਪਹਿਲੀ ਵਾਰ ਹੀਰੋ ਵਜੋਂ ਪੇਸ਼ ਹੋ ਰਿਹਾ ਹੈ, ਜਿਸ ਨਾਲ ਖੂਬਸੂਰਤ ਅਦਾਕਾਰਾ ਨੀਤੂ ਸਿੰਘ ਨਜ਼ਰ ਆਵੇਗੀ।
ਆਲ ਟਾਈਮ ਮੂਵੀਜ਼ ਪ੍ਰਾਈਵੇਟ ਲਿਮਟਿਡ  ਦੇ ਬੈਨਰ ਹੇਠ ਬਣੀ ਇਹ ਫ਼ਿਲਮ ਚਰਚਿਤ ਤਾਮਿਲ ਫ਼ਿਲਮ ‘ਥਲਾਈਵਾ’ ਦਾ ਅਧਿਕਾਰਤ ਰੀਮੇਕ ਹੈ। ਫਿਲਮ ਦਾ ਪਿਛੋਕੜ ਕੌਮੀ ਰਾਜਧਾਨੀ ਦਿੱਲੀ ’ਤੇ ਆਧਾਰਤ ਹੈ। ਕਹਾਣੀ ਲੁਧਿਆਣਾ ਤੋਂ ਦਿੱਲੀ ਜਾ ਕੇ ਵੱਸੇ ਦੋ ਟਰਾਂਸਪੋਰਟਰ ਭਰਾਵਾਂ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੋਈ ਦਿੱਲੀ ਦੀ ਟਰਾਂਸਪੋਰਟ, ਸਿਆਸਤ, ਪੁਲੀਸ ਤੇ ਗੁੰਡਾਤੰਤਰ ਦੇ ਦੀਦਾਰ ਕਰਵਾਉਂਦੀ ਹੈ।
ਅਦਾਕਾਰ ਗੁੱਗੂ ਗਿੱਲ ਨੇ ਕਿਹਾ ਕਿ ਪੰਜਾਬੀ ਫ਼ਿਲਮ ਸਨਅਤ ਨੇ ਬਹੁਤ ਵਿਕਾਸ ਕੀਤਾ ਹੈ ਤਾਂ ਹੀ ਬਾਲੀਵੁੱਡ ਦੇ ਵੱਡੇ ਕਲਾਕਾਰ ਪੰਜਾਬੀ ਫ਼ਿਲਮਾਂ ਵਿਚ ਕੰਮ ਕਰ ਰਹੇ ਹਨ। ਸ੍ਰੀ ਪ੍ਰਾਸ਼ਰ ਨੇ ਕਿਹਾ ਕਿ ਥੀਏਟਰਾਂ ਵਿਚ ਰੋਜ਼ਾਨਾ ਪੰਜਾਬੀ ਫ਼ਿਲਮਾਂ ਵਿਖਾਉਣਾ ਲਾਜ਼ਮੀ ਕਰਨਾ ਸ਼ਲਾਘਾਯੋਗ ਹੈ।


Comments Off on ਫ਼ਿਲਮ ‘ਸਰਦਾਰ ਸਾਹਬ’ ਦੀ ਟੀਮ ਅੰਮ੍ਰਿਤਸਰ ਪੁੱਜੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.