ਵਿਦੇਸ਼ ਸਕੱਤਰ ਦੇ ਅਹੁਦੇ ਦੀ ਮਿਆਦ ਵਧਾਈ !    ਸੁਪਰੀਮ ਕੋਰਟ ਨੇ ਨਸ਼ਿਆਂ ਖ਼ਿਲਾਫ਼ ਚੁੱਕੇ ਕਦਮਾਂ ਬਾਰੇ ਪੁੱਛਿਆ !    ਗੁਪਤ ਕੋਡਾਂ ਰਾਹੀਂ ਵੋਟਰਾਂ ਨੂੰ ਆਟਾ, ਚਾਵਲ ਤੇ ਸ਼ਰਾਬ ਵੰਡਣ ਦੀ ਚਰਚਾ !    ਟੈਸਟ ਰੈਂਕਿੰਗਜ਼: ਪਾਕਿਸਤਾਨ ਨੂੰ ਪਛਾੜ ਕੇ ਨਿਊਜ਼ੀਲੈਂਡ ਪੰਜਵੇਂ ਨੰਬਰ ’ਤੇ !    ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ‘ਕਲੀਨ ਸਵੀਪ’ !    ਪੰਜਾਬ ’ਚ ਤਿੰਨ-ਧਿਰੀ ਮੁਕਾਬਲਾ ਦੱਸਣ ਪਿੱਛੇ ਡੂੰਘੀ ਸਾਜ਼ਿਸ਼: ਅਨੰਦ ਸ਼ਰਮਾ !    ਹੈਰੋਇਨ ਸਮੇਤ ਨੌਜਵਾਨ ਕਾਬੂ !    ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਅਸਪੱਸ਼ਟਤਾ !    ਸਦਾ ਹੀ ਲੱਗਿਆ ਰਹੇ ਚੋਣ ਜ਼ਾਬਤਾ !    ਸਿੱਖਿਆ ਦੇ ਪਸਾਰ ਤੋਂ ਅਵੇਸਲੇ ਰਾਜਨੀਤਕ ਦਲ !    

ਬੀਐਸਐਫ ਜਵਾਨ ਦੇ ਹੱਕ ’ਚ ਨਿੱਤਰਿਆ ਪਰਿਵਾਰ

Posted On January - 11 - 2017

ਨਵੀਂ ਦਿੱਲੀ, 11 ਜਨਵਰੀ
ਸੋਸ਼ਲ ਮੀਡੀਆ ਰਾਹੀਂ ਸਰਹੱਦ ਉੱਤੇ ਤਾਇਨਾਤ ਫ਼ੌਜੀਆਂ ਨੂੰ ਗੈਰਮਿਆਰੀ ਭੋਜਨ ਮਿਲਣ ਦਾ ਦਾਅਵਾ ਕਰਨ ਵਾਲੇ ਬੀਐਸਐਫ ਦੇ ਜਵਾਨ ਦਾ ਪਰਿਵਾਰ ਉਸ ਦੇ ਹੱਕ ਵਿੱਚ ਨਿੱਤਰ ਆਇਆ ਹੈ। ਪਰਿਵਾਰ ਨੇ ਕਿਹਾ ਕਿ ਜਵਾਨ ਵੱਲੋਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦਾ ਮੰਤਵ ਸੱਚ ਨੂੰ ਸਾਹਮਣੇ ਲਿਆਉਣਾ ਸੀ। ਉਧਰ ਗ੍ਰਹਿ ਮੰਤਰਾਲੇ ਨੇ ਅਪੀਲ ਕੀਤੀ ਹੈ ਇਸ ਮੁੱਦੇ ਨੂੰ ਬਹੁਤੀ ਤੂਲ ਨਾ ਦਿੱਤੀ ਜਾਵੇ ਕਿਉਂਕਿ ਇਸ ਨਾਲ ਜਵਾਨਾਂ ਦੇ ਮਨੋਬਲ ਨੂੰ ਧੱਕਾ ਲੱਗਦਾ ਹੈ।
ਬੀਐਸਐਫ ਜਵਾਨ ਤੇਜ ਬਹਾਦੁਰ ਯਾਦਵ ਦੀ ਪਤਨੀ ਨੇ ਕਿਹਾ,‘ਉਸ ਨੇ ਕੀ ਗ਼ਲਤ ਕੀਤਾ ਹੈ…ਉਸ ਨੇ ਤਾਂ ਸੱਚ ਹੀ ਵਿਖਾਇਆ ਹੈ..ਉਸ ਨੇ ਤਾਂ ਮਿਆਰੀ ਖਾਣਾ ਤੇ ‘ਰੋਟੀ’ ਹੀ ਮੰਗੀ ਹੈ। ਇਹ ਕਹਿਣਾ ਕਿ ਉਸ ਦਾ ਦਿਮਾਗ਼ੀ ਸੰਤੁਲਨ ਠੀਕ ਨਹੀਂ, ਬਿਲਕੁਲ ਗ਼ਲਤ ਹੈ। ਜੇਕਰ ਇਹ ਸੱਚ ਹੈ ਤਾਂ ਫਿਰ ਉਸ ਨੂੰ ਸਰਹੱਦ ’ਤੇ ਤਾਇਨਾਤ ਕਰਨ ਦੀ ਕੀ ਤੁੱਕ ਸੀ? ਉਸ ਦਾ ਇਲਾਜ ਕਿਉਂ ਨਹੀਂ ਕਰਵਾਇਆ ਗਿਆ।’ ਯਾਦਵ ਦੇ ਪੁੱਤ ਨੇ ਕਿਹਾ ਕਿ ਸਰਹੱਦ ’ਤੇ ਤਾਇਨਾਤ ਜਵਾਨਾਂ ਲਈ ਮਿਆਰੀ ਖਾਣੇ ਦੀ ਮੰਗ ਕਰਨ ’ਚ ‘ਕੁਝ ਵੀ ਗ਼ਲਤ ਨਹੀਂ’। ਜੇਕਰ ਉਹ ਅਜਿਹਾ ਨਾ ਕਰਦੇ ਤਾਂ ਕਿਸੇ ਨੂੰ ਕੁਝ ਨਹੀਂ ਪਤਾ ਲੱਗਣਾ ਸੀ ਕਿ ਸਰਹੱਦ ’ਤੇ ਉਨ੍ਹਾਂ(ਜਵਾਨਾਂ) ਨਾਲ ਕੀ ਹੋ ਰਿਹਾ ਹੈ।
ਇਸ ਦੌਰਾਨ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਮੰਤਰਾਲੇ ਨੂੰ ਬੀਐਸਐਫ ਤੋਂ ਸਾਰੇ ਮਾਮਲੇ ਬਾਬਤ ‘ਅੰਤਰਿਮ ਰਿਪੋਰਟ’ ਮਿਲ ਗਈ ਹੈ। ਉਨ੍ਹਾਂ ਕਿਹਾ,‘ਇਥੇ ਕੁਝ ਮਸਲੇ ਹਨ, ਜਿਨ੍ਹਾਂ ’ਤੇ ਫਿਲਹਾਲ ਮੈਂ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ, ਪਰ ਮੈਂ ਮੁਲਕ ਦੇ ਲੋਕਾਂ ਤੇ ਮੀਡੀਆ ਨੂੰ ਅਪੀਲ ਕਰਾਂਗਾ ਕਿ ਉਹ ਇਸ ਘਟਨਾ   ਨੂੰ ਵੱਡਾ ਮੁੱਦਾ ਨਾ ਬਣਾਉਣ। ਉਨ੍ਹਾਂ ਕਿਹਾ ਕਿ ਬੀਐਸਐਫ਼ ਦੇ ਡੀਆਈਜੀ ਪੱਧਰ ਦੇ ਅਧਿਕਾਰੀ ਨੇ ਰਿਪੋਰਟ ਤਿਆਰ ਕਰ ਲਈ ਹੈ, ਜੋ ਛੇਤੀ ਮੰਤਰਾਲੇ ਨੂੰ ਸੌਂਪ ਦਿੱਤੀ ਜਾਵੇਗੀ।

-ਪੀਟੀਆਈ


Comments Off on ਬੀਐਸਐਫ ਜਵਾਨ ਦੇ ਹੱਕ ’ਚ ਨਿੱਤਰਿਆ ਪਰਿਵਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.