ਜਬਰ ਜਨਾਹ ਮਾਮਲਾ: ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ !    ਡਾਕਟਰਾਂ ਦੀਆਂ 662 ਆਸਾਮੀਆਂ ਜਲਦ ਭਰੀਆਂ ਜਾਣਗੀਆਂ: ਵਿੱਜ !    ਸੁਜਾਤਾ ਮਹਿਤਾ ਬਣੀ ਯੂਪੀਐਸਸੀ ਦੀ ਮੈਂਬਰ !    ਫੇਲ੍ਹ ਨਾ ਕਰਨ ਦੀ ਨੀਤੀ ਦੇ ਹਾਸਲ !    ਗੁਣਾਂ ਨਾਲ ਭਰਪੂਰ ਹੈ ਅਜਵਾਇਣ !    ਕਿਵੇਂ ਕਰੀਏ ਟੁੱਥਪੇਸਟ ਤੇ ਟੁੱਥਬੁਰਸ਼ ਦੀ ਸਹੀ ਚੋਣ ਅਤੇ ਵਰਤੋਂ !    ਜੜ੍ਹਾਂ ਮਜ਼ਬੂਤ ਕਰਨ ਦੀ ਲੋੜ !    ਦਮੇ ਦੇ ਕਾਰਨ ਤੇ ਇਸ ਤੋਂ ਬਚਣ ਦੇ ਉਪਾਅ !    ਕਾਨਫਰੰਸ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ !    ਵੋਟਾਂ ਦੀ ਰੰਜਿਸ਼: ਮਾਣੂੰਕੇ ਵਿੱਚ ਦੋ ਧਿਰਾਂ ਭਿੜੀਆਂ !    

ਬਹੁਤ ਗੁਣਕਾਰੀ ਹੈ ਮੂੰਗਫ਼ਲੀ

Posted On January - 7 - 2017

12712cd _groundnutਬੱਚਿਓ, ਸਰਦੀਆਂ ਵਿੱਚ ਤੁਸੀਂ ਮੂੰਗਫ਼ਲੀ ਬੜੇ ਸਵਾਦ ਨਾਲ ਖਾਂਦੇ ਹੋ। ਇਹ ਸਿਹਤ ਲਈ ਬੜੀ ਲਾਭਦਾਇਕ ਹੁੰਦੀ ਹੈ। ਜਿਵੇਂ ਕੇ ਇਸ ਦੇ ਨਾਮ ਤੋਂ ਹੀ ਜ਼ਾਹਿਰ ਹੈ ਇਹ ਇੱਕ ਫ਼ਲੀਦਾਰ ਪੌਦਾ ਹੁੰਦਾ ਹੈ। ਇਹ ਆਮ ਕਰਕੇ ਸਾਰਾ ਸਾਲ ਆਸਾਨੀ ਨਾਲ ਉਪਲੱਬਧ ਰਹਿੰਦੀ ਹੈ। ਇਸ ਨੂੰ ਖਾਣ ਲਈ ਕਈ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਇਸ ਤੋਂ ਤਿਆਰ ਮੱਖਣ ਵੀ ਬਹੁਤ ਸਵਾਦ ਨਾਲ ਖਾਧਾ ਜਾਂਦਾ ਹੈ।
ਮੂੰਗਫ਼ਲੀ ਵਿੱਚ ਗਾੜੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਉਬਾਲਣ ’ਤੇ ਹੋਰ ਵੀ ਸਰਗਰਮ ਹੋ ਜਾਂਦੇ ਹਨ। ਉਬਲੀ ਹੋਈ ਮੂੰਗਫ਼ਲੀ ਭਾਰਤ, ਅਮਰੀਕਾ, ਚੀਨ ਅਤੇ ਪੱਛਮੀ ਅਫ਼ਰੀਕਾ ਵਿੱਚ ਖਾਧੀ ਜਾਂਦੀ ਹੈ। ਮੂੰਗਫ਼ਲੀ ਦਾ ਤੇਲ ਖਾਣਾ ਬਣਾਉਣ ਲਈ ਵੱਡੀ ਮਾਤਰਾ ਵਿੱਚ ਵਰਤਿਆ ਜਾਂਦਾ ਹੈ। ਇਸ ਨੂੰ ਦੂਜੇ ਤੇਲਾਂ ਦੇ ਮੁਕਾਬਲੇ ਚੰਗਾ ਮੰਨਿਆ ਜਾਂਦਾ ਹੈ। ਮੂੰਗਫ਼ਲੀ ਪ੍ਰੋਟੀਨ ਦਾ ਸਸਤਾ ਸਰੋਤ ਹੈ। ਇਸ ਵਿੱਚ ਪੋਸ਼ਕ ਤੱਤ ਵੱਡੀ ਮਾਤਰਾ ਵਿੱਚ ਪਾਏ ਜਾਂਦੇ ਹਨ । ਮੂੰਗਫ਼ਲੀ ਨਿਊਟ੍ਰੀਐਂਟਸ, ਐਂਟੀਆਕਸੀਡੈਂਟ, ਵਿਟਾਮਿਨ, ਮਿਨਰਲਸ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ, ਕੌਪਰ, ਕੈਲਸ਼ੀਅਮ, ਆਇਰਨ, ਜ਼ਿੰਕ ਵਰਗੀਆਂ ਧਾਤਾਂ ਹੁੰਦੀਆਂ ਹਨ ਜੋ ਸਰੀਰ ਦੇ ਵੱਖ-ਵੱਖ ਕੰਮਾਂ ਵਿੱਚ ਹਿੱਸਾ ਪਾਉਂਦੀਆਂ ਹਨ। 100 ਗ੍ਰਾਮ ਮੂੰਗਫ਼ਲੀ ਵਿੱਚ 567 ਕੈਲੋਰੀ ਅਤੇ 25.80 ਗ੍ਰਾਮ ਪ੍ਰੋਟੀਨ ਹੁੰਦਾ ਹੈ।
ਇਸ ਵਿੱਚ ਮੌਜੂਦ ਵਿਟਾਮਿਨ ਈ ਚਮੜੀ ਦੀ ਰੱਖਿਆ ਕਰਦਾ ਹੈ। ਇਹ ਹਾਜ਼ਮਾ ਵਧਾਉਂਦੀ ਹੈ। ਰੋਜ਼ ਖਾਣੇ ਤੋਂ ਬਾਅਦ 50-100 ਗ੍ਰਾਮ ਮੂੰਗਫ਼ਲੀ ਖਾਣ ਨਾਲ ਭੋਜਨ ਪਚਦਾ ਹੈ ਤੇ ਖ਼ੂਨ ਦੀ ਕਮੀ ਦੂਰ ਹੁੰਦੀ ਹੈ। ਸਰਦੀਆਂ ਵਿੱਚ ਮੂੰਗਫ਼ਲੀ ਸਰੀਰ ਨੂੰ ਗਰਮ ਰੱਖਦੀ ਹੈ। ਇਸ ਵਿੱਚ ਮੋਨੋਅਨਸੈਚੂਰੇਟਿਡ ਫੈਟੀ ਐਸਿਡ ਹੁੰਦੇ ਹਨ ਜੋ ਮਾੜੇ ਕੋਲੈਸਟਰੋਲ ਨੂੰ ਘਟਾਉਂਦੇ ਹਨ ਤੇ ਚੰਗੇ ਕੋਲੈਸਟਰੋਲ ਵਿੱਚ ਵਾਧਾ ਕਰਕੇ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ। ਮੂੰਗਫ਼ਲੀ ਵਿਚਲੇ ਅਮੀਨੋ ਐਸਿਡ ਸਰੀਰ ਦੇ ਵਿਕਾਸ ਵਿੱਚ ਮਦਦ ਕਰਦੇ ਹਨ। ਇਹ ਪੇਟ ਦੇ ਕੈਂਸਰ, ਦਿਲ ਦੀਆਂ ਬਿਮਾਰੀਆਂ, ਵਾਇਰਲ ਤੇ ਫ਼ੰਗਲ ਇਨਫੈਕਸ਼ਨ, ਅਲਜ਼ਾਈਮਰ, ਡਿਪਰੈਸ਼ਨ ਅਤੇ ਨਾੜੀ ਤੰਤਰ ਸਬੰਧੀ ਬਿਮਾਰੀਆਂ ਤੋਂ ਬਚਾਅ ਕਰਦੀ ਹੈ। ਇਹ ਫੇਫੜਿਆਂ ਨੂੰ ਤਾਕਤ ਦਿੰਦੀ ਹੈ ਤੇ ਖੰਘ ਲਈ ਲਾਭਦਾਇਕ ਹੈ। ਇਸ ਵਿੱਚ ਪ੍ਰੋਟੀਨ ਦੀ ਮਾਤਰਾ ਮਾਸ ਦੇ ਮੁਕਾਬਲੇ 1.3 ਗੁਣਾ ਅਤੇ ਅੰਡਿਆਂ ਤੋਂ 2.5 ਗੁਣਾ ਜ਼ਿਆਦਾ ਹੁੰਦੀ ਹੈ।
100 ਗ੍ਰਾਮ ਕੱਚੀ ਮੂੰਗਫ਼ਲੀ ਵਿੱਚ 1 ਲੀਟਰ ਦੁੱਧ ਦੇ ਬਰਾਬਰ ਪ੍ਰੋਟੀਨ ਹੁੰਦੀ ਹੈ। 250 ਗ੍ਰਾਮ ਮੂੰਗਫ਼ਲੀ ਵਿੱਚ ਜਿੰਨੇ ਖਣਿਜ ਤੇ ਵਿਟਾਮਿਨ ਹੁੰਦੇ ਹਨ, ਇੰਨੇ 250 ਗ੍ਰਾਮ ਮਾਸ ਵਿੱਚ ਵੀ ਨਹੀਂ ਹੁੰਦੇ।
– ਸ਼ਮਿੰਦਰ ਕੌਰ


Comments Off on ਬਹੁਤ ਗੁਣਕਾਰੀ ਹੈ ਮੂੰਗਫ਼ਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.