ਚੰਡੀਗੜ੍ਹ ਵਿੱਚ ਵਿੱਤ ਵਿਭਾਗ ਦੇ ਦੋ ਅਹਿਮ ਅਹੁਦੇ ਖਾਲੀ !    ਦਾਖ਼ਲਾ ਰੱਦ ਕਰਨ ਦੇ ਵਿਰੋਧ ’ਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ !    ਸਿੱਖਿਆ ਅਫਸਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ !    ਅਕਾਲੀਆਂ ਦੇ ਸੱਤਾ ’ਚੋਂ ਸਫ਼ਾਏ ਨਾਲ ਗੈਂਗਸਟਰਾਂ ਦਾ ਅੰਤ ਨਿਸ਼ਚਿਤ: ਭੱਠਲ !    ਸਕੂਲ ਬੋਰਡ ਨੇ ਬਾਰ੍ਹਵੀਂ ਦੇ ਰੋਲ ਨੰਬਰ ਵੈੱਬਸਾਈਟ ਉੱਤੇ ਕੀਤੇ ਅਪਲੋਡ !    ਸਮ੍ਰਿਤੀ ਇਰਾਨੀ ਦੇ ਨੰਬਰ ਜਨਤਕ ਕਰਨ ’ਤੇ ਰੋਕ !    ਮੋਦੀ ਨੇ ਐਚ1ਬੀ ਵੀਜ਼ਿਆਂ ਦਾ ਮੁੱਦਾ ਅਮਰੀਕੀ ਸੰਸਦ ਮੈਂਬਰਾਂ ਅੱਗੇ ਰੱਖਿਆ !    ਕਾਂਗਰਸੀ ਆਗੂ ਖ਼ਿਲਾਫ਼ ਕੇਸ ਦਰਜ !    ਮਨੋਜ ਤਿਵਾੜੀ ਦਾ ਹੈਲੀਕਾਪਟਰ ਹੰਗਾਮੀ ਹਾਲਤ ’ਚ ਉਤਾਰਿਆ !    ਮਹਾਰਾਣੀ ਜਿੰਦ ਕੌਰ ਦਾ ਕੰਧ ਚਿੱਤਰ !    

ਬੀਬੀਕੇ ਡੀਏਵੀ ਕਾਲਜ ਨੇ ਵੁਸ਼ੂ ਚੈਂਪੀਅਨਸ਼ਿਪ ਜਿੱਤੀ

Posted On January - 11 - 2017
ਜੇਤੂ ਟੀਮ ਨਾਲ ਕਾਲਜ ਪ੍ਰਿੰਸੀਪਲ ਪੁਸ਼ਪਿੰਦਰ ਵਾਲੀਆ, ਸਵੀਟੀ ਬਾਲਾ, ਕੋਚ ਲਛਮਣ ਪ੍ਰਸਾਦ ਤੇ ਹੋਰ।- ਫੋਟੋ: ਸੱਗੂ

ਜੇਤੂ ਟੀਮ ਨਾਲ ਕਾਲਜ ਪ੍ਰਿੰਸੀਪਲ ਪੁਸ਼ਪਿੰਦਰ ਵਾਲੀਆ, ਸਵੀਟੀ ਬਾਲਾ, ਕੋਚ ਲਛਮਣ ਪ੍ਰਸਾਦ ਤੇ ਹੋਰ।- ਫੋਟੋ: ਸੱਗੂ

ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 11 ਜਨਵਰੀ
ਸਥਾਨਕ ਬੀਬੀਕੇ ਡੀਏਵੀ ਕਾਲਜ ਫ਼ਾਰ ਵਿਮੈਨ ਦੀ ਵੁਸ਼ੂ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਟਰ-ਕਾਲਜ ਵੁਸ਼ੂ ਚੈਂਪੀਅਨਸ਼ਿਪ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਇਹ ਚੈਂਪੀਅਨਸ਼ਿਪ ਯੂਨੀਵਰਸਿਟੀ ਇੰਟਰ-ਕਾਲਜ ਮੁਕਾਬਲਿਆਂ ਲਈ ਪਹਿਲੀ ਵਾਰ ਸ਼ੁਰੂ ਹੋਈ। ਕਾਲਜ ਟੀਮ ਨੇ ਐਸਆਰ ਗੌਰਮਿੰਟ ਕਾਲਜ ਅੰਮ੍ਰਿਤਸਰ, ਕੇਐਨ ਵਿਮੈਨ ਕਾਲਜ, ਫਗਵਾੜਾ ਅਤੇ ਬਾਬਾ ਅਜੀਤ ਸਿੰਘ ਕਾਲਜ ਗੁਰਦਾਸਪੁਰ ਨੰਗਲ, ਗੁਰਦਾਸਪੁਰ ਨੂੰ ਹਰਾਇਆ। ਇਸ ਚੈਂਪੀਅਨਸ਼ਿਪ ਦੇ ਮੈਂਬਰ ਨਸਵਿੰਦਰ ਕੌਰ, ਪਵਨਦੀਪ ਕੌਰ, ਕਰਮਬੀਰ ਕੌਰ, ਵਰਿੰਦਰ ਕੌਰ, ਬਲਜੋਤ ਕੌਰ, ਸਿਮਰਜੀਤ ਕੌਰ ਅਤੇ ਕਿਰਨਦੀਪ ਕੌਰ ਸੀ।
ਨਸਵਿੰਦਰ ਕੌਰ ਨੇ ਇੰਟਰ-ਕਾਲਜ ਮੁਕਾਬਲਿਆਂ ਵਿੱਚ ਤਿੰਨ ਸੋਨੇ ਦੇ ਤਗ਼ਮੇ ਅਤੇ ਪਟਿਆਲਾ ਵਿੱਚ ਕਰਵਾਏ ਆਲ ਇੰਡੀਆ ਇੰਟਰ ’ਵਰਸਿਟੀ ਮੁਕਾਬਲਿਆਂ ਵਿੱਚ ਦੋ ਸੋਨੇ ਦੇ ਤਗ਼ਮ ਜਿੱਤੇ ਸਨ। ਕਾਲਜ ਪ੍ਰਿੰਸੀਪਲ ਪੁਸ਼ਪਿੰਦਰ ਵਾਲੀਆ ਨੇ ਖਿਡਾਰਨਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਪ੍ਰਦਰਸ਼ਨ ਲਈ ਹੌਂਸਲਾ ਅਫਜ਼ਾਈ ਕੀਤੀ। ਸ੍ਰੀਮਤੀ ਸਵੀਟੀ ਬਾਲਾ ਮੁਖੀ ਸਰੀਰਿਕ ਸਿੱਖਿਆ ਵਿਭਾਗ ਸਹਿਤ ਹੋਰ ਅਧਿਆਪਕ ਮੈਂਬਰ ਅਤੇ ਵੁਸ਼ੂ ਟੀਮ ਦੇ ਕੋਚ ਲਛਮਣ ਪ੍ਰਸਾਦ ਨੇ ਵੀ ਖਿਡਾਰਨਾਂ ਨੂੰ ਮੁਬਾਰਕਾਂ ਦਿੱਤੀਆਂ।


Comments Off on ਬੀਬੀਕੇ ਡੀਏਵੀ ਕਾਲਜ ਨੇ ਵੁਸ਼ੂ ਚੈਂਪੀਅਨਸ਼ਿਪ ਜਿੱਤੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.