ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ !    ਭਰ ਜਵਾਨੀ ਟੁੱਟਿਆ ਸਿਤਾਰਾ ਰਾਜ ਬਰਾੜ !    ਦੂਰ ਰਹਿ ਕੇ ਵੀ ਜੜ੍ਹਾਂ ਨਾਲ ਜੁੜਿਆ ਹੋਇਆ ਸਾਹਿਤਕਾਰ !    ਛੋਟਾ ਪਰਦਾ !    ਸਿੱਖ ਸ਼ਹਾਦਤਾਂ ਨੂੰ ਗੀਤਾਂ ਰਾਹੀਂ ਪੇਸ਼ ਕਰਨ ਵਾਲਾ ਚਰਨ ਸਿੰਘ ਸਫਰੀ !    ਪ੍ਰਿਅੰਕਾ ਚੋਪੜਾ ਦਾ ਪੰਜਾਬੀ ਸਿਨਮਾ ਨਾਲ ਜੁੜਨਾ ਵੱਡੀ ਗੱਲ : ਅਮਰਿੰਦਰ ਗਿੱਲ !    ਸਿੱਖ ਵਿਰਾਸਤ ਨੂੰ ਸਾਂਭਣ ਵਾਲਾ ਗੁਰਬਖਸ਼ ਸਿੰਘ ਅਲਬੇਲਾ !    ਮੈਂ ਅਭਿਨੇਤਰੀ ਪਹਿਲਾਂ ਹਾਂ, ਗਾਇਕਾ ਬਾਅਦ ਵਿੱਚ: ਸ਼੍ਰਧਾ ਕਪੂਰ !    ਪੰਜਾਬੀ ਸਿਨਮਾ: ਸਾਰਥਿਕਤਾ ਹੈ, ਸਥਿਰਤਾ ਨਹੀਂ !    ਪਹਿਲੀ ਵਾਰ ਪੂਰੀ ਫ਼ਿਲਮ ਵਿੱਚ ਨਿਭਾਇਆ ਆਦਮੀ ਦਾ ਕਿਰਦਾਰ: ਸੁਨੀਲ ਗਰੋਵਰ !    

ਬਿੱਲੀਆਂ ਦਾ ਵਚਿੱਤਰ ਸੰਸਾਰ

Posted On January - 7 - 2017

12712cd _cats newਸੁਖਮੰਦਰ ਸਿੰਘ ਤੂਰ
ਬੱਚਿਓ! ਉਂਜ ਤਾਂ ਬਿੱਲੀਆਂ ਪੂਰੇ ਵਿਸ਼ਵ ਵਿੱਚ ਪਾਈਆਂ ਜਾਂਦੀਆਂ ਹਨ, ਪਰ ਸਭ ਤੋਂ ਡਰਾਉਣੀਆਂ ਬਿੱਲੀਆਂ ਉੱਤਰੀ ਅਮਰੀਕਾ ਦੇ ਸੰਘਣੇ ਜੰਗਲਾਂ ਵਿੱਚ ਵੇਖਣ ਨੂੰ ਮਿਲਦੀਆਂ ਹਨ। ਇਹ ਲੂੰਬੜੀ ਅਤੇ ਕੁੱਤੇ ਨੂੰ ਵੀ ਆਪਣੇ ਤਿੱਖੇ ਪੰਜਿਆਂ ਨਾਲ ਜ਼ਖ਼ਮੀ ਕਰ ਦਿੰਦੀਆਂ ਹਨ ਅਤੇ ਫਿਰ ਉਨ੍ਹਾਂ ਦਾ ਖ਼ੂਨ ਚੂਸਦੀਆਂ ਹਨ। ਇਸੇ ਕਰਕੇ ਇਨ੍ਹਾਂ ਨੂੰ ਹਿੰਸਕ ਬਿੱਲੀਆਂ ਵੀ ਆਖਿਆ ਜਾਂਦਾ ਹੈ।
ਦੱਖਣੀ ਅਫ਼ਰੀਕਾ ਦੇ ਜੰਗਲਾਂ ’ਚ ‘ਈਆ’ ਨਾਂ ਦੀ ਬਿੱਲੀ ਦਰੱਖਤਾਂ ਉੱਪਰ ਆਲ੍ਹਣਾ ਬਣਾ ਕੇ ਰਹਿੰਦੀ ਹੈ। ਇਸ ਦਾ ਰੰਗ ਗੂੜ੍ਹਾ ਨੀਲਾ ਹੁੰਦਾ ਹੈ, ਪਰ ਅੱਖਾਂ ਬਹੁਤ ਡਰਾਉਣੀਆਂ ਹੁੰਦੀਆਂ ਹਨ। ਰਾਤ ਦੇ ਹਨੇਰੇ ’ਚ ਇਸ ਦੀਆਂ ਅੱਖਾਂ ਹੀਰੇ ਵਾਂਗ ਚਮਕਦੀਆਂ ਹਨ। ਇਹ ਅਕਸਰ ਦਰੱਖਤਾਂ ’ਤੇ ਰਹਿਣ ਵਾਲੇ ਪੰਛੀਆਂ ਦਾ ਸ਼ਿਕਾਰ ਕਰਦੀ ਹੈ।
ਬਿੱਲੀ ਦੀ ਇੱਕ ਨਸਲ ਅਜਿਹੀ ਵੀ ਹੈ ਜੋ ਕੁੱਤਿਆਂ ਵਾਂਗ ਭੌਂਕਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਨੂੰ ਭੌਂਕਦੇ ਹੋਏ ਦੇਖ ਕੇ ਭੌਂਕਣ ਵਾਲੇ ਕੁੱਤੇ ਵੀ ਦੂਰ ਨੱਸਣ ਲੱਗਦੇ ਹਨ। ਇਹ ਬਿੱਲੀ ਮੈਕਸੀਕੋ ਦੀਆਂ ਪਹਾੜੀਆਂ ’ਤੇ ਰਹਿੰਦੀ ਹੈ। ਇਸ ਨੂੰ ‘ਰਿੰਗਟੇਲ ਕੈਟ’ ਵੀ ਕਹਿੰਦੇ ਹਨ। ਇਸ ਦੀ ਪੂਛ ਚਾਰ ਤੋਂ ਪੰਜ ਫੁੱਟ ਲੰਮੀ ਹੁੰਦੀ ਹੈ। ਇਹ ਆਪਣੀ ਪੂਛ ਦੀ ਮਦਦ ਨਾਲ ਸ਼ਿਕਾਰ ਕਰਦੀ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਸ ਦਾ ਮੂੰਹ ਜੰਗਲੀ ਗਲਿਹਰੀ ਵਰਗਾ ਹੁੰਦਾ ਹੈ ਅਤੇ ਇਹ ਦਰੱਖਤਾਂ ਆਦਿ ’ਤੇ ਬਾਂਦਰਾਂ ਵਾਂਗ ਟੱਪਦੀ ਰਹਿੰਦੀ ਹੈ। ਇਹ ਆਪਣੀ ਬੋਲੀ ਪ੍ਰਤੀ ਵੀ ਅਪਵਾਦ ਹੈ ਕਿਉਂਕਿ ਇਹ ਮਿਆਊਂ-ਮਿਆਊਂ ਦੀ ਥਾਂ ਕੁੱਤੇ ਵਾਂਗ ਭੌਂਕਦੀ ਹੈ। ਇਸ ਨੂੰ ਕਈ ਸ਼ਿਕਾਰੀ ਪਾਲਤੂ ਬਣਾ ਕੇ ਵੀ ਰੱਖਦੇ ਹਨ ਕਿਉਂਕਿ ਇਸ ਦੀ ਮਦਦ ਨਾਲ ਸ਼ਿਕਾਰੀਆਂ ਨੂੰ ਸ਼ਿਕਾਰ ਕਰਨ ’ਚ ਘੱਟ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਸ਼ਿਕਾਰ ਨੂੰ ਦੂਰੋਂ ਵੇਖ ਕੇ ਹੀ ਆਪਣੇ-ਆਪ ਸ਼ਿਕਾਰ ਦੇ ਕੋਲ ਆ ਜਾਂਦੀ ਹੈ। ਇਸ ਤਰ੍ਹਾਂ ਸ਼ਿਕਾਰੀ ਸ਼ਿਕਾਰ ਕਰਨ ’ਚ ਕਾਮਯਾਬ ਹੋ ਜਾਂਦੇ ਹਨ। ਇਸ ਦੀ ਸੁੰਘਣ ਸ਼ਕਤੀ ਕਾਫੀ  ਤੇਜ਼ ਹੁੰਦੀ ਹੈ।
ਇਸੇ ਤਰ੍ਹਾਂ ‘ਕਿਚੀ’ ਨਾਂ ਦੀ ਬਿੱਲੀ ਪੇਰੂ ਦੇਸ਼ ਦੇ ਖੰਡਰਾਂ ਆਦਿ ਵਿੱਚ ਵੇਖੀ ਜਾ ਸਕਦੀ ਹੈ। ਇਸ ਦੀ ਲੰਮੀ ਪੂਛ ’ਤੇ ਨੀਲੀਆਂ ਧਾਰੀਆਂ ਹੁੰਦੀਆਂ ਹਨ, ਪਰ ਇਸ ਬਾਰੇ ਇੱਕ ਦਿਲਚਸਪ ਗੱਲ ਇਹ ਹੈ ਕਿ ਵਰਖਾ ਆਉਣ ਤੋਂ ਪਹਿਲਾਂ ਇਸ ਦਾ ਰੰਗ ਕਾਲਾ ਹੋ ਜਾਂਦਾ ਹੈ। ਇਸ ਕਰਕੇ ਇਸ ਨੂੰ ‘ਵਰਖਾ ਸੂਚਕ ਬਿੱਲੀ’ ਵੀ ਆਖਿਆ ਜਾਂਦਾ ਹੈ। ਇਸ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ। ਇਹ 25 ਤੋਂ 30 ਮੀਟਰ ਪਈ ਹਰ ਵਸਤੂ ਆਸਾਨੀ ਨਾਲ ਦੇਖ ਲੈਂਦੀ ਹੈ। ਆਸਟਰੇਲੀਆ ਦੀ ਮੀਰੀਆ ਨਾਂ ਦੀ ਬਿੱਲੀ ਤਾਂ ਕੰਗਾਰੂ ਦੀ ਪਿੱਠ ’ਤੇ ਸਵਾਰੀ ਕਰਦੀ ਹੈ। ਇਹ ਪੂਰਨ ਤੌਰ ’ਤੇ ਸ਼ਾਕਾਹਾਰੀ ਹੈ। ਇਹ ਮਿੱਠੇ ਫ਼ਲਾਂ ਨੂੰ ਬਹੁਤ ਸ਼ੌਕ ਨਾਲ ਖਾਂਦੀ ਹੈ। ਆਸਟਰੇਲੀਆ ਦੇ ਕਈ ਘਰਾਂ ਵਿੱਚ ਇਸ ਨੂੰ ਪਾਲਤੂ ਬਣਾ ਕੇ ਪਾਲਿਆ ਜਾਂਦਾ ਹੈ।
ਤਿੱਬਤ ਦੇ ਕੁਝ ਬਰਫ਼ੀਲੇ ਹਿਮ-ਖੰਡਾਂ ਵਿੱਚ ਬਰਫ਼ ਵਰਗੀਆਂ ਸਫ਼ੈਦ ਬਿੱਲੀਆਂ ਵੀ ਵੇਖੀਆਂ ਜਾ ਸਕਦੀਆਂ ਹਨ। ਇਹ ਸੱਪ, ਡੱਡੂ, ਕੇਕੜੇ ਆਦਿ ਦਾ ਸ਼ਿਕਾਰ ਕਰਦੀਆਂ ਹਨ। ਕਈ ਵਾਰ ਇਹ ਮਨੁੱਖ ਦੇ ਛੋਟੇ-ਛੋਟੇ ਬੱਚਿਆਂ ਨੂੰ ਸ਼ਿਕਾਰ ਬਣਾ ਕੇ ਉਨ੍ਹਾਂ ਦਾ ਖ਼ੂਨ ਚੂਸ ਲੈਂਦੀਆਂ ਹਨ। ਇਨ੍ਹਾਂ ਦੀ ਦੌੜਨ ਗਤੀ ਬਹੁਤ ਤੇਜ਼ ਹੈ। ਇਹ 20 ਤੋਂ 25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜ ਸਕਦੀਆਂ ਹਨ।
ਜਪਾਨ ਵਿੱਚ ‘ਕਿਆਨਾ’ ਨਾਂ ਦੀ ਬਿੱਲੀ ਦੀ ਬਹੁਤ ਮਹਿਮਾ ਹੈ। ਇੱਥੇ ਇਸ ਨੂੰ ਧਨ ਦੀ ਦੇਵੀ ਦਾ ਅਵਤਾਰ ਵੀ ਮੰਨਿਆ ਜਾਂਦਾ ਹੈ। ਇੱਥੋਂ ਕਈ ਬੋਧ ਮੱਠਾਂ ’ਚ ਇਸ ਨੂੰ ਪਾਲਤੂ ਬਣਾ ਕੇ ਵੀ ਰੱਖਿਆ ਜਾਂਦਾ ਹੈ। ਉਂਜ ਇਸ ਦਾ ਰੰਗ ਕਾਲਾ ਹੁੰਦਾ ਹੈ ਅਤੇ ਸਰੀਰ ’ਤੇ ਬਹੁਤ ਲੰਮੇ-ਲੰਮੇ ਵਾਲ ਹੁੰਦੇ ਹਨ। ਇਹ ਮਨੁੱਖ ਵਰਗ ਨੂੰ ਵੇਖ ਕੇ ਬਹੁਤ ਖੁਸ਼ ਹੁੰਦੀ ਹੈ ਅਤੇ ਖੁਸ਼ੀ ਨਾਲ ਨੱਚਦੀ-ਕੁੱਦਦੀ ਹੈ। ਇਸ ਦੀ ਉਮਰ ਬਹੁਤ ਲੰਮੀ ਹੁੰਦੀ ਹੈ। ਜੀਵ ਵਿਗਿਆਨੀਆਂ ਦੇ ਅਨੁਸਾਰ ਇਹ 40 ਤੋਂ 50 ਸਾਲ ਤਕ ਜੀਵਤ ਰਹਿੰਦੀ ਹੈ। ਸ਼ਾਕਾਹਾਰੀ ਜੀਵਨ ਪ੍ਰਾਣੀ ਹੈ। ਇਹ ਨਿੰਬੂ ਜਾਤੀ ਦੇ ਫ਼ਲਾਂ ਨੂੰ ਬੜੇ ਸ਼ੌਕ ਨਾਲ ਖਾਂਦੀ ਹੈ। ਸਪੇਨ ਦੇ ‘ਬੇਰਨਾ’ ਬਿੱਲੀ ਨੂੰ  ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਆਦਿ ਖਾਣ ਦਾ ਬਹੁਤ ਸ਼ੌਕ ਹੈ। ਉਂਜ ਸਾਡੇ ਦੇਸ਼ ਦੀ ਬਿੱਲੀ ਵਾਂਗ ਇਹ ਦੁੱਧ-ਮਲਾਈ ਵੀ ਚੱਟ ਕਰ ਜਾਂਦੀ ਹੈ। ਇਸ ਦੀ ਸੁੰਘਣ ਸ਼ਕਤੀ ਕੁਝ ਕਮਜ਼ੋਰ ਹੁੰਦੀ ਹੈ।ਂ


Comments Off on ਬਿੱਲੀਆਂ ਦਾ ਵਚਿੱਤਰ ਸੰਸਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.