ਵਿਦੇਸ਼ ਸਕੱਤਰ ਦੇ ਅਹੁਦੇ ਦੀ ਮਿਆਦ ਵਧਾਈ !    ਸੁਪਰੀਮ ਕੋਰਟ ਨੇ ਨਸ਼ਿਆਂ ਖ਼ਿਲਾਫ਼ ਚੁੱਕੇ ਕਦਮਾਂ ਬਾਰੇ ਪੁੱਛਿਆ !    ਗੁਪਤ ਕੋਡਾਂ ਰਾਹੀਂ ਵੋਟਰਾਂ ਨੂੰ ਆਟਾ, ਚਾਵਲ ਤੇ ਸ਼ਰਾਬ ਵੰਡਣ ਦੀ ਚਰਚਾ !    ਟੈਸਟ ਰੈਂਕਿੰਗਜ਼: ਪਾਕਿਸਤਾਨ ਨੂੰ ਪਛਾੜ ਕੇ ਨਿਊਜ਼ੀਲੈਂਡ ਪੰਜਵੇਂ ਨੰਬਰ ’ਤੇ !    ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਹਰਾ ਕੇ ਕੀਤਾ ‘ਕਲੀਨ ਸਵੀਪ’ !    ਪੰਜਾਬ ’ਚ ਤਿੰਨ-ਧਿਰੀ ਮੁਕਾਬਲਾ ਦੱਸਣ ਪਿੱਛੇ ਡੂੰਘੀ ਸਾਜ਼ਿਸ਼: ਅਨੰਦ ਸ਼ਰਮਾ !    ਹੈਰੋਇਨ ਸਮੇਤ ਨੌਜਵਾਨ ਕਾਬੂ !    ਸ਼੍ਰੋਮਣੀ ਅਕਾਲੀ ਦਲ ਦੀ ਸਿਧਾਂਤਕ ਅਸਪੱਸ਼ਟਤਾ !    ਸਦਾ ਹੀ ਲੱਗਿਆ ਰਹੇ ਚੋਣ ਜ਼ਾਬਤਾ !    ਸਿੱਖਿਆ ਦੇ ਪਸਾਰ ਤੋਂ ਅਵੇਸਲੇ ਰਾਜਨੀਤਕ ਦਲ !    

ਬੇਤੁਕੇ ਢੰਗ ਨਾਲ ਕੀਤੀ ਨੋਟਬੰਦੀ ਕਾਰਨ ਗਰੀਬ ਹੋਏ ਪ੍ਰੇਸ਼ਾਨ: ਵਿਰਕ

Posted On January - 11 - 2017

ਨਿੱਜੀ ਪੱਤਰ ਪ੍ਰੇਰਕ
ਸਿਰਸਾ, 11 ਜਨਵਰੀ
‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੇਤੁਕੇ ਢੰਗ ਨਾਲ ਕੀਤੀ ਗਈ ਨੋਟਬੰਦੀ ਕਰਨ ਜਨ ਜੀਵਨ ਅਸਥ-ਵਿਅਸਤ ਹੋ ਗਿਆ ਹੈ। ਇਸ ਦੀ ਸਭ ਤੋਂ ਭਿਆਨਕ ਮਾਰ ਗਰੀਬ ਤਬਕੇ ’ਤੇ ਪਈ ਹੈ। ਜਿਹੜੇ ਕਾਰਪੋਰੇਟ ਘਰਾਣਿਆਂ ਨੇ ਮੋਦੀ ਦੇ ਚੋਣ ਪ੍ਰਚਾਰ ਲਈ ਹਜ਼ਾਰਾਂ ਕਰੋੜ ਰੁਪਏ ਖਰਚ ਕੀਤੇ ਸਨ, ਉਨ੍ਹਾਂ ਘਰਾਣਿਆਂ ਨੂੰ ਨੋਟਬੰਦੀ ਨਾਲ ਫਾਇਦਾ ਪਹੁੰਚਾਉਣ ਲਈ ਦੇਸ਼ ਦਾ ਆਮ ਆਦਮੀ ਅਪਰਾਧੀਆਂ ਦੀ ਤਰ੍ਹਾਂ ਆਪਣੇ ਹੀ ਪੈਸੇ ਲੈਣ ਲਈ ਕਤਾਰਾਂ ਵਿੱਚ ਖੜ੍ਹੇ ਕਰ ਦਿੱਤੇ ਹਨ।’
ਇਹ ਗੱਲ ਸੀ.ਪੀ.ਆਈ. ਹਰਿਆਣਾ ਸੂਬਾਈ ਕੌਂਸਲ ਦੇ ਮੈਂਬਰ ਤੇ ਉਘੇ ਕਿਸਾਨ ਆਗੂ ਕਾਮਰੇਡ ਸਵਰਨ ਸਿੰਘ ਵਿਰਕ ਨੇ ਅੱਜ ਪਾਰਟੀ ਦੇ ਕਰੀਵਾਲਾ ਸ਼ਾਖਾ ਦੇ ਸਾਲਾਨਾ ਇਜਲਾਸ ਵਿੱਚ ਹਾਜ਼ਰ ਡੇਲੀਗੇਟਾਂ ਨੂੰ ਸੰਬੋਧਨ ਕਰਦਿਆਂ ਕਹੀ।
ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦਾ ਅਰਵਿਵਸਥਾ ਉੱਤੇ ਮਾੜੇ ਅਸਰ ਪਿਆ ਹੈ। ਸਭ ਤੋਂ ਜ਼ਿਆਦਾ ਨੁਕਸਾਨ ਗਰੀਬ ਕਿਸਾਨ ਮਜ਼ਦੂਰ ਦਾ ਹੋਇਆ ਹੈ। ਗਰੀਬ ਤਬਕੇ ਨੂੰ ਆਪਣੀ ਦੋ ਵਕਤ ਦੀ ਰੋਟੀ ਦੇ ਜੁਗਾੜ ਲਈ ਘੰਟਿਆਂ ਬੱਧੀ ਬੈਂਕ ਤੇ ਏ.ਟੀ.ਐਮ. ਅੱਗੇ ਲਾਈਨਾਂ ’ਚ ਖੜ੍ਹਾ ਹੋਣਾ ਪੈ ਰਿਹਾ ਹੈ। ਨੋਟਬੰਦੀ ਦੇ ਸਵਾ ਦੋ ਮਹੀਨਿਆਂ ਬਾਅਦ ਵੀ ਹਲਾਤ ਹਾਲੇ ਸੁਧਰੇ ਨਹੀਂ ਤੇ ਨਾ ਹੀ ਛੇਤੀ ਸੁਧਰਨ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਮੁਹਿੰਮ ਲਈ ਜਿਹੜੇ ਕਾਰਪੋਰੇਟ ਘਰਾਣਿਆਂ ਨੇ ਕਰੋੜਾਂ ਰੁਪਏ ਖਰਚ ਕੀਤੇ, ੳਨ੍ਹਾਂ ਨੂੰ ਹੁਣ ਫਾਇਦਾ ਪਹੁੰਚਾਇਆ ਗਿਆ ਹੈ ਤੇ ਆਮ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ ਬੈਂਕਾਂ ਵਿੱਚ ਜਮ੍ਹਾਂ ਕਰਵਾ ਦਿੱਤੀ ਹੈ। ਹੁਣ ਲੋਕ ਆਪਣਾ ਹੀ ਪੈਸਾ ਲੈਣ ਲਈ ਅਪਰਾਧੀਆਂ ਤਰ੍ਹਾਂ ਲਾਈਨਾਂ ਵਿੱਚ ਲੱਗ ਰਹੇ ਹਨ। ਇਜਲਾਸ ਦੌਰਾਨ ਇਕ ਸ਼ੋਕ ਮਤਾ ਪਾਸ ਕਰਕੇ ਫਿਦਲ ਕਾਸਤਰੋ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਕ ਹੋਰ ਮਤੇ ਰਹੀਂ ਪਿੰਡਾਂ ਦੇ ਕਸਬਿਆਂ ਦੀ ਸਿੱਖਿਆ ਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਕਰਨ, ਘਰੇਲੂ ਬਿਜਲੀ ਦੇ ਰੇਟ ਘੱਟ ਕਰਨ, ਕਿਸਾਨਾਂ ਨੂੰ ਲੋੜੀਂਦੀ ਬਿਜਲੀ ਤੇ ਨਹਿਰੀ ਪਾਣੀ ਮੁਹੱਈਆ ਕਰਵਾਉਣ, ਜ਼ਬਰੀ ਫ਼ਸਲ ਬੀਮਾ ਬੰਦ ਕਰਨ, ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕੀਤੀ ਗਈ।
ਇਜਲਾਸ ਦੌਰਾਨ ਗੁਰਦਿੱਤ ਸਿੰਘ ਸਹੋਤਾ ਨੂੰ ਸ਼ਾਖਾ ਸਕੱਤਰ, ਰੇਸ਼ਮ ਸਿੰਘ ਸੰਧੂ, ਕੁਲਦੀਪ ਸਿੰਘ ਵਿਰਕ, ਬਾਬਾ ਜੋਗਿੰਦਰ ਸਿੰਘ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਇਸ ਮੌਕੇ ’ਤੇ ਦਲੀਪ ਸੋਲੰਕੀ, ਡਾ. ਕਸ਼ਮੀਰ ਸਿੰਘ ਹਾਂਡਾ, ਰਣਜੀਤ ਸਿੰਘ ਕਾਹਲੋਂ, ਬਲਰਾਜ ਸਿੰਘ ਬਣੀ, ਵਰਿੰਦਰ ਸਿੰਘ ਸੰਧੂ, ਮੱਖਣ ਰੰਧਾਵਾ ਨੇ ਵੀ ਵਿਚਾਰ ਪ੍ਰਗਟ ਕੀਤੇ।


Comments Off on ਬੇਤੁਕੇ ਢੰਗ ਨਾਲ ਕੀਤੀ ਨੋਟਬੰਦੀ ਕਾਰਨ ਗਰੀਬ ਹੋਏ ਪ੍ਰੇਸ਼ਾਨ: ਵਿਰਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app

ਖਬਰ ਵਿਚ ਹਾਲ ਮੈ ਲੋਕਪ੍ਰਿਯ

Powered by : Mediology Software Pvt Ltd.