ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ !    ਭਰ ਜਵਾਨੀ ਟੁੱਟਿਆ ਸਿਤਾਰਾ ਰਾਜ ਬਰਾੜ !    ਦੂਰ ਰਹਿ ਕੇ ਵੀ ਜੜ੍ਹਾਂ ਨਾਲ ਜੁੜਿਆ ਹੋਇਆ ਸਾਹਿਤਕਾਰ !    ਛੋਟਾ ਪਰਦਾ !    ਸਿੱਖ ਸ਼ਹਾਦਤਾਂ ਨੂੰ ਗੀਤਾਂ ਰਾਹੀਂ ਪੇਸ਼ ਕਰਨ ਵਾਲਾ ਚਰਨ ਸਿੰਘ ਸਫਰੀ !    ਪ੍ਰਿਅੰਕਾ ਚੋਪੜਾ ਦਾ ਪੰਜਾਬੀ ਸਿਨਮਾ ਨਾਲ ਜੁੜਨਾ ਵੱਡੀ ਗੱਲ : ਅਮਰਿੰਦਰ ਗਿੱਲ !    ਸਿੱਖ ਵਿਰਾਸਤ ਨੂੰ ਸਾਂਭਣ ਵਾਲਾ ਗੁਰਬਖਸ਼ ਸਿੰਘ ਅਲਬੇਲਾ !    ਮੈਂ ਅਭਿਨੇਤਰੀ ਪਹਿਲਾਂ ਹਾਂ, ਗਾਇਕਾ ਬਾਅਦ ਵਿੱਚ: ਸ਼੍ਰਧਾ ਕਪੂਰ !    ਪੰਜਾਬੀ ਸਿਨਮਾ: ਸਾਰਥਿਕਤਾ ਹੈ, ਸਥਿਰਤਾ ਨਹੀਂ !    ਪਹਿਲੀ ਵਾਰ ਪੂਰੀ ਫ਼ਿਲਮ ਵਿੱਚ ਨਿਭਾਇਆ ਆਦਮੀ ਦਾ ਕਿਰਦਾਰ: ਸੁਨੀਲ ਗਰੋਵਰ !    

ਬੁਕਰ ਪੁਰਸਕਾਰ ਜੇਤੂ ਲੇਖਕ ਜੌਹਨ ਬਰਜਰ ਦਾ ਦੇਹਾਂਤ

Posted On January - 3 - 2017

10301CD _JOHN BERGERਲੰਡਨ, 3 ਜਨਵਰੀ
ਬੁਕਰ ਪੁਰਸਕਾਰ ਜੇਤੂ ਅੰਗਰੇਜ਼ੀ ਨਾਵਲਕਾਰ ਜੌਹਨ ਬਰਜਰ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ 90 ਵਰ੍ਹਿਆਂ ਦੇ ਸਨ। ਟੈਲੀਗ੍ਰਾਫ਼ ਦੀ ਖ਼ਬਰ ਮੁਤਾਬਕ ਇਸ ਮਾਰਕਸਵਾਦੀ ਬੁੱਧੀਜੀਵੀ ਨੇ ਪੈਰਿਸ ਦੇ ਉਪ ਨਗਰ ਐਂਟੋਨੀ ਵਿੱਚ ਆਖ਼ਰੀ ਸਾਹ ਲਏ।
ਜੌਹਨ ਬਰਜਰ ਨੂੰ ਨਾਵਲ ‘ਜੀ’ ਲਈ 1972 ਵਿੱਚ ਬੁਕਰ ਪੁਰਸਕਾਰ ਹਾਸਲ ਹੋਇਆ ਸੀ। ਬਰਜਰ ਨੇ ਪੁਰਸਕਾਰ ਦੀ ਅੱਧੀ ਰਕਮ ਰੈਡੀਕਲ ਅਫਰੀਕੀ-ਅਮਰੀਕੀ ਲਹਿਰ ‘ਦਿ ਬਲੈਕ ਪੈਂਥਰਜ਼’ ਲਈ ਦੇ ਦਿੱਤੀ ਸੀ। ਬਰਜਰ ਦੀ ਬੀਬੀਸੀ ਸੀਰੀਜ਼ ‘ਵੇਅਜ਼ ਆਫ ਸੀਇੰਗ’ ਵੀ ਕਲਾ ਆਲੋਚਨਾ ਦੇ ਸਿਆਸੀ ਦ੍ਰਿਸ਼ਟੀਕੋਣ ਪੱਖੋਂ ਬਹੁਤ ਮਕਬੂਲ ਹੋਈ ਸੀ। ਉਤਰੀ ਲੰਡਨ ਵਿੱਚ ਜਨਮੇ ਬਰਜਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਪੇਂਟਰ ਵਜੋਂ ਕੀਤੀ ਸੀ। ਬਰਜਰ ਦੇ ਪੁੱਤ ਫਿਲਮਸਾਜ਼ ਜੈਕਬ ਨੇ ਟਵਿਟਰ ’ਤੇ ਜੌਹਨ ਬਰਜਰ ਦੇ ਦੇਹਾਂਤ ਬਾਰੇ ਦੱਸਿਆ। ਇਸ ਦੌਰਾਨ ਕਲਾਕਾਰ ਡੇਵਿਡ ਸ਼੍ਰਿਗਲੇ ਨੇ ਟਵੀਟ ਕੀਤਾ ‘‘ਅਲਵਿਦਾ ਜਾਨ ਬਰਜਰ, ਤੁਹਾਨੂੰ ਬਹੁਤ ਯਾਦ ਕੀਤਾ ਜਾਵੇਗਾ, ਲੇਖਨ ਕਲਾ ਦਾ ਸਭ ਤੋਂ ਮਹਾਨ ਲੇਖਕ।’’ ਕਲਾ ਤੇ ਰਾਜਨੀਤੀ ਖੇਤਰ ਦੀਆਂ ਹਸਤੀਆਂ ਤੇ ਸਮਾਜ ਸੇਵੀਆਂ ਨੇ ਜੌਹਨ ਬਰਜਰ ਨੂੰ   ਸ਼ਰਧਾਂਜਲੀ ਦਿੱਤੀ।

-ਪੀਟੀਆਈ


Comments Off on ਬੁਕਰ ਪੁਰਸਕਾਰ ਜੇਤੂ ਲੇਖਕ ਜੌਹਨ ਬਰਜਰ ਦਾ ਦੇਹਾਂਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.